Baldness treatment tips: ਥਾਈਲੈਂਡ ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਅਜਿਹੀ ਦਵਾਈ ਮਿਲ ਗਈ ਹੈ ਜਿਸ ਨਾਲ ਗੰਜੇ ਲੋਕਾਂ ਦੇ ਸਿਰ ‘ਤੇ ਵਾਲਾਂ ਨੂੰ ਉਗਾਇਆ ਜਾ ਸਕਦਾ ਹੈ। ਵਿਗਿਆਨੀਆਂ ਨੇ ਕਿਹਾ ਹੈ ਕਿ ਮੈਂਗ੍ਰੋਵ ਦੇ ਦਰੱਖਤਾਂ ਤੋਂ ਇਕ ਐਬਸਟਰੈਕਟ ਮਿਲਿਆ ਹੈ ਜੋ ਗੰਜੇਪਨ ਨੂੰ ਠੀਕ ਕਰ ਸਕਦਾ ਹੈ। ਵਿਗਿਆਨੀਆਂ ਨੇ 50 ਲੋਕਾਂ ‘ਤੇ ਕੀਤੇ ਗਏ ਕਲੀਨਿਕਲ ਟ੍ਰਾਇਲ ‘ਚ ਵੀ ਸਫਲਤਾ ਮਿਲਣ ਦਾ ਦਾਅਵਾ ਕੀਤਾ ਹੈ। ਮੈਂਗ੍ਰੋਵ ਦੇ ਇਹ ਪੌਦੇ ਸਮੁੰਦਰ ਦੇ ਤੱਟਾਂ ‘ਤੇ ਉੱਗਦੇ ਹਨ।
ਮੈਂਗ੍ਰੋਵ ਦੇ ਐਬਸਟਰੈਕਟ ਤੋਂ ਬਣੀ ਦਵਾਈ: ਮੈਂਗ੍ਰੋਵ ਦੇ ਇਸ ਐਬਸਟਰੈਕਟ ਨੂੰ Avicennia marin ਦੇ ਨਾਮ ਵਜੋਂ ਜਾਣਿਆ ਜਾਂਦਾ ਹੈ। ਇਸ ‘ਚ ਪ੍ਰਮੁੱਖ ਰਸਾਇਣਕ Avisequinone-C ਹੁੰਦਾ ਹੈ। ਇਹ ਐਕਟਿਵ ਕੰਪਾਊਂਡ ਦੇ ਨਾਲ ਕਿਰਿਆ ਕਰਕੇ ਵਾਲਾਂ ਦੇ ਝੜਨ ਨੂੰ ਰੋਕ ਦਿੰਦੇ ਹਨ। ਇਸ ਨਾਲ ਗੰਜੇਪਨ ਦਾ ਕਾਰਨ ਬਣਨ ਵਾਲੇ ਹਾਰਮੋਨ ਦੇ ਲੈਵਲ ਵੀ ਘੱਟ ਹੁੰਦਾ ਹੈ ਖੋਜਕਰਤਾਵਾਂ ਨੂੰ ਉਮੀਦ ਹੈ ਕਿ ਇਹ ਅਧਿਐਨ ਗੰਜੇਪਣ ਨਾਲ ਪੀੜਤ ਲੋਕਾਂ ਨੂੰ ਵਾਲਾਂ ਨੂੰ ਦੁਬਾਰਾ ਉਗਾਉਣ ‘ਚ ਸਹਾਇਤਾ ਮਿਲੇਗੀ।
ਰਿਸਰਚ ‘ਚ ਦਿਖਿਆ ਪੋਜ਼ੀਟਿਵ ਅਸਰ: ਇਨ੍ਹਾਂ ਵਿਗਿਆਨੀਆਂ ਨੇ 50 ਲੋਕਾਂ ‘ਤੇ ਆਪਣੇ ਅਰਕ ਦਾ ਅਧਿਐਨ ਕਰਨ ਦਾ ਦਾਅਵਾ ਵੀ ਕੀਤਾ ਹੈ। ਜਿਸ ‘ਚ ਇਹ ਸਾਬਤ ਹੋਇਆ ਹੈ ਕਿ ਮੈਂਗ੍ਰੋਵ ਦਾ ਐਬਸਟਰੈਕਟ ਵਾਲਾਂ ਦੇ ਝੜਨ ਨੂੰ ਰੋਕ ਦਿੰਦਾ ਹੈ ਅਤੇ ਵਾਲਾਂ ਦੇ ਵਿਕਾਸ ਨੂੰ ਵੀ ਵਧਾਵਾ ਦਿੰਦਾ ਹੈ। ਥਾਈਲੈਂਡ ਦੀ Chullongkorn University ਦੇ ਵਿਗਿਆਨੀ Avisequinone-C ਦਾ ਸਾਲਾਂ ਤੋਂ ਅਧਿਐਨ ਕਰ ਰਹੇ ਹਨ। ਉਨ੍ਹਾਂ ਨੇ ਹਾਲ ਹੀ ‘ਚ ਨੈਸ਼ਨਲ ਰਿਸਰਚ ਕੌਂਸਲ ਥਾਈਲੈਂਡ ਦਾ ਇੱਕ ਪੁਰਸਕਾਰ ਵੀ ਜਿੱਤਿਆ ਹੈ।
ਲੋਕਾਂ ਦੇ ਸਿਰ ‘ਤੇ ਉੱਗੇ ਵਾਲ: ਗੰਜੇਪਣ ਤੋਂ ਪੀੜਤ 50 ਆਦਮੀਆਂ ਅਤੇ ਔਰਤਾਂ ‘ਤੇ ਹੋਈ ਖੋਜ ਦੌਰਾਨ ਇਸ ਐਬਸਟਰੈਕਟ ਦੀ ਜਾਂਚ ਕੀਤੀ ਗਈ ਸੀ। ਇਨ੍ਹਾਂ ਲੋਕਾਂ ਨੂੰ ਇਸ ਐਬਸਟਰੈਕਟ ਤੋਂ ਬਣੇ ਪੇਸਟ ਨੂੰ ਹਰ ਰੋਜ਼ ਸਿਰ ‘ਤੇ ਲਗਾਉਣ ਲਈ ਕਿਹਾ ਗਿਆ ਸੀ। ਥਾਈ ਖੋਜਕਰਤਾਵਾਂ ਨੇ ਨਿਯਮਤ ਤੌਰ ‘ਤੇ 50 ਲੋਕਾਂ ਦੇ ਸਿਰਾਂ ਦੀਆਂ ਫੋਟੋਆਂ ਲਈਆਂ। ਜਿਸ ਤੋਂ ਬਾਅਦ ਉਹ ਪ੍ਰਤੀਭਾਗੀਆਂ ਦੇ ਸਿਰ ‘ਚ ਵਾਲ ਉਗਦੇ ਹੋਏ ਦਿਖਾਈ ਦਿੱਤਾ।
6 ਮਹੀਨਿਆਂ ‘ਚ ਮਾਰਕੀਟ ‘ਚ ਉਤਾਰਨ ਦੀ ਤਿਆਰੀ: Chullongkorn University ਦੇ Pharmacognosy and Pharmaceutical Botany ਦੀ ਫੈਕਲਟੀ ਤੋਂ ਪ੍ਰੋਫੈਸਰ ਨੇ ਕਿਹਾ ਕਿ ਵਾਲਾਂ ਦੇ ਝੜਨ ਨੂੰ ਰੋਕਣ ਤੋਂ ਇਲਾਵਾ ਇਹ ਪਦਾਰਥ ਵਾਲਾਂ ਦੇ ਵਾਧੇ ਨੂੰ ਵੀ ਵਧਾਵਾ ਦਿੰਦਾ ਹੈ। ਇਕ ਨਿੱਜੀ ਕੰਪਨੀ ਨੇ ਵਪਾਰਕ ਉਤਪਾਦਨ ਲਈ ਇਸ ਤਕਨਾਲੋਜੀ ਦਾ ਪੇਟੈਂਟ ਵੀ ਕਰਵਾ ਲਿਆ ਹੈ। ਜਿਸ ਤੋਂ ਬਾਅਦ ਅਗਲੇ ਛੇ ਮਹੀਨਿਆਂ ‘ਚ ਇਹ ਦਵਾਈ ਮਾਰਕੀਟ ‘ਚ ਉਪਲਬਧ ਹੋ ਸਕਦੀ ਹੈ।