Banana Side effects: ਕੇਲਾ ਵੈਸੇ ਤਾਂ ਇਕ ਪੌਸ਼ਟਿਕ ਭੋਜਨ ਹੈ ਇਸ ‘ਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ ਜਿਨ੍ਹਾਂ ਦੀ ਜ਼ਰੂਰਤ ਤੁਹਾਨੂੰ ਇੱਕ ਚੰਗੀ ਸਿਹਤ ਲਈ ਪੈਂਦੀ ਹੈ ਕੇਲੇ ‘ਚ ਵਿਟਾਮਿਨ ਬੀ6, ਵਿਟਾਮਿਨ ਸੀ ਅਤੇ ਮੈਂਗਨੀਜ ਵੀ ਹੁੰਦੇ ਹਨ। ਪਰ ਕਈ ਵਾਰ ਕੇਲੇ ਦਾ ਸੇਵਨ ਸਰੀਰ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ। ਕੇਲਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਪਸੰਦ ਕਰਦਾ ਹੈ ਪਰ ਕੇਲਾ ਖਾਣ ਲਈ ਤੁਹਾਨੂੰ ਆਪਣੀ ਲਿਮਿਟ ਸੈੱਟ ਕਰਨੀ ਪਵੇਗੀ। ਉਦਾਹਰਣ ਵਜੋਂ ਜੇ ਤੁਸੀਂ ਇਕ ਦਿਨ ‘ਚ 1-2 ਕੇਲੇ ਖਾਂਦੇ ਹੋ ਤਾਂ ਜ਼ਿਆਦਾ ਸਮੱਸਿਆ ਨਹੀਂ ਹੈ ਉੱਥੇ ਹੀ ਜੇ ਤੁਸੀਂ ਜਿੰਮ ਜਾਂ ਵਰਕਆਊਟ ਕਰਦੇ ਹੋ ਤਾਂ ਤੁਸੀਂ 3-4 ਕੇਲੇ ਵੀ ਖਾ ਸਕਦੇ ਹੋ ਪਰ ਇਸ ਤੋਂ ਜ਼ਿਆਦਾ ਕੇਲਾ ਖਾਣ ਨਾਲ ਤੁਹਾਡੇ ਸਰੀਰ ‘ਚ ਪ੍ਰਾਬਲਮ ਵੀ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿਵੇਂ…
ਕਬਜ਼-ਗੈਸ ਦੀ ਸਮੱਸਿਆ: ਪੱਕਿਆਂ ਕੇਲਾ ਖਾਣ ਨਾਲ ਪੇਟ ਸਾਫ਼ ਹੁੰਦਾ ਹੈ ਉੱਥੇ ਹੀ ਜੇ ਕੇਲਾ ਥੋੜ੍ਹਾ ਵੀ ਕੱਚਾ ਹੈ ਤਾਂ ਇਸ ਨਾਲ ਤੁਹਾਨੂੰ ਕਬਜ਼ ਅਤੇ ਗੈਸਟ੍ਰਿਕ ਸਮੱਸਿਆ ਹੋ ਸਕਦੀ ਹੈ। ਕੇਲਾ ਖਾਣ ਨਾਲ ਮੋਸ਼ਨ ਟਾਈਟ ਹੋ ਜਾਂਦਾ ਹੈ। ਇਸ ਲਈ ਕੱਚਾ ਕੇਲਾ ਨਾ ਖਾਓ ਅਤੇ ਪੱਕੇ ਕੇਲੇ ਨੂੰ ਇਕ ਲਿਮਿਟ ‘ਚ ਖਾਓ। ਜ਼ਿਆਦਾ ਕੇਲੇ ਖਾਣ ਨਾਲ ਤੁਹਾਡੇ ਸਰੀਰ ‘ਚ ਫੈਟ ਆਉਂਦਾ ਹੈ। ਕਿਉਂਕਿ ਕੇਲੇ ‘ਚ ਫਾਈਬਰ ਅਤੇ ਨੈਚੁਰਲ ਸ਼ੂਗਰ ਹੁੰਦਾ ਹੈ ਜੇਕਰ ਤੁਸੀਂ ਇਸ ਨੂੰ ਦੁੱਧ ਨਾਲ ਖਾਂਦੇ ਹੋ ਤਾਂ ਭਾਰ ਵਧਦਾ ਹੈ ਇਸ ਲਈ ਆਪਣੇ ਭਾਰ ਨੂੰ ਧਿਆਨ ‘ਚ ਰੱਖਕੇ ਹੀ ਇੱਕ ਲਿਮਿਟ ਦੇ ਅੰਦਰ ਕੇਲਾ ਖਾਓ।
ਪੇਟ ਦਰਦ ਦੀ ਸ਼ਿਕਾਇਤ: ਕੇਲੇ ‘ਚ ਸਟਾਰਚ ਹੁੰਦਾ ਹੈ ਇਸ ਲਈ ਕਦੇ ਵੀ ਖਾਲੀ ਪੇਟ ਕੇਲਾ ਨਾ ਖਾਓ ਇਸ ਨਾਲ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ ਕਿਉਂਕਿ ਇਸ ਨੂੰ ਹਜ਼ਮ ਕਰਨ ‘ਚ ਸਮਾਂ ਲੱਗਦਾ ਹੈ। ਜਿਸ ਨਾਲ ਪੇਟ ਦਰਦ ਹੋਣ ਦੀ ਸ਼ਿਕਾਇਤ ਹੁੰਦੀ ਹੈ ਕਈ ਲੋਕਾਂ ਨੂੰ ਇਸ ਨਾਲ ਉਲਟੀ ਵੀ ਹੋ ਜਾਂਦੀ ਹੈ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ ਉਨ੍ਹਾਂ ਨੂੰ ਕੇਲਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕੇਲੇ ‘ਚ ਨੈਚੂਰਲ ਸ਼ੂਗਰ ਹੁੰਦਾ ਹੈ ਜਿਸ ਨਾਲ ਸ਼ੂਗਰ ਲੈਵਲ ਵਧਾ ਸਕਦਾ ਹੈ ਇਸ ਲਈ ਜ਼ਿਆਦਾ ਸ਼ੂਗਰ ਵਾਲੇ ਲੋਕਾਂ ਨੂੰ ਕੇਲੇ ਘੱਟ ਖਾਣੇ ਚਾਹੀਦੇ ਹਨ।
ਇੱਕ ਲਿਮਿਟ ‘ਚ ਖਾਓ ਕੇਲਾ: ਕੇਲੇ ‘ਚ ਅਮੀਨੋ ਐਸਿਡ ਟਾਇਰੋਸਾਈਨ ਹੁੰਦਾ ਹੈ ਜੋ ਸਰੀਰ ‘ਚ ਟਾਇਰਾਮਾਈਨ ‘ਚ ਬਦਲ ਜਾਂਦਾ ਹੈ। ਇਸ ਲਈ ਜੇ ਤੁਸੀਂ ਜ਼ਿਆਦਾ ਮਾਤਰਾ ‘ਚ ਕੇਲਾ ਖਾਂਦੇ ਹੋ ਤਾਂ ਦੰਦਾਂ ‘ਚ ਸੜਨ ਪੈਦਾ ਹੋ ਸਕਦੀ ਹੈ। ਜ਼ਿਆਦਾ ਕੇਲੇ ਖਾਣ ਨਾਲ ਮਾਈਗ੍ਰੇਨ ਨੂੰ ਟ੍ਰਿਗਰ ਕਰ ਸਕਦਾ ਹੈ। ਅਸਥਮਾ ਵਾਲੇ ਲੋਕਾਂ ਨੂੰ ਵੀ ਲਿਮਿਟ ‘ਚ ਕੇਲਾ ਖਾਣਾ ਚਾਹੀਦਾ ਹੈ। ਕਈ ਲੋਕਾਂ ਨੂੰ ਕੇਲਾ ਖਾਣ ਨਾਲ ਸੋਜ਼ ਅਤੇ ਹੋਰ ਐਲਰਜੀ ਵੀ ਹੋ ਸਕਦੀ ਹੈ।