Bed sheet health problems: ਥਕਾਨ ਉਤਾਰਨ ਲਈ ਸਾਨੂੰ ਆਪਣਾ ਬੈਡ ਮਿਲ ਜਾਵੇ ਤਾਂ ਗੱਲ ਹੀ ਕੁੱਝ ਅਲੱਗ ਹੁੰਦੀ ਹੈ। ਲੋਕਾਂਨੇ ਤਾਂ ਬੈੱਡ ‘ਤੇ ਆਪਣੀ ਸਾਈਡ ਵੀ ਰੱਖੀ ਹੁੰਦੀ ਹੈ ਜਿਥੇ ਬੈਠ ਕੇ ਜਾਂ ਲੇਟ ਕੇ ਸਾਨੂੰ ਵਧੀਆ ਲੱਗਦਾ ਹੈ। ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਸਾਡਾ ਬੈੱਡ ਜ਼ਿੰਦਗੀ ‘ਚ ਬਹੁਤ ਜ਼ਰੂਰੀ ਹੁੰਦਾ ਹੈ ਪਰ ਇਹ ਆਰਾਮਦਾਇਕ ਬਿਸਤਰਾ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਕਈ ਵਾਰ ਅਜਿਹਾ ਦੇਖਿਆ ਗਿਆ ਹੈ ਕਿ ਲੋਕ ਮਹੀਨਿਆਂ ਤੱਕ ਬੈੱਡਸ਼ੀਟ ਨਹੀਂ ਬਦਲਦੇ ਅਤੇ ਨਾ ਹੀ ਉਹ ਆਪਣੇ ਬਿਸਤਰੇ ਦੀ ਚੰਗੀ ਤਰ੍ਹਾਂ ਸਫ਼ਾਈ ਕਰਦੇ ਹਨ ਅਤੇ ਇਸੇ ਕਾਰਨ ਤੁਹਾਡਾ ਬੈੱਡ ਕਈ ਬਿਮਾਰੀਆਂ ਨੂੰ ਸੱਦਾ ਦੇ ਸਕਦਾ ਹੈ।
ਲੋਕ ਅਣਜਾਣੇ ‘ਚ ਕਰ ਰਹੇ ਹਨ ਇਹ ਗਲਤੀਆਂ: ਅਕਸਰ ਅਜਿਹਾ ਦੇਖਿਆ ਜਾਂਦਾ ਹੈ ਕਿ ਲੋਕ ਅਣਜਾਣੇ ‘ਚ ਆਪਣੇ ਪਾਲਤੂ ਕੁੱਤਿਆਂ ਜਾਂ ਗੰਦੇ ਕੱਪੜਿਆਂ ਜਾਂ ਜੁੱਤੀਆਂ ਨਾਲ ਬੈੱਡ ‘ਤੇ ਚੜ ਜਾਂਦੇ ਹਨ ਜੋ ਆਪਣੇ ਨਾਲ ਕਈ ਕਿਸਮਾਂ ਦੇ ਕੀਟਾਣੂ ਲੈ ਆਉਂਦੇ ਹਨ। ਹਾਲਾਂਕਿ ਲੋਕ ਇਹ ਗਲਤੀਆਂ ਅਣਜਾਣੇ ‘ਚ ਹੀ ਕਰ ਬੈਠਦੇ ਹਨ ਪਰ ਇਸ ਦਾ ਨਤੀਜਾ ਬਹੁਤ ਬੁਰਾ ਹੋ ਸਕਦਾ ਹੈ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਡੀ ਬੈੱਡਸ਼ੀਟ ਨਾਲ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਹੋ ਸਕਦੀਆਂ ਹਨ।
ਵੱਧ ਸਕਦਾ ਹੈ ਫੰਗਲ ਇੰਫੈਕਸ਼ਨ ਦਾ ਖ਼ਤਰਾ: ਅਜਿਹਾ ਬਹੁਤ ਵਾਰ ਦੇਖਿਆ ਜਾਂਦਾ ਹੈ ਕਿ ਅਸੀਂ ਕਈ ਵਾਰ ਆਪਣੇ ਪਾਲਤੂ ਕੁੱਤਿਆਂ ਜਾਂ ਪਾਲਤੂ ਜਾਨਵਰਾਂ ਨੂੰ ਬੈੱਡ ‘ਤੇ ਹੀ ਸੁਆ ਦਿੰਦੇ ਹਾਂ। ਉਨ੍ਹਾਂ ਨੂੰ ਉਥੇ ਹੀ ਪਿਆਰ ਕਰਦੇ ਹਨ, ਖਾਣਾ ਖਵਾਉਂਦੇ ਅਤੇ ਇਨ੍ਹਾਂ ਦੇ ਕਾਰਨ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੇਟਸ ਦੇ ਵਾਲ ਬੈੱਡਸ਼ੀਟ ‘ਤੇ ਹੀ ਪਏ ਰਹਿੰਦੇ ਹਨ ਅਤੇ ਅਸੀਂ ਬਿਨ੍ਹਾਂ ਬੈੱਡਸੀਟ ਸਾਫ ਕੀਤੇ ਉਥੇ ਹੀ ਬੈਠਦੇ ਹਾਂ, ਉੱਥੇ ਹੀ ਖਾਣ ਪੀਣ ਲੱਗਦੇ ਹਾਂ ਜਿਸ ਨਾਲ ਫੰਗਲ ਇੰਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ।
ਫੰਗਲ ਇੰਫੈਕਸ਼ਨ ਦੇ ਲੱਛਣ
- ਰੈਸ਼ੇਜ ਪੈਣਾ
- ਲਾਲ ਰੰਗ ਦੇ ਧੱਬੇ ਪੈਣਾ
- ਸਕਿਨ ‘ਚ ਲਾਲ ਜਾਂ ਜਾਮਨੀ ਰੰਗ ਦੇ ਪੈਚਸ ਹੋਣਾ
- ਇੰਫੈਕਸ਼ਨ ਵਾਲੀ ਜਗ੍ਹਾ ਤੋਂ ਚਿੱਟੇ ਪਾਊਡਰ ਦੀ ਤਰ੍ਹਾਂ ਪਦਾਰਥ ਬਾਹਰ ਆਉਣਾ
- ਸਕਿਨ ‘ਚ ਪਪੜੀ ਜੰਮਣਾ ਉਤਰਨਾ
- ਦਰਦ ਹੋਣਾ
- ਸਕਿਨ ਦਾ ਲਾਲ ਹੋਣਾ
- ਸਕਿਨ ‘ਤੇ ਪਸ ਹੋਣਾ ਜਾਂ ਫਿਰ ਦਾਣੇ ਹੋਣਾ
ਸਕਿਨ ‘ਤੇ ਮੁਹਾਸੇ ਹੋਣ ਦੀ ਸਮੱਸਿਆ: ਕਈ ਵਾਰ ਲੋਕ 25-30 ਦਿਨਾਂ ਤੱਕ ਬੈੱਡਸ਼ੀਟ ਨਹੀਂ ਬਦਲਦੇ ਜਿਸ ਕਾਰਨ ਸਕਿਨ ਦੀਆਂ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅਤੇ ਇਸ ਦੇ ਕਾਰਨ ਚਿਹਰੇ ‘ਤੇ ਮੌਜੂਦ ਧੂਲ-ਮਿੱਟੀ ਜਾਂ ਸਕਿਨ ‘ਤੇ ਮੁਹਾਸੇ ਹੋਣ ਲੱਗਦੇ ਹਨ। ਕਈ ਵਾਰੀ ਤਾਂ ਖੁਜਲੀ ਨਾਲ ਲਾਲ ਨਿਸ਼ਾਨ ਵੀ ਪੈ ਜਾਂਦੇ ਹਨ ਅਤੇ ਇਹ ਇੰਫੈਕਸ਼ਨ ਵੱਧਦੀ ਜਾਂਦੀ ਹੈ।
ਸਕਿਨ ‘ਤੇ ਸੇਬੋਰੋਇਕ ਐਕਜਿਮਾ ਬੀਮਾਰੀ ਹੋਣਾ: ਤੁਹਾਨੂੰ ਸ਼ਾਇਦ ਇਹ ਵੀ ਪਤਾ ਨਾ ਹੋਵੇ ਕਿ ਗੰਦੀ ਬੈੱਡਸ਼ੀਟ ਤੁਹਾਡੀ ਸਕਿਨ ‘ਤੇ ਕਈ ਕਿਸਮਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ ਅਤੇ ਉਨ੍ਹਾਂ ‘ਚੋਂ ਇਕ ਹੈ ਸੇਬੋਰੋਇਕ ਐਕਜਿਮਾ। ਜੋ ਸਾਡੀ ਸਕਿਨ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦੀ ਹੈ। ਸੇਬੋਰੋਇਕ ਐਕਜਿਮਾ ਇਕ ਤਰ੍ਹਾਂ ਦੀ ਕ੍ਰੋਨਿਕ ਸਕਿਨ ਪ੍ਰਾਬਲਮ ਹੈ ਜੋ ਤੁਹਾਡੀ ਸਕਿਨ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦੀ ਹੈ। ਇਹ ਜਿਆਦਾਤਰ ਚਿਹਰੇ, ਸਕੈਲਪ, ਛਾਤੀ ਅਤੇ ਪਿੱਠ ‘ਤੇ ਹੁੰਦਾ ਹੈ। ਗੰਦੀ ਬੈੱਡਸ਼ੀਟ ਕਾਰਨ ਵੀ ਤੁਹਾਡੀ ਸਕਿਨ ‘ਤੇ ਇਹ ਸਮੱਸਿਆ ਹੋ ਸਕਦੀ ਹੈ।
ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਕਿੰਨੀ ਵਾਰ ਬੈੱਡਸ਼ੀਟ ਨੂੰ ਧੋਣਾ ਚਾਹੀਦਾ ਹੈ।
- ਜੇ ਤੁਸੀਂ ਬੈੱਡਸ਼ੀਟ ਨੂੰ 25-30 ਦਿਨਾਂ ਤੱਕ ਨਹੀਂ ਧੋਦੇ ਤਾਂ ਅਜਿਹਾ ਨਾ ਕਰੋ।
- ਬੈੱਡਸ਼ੀਟ ਨੂੰ ਹਫ਼ਤੇ ‘ਚ 1 ਵਾਰ ਜ਼ਰੂਰ ਧੋਵੋ।
- ਬੈੱਡਸ਼ੀਟ ਨੂੰ ਧੋਣ ਦਾ ਕੋਈ ਸਮਾਂ ਨਹੀਂ ਹੈ ਤਾਂ ਰੋਜ਼ਾਨਾ ਇਸ ਨੂੰ ਝਾੜੋ ਤਾਂ ਜੋ ਇਸ ਦੀ ਸਾਰੀ ਗੰਦਗੀ ਨਿਕਲ ਜਾਵੇ।
ਬੈੱਡਸ਼ੀਟ ਨੂੰ ਸਾਫ ਰੱਖਣ ਲਈ ਕਰੋ ਇਹ ਕੰਮ
- ਬੈੱਡਸ਼ੀਟ ਨੂੰ 30 ਮਿੰਟ ਲਈ ਗਰਮ ਪਾਣੀ ਵਿਚ ਰੱਖੋ।
- ਇਸ ਤੋਂ ਬਾਅਦ ਤੁਸੀਂ ਵਾਸ਼ਿੰਗ ‘ਚ ਪਾਊਡਰ ਪਾਓ
- ਗਿੱਲੀ ਬੈੱਡਸ਼ੀਟ ਨੂੰ ਹਮੇਸ਼ਾ ਧੁੱਪ ‘ਚ ਸੁਕਾਓ ਤਾਂ ਜੋ ਸਾਰੇ ਗੰਦੇ ਬੈਕਟਰੀਆ ਨਿਕਲ ਜਾਣ।