Beetroot skin benefits: ਚੁਕੰਦਰ ਇੱਕ ਅਜਿਹਾ ਫਲ ਹੈ ਜੋ ਅਸਾਨੀ ਨਾਲ ਹਰ ਮੌਸਮ ਵਿੱਚ ਮਿਲ ਜਾਂਦਾ ਹੈ। ਇਸ ਦੇ ਸੇਵਨ ਨਾਲ ਸਰੀਰ ਵਿਚ ਖੂਨ ਦੀ ਕਮੀ ਪੂਰੀ ਹੁੰਦੀ ਹੈ। ਪਰ ਇਹ ਚਿਹਰੇ ਨੂੰ ਵੀ ਨਿਖਾਰਦਾ ਹੈ। ਵਿਟਾਮਿਨ, ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਅਤੇ ਆਇਰਨ ਨਾਲ ਭਰਪੂਰ ਚੁਕੰਦਰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਅਜਿਹੀ ਸਥਿਤੀ ਵਿੱਚ ਅੱਜ ਅਸੀਂ ਤੁਹਾਨੂੰ ਚੁਕੰਦਰ ਦੇ ਕੁਝ ਅਜਿਹੇ ਫਾਇਦੇ ਦੱਸਾਂਗੇ, ਜਿਨ੍ਹਾਂ ਨੂੰ ਜਾਣਨ ਤੋਂ ਬਾਅਦ ਤੁਸੀਂ ਇਸਦਾ ਸੇਵਨ ਵੀ ਕਰਨਾ ਸ਼ੁਰੂ ਕਰੋਗੇ।
ਗਲੋਇੰਗ ਸਕਿਨ ਲਈ: 1 ਚੱਮਚ ਚੁਕੰਦਰ ਦੇ ਪੇਸਟ ਵਿਚ 1 ਚੱਮਚ moisturizer Cream ਨੂੰ ਚੰਗੀ ਤਰ੍ਹਾਂ ਮਿਲਾ ਕੇ ਚਿਹਰੇ ‘ਤੇ ਲਗਾਓ। ਜਦੋਂ ਇਹ ਮਾਸਕ ਸੁੱਕ ਜਾਵੇ ਤਾਂ ਚਿਹਰੇ ਨੂੰ ਪਾਣੀ ਨਾਲ ਧੋ ਲਓ। ਇਸ ਨਾਲ ਚਿਹਰਾ ਸਾਫ, ਤਾਜ਼ਾ ਅਤੇ ਗਲੋਇੰਗ ਦਿਖਾਈ ਦੇਵੇਗਾ।
ਟੈਨਿੰਗ ਨੂੰ ਕਰੇ ਦੂਰ: 1 ਚੱਮਚ ਮੁਲਤਾਨੀ ਮਿੱਟੀ ‘ਚ 2-3 ਚੱਮਚ ਚੁਕੰਦਰ ਦਾ ਰਸ ਮਿਲਾ ਕੇ ਚਿਹਰੇ ਅਤੇ ਗਰਦਨ ‘ਤੇ ਲਗਾਓ। ਸੁੱਕਣ ਤੋਂ ਬਾਅਦ ਇਸ ‘ਤੇ ਥੋੜ੍ਹਾ ਜਿਹਾ ਪਾਣੀ ਛਿੜਕੋ ਅਤੇ ਹਲਕੇ ਹੱਥਾਂ ਨਾਲ ਮਾਲਸ਼ ਕਰੋ। ਇਸ ਤੋਂ ਬਾਅਦ ਇਸ ਨੂੰ ਤਾਜ਼ੇ ਪਾਣੀ ਨਾਲ ਸਾਫ ਕਰੋ। ਇਸ ਨਾਲ ਟੈਨਿੰਗ ਦੀ ਸਮੱਸਿਆ ਦੀ ਦੂਰ ਹੋਵੇਗੀ।
ਬੁੱਲ੍ਹਾਂ ਨੂੰ ਨਰਮ ਅਤੇ ਗੁਲਾਬੀ ਬਣਾਏ: ਗਰਮੀਆਂ ਵਿੱਚ ਬੁੱਲ੍ਹਾਂ ਦੇ ਫਟਣ ਦੀ ਸਮੱਸਿਆ ਆਮ ਹੁੰਦੀ ਹੈ। ਇਸ ਸਥਿਤੀ ਵਿੱਚ ਚੁਕੰਦਰ ਦਾ ਰਸ ਅੱਧੇ ਘੰਟੇ ਲਈ ਫਰਿੱਜ ਵਿੱਚ ਰੱਖੋ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਬੁੱਲ੍ਹਾਂ ‘ਤੇ ਲਗਾਓ ਅਤੇ ਸਵੇਰੇ ਉੱਠ ਕੇ ਇਸ ਨੂੰ ਗੁਲਾਬ ਜਲ ਨਾਲ ਸਾਫ਼ ਕਰੋ। ਇਹ ਨਾ ਸਿਰਫ ਫਟੇ ਬੁੱਲ੍ਹਾਂ ਦੀ ਸਮੱਸਿਆ ਨੂੰ ਦੂਰ ਕਰੇਗਾ ਬਲਕਿ ਇਹ ਕਾਲੇਪਨ ਨੂੰ ਵੀ ਦੂਰ ਕਰੇਗਾ।
ਡਾਰਕ ਸਰਕਲਸ ਤੋਂ ਛੁਟਕਾਰਾ: ਜੇ ਤੁਸੀਂ ਅੱਖਾਂ ਦੇ ਹੇਠਾਂ ਡਾਰਕ ਸਰਕਲਸ ਕਾਰਨ ਬੀਮਾਰ ਲੱਗਦੇ ਹੋ ਤਾਂ ਘਬਰਾਓ ਨਾ। 1 ਚਮਚ ਚੁਕੰਦਰ ਦੇ ਰਸ ਵਿਚ ਬਦਾਮ ਦੇ ਤੇਲ ਦੀਆਂ 4-5 ਬੂੰਦਾਂ ਮਿਲਾਓ ਅਤੇ ਅੱਖਾਂ ਦੁਆਲੇ ਲਗਾਓ। ਫਿਰ ਉਂਗਲਾਂ ਦੀ ਮਦਦ ਨਾਲ ਹਲਕੇ ਹੱਥਾਂ ਨਾਲ 5 ਮਿੰਟ ਲਈ ਅੱਖਾਂ ਦੁਆਲੇ ਮਾਲਸ਼ ਕਰੋ। ਫਿਰ ਇਸ ਮਿਸ਼ਰਣ ਨੂੰ 30 ਮਿੰਟ ਲਈ ਛੱਡ ਦਿਓ। ਬਾਅਦ ਵਿਚ ਠੰਡੇ ਪਾਣੀ ਨਾਲ ਧੋ ਲਓ।
ਵਾਲਾਂ ਲਈ ਲਾਭਕਾਰੀ: ਚੁਕੰਦਰ ਚਿਹਰੇ ਦੇ ਨਾਲ-ਨਾਲ ਵਾਲਾਂ ਲਈ ਵੀ ਵਧੀਆ ਹੈ। ਚੁਕੰਦਰ ਦਾ ਰਸ ਮਹਿੰਦੀ ਵਿਚ ਮਿਲਾ ਕੇ ਲਗਾਉਣ ਨਾਲ ਨਾ ਸਿਰਫ ਵਾਲਾਂ ਵਿਚ ਚਮਕ ਆਉਂਦੀ ਹੈ ਬਲਕਿ ਕੁਦਰਤੀ ਤੌਰ ‘ਤੇ ਵਾਲ ਹਾਈਲਾਈਟ ਵੀ ਕੀਤੇ ਜਾ ਸਕਦੇ ਹਨ। ਚੁਕੰਦਰ ਦਾ ਜੂਸ ਵਾਲਾਂ ਨੂੰ ਹਾਈਲਾਈਟ ਵੀ ਕਰਦਾ ਹੈ। ਇਹ ਵਾਲਾਂ ਨੂੰ ਬਰਗੈਂਡੀ ਰੰਗ ਦਿੰਦਾ ਹੈ।