Belly fat types: ਅੱਜ ਦੇ ਸਮੇਂ ਵਿੱਚ ਹਰ ਦੂਸਰਾ ਵਿਅਕਤੀ ਬੈਲੀ ਫੈਟ ਤੋਂ ਪ੍ਰੇਸ਼ਾਨ ਹੈ। ਇਸ ਸਮੱਸਿਆ ਵਿਚ ਪੇਟ ਅਤੇ ਇਸਦੇ ਹੇਠਲੇ ਹਿੱਸੇ ਵਿਚ ਬਹੁਤ ਜ਼ਿਆਦਾ ਫੈਟ ਜਮ੍ਹਾਂ ਹੋ ਜਾਂਦਾ ਹੈ। ਅਜਿਹੇ ‘ਚ ਸਰੀਰ ਬੇਡੋਲ ਅਤੇ ਬੁਰਾ ਦਿਖਾਈ ਦੇਣ ਲੱਗਦਾ ਹੈ। ਜੇ ਸਮੇਂ ਸਿਰ ਇਸ ਨੂੰ ਘੱਟ ਨਾ ਕੀਤਾ ਜਾਵੇ ਤਾਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।
ਬੈਲੀ ਫੈਟ ਦੀ ਪਰੇਸ਼ਾਨੀ ਨੂੰ ਮਾਨਸਿਕ ਤਣਾਅ ਨਾਲ ਵੀ ਜੋੜਿਆ ਜਾ ਸਕਦਾ ਹੈ। ਇਸ ਦੇ ਕਾਰਨ ਸਾਡੇ ਸਰੀਰ ‘ਤੇ ਗਹਿਰਾ ਅਤੇ ਬੁਰਾ ਪ੍ਰਭਾਵ ਪੈਂਦਾ ਹੈ। ਦਰਅਸਲ ਲੋਕ ਆਪਣੇ ਪੇਟ ਦੇ ਨੇੜੇ ਜਮਾ ਫੈਟ ਨੂੰ ਘਟਾਉਣ ਲਈ ਬਹੁਤ ਸਾਰੇ ਯਤਨ ਕਰਦੇ ਹਨ। ਪਰ ਉਹ ਇਸ ਨੂੰ ਘੱਟ ਨਹੀਂ ਕਰ ਪਾਉਂਦੇ ਅਤੇ ਉਹ ਤਣਾਅਪੂਰਨ ਹੋਣ ਲਗਦੇ ਹਨ। ਅਜਿਹੇ ‘ਚ ਇਸ ਨੂੰ ਘਟਾਉਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਅਸਲ ਵਿਚ ਇਹ ਕਿੰਨੀ ਕਿਸਮ ਦਾ ਹੁੰਦਾ ਹੈ। ਤਾਂ ਹੀ ਇਸ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਲਈ ਆਓ ਅਸੀਂ ਤੁਹਾਨੂੰ ਬੈਲੀ ਫੈਟ ਦੀਆਂ ਕਿਸਮਾਂ ਦੱਸ ਕੇ ਇਸ ਨੂੰ ਘੱਟ ਕਰਨ ਬਾਰੇ ਦੱਸਦੇ ਹਾਂ… ਇੱਥੇ ਤੁਹਾਨੂੰ ਦੱਸ ਦੇਈਏ ਅਸਲ ਵਿੱਚ ਬੈਲੀ ਫੈਟ ਦੀਆਂ 5 ਕਿਸਮਾਂ ਹੁੰਦੀਆਂ ਹਨ। ਤਾਂ ਆਓ ਇੱਕ ਨਜ਼ਰ ਮਾਰੀਏ ਬੈਲੀ ਫੈਟ ਨੂੰ ਘਟਾਉਣ ਦੇ ਤਰੀਕਿਆਂ ਬਾਰੇ…
Postpartum Belly Fat: ਅਕਸਰ delivery ਤੋਂ ਬਾਅਦ ਸਰੀਰ ਦੇ ਨਿਚਲੇ ਹਿੱਸੇ ‘ਤੇ ਬਹੁਤ ਸਾਰੀਆਂ ਔਰਤਾਂ ਨੂੰ ਜ਼ਿਆਦਾ ਫੈਟ ਜਮ੍ਹਾਂ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਤਰ੍ਹਾਂ ਕਰੋ ਘੱਟ: ਇਸ ਤਰ੍ਹਾਂ ਦੇ ਫੈਟ ਨੂੰ ਘਟਾਉਣ ਲਈ ਰੋਜ਼ਾਨਾ ਕਸਰਤ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ। ਇਸ ਤੋਂ ਇਲਾਵ ਇਸ ਨੂੰ ਸਰੀਰ ਦੀ ਮਾਲਸ਼ ਦੁਆਰਾ ਵੀ ਘੱਟ ਕੀਤਾ ਜਾ ਸਕਦਾ ਹੈ। ਪਰ ਇਨ੍ਹਾਂ ਦੋਵਾਂ ਕੰਮਾਂ ਨੂੰ ਉਨਾ ਹੀ ਕਰੋ ਜਿੰਨਾ ਤੁਹਾਡਾ ਸਰੀਰ ਸਹਿ ਸਕਦਾ ਹੈ। ਦਰਅਸਲ ਬੱਚੇ ਦੇ ਜਨਮ ਤੋਂ ਬਾਅਦ ਮਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਜਾਂਦਾ ਹੈ। ਅਜਿਹੇ ‘ਚ ਉਸਨੂੰ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਨਾਲ ਹੀ ਜਿਨ੍ਹਾਂ ਔਰਤਾਂ ਦੀ ਡਿਲਿਵਰੀ ਆਪ੍ਰੇਸ਼ਨ ਦੁਆਰਾ ਹੋਈ ਹੋਵੇ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਕਸਰਤ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਅਲਕੋਹਲ ਬੈਲੀ: ਜਿਵੇਂ ਕਿ ਨਾਮ ਤੋਂ ਪਤਾ ਚੱਲਦਾ ਹੈ ਇਸ ਤਰ੍ਹਾਂ ਦਾ ਬੈਲੀ ਫੈਟ ਉਨ੍ਹਾਂ ਲੋਕਾਂ ਨੂੰ ਹੁੰਦਾ ਹੈ ਜੋ ਵੱਡੀ ਮਾਤਰਾ ਵਿੱਚ ਸ਼ਰਾਬ ਪੀਂਦੇ ਹਨ। ਦਰਅਸਲ ਵਾਈਨ, ਸ਼ਰਾਬ, ਬੀਅਰ ਆਦਿ ਡ੍ਰਿੰਕਸ ਵਿਚ ਬਹੁਤ ਜ਼ਿਆਦਾ ਮਾਤਰਾ ‘ਚ ਕੈਲੋਰੀ ਹੁੰਦੀ ਹੈ। ਇਸ ਦੇ ਜ਼ਿਆਦਾ ਸੇਵਨ ਦੇ ਕਾਰਨ ਪਾਚਨ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ ਅਤੇ ਇਹ ਸਰੀਰ ਦੇ ਹੇਠਲੇ ਹਿੱਸੇ ਨੂੰ ਪ੍ਰਭਾਵਤ ਕਰਦੀ ਹੈ। ਇਸ ਦੇ ਕਾਰਨ ਸਰੀਰ ‘ਚ ਮੋਟਾਪਾ ਆਉਣ ਲੱਗਦਾ ਹੈ। ਇਸਦੇ ਨਾਲ ਹੀ ਸਰੀਰ ਵਿੱਚ ਕੋਲੈਸਟ੍ਰੋਲ ਵਧਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।
ਇਸ ਤਰ੍ਹਾਂ ਕਰੋ ਘੱਟ: ਇਸ ਲਈ ਸ਼ਰਾਬ ਦਾ ਸੇਵਨ ਕਰਨਾ ਬੰਦ ਕਰੋ ਅਤੇ ਡਾਇਟ ਵਿਚ ਹਰੀਆਂ ਸਬਜ਼ੀਆਂ ਅਤੇ ਤਾਜ਼ੇ ਫਲ ਸ਼ਾਮਲ ਕਰੋ। ਨਾਲ ਹੀ ਰੋਜ਼ਾਨਾ ਪੇਲਵਿਕ ਖੇਤਰ ਨਾਲ ਸਬੰਧਤ ਕਸਰਤ ਵੀ ਕਰੋ।
ਹਾਰਮੋਨਲ ਬੈਲੀ: ਅੱਜ ਦੇ ਸਮੇਂ ‘ਚ ਬਹੁਤ ਸਾਰੀਆਂ ਔਰਤਾਂ ਪੀਸੀਓਡੀ ਨਾਲ ਜੂਝ ਰਹੀਆਂ ਹਨ। ਅਜਿਹੇ ‘ਚ ਸਰੀਰ ਵਿੱਚ ਕਈ ਕਿਸਮਾਂ ਦੇ ਹਾਰਮੋਨਲ ਬਦਲਾਅ ਆਉਂਦੇ ਹਨ। ਇਸ ਤਬਦੀਲੀ ਕਾਰਨ ਬਹੁਤ ਸਾਰੇ ਹਾਰਮੋਨ ਵਧਦੇ ਜਾਂ ਘੱਟਦੇ ਹਨ। ਅਜਿਹੇ ‘ਚ ਬਹੁਤ ਸਾਰੇ ਲੋਕਾਂ ਨੂੰ ਪੇਟ ‘ਤੇ ਚਰਬੀ ਜਮਾ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਤਰ੍ਹਾਂ ਕਰੋ ਘੱਟ: ਅਜਿਹੇ ‘ਚ ਆਪਣੇ ਹਾਰਮੋਨਲ ਪੱਧਰ ਨੂੰ ਦਰੁਸਤ ਕਰਨ ਲਈ ਤੁਹਾਨੂੰ ਆਪਣੀ ਡਾਇਟ ਵਿੱਚ ਕੁਝ ਬਦਲਾਅ ਕਰਨ ਦੀ ਜ਼ਰੂਰਤ ਹੈ। ਇਸ ਦੇ ਲਈ ਤੁਸੀਂ ਕਿਸੇ ਡਾਕਟਰ ਜਾਂ ਡਾਈਟੀਸ਼ੀਅਨ ਦੀ ਸਲਾਹ ਲੈ ਕੇ ਆਪਣੀ ਸਿਹਤ ਦੇ ਅਨੁਸਾਰ ਡਾਈਟ ਚਾਰਟ ਲੈ ਸਕਦੇ ਹੋ। ਅਜਿਹੇ ‘ਚ ਤੁਸੀਂ ਇਸ ਖੁਰਾਕ ਚਾਰਟ ਦੀ ਪਾਲਣਾ ਕਰਕੇ ਇਸ ਸਮੱਸਿਆ ‘ਤੇ ਤੇਜ਼ੀ ਨਾਲ ਕਾਬੂ ਪਾ ਸਕਦੇ ਹੋ।
ਬਲੋਟੇਡ ਬੈਲੀ: ਪਾਚਨ ਸਬੰਧਿਤ ਮੁਸ਼ਕਲਾਂ ਆਉਣ ‘ਤੇ ਪੇਟ ਫੁੱਲਣਾ ਸ਼ੁਰੂ ਹੋ ਜਾਂਦਾ ਹੈ। ਇਸ ਨੂੰ ਹੀ ਬਲੋਟੇਡ ਬੈਲੀ ਕਿਹਾ ਜਾਂਦਾ ਹੈ।
ਇਸ ਤਰ੍ਹਾਂ ਕਰੋ ਘੱਟ: ਇਸ ਕਿਸਮ ਦੇ ਫੈਟ ਨੂੰ ਘਟਾਉਣ ਲਈ ਪ੍ਰੋਬਾਇਓਟਿਕ ਭੋਜਨ ਅਰਥਾਤ ਦਹੀਂ, ਮਿਸੋ ਸੂਪ, ਬ੍ਰੋਕਲੀ, ਖੱਟੀ ਗੋਭੀ, ਪਨੀਰ ਆਦਿ ਦਾ ਸੇਵਨ ਕਰੋ। ਨਾਲ ਹੀ ਰੋਜ਼ਾਨਾ 7-8 ਗਲਾਸ ਪਾਣੀ ਵੀ ਪੀਓ। ਤੁਸੀਂ ਇਸ ਨੂੰ ਰੋਜ਼ਾਨਾ ਸਵੇਰੇ Running ਜਾਂ ਕਾਰਡੀਓ ਐਕਸਰਸਾਈਜ਼ ਕਰਕੇ ਵੀ ਘਟਾ ਸਕਦੇ ਹੋ। ਇਹ ਸਰੀਰ ‘ਤੇ ਜਮ੍ਹਾ ਫੈਟ ਨੂੰ ਘਟਾਉਣ ਅਤੇ ਐਨਰਜ਼ੀ ਬੂਸਟ ਕਰਨ ਵਿਚ ਸਹਾਇਤਾ ਕਰੇਗਾ।
ਸਟ੍ਰੈੱਸ ਬੈਲੀ: ਬਹੁਤ ਸਾਰੇ ਲੋਕ ਬਹੁਤ ਜ਼ਿਆਦਾ ਚਿੰਤਾ ਅਤੇ ਤਣਾਅ ਦੇ ਕਾਰਨ ਬਹੁਤ ਜ਼ਿਆਦਾ ਖਾਣਾ ਸ਼ੁਰੂ ਕਰ ਦਿੰਦੇ ਹਨ। ਇਸ ਆਦਤ ਦੇ ਕਾਰਨ ਬੈਲੀ ਫੈਟ ਤੇਜ਼ੀ ਨਾਲ ਵੱਧਦਾ ਹੈ। ਇਸ ਤੋਂ ਇਲਾਵਾ ਪੂਰੀ ਨੀਂਦ ਨਾ ਲੈਣਾ ਵੀ ਬੈਲੀ ਫੈਟ ਨੂੰ ਵਧਾਉਣ ਦਾ ਕੰਮ ਕਰਦਾ ਹੈ। ਅਜਿਹੇ ‘ਚ ਸਰੀਰ ਦੀ ਕੋਈ ਸ਼ੇਪ ਨਾ ਬਣਨ ‘ਤੇ ਬੇਡੋਲ ਅਤੇ ਬੁਰਾ ਦਿਖਾਈ ਦੇਣ ਲੱਗਦਾ ਹੈ।
ਇਸ ਤਰ੍ਹਾਂ ਕਰੋ ਘੱਟ: ਇਸ ਨੂੰ ਘਟਾਉਣ ਬਾਰੇ ਚਿੰਤਾ ਕਰਨ ਤੋਂ ਬਚੋ। 7-8 ਘੰਟਿਆਂ ਦੀ ਪੂਰੀ ਨੀਂਦ ਵੀ ਲਓ। ਇਸ ਤੋਂ ਇਲਾਵਾ ਭੋਜਨ ਵਿਚ ਕੈਫੀਨ, ਜੰਕ ਫੂਡ, ਮਸਾਲੇ ਵਾਲੇ ਭੋਜਨ, ਨਮਕ ਦੀ ਵਰਤੋਂ ਘੱਟ ਕਰੋ। ਨਾਲ ਹੀ ਰੋਜ਼ਾਨਾ ਸਵੇਰੇ ਖੁੱਲੀ ਹਵਾ ਵਿਚ ਬੈਠ ਕੇ ਯੋਗਾ, ਮੈਡੀਟੇਸ਼ਨ, ਕਸਰਤ ਕਰੋ। ਇਸਦੇ ਨਾਲ ਤੁਸੀਂ ਸੈਰ, ਕਾਰਡੀਓ ਅਤੇ ਐਰੋਬਿਕ ਸਟਾਈਲ ਦੀਆਂ ਕਸਰਤਾਂ ਵੀ ਕਰ ਸਕਦੇ ਹੋ। ਇਹ ਤੁਹਾਡੇ ਬੈਲੀ ਫੈਟ ਨੂੰ ਘਟਾਉਣ ਵਿੱਚ ਸਹਾਇਤਾ ਕਰੇਗਾ।