ਆਪਣੇ ਸਾਥੀ ਜਾਂ ਆਪਣੇ ਬੱਚਿਆਂ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਅਸੀਂ ਅਕਸਰ ਉਨ੍ਹਾਂ ਨੂੰ Kiss ਕਰਦੇ ਹਾਂ, ਜਿਸ ਨਾਲ ਤੁਹਾਡੀ ਅਤੇ ਤੁਹਾਡੇ ਸਾਥੀ ਦੀ ਨਿੱਜੀ ਭਾਵਨਾ ਬਦਲ ਜਾਂਦੀ ਹੈ। Kiss ਕਰਨ ‘ਤੇ ਅਸੀਂ ਉਨ੍ਹਾਂ ਦੇ ਹੋਰ ਕਰੀਬ ਹੋ ਜਾਂਦੇ ਹਾਂ।
ਦੱਸ ਦੇਈਏ ਕਿ Kiss ਕਰਨਾ ਬਹੁਤ ਹੀ Personal Feeling ਹੈ, ਜੋ ਰਿਸ਼ਤੇ ਵਿੱਚ ਆਪਣੀ ਵੱਖਰੀ ਮਹੱਤਤਾ ਰੱਖਦਾ ਹੈ। ਪਰ ਇਸਦੀ ਮਹੱਤਤਾ ਸਿਰਫ ਦੋ ਲੋਕਾਂ ਦੇ ਪਿਆਰ ਤੱਕ ਹੀ ਸੀਮਿਤ ਨਹੀਂ ਹੈ, Kiss ਕਰਨ ਨਾਲ ਸਾਡੀ ਸਿਹਤ ‘ਤੇ ਵੀ ਵਧੀਆ ਪ੍ਰਭਾਵ ਪੈਂਦਾ ਹੈ। Kiss ਕਰਨ ‘ਤੇ ਤੁਹਾਡੇ Partner ਅਤੇ ਤੁਹਾਡੀ ਮਾਨਸਿਕ ਅਤੇ ਸਰੀਰਕ ਸਿਹਤ ‘ਤੇ ਬਹੁਤ ਪ੍ਰਭਾਵ ਪੈਂਦਾ ਹੈ।
ਇਹ ਵੀ ਪੜ੍ਹੋ: ਡਿਲੀਵਰੀ ਤੋਂ ਬਾਅਦ ਔਰਤਾਂ ਲਈ ਵਰਦਾਨ ਹੈ ਅਜਵਾਈਨ ਦਾ ਪਾਣੀ, ਜਾਣੋ ਇਸਦੇ ਲਾਭ
Kiss ਕਰਨ ਨਾਲ ਹੁੰਦਾ ਹੈ Immunity ‘ਚ ਵਾਧਾ
ਜਿੱਥੇ ਹੁਣ ਤੱਕ ਡਾਕਟਰ ਅਤੇ ਸਿਹਤ ਮਾਹਿਰ Immunity ਨੂੰ ਵਧਾਉਣ ਲਈ ਸਿਹਤਮੰਦ ਖੁਰਾਕ ਦੀ ਸਲਾਹ ਦਿੰਦੇ ਰਹੇ ਹਨ, ਉੱਥੇ ਹੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ Kiss ਕਰਨ ਨਾਲ ਤੁਹਾਡੇ ਸਰੀਰ ਦੀ immunity ਵੀ ਮਜ਼ਬੂਤ ਹੁੰਦੀ ਹੈ। ਸਾਲ 2014 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ Lip to Lip Kiss ਕਰਨ ਨਾਲ ਦੋਵਾਂ Partners ਦਾ Saliva ਇੱਕ ਦੂਜੇ ਵਿੱਚ ਤਬਦੀਲ ਕਰਦਾ ਹੈ।
ਇਸ ਵਿੱਚ ਕੁਝ ਨਵੇਂ ਕੀਟਾਣੂਆਂ ਦੀ ਹਲਕੀ ਮਾਤਰਾ ਹੋ ਸਕਦੀ ਹੈ। ਜਿਸਦੇ ਸੰਪਰਕ ਵਿੱਚ ਆਉਣ ‘ਤੇ ਤੁਹਾਡਾ Immune system ਉਸਦੇ ਖਿਲਾਫ਼ Antibody ਬਣਾਉਣਾ ਸ਼ੁਰੂ ਕਰ ਦਿੰਦਾ ਹੈ।
ਇਹ ਵੀ ਪੜ੍ਹੋ: ਭਾਰ ਘਟਾਉਣ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ ਪੀਓ Apple Cider Vinegar, ਜਾਣੋ ਇਸਦੇ ਹੋਰ ਫਾਇਦੇ
Stress ਤੋਂ ਮਿਲਦੀ ਹੈ ਮੁਕਤੀ
ਕੋਰਟੀਸੋਲ ਨਾਂ ਦੇ ਹਾਰਮੋਨ ਕਾਰਨ ਅਸੀਂ ਚਿੰਤਾ ਅਤੇ ਤਣਾਅ ਦਾ ਸ਼ਿਕਾਰ ਹੁੰਦੇ ਹਾਂ, ਪਰ Kiss ਕਰਨਾ, ਜੱਫੀ ਪਾਉਣਾ ਜਾਂ ਪਿਆਰ ਜ਼ਾਹਿਰ ਕਰਨ ਨਾਲ ਤੁਹਾਡੇ ਦਿਮਾਗ ਵਿੱਚ ਕੋਰਟੀਸੋਲ ਦਾ ਪੱਧਰ ਘੱਟ ਹੁੰਦਾ ਹੈ।
ਇਸ ਦੇ ਨਾਲ ਹੀ Kissing ਨਾਲ ਦਿਮਾਗ ਵਿੱਚ ਆਕਸੀਟੋਸਿਨ ਹਾਰਮੋਨ ਰਿਲੀਜ਼ ਹੁੰਦਾ ਹੈ, ਜੋ ਤੁਹਾਡੀ ਚਿੰਤਾ ਅਤੇ ਤਣਾਅ ਵਿੱਚ ਕਮੀ ਦਾ ਕਾਰਨ ਬਣ ਸਕਦਾ ਹੈ।
High Blood Pressure ਨੂੰ ਰੱਖੇ ਠੀਕ
Kissing ਮਾਹਿਰ ਅਨੁਸਾਰ Kiss ਕਰਨ ਨਾਲ ਤੁਹਾਡੀ Heartbeat ਇਸ ਤਰੀਕੇ ਨਾਲ ਵੱਧਦੀ ਹੈ ਕਿ ਉਸ ਨਾਲ ਤੁਹਾਡੀਆਂ ਖੂਨ ਦੀਆਂ ਨਾੜੀਆਂ ਚੌੜੀਆਂ ਹੋ ਜਾਂਦੀਆਂ ਹਨ ਤੇ ਖੂਨ ਦਾ ਪ੍ਰਵਾਹ ਬੇਹਤਰ ਬਣਦਾ ਹੈ। ਇਸ ਨਾਲ ਤੁਹਾਡੇ ਹਾਈ ਬਲੱਡ ਪ੍ਰੈਸ਼ਰ ਵਿੱਚ ਕਮੀ ਦੇਖੀ ਜਾ ਸਕਦੀ ਹੈ।
Periods Cramp ਤੋਂ ਮਿਲਦੀ ਹੈ ਰਾਹਤ
Kiss ਕਰਨ ਨਾਲ ਖੂਨ ਦੀਆਂ ਨਾੜੀਆਂ ਚੌੜੀਆਂ ਹੁੰਦੀਆਂ ਹਨ ਤਾਂ ਸਰੀਰ ਵਿੱਚ ਖੂਨ ਦਾ ਫਲੋ ਸੁਧਰ ਜਾਂਦਾ ਹੈ। ਇਸ ਦੇ ਕਾਰਨ ਮਹਿਲਾਵਾਂ ਨੂੰ Period Cramp ਤੋਂ ਰਾਹਤ ਮਿਲਦੀ ਹੈ।
ਦਿਲ ਦੀਆਂ ਬਿਮਾਰੀਆਂ ‘ਚ ਹੁੰਦੀ ਹੈ ਕਮੀ
Kiss ਕਰਨ ਨਾਲ ਸਾਡੀ ਸਿਹਤ ‘ਤੇ ਇੱਕ ਨਹੀਂ ਬਲਕਿ ਬਹੁਤ ਸਾਰੇ ਪ੍ਰਭਾਵ ਪੈਂਦੇ ਹਨ। Kiss ਕਰਨ ਨਾਲ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਦੇ ਜੋਖਮ ਤੋਂ ਰਾਹਤ ਮਿਲ ਸਕਦੀ ਹੈ।
ਇਹ ਵੀ ਦੇਖੋ: ਦਹੀਂ ਦੇ ਨਾਲ ਭੁੱਲਕੇ ਵੀ ਨਾ ਖਾਓ ਇਹ ਚੀਜ਼ਾਂ, ਹੋ ਸਕਦੀਆਂ ਹਨ ਇਹ ਗੰਭੀਰ ਬੀਮਾਰੀਆਂ