Besan Health benefits: ਬਰਸਾਤ ਦੇ ਮੌਸਮ ਵਿਚ ਲੋਕ ਜਮ ਕੇ ਖਾਣਾ ਪਸੰਦ ਕਰਦੇ ਹਨ। ਪਰ ਇਸ ਸਮੇਂ ਦੌਰਾਨ ਇੰਫੈਕਸ਼ਨ ਅਤੇ ਸਿਹਤ ਸੰਬੰਧੀ ਕਈ ਸਮੱਸਿਆਵਾਂ ਹੋਣ ਦਾ ਖਤਰਾ ਹੁੰਦਾ ਹੈ। ਇਸ ਸਮੇਂ ਆਪਣੀ ਡਾਇਟ ਵਿਚ ਸਹੀ ਚੀਜ਼ਾਂ ਸ਼ਾਮਲ ਕਰਕੇ ਇਨ੍ਹਾਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਅਜਿਹੇ ‘ਚ ਵੇਸਣ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਪੌਸ਼ਟਿਕ ਤੱਤ ਸਰਦੀ-ਜ਼ੁਕਾਮ ਅਤੇ ਸਿਹਤ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਕਰਦਾ ਹੈ। ਤਾਂ ਆਓ ਜਾਣਦੇ ਹਾਂ ਮੌਨਸੂਨ ਦੇ ਮੌਸਮ ਵਿਚ ਵੇਸਣ ਖਾਣ ਦੇ ਅਣਗਿਣਤ ਫਾਇਦਿਆਂ ਬਾਰੇ…
ਗੁਣਾਂ ਨਾਲ ਭਰਪੂਰ ਹੈ ਵੇਸਣ: ਵੇਸਣ ‘ਚ ਵਿਟਾਮਿਨ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ, ਕੈਲਸ਼ੀਅਮ, ਸੋਡੀਅਮ, ਫਾਈਬਰ, ਜ਼ਿੰਕ, ਆਦਿ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਦੇ ਸੇਵਨ ਨਾਲ ਮੌਸਮੀ ਵਾਇਰਲ ਤੋਂ ਛੁਟਕਾਰਾ ਮਿਲਣ ਦੇ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਰਾਹਤ ਪ੍ਰਦਾਨ ਕਰਦਾ ਹੈ। ਤੁਸੀਂ ਵੇਸਣ ਦਾ ਹਲਵਾ, ਲੱਡੂ, ਚੀਲਾ, ਪਕੌੜੇ, ਸ਼ੀਰਾ, ਸਬਜ਼ੀ ਆਦਿ ਬਣਾ ਕੇ ਖਾ ਸਕਦੇ ਹੋ।
ਮੌਸਮੀ ਸਰਦੀ-ਜ਼ੁਕਾਮ ਤੋਂ ਦਿਵਾਏ ਰਾਹਤ: ਵੇਸਣ ਨਾਲ ਬਣੀਆਂ ਚੀਜ਼ਾਂ ਖਾਣ ਨਾਲ ਸਰਦੀ ਅਤੇ ਜ਼ੁਕਾਮ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਵੇਸਣ ਨੂੰ ਥੋੜੇ ਜਿਹੇ ਘਿਓ ਅਤੇ ਜ਼ਰੂਰਤ ਅਨੁਸਾਰ ਚੀਨੀ ਵਿਚ ਭੁੰਨ ਕੇ ਤਿਆਰ ਮਿਸ਼ਰਣ ਦੇ 1-2 ਚੱਮਚ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਦੇ ਨਾਲ ਲੈਣ ਨਾਲ ਜ਼ੁਕਾਮ ਅਤੇ ਖੰਘ ਤੋਂ ਰਾਹਤ ਮਿਲਦੀ ਹੈ। ਇਕ ਖੋਜ ਦੇ ਅਨੁਸਾਰ ਰੋਜ਼ਾਨਾ ਵੇਸਣ ਤੋਂ ਬਣੀਆਂ ਚੀਜ਼ਾਂ ਖਾਣ ਨਾਲ ਕੋਲੈਸਟ੍ਰੋਲ ਪੱਧਰ ਕੰਟਰੋਲ ਵਿੱਚ ਰਹਿੰਦਾ ਹੈ। ਇਸ ਵਿਚ ਮੌਜੂਦ ਫਾਈਬਰ ਅਤੇ ਅਸੰਤ੍ਰਿਪਤ ਚਰਬੀ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿਚ ਮਦਦ ਕਰਦਾ ਹੈ।
ਖੂਨ ਦੀ ਕਮੀ ਨੂੰ ਕਰੇ ਪੂਰਾ: ਮੌਨਸੂਨ ਦੇ ਮੌਸਮ ਵਿਚ ਖ਼ਾਸ ਤੌਰ ‘ਤੇ ਲੋਕਾਂ ‘ਚ ਥਕਾਵਟ, ਕਮਜ਼ੋਰੀ ਆਦਿ ਦੀ ਪ੍ਰੇਸ਼ਾਨੀ ਹੁੰਦੀ ਹੈ। ਇਹ ਮੁੱਖ ਤੌਰ ‘ਤੇ ਅਨੀਮੀਆ ਦੇ ਕਾਰਨ ਹੁੰਦਾ ਹੈ। ਅਜਿਹੇ ‘ਚ ਵੇਸਣ ਤੋਂ ਬਣੀਆਂ ਚੀਜ਼ਾਂ ਖਾਣ ਨਾਲ ਸਰੀਰ ਵਿੱਚ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਤੋਂ ਇਲਾਵਾ ਇਸ ‘ਚ ਮੌਜੂਦ ਆਇਰਨ, ਪ੍ਰੋਟੀਨ, ਫਾਈਬਰ, ਆਦਿ ਤੱਤਾਂ ਨਾਲ ਖੂਨ ਦੀ ਕਮੀ ਪੂਰੀ ਹੁੰਦੀ ਹੈ। ਨਾਲ ਹੀ ਸਰੀਰ ਵਿਚ ਲਾਲ ਲਹੂ ਦੇ ਸੈੱਲਾਂ ਅਤੇ ਪਲੇਟਲੈਟਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਹੈ।
ਸ਼ੂਗਰ ‘ਤੇ ਰੱਖੇ ਕੰਟਰੋਲ: ਪੌਸ਼ਟਿਕ ਤੱਤਾਂ ਨਾਲ ਭਰਪੂਰ ਵੇਸਣ ਦਾ ਸੇਵਨ ਕਰਕੇ ਸ਼ੂਗਰ ਨੂੰ ਕਾਬੂ ਵਿਚ ਰੱਖਿਆ ਜਾਂਦਾ ਹੈ। ਇਸ ਵਿਚ ਵਸਾ ਅਤੇ ਸ਼ੂਗਰ ਘੱਟ ਹੋਣ ਕਾਰਨ ਇਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਟਾਈਪ-2 ਸ਼ੂਗਰ ਦੀ ਰੋਕਥਾਮ ਜਾਂ ਇਲਾਜ ਵਿਚ ਮਦਦ ਕਰਦਾ ਹੈ। ਅਜਿਹੇ ‘ਚ ਇਨ੍ਹਾਂ ਲੋਕਾਂ ਨੂੰ ਆਪਣੀ ਡਾਇਟ ਵਿੱਚ ਵੇਸਣ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਦਿਲ ਨੂੰ ਰੱਖੇ ਸਿਹਤਮੰਦ: ਵੇਸਣ ਵਿਚ ਕਾਰਬੋਹਾਈਡਰੇਟ ਹੋਣ ਕਾਰਨ ਇਹ ਸਰੀਰ ਦੇ ਭਾਰ ਨੂੰ ਵਧਣ ਤੋਂ ਰੋਕਦਾ ਹੈ। ਇਸ ਤਰ੍ਹਾਂ ਭਾਰ ਕੰਟਰੋਲ ਵਿਚ ਰਹਿਣ ਨਾਲ ਦਿਲ ਨੂੰ ਵਧੀਆ ਢੰਗ ਨਾਲ ਕੰਮ ਕਰਨ ਵਿਚ ਸਹਾਇਤਾ ਕਰਦਾ ਹੈ। ਇਸ ਵਿਚ ਮੌਜੂਦ ਘੁਲਣਸ਼ੀਲ ਫਾਈਬਰ ਦਿਲ ਦੀ ਦੇਖਭਾਲ ਕਰਦਾ ਹੈ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਦੇ ਦੁਬਾਰਾ ਹੋਣ ਦੇ ਖ਼ਤਰੇ ਨੂੰ ਘਟਾਉਂਦਾ ਹੈ। ਇਸ ਵਿਚ ਫਾਈਬਰ, ਐਂਟੀ-ਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ ਅਤੇ ਸਰੀਰ ਵਿਚ ਜਲਣ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।