ਸੁਆਦ ਵਿਚ ਕੌੜਾ ਕਰੇਲਾ ਖਾਣਾ ਸਿਹਤ ਲਈ ਫਾਇਦੇਮੰਦ ਹੈ। ਇਸ ਨੂੰ ਖਾਣ ਨਾਲ ਖੂਨ ਸਾਫ ਹੁੰਦਾ ਹੈ। ਕੈਂਸਰ ਦਾ ਰਿਸਕ ਘੱਟ ਹੁੰਦਾ ਹੈ। ਇੰਨਾ ਹੀ ਨਹੀਂ ਪੇਟ ਦੀਆਂ ਸਮੱਸਿਆਵਾਂ ਦਾ ਖਤਰਾ ਵੀ ਘੱਟ ਹੁੰਦਾ ਹੈ। ਕਰੇਲਾ ਭਾਵੇਂ ਹੀ ਸੁਆਦ ਵਿਚ ਕੜਵਾ ਹੁੰਦਾ ਪਰ ਇਸ ਦੇ ਫਾਇਦੇ ਜ਼ਬਰਦਸਤ ਹਨ ਇਸ ਦੀ ਸਬਜ਼ੀ ਨੂੰ ਭਾਵੇਂ ਹੀ ਬਹੁਤ ਸਾਰੇ ਲੋਕ ਪਸੰਦ ਨਹੀਂ ਕਰਦੇ ਹਨ ਪਰ ਇਸ ਨੂੰ ਖਾਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਬਚ ਸਕਦਾ ਹੈ। ਕਰੇਲਾ ਵਿਟਾਮਿਨ, ਮਿਨਰਲਸ ਤੇ ਫਾਈਬਰ ਦਾ ਚੰਗਾ ਸਰੋਤ ਹੈ। ਡਾਇਬਟੀਜ਼ ਮਰੀਜ਼ਾਂ ਲਈ ਦਵਾਈ ਤੋਂ ਘੱਟ ਨਹੀਂ ਹੈ। ਇਸ ਨੂੰ ਖਾਣ ਨਾਲ ਪਾਚਣ ਵੀ ਵਧੀਆ ਰਹਿੰਦਾ ਹੈ। ਸ਼ੂਗਰ ਹੀ ਨਹੀਂ ਕਬਜ਼ੇ, ਹਾਟ, ਭਾਰ ਘਟਾਉਣਾ ਤੇ ਕੋਲੈਸਟ੍ਰਾਲ ਵਿਚ ਇਸ ਦੇ ਕਈ ਫਾਇਦੇ ਹਨ।
ਸ਼ੂਗਰ ਦੇ ਮਰੀਜ਼ਾਂ ਲਈ ਕਰੇਲਾ ਫਾਇਦੇਮੰਦ ਹੈ। ਨੈਸ਼ਨਲ ਇੰਸਟੀਚਿਊਟ ਆਫ ਹੈਲਥ ਮੁਤਾਬਕ ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਸ ਨੂੰ ਖਾਣੇ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਵਿਚ ਪਾਏ ਜਾਣ ਵਾਲੇ ਗੁਣ ਇੰਸੁਲਿਨ ਕੰਟਰੋਲ ਕਰਨ ਵਿਚ ਮਦਦ ਕਰ ਸਕਦੇ ਹਨ ਜਿਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਵਿਚ ਰਹਿੰਦਾ ਹੈ।
ਕਰੇਲਾ ਖਾਣ ਨਾਲ ਖੂਨ ਵੀ ਸਾਫ ਹੁੰਦਾ ਹੈ। ਬਲੱਡ ਨਾਲ ਜੁੜੀਆਂ ਕਈ ਗੰਭੀਰ ਬੀਮਾਰੀਆਂ ਦਾ ਜੋਖਿਮ ਘੱਟ ਹੋ ਸਕਦਾ ਹੈ। ਕਰੇਲੇ ਵਿਚ ਅਲਫਾ-ਲਿਪੋਇਕ ਐਸਿਡ ਪਾਇਆ ਜਾਂਦਾ ਹੈ, ਜੋ ਖੂਨ ਵਿਚ ਮੌਜੂਦ ਚਰਬੀ ਨੂੰ ਘੱਟ ਕਰਕੇ ਧਮਨੀਆਂ ਨੂੰ ਸਿਹਤਮੰਦ ਬਣਾਏ ਰੱਖ ਸਕਦਾ ਹੈ।
ਕਰੇਲਾ ਖਾਣ ਨਾਲ ਕਬਜ਼, ਪਾਚਣ ਵਰਗੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਕਰੇਲੇ ਵਿਚ ਫਾਈਬਰ ਕਾਫੀ ਮਾਤਰਾ ਵਿਚ ਹੁੰਦਾ ਹੈ। ਇਸ ਨੂੰ ਖਾਣ ਨਾਲ ਕਬਜ਼ ਤੋਂ ਛੁਟਕਾਰਾ ਮਿਲ ਸਕਦਾ ਹੈ। ਕਰੇਲਾ ਪੇਟ ਦੀਆਂ ਕਈ ਸਮੱਸਿਆਵਾਂ ਤੋਂ ਬਚਾ ਜਾ ਸਕਦਾ ਹੈ।
ਕਰੇਲਾ ਕੈਂਸਰ ਦਾ ਜੋਖਿਮ ਵੀ ਘੱਟ ਕਰ ਸਕਦਾ ਹੈ। ਇਸ ਦਾ ਜੂਮ ਪੀਣਾ ਲਾਭਕਾਰੀ ਹੁੰਦਾ ਹੈ। ਕਰੇਲੇ ਵਿਚ ਫਲੇਵੋਨਾਇਡਸ, ਗਾਰਡਨੀਆ ਤੇ ਬੀਟਾ ਕੈਰੋਟੀਨ ਵਰਗੇ ਕੈਮੀਕਲ ਕੰਪਾਊਂਡ ਕੈਂਸਰ ਰੋਕਣ ਵਿਚ ਮਦਦਗਾਰ ਹੋ ਸਕਦੇ ਹਨ।
ਦਿਲ ਦੀ ਹਰ ਸਮੱਸਿਆ ਦਾ ਖਤਰਾ ਕਰੇਲਾ ਖਾਣ ਨਾਲ ਘੱਟ ਹੋ ਸਕਦਾ ਹੈ। ਇਸ ਦੇ ਸੇਵਨ ਨਾਲ ਹਾਰਟ ਅਟੈਕ ਦੇ ਫੈਟਰਸ ਕੰਟਰੋਲ ਵਿਚ ਰਹਿੰਦੇ ਹਨ। ਕਰੇਲੇ ਵਿਚ ਵਿਟਾਮਿਨ ਸੀ, ਵਿਟਾਮਿਨ ਏ, ਪੌਟਾਸ਼ੀਅਮ ਤੇ ਹੋਰ ਪੌਸ਼ਕ ਤੱਤ ਪਾਏ ਜਾਂਦੇ ਹਨ ਜੋ ਦਿਲ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: