Black Coffee health benefits: ਸਰਦੀ ‘ਚ ਕੌਫੀ ਠੰਢ ਤੋਂ ਰਾਹਤ ਦਿਵਾਉਂਦੀ ਹੈ ਅਤੇ ਮੂਡ ਵੀ ਚੰਗਾ ਰੱਖਦੀ ਹੈ। ਕੌਫੀ ਸਿਹਤ ਲਈ ਲਾਭਕਾਰੀ ਹੈ। ਇਹ ਸਾਨੂੰ ਐਨਰਜੀ ਦਿੰਦੀ ਹੈ, ਨਾਲ ਹੀ ਤਰੋਤਾਜ਼ਾ ਵੀ ਰੱਖਦੀ ਹੈ। ਇਕ ਅਧਿਐਨ ਅਨੁਸਾਰ ਰੋਜ਼ਾਨਾ 3 ਤੋਂ 4 ਕੱਪ ਕੌਫੀ ਪੀਣ ਨਾਲ ਤੁਹਾਡਾ ਦਿਲ ਤੰਦਰੁਸਤ ਰਹਿੰਦਾ ਹੈ। ਕੌਫੀ ਦੇ ਇਸਤੇਮਾਲ ਨਾਲ ਮੈਟਾਬਾਲਿਕ ਸਿੰਡਰੋਮ ਦੇ ਵਿਕਾਸ ਦਾ ਖ਼ਤਰਾ ਵੀ ਘੱਟ ਹੋ ਸਕਦਾ ਹੈ। ਕੌਫੀ ਸੁਸਤੀ ਤੇ ਆਲਸ ਨੂੰ ਦੂਰ ਕਰਨ ‘ਚ ਵੀ ਮਦਦਗਾਰ ਹੈ। ਬਲੈਕ ਕੌਫੀ ‘ਚ ਏਡਿਟਿਵਸ ਜਿਹੇ, ਚੀਨੀ ਦੁੱਧ, ਕ੍ਰੀਮ ਨੂੰ ਨਹੀਂ ਮਿਲਾਇਆ ਜਾਂਦਾ, ਇਸ ਲਈ ਇਸਦਾ ਸਵਾਦ ਥੋੜ੍ਹਾ ਕੜਵਾ ਹੁੰਦਾ ਹੈ। ਫਿਰ ਵੀ ਕਈ ਲੋਕ ਹਾਰਡ ਬਲੈਕ ਕੌਫੀ ਪਸੰਦ ਕਰਦੇ ਹਨ।
ਆਓ ਜਾਣਦੇ ਹਾਂ ਕੌਫੀ ਪੀਣ ਦੇ ਫਾਇਦੇ
- ਉਮਰ ਵੱਧਣ ਦੇ ਨਾਲ ਤੁਹਾਡੀ ਯਾਦਸ਼ਕਤੀ ਕਮਜ਼ੋਰ ਹੁੰਦੀ ਹੈ। ਜਿਸ ਨਾਲ ਤੁਹਾਨੂੰ ਅਲਜ਼ਾਈਮਰ ਅਤੇ ਪਾਰਕੀਸੰਸ ਦਾ ਖ਼ਤਰਾ ਵੱਧ ਜਾਂਦਾ ਹੈ। ਰਿਸਚਰਚ ਅਨੁਸਾਰ ਹਰ ਸਵੇਰ ਇਕ ਕੱਪ ਬਲੈਕ ਕੌਫੀ ਪੀਣ ਨਾਲ ਯਾਦਸ਼ਕਤੀ ਵੱਧਣ ‘ਚ ਮਦਦ ਮਿਲਦੀ ਹੈ।
- ਬਲੈਕ ਕੌਫੀ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਇਹ ਫਿਜ਼ੀਕਲ ਐਕਟੀਵਿਟੀ ਦੌਰਾਨ ਤੁਹਾਡੀ ਬਾਡੀ ਨੂੰ ਐਨਰਜੀ ਦਿੰਦੀ ਹੈ। ਕੌਫੀ ‘ਚ ਕੈਫੀਨ ਪਾਇਆ ਜਾਂਦਾ ਹੈ, ਇਸਦਾ ਇਸਤੇਮਾਲ ਵਰਕਆਊਟ ਤੋਂ ਪਹਿਲਾਂ ਕੁਝ ਮਾਤਰਾ ‘ਚ ਕਰਨ ਨਾਲ ਐਨਰਜੀ ਮਿਲਦੀ ਹੈ।
- ਬਲੈਕ ਕੌਫੀ ਫੈਟ ਬਰਨਿੰਗ ਸਪਲੀਮੈਂਟ ਹੈ। ਇਹ ਬਾਡੀ ਫੈਟ ਬਰਨ ਕਰਕੇ ਭਾਰ ਘੱਟ ਕਰਨ ‘ਚ ਮਦਦ ਕਰਦੀ ਹੈ। ਕੌਫੀ ਨਾਲ ਮੈਟਾਬਾਲਿਕ ਰੇਟ 3 ਤੋਂ 11 ਫ਼ੀਸਦੀ ਤਕ ਵੱਧ ਜਾਂਦਾ ਹੈ, ਜਿਸ ਨਾਲ ਫੈਟ ਬਰਨ ਪ੍ਰੋਸੈੱਸ ਤੇਜ਼ ਹੋ ਜਾਂਦਾ ਹੈ।
- ਬਲੈਕ ਕੌਫੀ ਲਿਵਰ ਕੈਂਸਰ, ਹੈਪੇਟਾਈਟਿਸ, ਫੈਟੀ ਲਿਵਰ ਰੋਗ ਅਤੇ ਐਲਕੋਹਾਲਿਕ ਸਿਰੋਸਿਸ ਨੂੰ ਰੋਕਣ ‘ਚ ਮਦਦ ਕਰਦਾ ਹੈ। ਜੋ ਲੋਕ ਰੋਜ਼ਾਨਾ 4 ਕੱਪ ਜਾਂ ਇਸਤੋਂ ਜ਼ਿਆਦਾ ਬਲੈਕ ਕੌਫੀ ਪੀਂਦੇ ਹਨ, ਉਸ ‘ਚ ਕਿਸੇ ਵੀ ਪ੍ਰਕਾਰ ਦੀ ਲਿਵਰ ਦੀ ਸਮੱਸਿਆ ਹੋਣ ਦੀ ਸੰਭਾਵਨਾ 80 ਫ਼ੀਸਦੀ ਘੱਟ ਹੁੰਦੀ ਹੈ।
- ਜੇਕਰ ਤੁਸੀਂ ਰੋਜ਼ਾਨਾ ਬਲੈਕ ਕੌਫੀ ਪੀਂਦੇ ਹੋ ਤਾਂ ਉਸ ਨਾਲ ਡਾਇਬਟੀਦਜ਼ ਹੋਣ ਦੀ ਸੰਭਾਵਨਾ ਘੱਟ ਰਹਿੰਦੀ ਹੈ। ਇਕ ਸਟੱਡੀ ਅਨੁਸਾਰ ਜਿਨਾਂ ਲੋਕਾਂ ਨੇ ਰੋਜ਼ਾਨਾ ਚਾਰ ਕੱਪ ਕੌਫੀ ਦਾ ਸੇਵਨ ਕੀਤਾ, ਉਨ੍ਹਾਂ ‘ਚ ਡਾਇਬਟੀਜ਼ ਦਾ ਖ਼ਤਰਾ 23-50% ਘੱਟ ਸੀ।
- ਜੇਕਰ ਤੁਸੀਂ ਥੱਕਿਆ ਹੋਇਆ ਮਹਿਸੂਸ ਕਰਦੇ ਹੋ ਤਾਂ ਬਲੈਕ ਕੌਫੀ ਦਾ ਇਕ ਕੱਪ ਤੁਹਾਡੇ ਮੂਡ ਨੂੰ ਤੁਰੰਤ ਬਦਲ ਸਕਦਾ ਹੈ ਅਤੇ ਚੀਜ਼ਾਂ ਨੂੰ ਬਿਹਤਰ ਬਣਾ ਸਕਦਾ ਹੈ।