ਤੁਹਾਡੀ ਰਸੋਈ ਵਿਚ ਕਈ ਅਜਿਹੇ ਮਸਾਲੇ ਮੌਜੂਦ ਹੁੰਦੇ ਹਨ ਜੋ ਹੈਲਥ ਲਈ ਫਾਇਦੇਮੰਦ ਮੰਨੇ ਜਾਂਦੇ ਹਨ। ਜੇਕਰ ਸਹੀ ਤਰੀਕੇ ਨਾਲ ਮਸਾਲਿਆਂ ਦਾ ਇਸਤੇਮਾਲ ਕਰਦੇ ਹੋ ਤਾਂ ਉਸ ਦੇ ਫਾਇਦੇ ਮਿਲਦੇ ਹਨ। ਮਸਾਲਿਆਂ ਵਿਚ ਜੀਰਾ, ਅਦਰਕ, ਧਨੀਆ, ਮੇਥੀ ਆਦਿ ਤੋਂ ਕਈ ਫਾਇਦੇ ਮਿਲਦੇ ਹਨ। ਠੀਕ ਉਸੇ ਤਰ੍ਹਾਂ ਕਾਲਾ ਨਮਕ ਵੀ ਸਿਹਤ ਨੂੰ ਕਈ ਫਾਇਦੇ ਦਿੰਦਾ ਹੈ।
ਘਰਾਂ ਵਿਚ ਜ਼ਿਆਦਾਤਰ ਸਫੈਦ ਨਮਕ ਦਾ ਇਸਤੇਮਾਲ ਹੁੰਦਾ ਹੈ ਤੇ ਕਈ ਲੋਕ ਕਾਲਾ ਨਮਕ ਵੀ ਯੂਜ਼ ਕਰਦੇ ਹਨ। ਤੁਹਾਨੂੰ ਇਸ ਦਾ ਅੰਦਾਜ਼ਾ ਨਹੀਂ ਹੈ ਕੇ ਕਾਲੇ ਨਮਕ ਦੇ ਸੇਵਨ ਨਾਲ ਸਿਹਤ ਨੂੰ ਬਹੁਤ ਫਾਇਦਾ ਮਿਲਦਾ ਹੈ। ਕਾਲੇ ਨਮਕ ਵਿਚ ਕਈ ਐਂਟੀ ਆਕਸੀਡੈਂਟ ਗੁਣ ਹੁੰਦੇ ਹਨ ਜੋ ਹਰ ਤਰ੍ਹਾਂ ਤੋਂ ਸਿਹਤ ਲਈ ਲਾਭਕਾਰੀ ਹਨ ਕਿਉਂਕਿ ਇਸ ਵਿਚ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਵਰਗੇ ਪੋਸ਼ਣ ਪਾਏ ਜਾਂਦੇ ਹਨ।
ਹੈਲਦੀ ਹਾਰਟ
ਕਾਲਾ ਨਮਕ ਖਾਣ ਨਾਲ ਹਾਰਟ ਸਿਹਤਮੰਦ ਰਹਿੰਦਾ ਹੈ। ਇਹ ਸਰੀਰ ਤੋਂ ਖਰਾਬ ਕੋਲੈਸਟ੍ਰੋਲ ਦੇ ਲੈਵਲ ਨੂੰ ਘੱਟ ਕਰਦਾ ਹੈ ਜਿਸ ਨਾਲ ਦਿਲ ਸਿਹਤਮੰਦ ਤੇ ਹੈਲਦੀ ਰਹਿੰਦਾ ਹੈ।
ਐਸੀਡਿਟੀ ਘੱਟ ਕਰੇ
ਕਾਲਾ ਨਮਕ ਖਾਣ ਨਾਲ ਐਸੀਡਿਟੀ ਤੇ ਬਲੋਟਿੰਗ ਘੱਟ ਹੁੰਦੀ ਹੈ। ਇਹ ਤੁਹਾਡੇ ਲੀਵਰ ਲਈ ਬਹੁਤ ਗੁਣਕਾਰੀ ਹੈ। ਇਸ ਨੂੰ ਖਾਣ ਵਿਚ ਇਸਤੇਮਾਲ ਕਰਨ ਨਾਲ ਗੈਸ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਡਾਇਬਟੀਜ਼ ਮਰੀਜ਼ਾਂ ਲਈ ਫਾਇਦੇਮੰਦ
ਕਾਲਾ ਨਮਕ ਡਾਇਬਟੀਜ਼ ਦੇ ਮਰੀਜ਼ਾਂ ਲਈ ਗੁਣਕਾਰੀ ਮੰਨਿਆ ਜਾਂਦਾ ਹੈ। ਘੱਟ ਮਾਤਰਾ ਵਿਚ ਇਸ ਦਾ ਇਸਤੇਮਾਲ ਕਰਨ ਨਾਲ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ। ਕਾਲਾ ਨਮਕ ਪਾਚਣ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨੂੰ ਖਾਣ ਨਾਲ ਪਾਚਣ ਵਿਚ ਸੁਧਾਰ ਹੁੰਦਾ ਹੈ। ਇਹ ਤੁਹਾਡੇ ਪੇਟ ਨੂੰ ਚੰਗੀ ਤਰ੍ਹਾਂ ਸਾਫ ਕਰਦਾ ਹੈ ਤੇ ਜੇਕਰ ਤੁਸੀਂ ਪਾਣੀ ਵਿਚ ਘੋਲ ਕੇ ਬਣਾ ਕੇ ਪੀਂਦੇ ਹੋ ਤਾਂ ਸਿਹਤ ਲਈ ਗੁਣਕਾਰੀ ਮੰਨਿਆ ਜਾਂਦਾ ਹੈ।
ਮਾਸਪੇਸ਼ੀਆਂ ਦੇ ਖਿਚਾਅ ਤੋਂ ਮਿਲਦੀ ਹੈ ਰਾਹਤ
ਕਾਲੇ ਨਮਕ ਵਿਚ ਭਰਪੂਰ ਪੋਟਾਸ਼ੀਅਮ ਮੌਜੂਦ ਰਹਿੰਦਾ ਹੈ ਜੋ ਤੁਹਾਡੀਆਂ ਮਾਸਪੇਸ਼ੀਆਂ ਦੇ ਸਹੀ ਤਰ੍ਹਾਂ ਤੋਂ ਕੰਮ ਲਈ ਜ਼ਰੂਰੀ ਹੈ। ਇਸ ਦੇ ਸੇਵਨ ਨਾਲ ਮਾਸਪੇਸ਼ੀਆਂ ਵਿਚ ਖਿਚਾਅ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ। ਹਾਲਾਂਕਿ ਇਸਦਾ ਸੇਵਨ ਘੱਟ ਕਰਨਾ ਚਾਹੀਦਾ ਹੈ।
ਇਮਿਊਨ ਸਿਸਟਮ ਹੁੰਦਾ ਹੈ ਮਜ਼ਬੂਤ
ਕਾਲੇ ਨਮਕ ਵਿਚ ਮੌਜੂਦ ਪੋਸ਼ਣ ਸਰੀਰ ਵਿਚ ਇਮਿਊਨਿਟੀ ਨੂੰ ਵਧਾਉਂਦਾ ਹੈ। ਇਸ ਨਾਲ ਸੰਕਰਮਣ ਦਾ ਖਤਰਾ ਘੱਟ ਰਹਿੰਦਾ ਹੈ।ਸਰੀਰ ਵਿਚ ਬਲੱਡ ਸਰਕੁਲੇਸ਼ਨ ਵੀ ਸਹੀ ਰਹਿੰਦਾ ਹੈ।ਇਸ ਵਿਚ ਮੌਜੂਦ ਆਇਰਨ ਸਰੀਰ ਵਿਚ ਖੂਨ ਦੀ ਕਮੀ ਨੂੰ ਪੂਰਾ ਕਰ ਦਿੰਦਾ ਹੈ ਤੇ ਹੋਣ ਵਾਲੀ ਥਕਾਵਟ ਤੇ ਮੌਸਮੀ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ –