Blood pressure control foods: ਬਲੱਡ ਪ੍ਰੈਸ਼ਰ ਘੱਟ ਅਤੇ ਹਾਈ ਹੋਣਾ ਦੋਨੋ ਹੀ ਤੁਹਾਡੀ ਸਿਹਤ ਲਈ ਸਹੀ ਨਹੀਂ ਹੈ। ਇਸ ਨੂੰ ਕੰਟਰੋਲ ‘ਚ ਰੱਖਣ ਲਈ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਜੇ ਜੀਵਨਸ਼ੈਲੀ ਨੂੰ ਸਹੀ ਰੱਖਿਆ ਜਾਵੇ ਤਾਂ ਵੀ ਇਸ ਨੂੰ ਕੰਟਰੋਲ ਵਿਚ ਰੱਖਿਆ ਜਾ ਸਕਦਾ ਹੈ ਕਿਉਂਕਿ ਗਲਤ ਖਾਣ-ਪੀਣ ਕਾਰਨ ਵੀ ਇਹ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਉੱਥੇ ਹੀ ਕੁਝ ਚੀਜ਼ਾਂ ਸ਼ਾਮਲ ਕਰਕੇ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਅਸੀਂ ਤੁਹਾਨੂੰ ਅਜਿਹੇ 5 ਭੋਜਨ ਦੇ ਬਾਰੇ ਦੱਸਦੇ ਹਾਂ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਬਹੁਤ ਮਦਦਗਾਰ ਮੰਨੇ ਜਾਂਦੇ ਹਨ।
ਪੋਟਾਸ਼ੀਅਮ ਨਾਲ ਭਰਪੂਰ ਕੇਲੇ: ਪੋਟਾਸ਼ੀਅਮ ਨਾਲ ਭਰਪੂਰ ਕੇਲਾ ਇੱਕ ਵੈਸੋਡੀਲੇਟਰ ਦੇ ਰੂਪ ‘ਚ ਕੰਮ ਕਰਦਾ ਹੈ ਜੋ ਜ਼ਿਆਦਾਤਰ ਸੋਡੀਅਮ ਨੂੰ ਯੂਰਿਨ ਰਾਹੀਂ ਬਾਹਰ ਕੱਢਣ ਦਾ ਕੰਮ ਕਰਦਾ ਹੈ। ਭਾਵੇਂ ਪਾਲਕ ਖਾਣਾ ਤੁਹਾਨੂੰ ਜ਼ਿਆਦਾ ਪਸੰਦ ਨਹੀਂ ਆਉਂਦਾ ਪਰ ਇਹ ਇਕ ਪੋਟਾਸ਼ੀਅਮ ਨਾਲ ਭਰਪੂਰ ਖੁਰਾਕ ਹੈ। ਪਾਲਕ ਫੋਲੇਟ ਅਤੇ ਮੈਗਨੀਸ਼ੀਅਮ ਵਿਚ ਵੀ ਭਰਪੂਰ ਹੁੰਦਾ ਹੈ। ਤੁਸੀਂ ਇਸ ਦੀ ਸਮੂਦੀ, ਸਲਾਦ, ਸੂਪ, ਸਬਜ਼ੀ ਦੇ ਰੂਪ ਵਿਚ ਵਰਤ ਸਕਦੇ ਹੋ। ਬਦਾਮ ਓਮੇਗਾ -3 ਫੈਟੀ ਐਸਿਡ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦੇ ਹਨ। ਇਹ ਤੁਹਾਡੇ ਦਿਲ ਨੂੰ ਮਜ਼ਬੂਤ ਰੱਖਣ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਉਣ ਵਿਚ ਬਹੁਤ ਮਦਦਗਾਰ ਹਨ। ਭਿੱਜੇ ਹੋਏ ਬਦਾਮ ਖਾਣੇ ਜ਼ਿਆਦਾ ਵਧੀਆ ਹਨ।
ਲੋ ਫੈਟ ਦਹੀਂ: ਹਫਤੇ ਵਿਚ ਦੋ ਵਾਰ ਘੱਟ ਫੈਟ ਵਾਲੇ ਦਹੀਂ ਦਾ ਸੇਵਨ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਵੈਸੇ ਵੀ ਇਹ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਚੁਕੰਦਰ ਵੀ ਪੌਸ਼ਟਿਕ ਤੱਤ ਨਾਲ ਭਰਪੂਰ ਹੁੰਦੀ ਹੈ। 100 ਗ੍ਰਾਮ ਚੁਕੰਦਰ ‘ਚ ਲਗਭਗ 325 ਮਿਲੀਗ੍ਰਾਮ ਪੋਟਾਸ਼ੀਅਮ ਦੀ ਮਾਤਰਾ ਹੁੰਦੀ ਹੈ। ਨਾਲ ਹੀ ਇਹ ਫਾਈਬਰ, ਫੋਲੇਟ (ਵਿਟਾਮਿਨ ਬੀ 9), ਮੈਂਗਨੀਜ਼, ਆਇਰਨ ਅਤੇ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਹੈ। ਰੋਜ਼ ਇਕ ਗਲਾਸ ਚੁਕੰਦਰ ਦਾ ਜੂਸ ਪੀਣ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ।