Blood pressure misconception: ਸਰੀਰ ਨੂੰ ਸਿਹਤਮੰਦ ਰੱਖਣ ਲਈ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਣਾ ਬਹੁਤ ਜ਼ਰੂਰੀ ਹੈ। ਬਲੱਡ ਪ੍ਰੈਸ਼ਰ ਵਿਚ ਉਤਰਾਅ-ਚੜ੍ਹਾਅ ਸਰੀਰ ਵਿਚ ਹੋ ਰਹੇ ਬਦਲਾਵਾਂ ਦਾ ਸੰਕੇਤ ਦਿੰਦਾ ਹੈ। ਬਲੱਡ ਪ੍ਰੈਸ਼ਰ ਵਿਚ ਵਾਧਾ ਅਤੇ ਘਟਣਾ ਦੋਵੇਂ ਨੁਕਸਾਨਦੇਹ ਹੋ ਸਕਦੇ ਹਨ। ਵੱਧਿਆ ਹੋਇਆ ਬਲੱਡ ਪ੍ਰੈਸ਼ਰ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਵਧਾਉਂਦਾ ਹੈ ਉੱਥੇ ਹੀ ਘੱਟ ਬਲੱਡ ਪ੍ਰੈਸ਼ਰ ਦੇ ਕਾਰਨ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ। ਬਲੱਡ ਪ੍ਰੈਸ਼ਰ ਬਾਰੇ ਲੋਕਾਂ ਵਿਚ ਕਈ ਤਰ੍ਹਾਂ ਦੇ ਵਹਿਮ ਹਨ ਅਤੇ ਜਾਣਕਾਰੀ ਦੀ ਕਮੀ ਕਾਰਨ ਲੋਕ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਣ ਲਈ ਸਹੀ ਕਦਮ ਨਹੀਂ ਉਠਾ ਪਾਉਂਦੇ। ਆਓ ਜਾਣਦੇ ਹਾਂ ਬਲੱਡ ਪ੍ਰੈਸ਼ਰ ਨੂੰ ਲੈ ਕੇ ਆਮ ਤੌਰ ‘ਤੇ ਲੋਕਾਂ ਨੂੰ ਕਿਹੜੀਆਂ ਗਲਤਫ਼ਹਿਮੀਆਂ ਹੁੰਦੀਆਂ ਹਨ ਜੋ ਭਾਰੀ ਪੈ ਸਕਦੀਆਂ ਹਨ।
ਬਲੱਡ ਪ੍ਰੈਸ਼ਰ ‘ਚ ਉਤਰਾਅ-ਚੜ੍ਹਾਅ ਕਾਰਨ ਕੋਈ ਨੁਕਸਾਨ ਨਹੀਂ: ਜ਼ਿਆਦਾਤਰ ਲੋਕ ਬਲੱਡ ਪ੍ਰੈਸ਼ਰ ‘ਚ ਹੋ ਰਹੇ ਉਤਰਾਅ-ਚੜ੍ਹਾਅ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ। ਹਾਈ ਬਲੱਡ ਪ੍ਰੈਸ਼ਰ ਸਿਹਤ ਬਾਰੇ ਕੁਝ ਗੰਭੀਰ ਸੰਕੇਤ ਵੀ ਦਿੰਦਾ ਹੈ। ਉੱਥੇ ਹੀ ਘੱਟ ਬਲੱਡ ਪ੍ਰੈਸ਼ਰ ਦੇ ਕਾਰਨ ਸਰੀਰ ਸਹੀ ਤਰ੍ਹਾਂ ਕੰਮ ਕਰਨ ਦੇ ਯੋਗ ਨਹੀਂ ਹੁੰਦਾ। ਬਲੱਡ ਪ੍ਰੈਸ਼ਰ ਦੀ ਬਾਕਾਇਦਾ ਜਾਂਚ ਕਰਵਾਉਣਾ ਜ਼ਰੂਰੀ ਹੈ। ਜੇ ਤੁਹਾਡੇ ਬਲੱਡ ਪ੍ਰੈਸ਼ਰ ‘ਚ ਅਕਸਰ ਬਦਲਾਅ ਹੁੰਦਾ ਹੈ ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ ਅਤੇ ਇਸ ਦਾ ਇਲਾਜ ਕਰਵਾਓ।
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ: ਬਹੁਤ ਸਾਰੇ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੁੰਦੀ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਦਾ ਇਲਾਜ ਨਹੀਂ ਕੀਤਾ ਜਾ ਸਕਦਾ। ਹਾਈ ਬਲੱਡ ਪ੍ਰੈਸ਼ਰ ਨੂੰ ਸਿਹਤਮੰਦ ਖੁਰਾਕ, ਸਹੀ ਜੀਵਨ ਸ਼ੈਲੀ ਅਤੇ ਦਵਾਈਆਂ ਦੁਆਰਾ ਕੰਟਰੋਲ ਕੀਤਾ ਜਾ ਸਕਦਾ ਹੈ। ਰੋਜ਼ਾਨਾ ਕਸਰਤ ਕਰਨ, ਭਾਰ ਨੂੰ ਸਹੀ ਰੱਖਣ, ਸਿਹਤਮੰਦ ਖੁਰਾਕ, ਤਣਾਅ ਨਾ ਲੈਣ ਅਤੇ ਤਮਾਕੂਨੋਸ਼ੀ ਛੱਡਣ ਨਾਲ ਵੀ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਨਮਕ ਨੂੰ ਘਟਾਉਣ ਨਾਲ ਹਾਈ ਬਲੱਡ ਪ੍ਰੈਸ਼ਰ ਠੀਕ ਹੋ ਸਕਦਾ ਹੈ: ਜ਼ਰੂਰਤ ਤੋਂ ਜ਼ਿਆਦਾ ਨਮਕ ਬਲੱਡ ਪ੍ਰੈਸ਼ਰ ਅਤੇ ਕਿਡਨੀ ਦੋਵਾਂ ਲਈ ਖਰਾਬ ਹੁੰਦਾ ਹੈ। ਨਮਕ ਨੂੰ ਘੱਟ ਕਰਨ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਪਰ ਜੇ ਤੁਸੀਂ ਸੋਚਦੇ ਹੋ ਕਿ ਨਮਕ ਨੂੰ ਘਟਾਉਣ ਨਾਲ ਹਾਈਪਰਟੈਨਸ਼ਨ ਘੱਟ ਹੋਵੇਗਾ ਤਾਂ ਇਹ ਗਲਤ ਹੈ। ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਸਹੀ ਜੀਵਨ ਸ਼ੈਲੀ ਦਾ ਹੋਣਾ ਵੀ ਜ਼ਰੂਰੀ ਹੈ।
ਬਲੱਡ ਪ੍ਰੈਸ਼ਰ ਕੰਟਰੋਲ ਹੋਣ ਤੋਂ ਬਾਅਦ ਇਲਾਜ਼ ਛੱਡ ਦੇਣਾ: ਲੋਕ ਅਕਸਰ ਹਾਈ ਜਾਂ ਘੱਟ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਕੰਟਰੋਲ ਕਰਨ ਤੋਂ ਬਾਅਦ ਲੋਕ ਆਮ ਤੌਰ ‘ਤੇ ਆਪਣਾ ਇਲਾਜ ਕਰਵਾਉਣਾ ਬੰਦ ਕਰ ਦਿੰਦੇ ਹਨ ਜੋ ਕਿ ਗਲਤ ਹੈ। ਜਦੋਂ ਤੱਕ ਤੁਹਾਡਾ ਡਾਕਟਰ ਇਹ ਸਲਾਹ ਨਹੀਂ ਦੇ ਦਿੰਦਾ ਉਦੋਂ ਤੱਕ ਆਪਣੀ ਦਵਾਈ ਜਾਰੀ ਰੱਖੋ। ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਣ ਬਾਰੇ ਸਾਰੀਆਂ ਮਹੱਤਵਪੂਰਣ ਗੱਲਾਂ ਨੂੰ ਨਜ਼ਰਅੰਦਾਜ਼ ਨਾ ਕਰੋ।
ਬਲੱਡ ਪ੍ਰੈਸ਼ਰ ਘੱਟ ਹੋਣ ‘ਤੇ ਕੌਫੀ ਪੀਣਾ: ਆਮ ਤੌਰ ‘ਤੇ ਲੋਕਾਂ ਨੂੰ ਲੱਗਦਾ ਹੈ ਕਿ ਜਦੋਂ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ ਤਾਂ ਕੌਫੀ ਪੀਣ ਨਾਲ ਬਲੱਡ ਪ੍ਰੈਸ਼ਰ ਠੀਕ ਹੁੰਦਾ ਹੈ। ਕੌਫੀ ਵਿਚ ਪਾਇਆ ਜਾਣ ਵਾਲਾ ਕੈਫੀਨ ਸਿਰਫ ਕੁਝ ਸਮੇਂ ਲਈ ਸਥਿਤੀ ਨੂੰ ਕੰਟਰੋਲ ਕਰ ਸਕਦਾ ਹੈ ਕਿਉਂਕਿ ਇਹ ਬਲੱਡ ਪ੍ਰੈਸ਼ਰ ਦਾ ਇਲਾਜ ਨਹੀਂ ਹੈ। ਕੈਫੀਨ ਦੀ ਬਹੁਤ ਜ਼ਿਆਦਾ ਵਰਤੋਂ ਸਿਹਤ ਲਈ ਹੋਰ ਵੀ ਨੁਕਸਾਨਦੇਹ ਹੋ ਸਕਦੀ ਹੈ। ਜੇ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ ਤਾਂ ਤੁਹਾਨੂੰ ਜ਼ਿਆਦਾ ਕੈਫੀਨ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।