Blood test detect Coronavirus: ਕੋਰੋਨਾ ਵਾਇਰਸ ਦਾ ਕਹਿਰ ਘਟਣ ਹੋਣ ਦੀ ਬਜਾਏ ਹੋਰ ਵੀ ਵੱਧਦਾ ਜਾ ਰਿਹਾ ਹੈ। ਦਿਨੋ-ਦਿਨ ਕੋਰੋਨਾ ਦੇ ਕਈ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਲੋਕਾਂ ਦੇ ਰੋਜ਼ਾਨਾ ਟੈਸਟ ਸੈਂਪਲ ਵੀ ਲਏ ਜਾ ਰਹੇ ਹਨ ਤਾਂ ਕਿ ਜਾਂਚ ਕਰਕੇ ਕੋਰੋਨਾ ਦੇ ਮਰੀਜ਼ਾਂ ਨੂੰ Isolate ਕੀਤਾ ਜਾ ਸਕੇ। ਉੱਥੇ ਹੋ ਕੋਰੋਨਾ ਦਾ ਪਤਾ ਲਗਾਉਣ ਲਈ ਵਿਗਿਆਨੀਆਂ ਨੇ ਹੁਣ ਇੱਕ ਨਵੀਂ ਵਿਗਿਆਨਕ ਤਕਨੀਕ ਦੀ ਖੋਜ ਕੀਤੀ ਹੈ।
ਦਰਅਸਲ ਮੋਨਾਸ਼ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇੱਕ ਬਲੱਡ ਟੈਸਟ (ਐਗਲੂਟੀਨੇਸ਼ਨ ਟੈਸਟ) ਤਿਆਰ ਕੀਤਾ ਹੈ ਜਿਸ ਨਾਲ 20 ਮਿੰਟਾਂ ਵਿੱਚ ਕੋਰੋਨਾ ਦਾ ਪਤਾ ਲੱਗ ਜਾਵੇਗਾ। ਸਿਰਫ ਇਹ ਹੀ ਨਹੀਂ ਇਹ ਟੈਸਟ ਵਾਇਰਸ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀ ਦਾ ਵੀ ਪਤਾ ਲਗਾ ਸਕਦਾ ਹੈ। ਇਸ ਕੰਨਟੈਕਟ ਟਰੇਸਿੰਗ ਦੇ ਜ਼ਰੀਏ ਕੋਰੋਨਾ ਵਾਇਰਸ ਨੂੰ ਰੋਕਣ ਵਿੱਚ ਬਹੁਤ ਮਦਦ ਮਿਲ ਸਕਦੀ ਹੈ।
ਕਿਵੇਂ ਹੋਵੇਗੀ ਕੋਰੋਨਾ ਦੀ ਪਛਾਣ: ਵਿਗਿਆਨੀਆਂ ਨੇ ਐਗਲੂਟੀਨੇਸ਼ਨ ਟੈਸਟ SARS-CoV-2 ਇੰਫੈਕਸ਼ਨ ਦੀ ਪ੍ਰਤੀਕਿਰਿਆ ਨਾਲ ਉਭਰੀ ਐਂਟੀਬਾਡੀਜ ਦਾ ਪਤਾ ਲਗਾਉਣ ਲਈ ਇਜਾਤ ਕੀਤਾ ਹੈ। ਇਸਦੇ ਨਾਲ ਖੂਨ ਵਿੱਚ ਕਿਸੇ ਪਦਾਰਥ ਦੀ ਮੌਜੂਦਗੀ ਅਤੇ ਉਸਦੀ ਮਾਤਰਾ ਦਾ ਪਤਾ ਲਗਾਇਆ ਜਾਂਦਾ ਹੈ। ਖੋਜਕਰਤਾ ਨੇ ਬਲੱਡ ਸੈਂਪਲਜ਼ ਤੋਂ 25 ਮਾਈਕ੍ਰੋਲੀਟਰ ਪਲਾਜ਼ਮਾ ਦੀ ਵਰਤੋਂ ਕਰਕੇ ਜਾਂਚ ‘ਚ ਸਫਲਤਾ ਹਾਸਿਲ ਕੀਤੀ ਹੈ।
ਸਵੈਬ ਅਤੇ ਇਸ ਟੈਸਟ ਵਿਚ ਅੰਤਰ: ਕੋਰੋਨਾ ਵਾਇਰਸ ਦੀ ਜਾਂਚ ਕਰਨ ਲਈ ਇਸ ਸਮੇਂ ਸਵੈਬ ਟੈਸਟ ਦਾ ਸਹਾਰਾ ਲਿਆ ਜਾ ਰਿਹਾ ਹੈ ਜਿਸਦਾ ਨਤੀਜਾ ਲਗਭਗ 2-3 ਦਿਨ ‘ਚ ਆਉਂਦਾ ਹੈ। ਉੱਥੇ ਹੀ ਐਗਲੂਟੀਨੇਸ਼ਨ ਟੈਸਟ ਦੱਸਦਾ ਹੈ ਕਿ ਵਿਅਕਤੀ ਕੋਰੋਨਾ ਪੋਜ਼ੀਟਿਵ ਹੈ ਜਾਂ ਠੀਕ ਹੋ ਚੁੱਕਾ ਹੈ। ਨਾਲ ਹੀ ਇਹ ਟੈਸਟ ਕਲੀਨਿਕਲ ਟ੍ਰਾਇਲ ਵਿੱਚ ਵੀ ਸਹਾਇਤਾ ਕਰ ਸਕਦਾ ਹੈ। ਇਸ ਨਾਲ ਟੀਕਾਕਰਨ ਦੀ ਪ੍ਰਤੀਕਿਰਿਆ ‘ਚ ਐਂਟੀਬਾਡੀਜ਼ ਦੇ ਉਭਰਨ ਦਾ ਪਤਾ ਚਲ ਸਕਦਾ ਹੈ। ਇਹ ਟੈਸਟ ਕਿੱਟ ਕੋਰੋਨਾ ਨੂੰ ਰੋਕਣ ਵਿਚ ਮਦਦਗਾਰ ਸਾਬਤ ਹੋ ਸਕਦੀ ਹੈ ਇਸ ਲਈ ਖੋਜਕਰਤਾ ਟੈਸਟ ਕਿੱਟਾਂ ਦੇ ਉਤਪਾਦਨ ਨੂੰ ਵਧਾਉਣ ਲਈ ਕਮਰਸ਼ੀਅਲ ਅਤੇ ਸਰਕਾਰੀ ਸਹਾਇਤਾ ਦੀ ਮੰਗ ਕਰ ਰਹੇ ਹਨ।