Body Detox drinks: ਸਰੀਰ ਵਿਚ ਜਮ੍ਹਾਂ ਗੰਦਗੀ ਨੂੰ ਬਾਹਰ ਕੱਢਣ ਲਈ Body Detoxification ਜ਼ਰੂਰੀ ਹੈ, ਖ਼ਾਸ ਕਰਕੇ ਗਰਮੀ ਵਿਚ। ਸਰੀਰ ਨੂੰ ਡੀਟੌਕਸ ਨਾ ਕਰਨ ਨਾਲ ਇਨਸੌਮਨੀਆ, ਤਣਾਅ, ਮੁਹਾਸੇ, ਉਦਾਸੀ, ਖ਼ਰਾਬ ਪਾਚਨ ਤੰਤਰ ਅਤੇ ਭਾਰ ਵਧਣਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸਰੀਰ ਨੂੰ ਡੀਟੌਕਸ ਨਾ ਕਰਨ ਨਾਲ ਆਲਸ ਵੀ ਹੁੰਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ 2 ਹੋਮਮੇਡ ਡਰਿੰਕ ਦੇ ਬਾਰੇ ਦੱਸਾਂਗੇ ਜੋ ਸਰੀਰ ਵਿੱਚ ਜਮ੍ਹਾ ਜ਼ਹਿਰੀਲੇ toxins ਨੂੰ ਬਾਹਰ ਕੱਢ ਦੇਣਗੀਆਂ।
ਕਿਉਂ ਜ਼ਰੂਰੀ ਹੈ Detoxification: ਡੀਟੌਕਸ ਨਾਲ ਕਿਡਨੀ, ਲੀਵਰ, ਪਾਚਨ ਪ੍ਰਣਾਲੀ, ਫੇਫੜਿਆਂ ਅਤੇ ਸਕਿਨ ਵਿਚ ਮੌਜੂਦ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਜਦੋਂ ਸਰੀਰ ਦੇ ਇਹ ਅੰਗ ਤੰਦਰੁਸਤ ਰਹਿਣਗੇ ਤਾਂ ਹੀ ਤੁਸੀਂ ਤੰਦਰੁਸਤ ਹੋਵੋਗੇ। 1 ਮਹੀਨੇ ਵਿਚ ਸਰੀਰ ਨੂੰ ਘੱਟੋ-ਘੱਟ 3-4 ਵਾਰ ਡੀਟੌਕਸ ਕਰਨਾ ਜ਼ਰੂਰੀ ਹੈ। ਉੱਥੇ ਹੀ ਡੀਟੌਕਸ ਡ੍ਰਿੰਕ ਪਸੀਨੇ ਅਤੇ ਪਿਸ਼ਾਬ ਰਾਹੀਂ ਸਰੀਰ ਵਿੱਚ ਮੌਜੂਦ ਜ਼ਹਿਰੀਲੇ ਪਦਾਰਥ ਬਾਹਰ ਕੱਢਦੇ ਹਨ। ਇਸ ਤੋਂ ਇਲਾਵਾ ਇਹ ਕੈਲੋਰੀ ਨੂੰ ਬਰਨ ਕਰਦਾ ਹੈ ਅਤੇ ਪਾਚਕ ਕਿਰਿਆ ਨੂੰ ਵਧਾਉਂਦਾ ਹੈ ਜੋ ਭਾਰ ਨੂੰ ਕੰਟਰੋਲ ਵਿਚ ਰੱਖਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਬਾਡੀ ਡੀਟੌਕਸ ਲਈ ਡ੍ਰਿੰਕ…
ਖੀਰਾ ਡੀਟੌਕਸ ਪਾਣੀ
- ਸਮੱਗਰੀ: ਖੀਰਾ – 1
- ਨਿੰਬੂ – 1/2
- ਅਦਰਕ – 1 ਚੱਮਚ
- ਪਾਣੀ – 1/3 ਕੱਪ
- ਧਨੀਆ
ਬਣਾਉਣ ਦਾ ਤਰੀਕਾ: ਸਾਰੀ ਸਮੱਗਰੀ ਨੂੰ ਮਿਲਾ ਕੇ ਸਮੂਦ ਬਲੈਂਡ ਕਰੋ। ਇਸ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਪੀਓ। ਵਿਟਾਮਿਨ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਇਹ ਡ੍ਰਿੰਕ ਬਾਡੀ ਡੀਟੌਕਸ ਲਈ ਇਕ ਵਧੀਆ ਆਪਸ਼ਨ ਹੈ।
ਨਿੰਬੂ ਅਤੇ ਪੁਦੀਨਾ ਡੀਟੌਕਸ ਪਾਣੀ
- ਸਮੱਗਰੀ: ਨਿੰਬੂ ਪਾਣੀ – 1 ਗਲਾਸ
- ਪੁਦੀਨੇ ਦੇ ਪੱਤੇ
- ਅਦਰਕ ਦਾ ਰਸ – 1 ਛੋਟਾ ਚੱਮਚ
- ਸ਼ਹਿਦ – 1 ਚੱਮਚ
ਬਣਾਉਣ ਦਾ ਤਰੀਕਾ: ਨਿੰਬੂ ਪਾਣੀ ‘ਚ ਪੁਦੀਨੇ ਦੇ ਪੱਤੇ, ਅਦਰਕ ਦਾ ਰਸ, ਸ਼ਹਿਦ ਮਿਲਾ ਕੇ ਪੀਓ। ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ਕੱਢਣ ਦੇ ਨਾਲ ਇਹ ਡਰਿੰਕ ਭਾਰ ਘਟਾਉਣ ਵਿਚ ਵੀ ਮਦਦਗਾਰ ਹੈ। ਨਾਲ ਹੀ ਤੁਸੀਂ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਵੀ ਬਚੋਗੇ।
Body Detox ਲਈ ਟਿਪਸ
- ਹਰ ਰੋਜ਼ 1-2 ਕੱਪ ਗ੍ਰੀਨ ਟੀ ਪੀਓ।
- ਨਾਰੀਅਲ ਦਾ ਪਾਣੀ ਪੀਣ ਨਾਲ ਸਰੀਰ ਵਿਚ ਮੌਜੂਦ ਜ਼ਹਿਰੀਲੇ ਪਦਾਰਥ ਵੀ ਦੂਰ ਹੋ ਜਾਣਗੇ।
- ਨਿੰਬੂ ਪਾਣੀ, ਮਿਰਚ, ਐਵੋਕਾਡੋ, ਚੁਕੰਦਰ ਜਾਂ ਤਾਜ਼ੇ ਫਲਾਂ ਦਾ ਜੂਸ ਪੀਓ।
- ਗਰਮੀਆਂ ਵਿੱਚ ਉਹ ਫਲ ਖਾਓ ਜੋ ਪਾਣੀ ਨਾਲ ਭਰਪੂਰ ਹੋਣ।