Boiled Apple health benefits: ਤੁਸੀਂ ਸੇਬ ਤਾਂ ਬਹੁਤ ਵਾਰ ਖਾਧਾ ਹੋਵੇਗਾ ਪਰ ਉੱਬਲਿਆ ਹੋਇਆ ਸੇਬ ਦਾ ਸੇਵਨ ਨਹੀਂ ਕੀਤਾ ਹੋਵੇਗਾ। ਸੇਬ ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਸੇਬ ਖਾਣ ਨਾਲ ਸਰੀਰ ਨੂੰ ਕਈ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਸਿਹਤ ਮਾਹਿਰ ਵੀ ਰੋਜ਼ਾਨਾ ਇੱਕ ਸੇਬ ਖਾਣ ਦੀ ਸਲਾਹ ਦਿੰਦੇ ਹਨ। ਬਹੁਤ ਘੱਟ ਲੋਕ ਇਸ ਗੱਲ ਨੂੰ ਜਾਣਦੇ ਹਨ ਕਿ ਸੇਬ ਨੂੰ ਉਬਾਲ ਕੇ ਵੀ ਖਾਧਾ ਜਾਂਦਾ ਹੈ। ਉੱਬਲਿਆ ਹੋਇਆ ਸੇਬ ਖਾਣ ਨਾਲ ਕਈ ਬੀਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਇਹ ਇੱਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਤਾਂ ਆਓ ਦੱਸਦੇ ਹਾਂ ਕਿ ਇਸ ਦੇ ਸੇਵਨ ਨਾਲ ਕਿਹੜੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਖੰਘ ‘ਚ ਆਰਾਮਦਾਇਕ: ਸੇਬ ‘ਚ ਵਿਟਾਮਿਨ-ਏ ਅਤੇ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ। ਮਾਹਿਰਾਂ ਅਨੁਸਾਰ ਉੱਬਲਿਆ ਹੋਇਆ ਸੇਬ ਖਾਣ ਨਾਲ ਗਲੇ ਦੀ ਖਰਾਸ਼ ਅਤੇ ਖ਼ੰਘ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਜ਼ੁਕਾਮ ਅਤੇ ਖ਼ੰਘ ਤੋਂ ਰਾਹਤ ਪਾਉਣ ਲਈ ਸੇਬ ਨੂੰ ਮਿਸ਼ਰੀ ਦੇ ਨਾਲ ਉਬਾਲੋ ਅਤੇ ਸਵੇਰੇ ਉੱਠ ਕੇ ਬਾਸੀ ਪੇਟ ਇਸ ਦਾ ਸੇਵਨ ਕਰੋ। ਤੁਹਾਨੂੰ ਖੰਘ ਤੋਂ ਰਾਹਤ ਮਿਲੇਗੀ।
ਪੇਟ ਦੇ ਕੀੜਿਆਂ ਤੋਂ ਛੁਟਕਾਰਾ: ਸੇਬ ਨੂੰ ਉਬਾਲ ਕੇ ਖਾਣ ਨਾਲ ਪੇਟ ਦੇ ਕੀੜਿਆਂ ਤੋਂ ਰਾਹਤ ਮਿਲਦੀ ਹੈ। ਹਫ਼ਤੇ ‘ਚ ਘੱਟੋ-ਘੱਟ 7 ਦਿਨ ਹਰ ਰੋਜ਼ ਉਬਲੇ ਹੋਏ ਸੇਬ ਖਾਓ। ਇਸ ਨਾਲ ਪੇਟ ‘ਚ ਮੌਜੂਦ ਕੀੜੇ ਮਰ ਜਾਣਗੇ। ਸੇਬ ਦੇ ਐਂਟੀ-ਆਕਸੀਡੈਂਟ ਤੱਤ ਪੇਟ ਦੇ ਕੀੜਿਆਂ ਨਾਲ ਲੜ ਕੇ ਪੇਟ ਨੂੰ ਸਾਫ਼ ਕਰਦੇ ਹਨ।
ਸ਼ੂਗਰ ਨੂੰ ਕਰੇ ਕੰਟਰੋਲ: ਡਾਇਬਟੀਜ਼ ਨਾਲ ਲੜ ਰਹੇ ਮਰੀਜ਼ਾਂ ਲਈ ਉਬਲਿਆ ਹੋਇਆ ਸੇਬ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਖੂਨ ‘ਚ ਸ਼ੂਗਰ ਦੀ ਮਾਤਰਾ ਘੱਟ ਹੁੰਦੀ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੋ ਸਕਦੀ ਹੈ।
ਕੈਂਸਰ ਤੋਂ ਰਾਹਤ: ਖੋਜ ਮੁਤਾਬਕ ਸੇਬ ‘ਚ ਐਂਟੀ-ਕੈਂਸਰ ਗੁਣ ਹੁੰਦੇ ਹਨ। ਜੇਕਰ ਤੁਸੀਂ ਨਿਯਮਿਤ ਤੌਰ ‘ਤੇ ਉਬਲੇ ਹੋਏ ਸੇਬ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਨੂੰ ਕੈਂਸਰ ਤੋਂ ਬਚਾ ਸਕਦੇ ਹਨ। ਇਸ ਦੇ ਨਾਲ ਹੀ ਕੈਂਸਰ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਨਾਲ ਲੜਨਾ ਵੀ ਬਹੁਤ ਫਾਇਦੇਮੰਦ ਹੋ ਸਕਦਾ ਹੈ।
ਦਿਮਾਗ ਨੂੰ ਕਰੇ ਤੇਜ਼: ਉਬਲੇ ਹੋਏ ਸੇਬ ਦਾ ਨਿਯਮਤ ਸੇਵਨ ਯਾਦ ਸ਼ਕਤੀ ਨੂੰ ਵਧਾਉਂਦਾ ਹੈ। ਇਹ ਤੁਹਾਡੀ ਯਾਦਦਾਸ਼ਤ ਨੂੰ ਤੇਜ਼ ਕਰਨ ‘ਚ ਵੀ ਮਦਦ ਕਰਦਾ ਹੈ। ਤਣਾਅ, ਡਿਪ੍ਰੈਸ਼ਨ ਅਤੇ ਚਿੰਤਾ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿਵਾਉਂਦਾ ਹੈ।