Bok Choy benefits: Bok Choy ਪੌਸ਼ਟਿਕ ਤੱਤਾਂ ਨਾਲ ਭਰਪੂਰ ਇੱਕ ਤਰ੍ਹਾਂ ਦੀ ਸਬਜ਼ੀ ਹੈ। ਇਹ ਪੱਤਾਗੋਭੀ ਦੀ ਇੱਕ ਕਿਸਮ ਹੋਣ ਨਾਲ ਚੀਨੀ ਪੱਤਾਗੋਭੀ ਦੇ ਨਾਮ ਨਾਲ ਵੀ ਮਸ਼ਹੂਰ ਹੈ। ਦਿਖਣ ‘ਚ ਇਸ ਦੀਆਂ ਟਹਿਣੀਆਂ ਸਫੇਦ ਅਤੇ ਪੱਤੇ ਹਰੇ ਰੰਗ ਦੇ ਹੁੰਦੇ ਹਨ। ਇਸ ‘ਚ ਵਿਟਾਮਿਨ, ਆਇਰਨ, ਪ੍ਰੋਟੀਨ, ਗਲੂਕੋਸਿਨੋਲੇਟਸ, ਸਲਫਰ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੀ ਹੈ। ਗੱਲ ਜੇ Bok Choy ‘ਚ ਮੌਜੂਦ ਪੋਸ਼ਕ ਤੱਤਾਂ ਬਾਰੇ ਕਰੀਏ ਤਾਂ ਇਸ ‘ਚ 7-9 ਗ੍ਰਾਮ ਕੈਲੋਰੀ, 1 ਗ੍ਰਾਮ ਪ੍ਰੋਟੀਨ, 0 ਚਰਬੀ, 1.4 ਕਾਰਬਸ, 0.5-1 ਗ੍ਰਾਮ ਸ਼ੂਗਰ, 1 ਗ੍ਰਾਮ ਫਾਈਬਰ ਅਤੇ ਵਿਟਾਮਿਨ ਏ, ਸੀ, ਕੇ ਅਤੇ ਐਂਟੀ- ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਹ ਸਬਜ਼ੀ ਸਾਗ, ਪਾਲਕ ਆਦਿ ਤਰ੍ਹਾਂ ਫ਼ਾਇਦੇਮੰਦ ਹੁੰਦੀ ਹੈ। ਅਜਿਹੇ ‘ਚ ਇਸ ਦੇ ਸੇਵਨ ਨਾਲ ਹੱਡੀਆਂ ਨੂੰ ਮਜ਼ਬੂਤੀ ਮਿਲਣ ਤੋਂ ਲੈ ਕੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਇਸ ਸਬਜ਼ੀ ਬਾਰੇ…
Bok Choy ਖਾਣ ਦੇ ਫਾਇਦੇ
- ਇਸ ‘ਚ ਗਲੂਕੋਸਿਨੋਲੇਟ ਤੱਤ ਹੋਣ ਨਾਲ ਇਹ ਸਰੀਰ ‘ਚ ਕੈਂਸਰ ਸੈੱਲਾਂ ਨੂੰ ਵੱਧਣ ਤੋਂ ਰੋਕਦਾ ਹੈ। ਅਜਿਹੇ ‘ਚ ਹਫਤੇ ‘ਚ 1 ਵਾਰ ਇਸ ਦਾ ਸੇਵਨ ਕਰਨ ਨਾਲ ਬ੍ਰੈਸਟ, ਲੀਵਰ ਅਤੇ ਕਿਡਨੀ ਦਾ ਕੈਂਸਰ ਹੋਣ ਤੋਂ ਬਚਾਅ ਹੁੰਦਾ ਹੈ।
- ਇਸ ਦਾ ਸੇਵਨ ਕਰਨ ਨਾਲ ਥਾਇਰਾਇਡ ਗਲੈਂਡ ਨੂੰ ਵਧੀਆ ਕੰਮ ਕਰਨ ‘ਚ ਸਹਾਇਤਾ ਮਿਲਦੀ ਹੈ। ਅਜਿਹੇ ‘ਚ ਥਾਇਰਾਇਡ ਹੋਣ ਤੋਂ ਬਚਾਅ ਹੁੰਦਾ ਹੈ।
- Bok Choy ‘ਚ ਹੱਡੀਆਂ, ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ, ਫਾਸਫੋਰਸ ਆਦਿ ਹੋਣ ਨਾਲ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ। ਅਜਿਹੇ ‘ਚ ਗਠੀਏ ਅਤੇ ਫ੍ਰੈਕਚਰ ਹੋਣ ਦਾ ਖ਼ਤਰਾ ਕਈ ਗੁਣਾ ਘੱਟ ਜਾਂਦਾ ਹੈ।
- ਇਸ ‘ਚ ਮੈਗਨੀਸ਼ੀਅਮ, ਵਿਟਾਮਿਨ ਅਤੇ ਐਂਟੀ-ਆਕਸੀਡੈਂਟ ਗੁਣ ਹੋਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਅਜਿਹੇ ‘ਚ ਹਾਰਟ ਅਟੈਕ, ਸਟੋਕ ਦਾ ਖ਼ਤਰਾ ਘੱਟ ਹੋਣ ਨਾਲ ਦਿਲ ਦੀਆਂ ਜੁੜੀਆਂ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।
ਇਸ ਤਰ੍ਹਾਂ ਕਰੋ ਡਾਇਟ ‘ਚ ਸ਼ਾਮਲ: ਪੋਸ਼ਕ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ Bok Choy ਨੂੰ ਤੁਸੀਂ ਅਲੱਗ-ਅਲੱਗ ਤਰੀਕਿਆਂ ਨਾਲ ਡਾਇਟ ‘ਚ ਸ਼ਾਮਿਲ ਕਰ ਸਕਦੇ ਹੋ।
- ਸੂਪ ਬਣਾ ਕੇ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ।
- ਹੋਰ ਸਬਜ਼ੀਆਂ ਦੇ ਨਾਲ ਉਬਾਲ ਕੇ ਵੀ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ।
- ਇਸ ਨੂੰ ਲਸਣ, ਜੈਤੂਨ ਦੇ ਤੇਲ ਅਤੇ ਹੋਰ ਸਬਜ਼ੀਆਂ ਦੇ ਨਾਲ ਸਲਾਦ ਦੇ ਰੂਪ ‘ਚ ਖਾਓ।
- ਚੌਲਾਂ ‘ਚ ਵੀ ਇਸ ਨੂੰ ਵਰਤਿਆ ਜਾ ਸਕਦਾ ਹੈ।
- ਤੁਸੀਂ ਇਸ ਨੂੰ ਸੈਂਡਵਿਚ ‘ਚ ਵੀ ਇਸਤੇਮਾਲ ਕਰ ਸਕਦੇ ਹੋ।
Bok Choy ਦੇ ਨੁਕਸਾਨ
- ਉਹ ਲੋਕ ਜੋ ਪਹਿਲਾਂ ਹੀ ਖੂਨ ਪਤਲਾ ਕਰਨ ਦੀ ਦਵਾਈ ਲੈਂਦੇ ਹਨ। ਉਨ੍ਹਾਂ ਨੂੰ Bok Choy ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
- ਹੋਰ ਪੱਤੇਦਾਰ ਸਬਜ਼ੀਆਂ ਦੀ ਤਰ੍ਹਾਂ ਇਸ ‘ਚ ਵੀ ਐਨਜ਼ਾਈਮ ਮੌਜੂਦ ਹੁੰਦਾ ਹੈ ਜਿਸ ਨੂੰ ਮਾਈਰੋਸਿਨੇਜ ਕਿਹਾ ਜਾਂਦਾ ਹੈ। ਅਜਿਹੇ ‘ਚ ਇਸ ਦੇ ਜ਼ਿਆਦਾ ਸੇਵਨ ਨਾਲ ਸਰੀਰ ‘ਚ ਆਇਓਡੀਨ ਦਾ ਸੰਤੁਲਨ ਵਿਗੜ ਸਕਦਾ ਹੈ। ਅਜਿਹੇ ‘ਚ ਥਾਇਰਾਇਡ ਦੇ ਕਾਰਜਾਂ ‘ਚ ਰੁਕਾਵਟਾਂ ਹੋ ਸਕਦੀਆਂ ਹਨ।