Bra Causes Breast Cancer: ਕੁੜੀਆਂ ਕੱਪੜੇ ਖਰੀਦਣ ਵੇਲੇ ਬਹੁਤ ਚਰਚਾ ਕਰਦੀਆਂ ਹਨ ਪਰ ਜਦੋਂ ਬ੍ਰਾ ਦੀ ਗੱਲ ਆਉਂਦੀ ਹੈ ਤਾਂ 10 ‘ਚੋਂ 7 ਔਰਤਾਂ ਅਕਸਰ ਗਲਤੀਆਂ ਕਰ ਬੈਠਦੀਆਂ ਹਨ। ਖੋਜ ਦੇ ਅਨੁਸਾਰ, ਲਗਭਗ 80% ਭਾਰਤੀ ਔਰਤਾਂ ਗਲਤ ਸਾਈਜ਼ ਦੀ ਬ੍ਰਾ ਪਹਿਨਦੀਆਂ ਹਨ ਜਿਸ ਨਾਲ ਪਿੱਠ, ਮੋਢਿਆਂ ‘ਚ ਦਰਦ, ਧੱਫੜ ਅਤੇ ਹੋਰ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇੰਨਾ ਹੀ ਨਹੀਂ ਕੁਝ ਔਰਤਾਂ ਤਾਂ ਬ੍ਰਾ ਨੂੰ 24 ਘੰਟੇ ਪਹਿਨੇ ਰੱਖਦੀਆਂ ਹਨ ਜੋ ਸਿਹਤ ਦੇ ਲਿਹਾਜ਼ ਨਾਲ ਗਲਤ ਹੈ। ਆਓ ਅੱਜ ਤੁਹਾਨੂੰ ਦੱਸਦੇ ਹਾਂ ਬ੍ਰਾ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਜੋ ਹਰ ਔਰਤ ਨੂੰ ਪਤਾ ਹੋਣੀਆਂ ਚਾਹੀਦੀਆਂ ਹਨ।
ਬਹੁਤ ਛੋਟੇ ਸਾਈਜ਼ ਦੀ ਬ੍ਰਾ ਪਹਿਨਣਾ: ਕਈ ਕੁੜੀਆਂ ਅਕਸਰ ਇਹ ਗਲਤੀਆਂ ਕਰਦੀਆਂ ਹਨ ਕਿ ਉਹ ਫਿੱਟ ਅਤੇ ਸਲਿਮ ਦਿਖਣ ਲਈ ਟਾਈਟ ਬ੍ਰਾ ਖਰੀਦ ਲੈਂਦੀਆਂ ਹਨ। ਪਰ ਇਸ ਨਾਲ ਨਾ ਸਿਰਫ ਤੁਹਾਡੀ ਪ੍ਰਸੈਨਲਿਟੀ ਵਿਗੜਦੀ ਹੈ ਬਲਕਿ ਤੁਸੀਂ ਬ੍ਰਾ ‘ਚ ਅਸਹਿਜ ਵੀ ਮਹਿਸੂਸ ਕਰ ਸਕਦੇ ਹੋ। ਅਜਿਹੇ ‘ਚ ਹਮੇਸ਼ਾ ਰਿਬ ਕੇਜ਼ ਅਤੇ ਕੱਪ ਸਾਈਜ਼ ਨੂੰ ਧਿਆਨ ‘ਚ ਰੱਖਦੇ ਹੋਏ ਬ੍ਰਾ ਖਰੀਦੋ।
Bra ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
- ਬ੍ਰਾ ਸਟ੍ਰੇਪ ਟਾਈਟ ਹੋਣੀ ਚਾਹੀਦੀ ਹੈ ਪਰ ਇਸ ਦੀ ਇਲਾਸਟਿਕ ਚੈੱਕ ਕਰਨਾ ਨਾ ਭੁੱਲੋ। ਸਟ੍ਰੇਪ ਦੀ ਇਲਾਸਟਿਕ ਆਰਾਮਦਾਇਕ ਅਤੇ ਮੁਲਾਇਮ ਹੋਣਾ ਚਾਹੀਦਾ ਹੈ।
- ਹਮੇਸ਼ਾ ਬਾਡੀ ਟਾਈਪ ਅਤੇ ਸਾਈਜ਼ ਦੇ ਅਨੁਸਾਰ ਹੀ ਬ੍ਰਾ ਦੀ ਚੋਣ ਕਰੋ।
- ਇਸ ਗੱਲ ਦਾ ਧਿਆਨ ਰੱਖੋ ਕਿ ਬ੍ਰਾ ਪਹਿਨਣ ਤੋਂ ਬਾਅਦ ਕਲੀਵੇਜ ਏਰੀਆ ਅਤੇ ਬਾਂਹ ਦੇ ਆਸ-ਪਾਸ ਦਾ ਹਿੱਸਾ ਕਵਰ ਰੱਖੋ।
- ਹਮੇਸ਼ਾ ਇੱਕ ਸਾਈਜ਼ ਦੇ ਵੱਡੇ ਕੱਪ ਦੀ ਬ੍ਰਾ ਖਰੀਦੋ ਤਾਂ ਕਿ ਹੱਥਾਂ ਨੂੰ ਉੱਪਰ-ਨੀਚੇ ਕਰਨ ਦੇ ਬਾਅਦ ਸਕਿਨ ਬਾਹਰ ਨਾ ਨਿਕਲੇ।
Expiry Date ਵੀ ਜਾਣ ਲਓ: ਮਾਹਿਰਾਂ ਅਨੁਸਾਰ 6 ਤੋਂ 9 ਮਹੀਨਿਆਂ ‘ਚ ਬ੍ਰਾ ਖਰਾਬ ਹੋ ਜਾਂਦੀ ਹੈ। ਜੇ ਤੁਹਾਡੀ ਬ੍ਰਾ ਦੇ ਹੁੱਕ ਦਾ ਕ੍ਰੈਕ ਹੋਣਾ, ਢਿੱਲੇ ਇਲਾਸਟਿਕ ਅਤੇ ਵਾਇਰ ਦਾ ਹਿੱਲ ਜਾਵੇ ਤਾਂ ਸਮਝ ਲਓ ਕਿ ਬ੍ਰਾ ਬਦਲਣ ਦਾ ਸਮਾਂ ਆ ਗਿਆ ਹੈ। ਸਾਲ ‘ਚ ਘੱਟੋ-ਘੱਟ 2 ਵਾਰ ਬ੍ਰਾ ਜ਼ਰੂਰ ਬਦਲੋ।
ਬ੍ਰਾਂਡ ਅਤੇ ਸਾਈਜ਼ ਵੱਲ ਧਿਆਨ ਦਿਓ: 2 ਬ੍ਰਾਂਡ ਦੀ ਬ੍ਰਾ ਦਾ ਸਾਈਜ਼ ਇੱਕੋ ਜਿਹਾ ਹੋ ਸਕਦਾ ਹੈ ਪਰ ਇਸ ਦੀ ਬਣਤਰ ਅਤੇ ਫਿਟਿੰਗ ‘ਚ ਫਰਕ ਹੋ ਸਕਦਾ ਹੈ ਇਸ ਲਈ ਨਵੇਂ ਬ੍ਰਾਂਡ ਦੀ ਬ੍ਰਾ ਖਰੀਦਦੇ ਸਮੇਂ ਇਸ ਨੂੰ ਇਕ ਵਾਰ ਜ਼ਰੂਰ ਟ੍ਰਾਈ ਕਰ ਲਓ।
ਸਿਹਤ ਲਈ ਹਾਨੀਕਾਰਕ ਇਹ 3 ਤਰ੍ਹਾਂ ਦੀਆਂ ਬ੍ਰਾ
- ਨੋ ਸਪੋਰਟ ਬ੍ਰਾ: ਮਾਹਿਰਾਂ ਅਨੁਸਾਰ ਨੋ ਸਪੋਰਟ ਬ੍ਰਾ ਪਹਿਨਣ ਨਾਲ ਗਰਦਨ, ਪਿੱਠ ਅਤੇ ਮਾਸਪੇਸ਼ੀਆਂ ਦੇ ਦਰਦ ਦੀ ਸਮੱਸਿਆ ਹੋ ਸਕਦੀ ਹੈ।
- ਸਟਿੱਕ ਬ੍ਰਾ: ਕੁਝ ਬ੍ਰਾਂ ‘ਚ ਗੂੰਦ ਲਗਾਈ ਜਾਂਦੀ ਹੈ ਜੋ ਬ੍ਰੈਸਟ ਨਾਲ ਚਿਪਕ ਕੇ ਨੁਕਸਾਨ ਪਹੁੰਚਾ ਸਕਦੀ ਹੈ।
- ਪਲਾਸਟਿਕ ਬ੍ਰਾ: ਅੱਜਕੱਲ੍ਹ ਔਰਤਾਂ ‘ਚ ਵੀ ਪਲਾਸਟਿਕ ਬ੍ਰਾ ਦਾ ਟਰੈਂਡ ਵੀ ਦੇਖਣ ਨੂੰ ਮਿਲਦਾ ਹੈ ਪਰ ਮਾਹਿਰਾਂ ਅਨੁਸਾਰ ਇਸ ਨਾਲ ਸਕਿਨ ਰੈਸ਼ੇਜ ਹੋ ਸਕਦੇ ਹਨ।
ਬ੍ਰੈਸਟ ਕੈਂਸਰ ਦਾ ਖਤਰਾ: ਬਹੁਤ ਜ਼ਿਆਦਾ ਟਾਈਟ ਬ੍ਰਾ ਪਹਿਨਣ ਨਾਲ ਬਲੱਡ ਸਰਕੂਲੇਸ਼ਨ ‘ਚ ਸਮੱਸਿਆ ਹੋ ਸਕਦੀ ਹੈ। ਇਸ ਦੇ ਨਾਲ ਹੀ ਜੇਕਰ ਮਾਹਿਰਾਂ ਦੀ ਮੰਨੀਏ ਤਾਂ ਬ੍ਰੈਸਟ ਕੈਂਸਰ ਦੀ ਸੰਭਾਵਨਾ ਵੀ ਬਹੁਤ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨਾਲ ਗਲੇ ਅਤੇ ਛਾਤੀ ‘ਚ ਸੋਜ ਆ ਸਕਦੀ ਹੈ।