Breakfast food not eating: ਸਵੇਰ ਦੇ ਨਾਸ਼ਤੇ ਨੂੰ ਦਿਨ ਦਾ ਸਭ ਤੋਂ ਅਹਿਮ ਭੋਜਨ ਮੰਨਿਆ ਜਾਂਦਾ ਹੈ। ਤੁਸੀਂ ਸਵੇਰ ਦੇ ਨਾਸ਼ਤੇ ‘ਚ ਜਿਨਾਂ ਚੀਜ਼ਾਂ ਦਾ ਸੇਵਨ ਕਰਦੇ ਹੋ ਉਸਦਾ ਅਸਰ ਤੁਹਾਡੀ ਸਿਹਤ ‘ਤੇ ਪੈਂਦਾ ਹੈ। ਜੇਕਰ ਤੁਸੀਂ ਨਿਯਮਿਤ ਅਤੇ ਸੰਤੁਲਿਤ ਆਹਾਰ ਲੈਂਦੇ ਹੋ ਤਾਂ ਤੁਸੀਂ ਸਿਹਤਮੰਦ ਰਹਿੰਦੇ ਹੋ। ਉਥੇ ਹੀ, ਸਵੇਰ ਦੇ ਨਾਸ਼ਤੇ ਨੂੰ ਸਕਿੱਪ ਕਰਦੇ ਹੋ ਤਾਂ ਬਿਮਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਮਾਹਿਰਾਂ ਦੀ ਮੰਨੀਏ ਤਾਂ ਸਿਰਫ਼ ਰੋਜ਼ਾਨਾ ਸਮੇਂ ‘ਤੇ ਨਾਸ਼ਤਾ ਕਰਨ ਨਾਲ ਵੀ ਵਿਅਕਤੀ ਬਿਮਾਰ ਹੋਣ ਤੋਂ ਬਚ ਸਕਦਾ ਹੈ। ਇਸਦੇ ਲਈ ਰੋਜ਼ਾਨਾ ਸਵੇਰੇ ਉੱਠਣ ਦੇ ਇਕ ਘੰਟੇ ਦੇ ਅੰਦਰ ਨਾਸ਼ਤਾ ਕਰ ਲੈਣਾ ਚਾਹੀਦਾ ਹੈ। ਹਾਲਾਂਕਿ, ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦਾ ਸੇਵਨ ਸਵੇਰ ਦੇ ਨਾਸ਼ਤੇ ‘ਚ ਬਿਲਕੁੱਲ ਨਹੀਂ ਕਰਨਾ ਚਾਹੀਦਾ। ਇਸਦੇ ਸੇਵਨ ਨਾਲ ਬਦਹਜ਼ਮੀ, ਗੈਸ ਅਤੇ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਹਾਨੂੰ ਪਤਾ ਨਹੀਂ ਹੈ ਤਾਂ ਆਉ ਜਾਣਦੇ ਹਾਂ…..
- ਸਲਾਦ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਪਰ ਸਵੇਰ ਸਮੇਂ ਨਾਸ਼ਤੇ ‘ਚ ਕੱਚੀਆਂ ਸਬਜ਼ੀਆਂ ਨੂੰ ਖਾਣ ਤੋਂ ਬਚੋ। ਇਸ ‘ਚ ਫਾਈਬਰ ਪਾਇਆ ਜਾਂਦਾ ਹੈ, ਜੋ ਦੇਰ ਨਾਲ ਪਚਦਾ ਹੈ। ਇਸਦੇ ਸੇਵਨ ਨਾਲ ਤੁਹਾਨੂੰ ਗੈਸ, ਪੇਟ ‘ਚ ਦਰਦ ਅਤੇ ਪੇਟ ਫੁੱਲਣ ਦੀ ਸਮੱਸਿਆ ਆ ਸਕਦੀ ਹੈ।
- ਵਿਟਾਮਿਨ-ਸੀ ਯੁਕਤ ਫਲ਼ ਅਤੇ ਸਬਜ਼ੀਆਂ ਨੂੰ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ, ਪਰ ਸਵੇਰ ਸਮੇਂ ਖ਼ਾਲੀ ਪੇਟ ਇਸਦਾ ਸੇਵਨ ਨਾ ਕਰੋ। ਖ਼ਾਸਕਰ ਟਮਾਟਰ ਅਤੇ ਸੰਤਰੇ ਬਿਲਕੁੱਲ ਨਾ ਖਾਓ। ਇਸ ਨਾਲ ਪੇਟ ‘ਚ ਐਸਿਡ ਬਣਦਾ ਹੈ। ਸਵੇਰ ਸਮੇਂ ਵਿਟਾਮਿਨ-ਸੀ ਯੁਕਤ ਚੀਜ਼ਾਂ ਦੇ ਸੇਵਨ ਨਾਲ ਪੇਟ ‘ਚ ਗੈਸ ਅਤੇ ਜਲਣ ਪੈਦਾ ਹੋ ਸਕਦੀ ਹੈ।
- ਲੋਕ ਅਜਿਹਾ ਸੋਚਦੇ ਹਨ ਕਿ ਸਵੇਰ ਦੀ ਸ਼ੁਰੂਆਤ ਕੌਫੀ ਜਾਂ ਚਾਹ ਤੋਂ ਹੋਣੀ ਚਾਹੀਦੀ ਹੈ। ਹਾਲਾਂਕਿ, ਖ਼ਾਲੀ ਪੇਟ ਕੌਫੀ ਪੀਣ ਨਾਲ ਪੇਟ ‘ਚ ਐਸਿਡ ਪੈਦਾ ਹੁੰਦਾ ਹੈ। ਇਸ ਨਾਲ ਗੈਸ ਦੀ ਸਮੱਸਿਆ ਹੋ ਸਕਦੀ ਹੈ।
- ਸਵੇਰ ਦੇ ਨਾਸ਼ਤੇ ‘ਚ ਜੂਸ ਜਾ ਸੇਵਨ ਫਾਇਦੇਮੰਦ ਹੁੰਦਾ ਹੈ, ਪਰ ਜੂਸ ‘ਚ ਜ਼ਿਆਦਾਤਰ ਚੀਨੀ ਪੈਨਕ੍ਰਿਆਜ਼ ਲਈ ਠੀਕ ਨਹੀਂ ਹੈ। ਇਸਦੇ ਲਈ ਸਵੇਰੇ ਉੱਠਣ ਦੇ ਕੁਝ ਘੰਟਿਆਂ ਬਾਅਦ ਹੀ ਚੀਨੀ ਯੁਕਤ ਜੂਸ ਦਾ ਸੇਵਨ ਕਰੋ।
- ਤੜਕੇ ਸਵੇਰੇ ਕੇਲੇ ਖਾਣ ਤੋਂ ਬਚੋ। ਇਸ ‘ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਪਾਏ ਜਾਂਦੇ ਹਨ। ਇਹ ਦੋਵੇਂ ਮਿਨਰਲਸ ਖ਼ਾਲੀ ਪੇਟ ਸੇਵਨ ਨਾਲ ਖ਼ੂਨ ‘ਚ ਅਸੰਤੁਲਨ ਪੈਦਾ ਕਰ ਸਕਦੇ ਹਨ।
- ਦਹੀ ਨੂੰ ਖਾਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਹਾਲਾਂਕਿ, ਦਹੀ ‘ਚ ਲੈਕਿਟਕ ਐਸਿਡ ਪਾਇਆ ਜਾਂਦਾ ਹੈ। ਜੋ ਹਾਜ਼ਮੇ ਨੂੰ ਖ਼ਰਾਬ ਕਰ ਸਕਦਾ ਹੈ। ਇਸਦੇ ਲਈ ਸਵੇਰ ਦੇ ਨਾਸ਼ਤੇ ਸਮੇਂ ਦਹੀ ਖਾਣ ਤੋਂ ਬਚੋ।