Breast Cancer symptoms: ਹਰ ਸਾਲ ਅਕਤੂਬਰ ਮਹੀਨੇ ਵਿੱਚ ਬ੍ਰੈਸਟ ਕੈਂਸਰ ਜਾਗਰੂਕਤਾ ਮੰਥ ਮਨਾਇਆ ਜਾਂਦਾ ਹੈ ਜਿਸਦਾ ਉਦੇਸ਼ ਔਰਤਾਂ ਨੂੰ ਵੱਧ ਤੋਂ ਵੱਧ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨਾ ਹੈ। ਇਸ ਸਮੇਂ ਬ੍ਰੈਸਟ ਕੈਂਸਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਕੁਝ ਸਾਲਾਂ ਵਿੱਚ ਹੀ ਭਾਰਤ ‘ਚ 25 ਤੋਂ 40 ਸਾਲ ਦੀਆਂ ਜ਼ਿਆਦਾਤਰ ਔਰਤਾਂ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੀਆਂ ਹਨ। ਜਾਗਰੂਕਤਾ ਦੀ ਕਮੀ ਕਾਰਨ ਲਗਭਗ 60% ਔਰਤਾਂ ਬਿਮਾਰੀ ਦੇ ਲੱਛਣਾਂ ਨੂੰ ਪਹਿਚਾਣ ਨਹੀਂ ਪਾਉਦੀਆਂ। ਉਸਨੂੰ ਇਸ ਬਿਮਾਰੀ ਬਾਰੇ ਉਦੋਂ ਪਤਾ ਚਲਦਾ ਹੈ ਜਦੋਂ ਉਹ ਤੀਜੀ ਜਾਂ ਚੌਥੀ ਸਟੇਜ ਵਿੱਚ ਪਹੁੰਚ ਕੇ ਇੱਕ ਖ਼ਤਰਨਾਕ ਬਿਮਾਰੀ ਦਾ ਰੂਪ ਧਾਰਿਆ ਚੁੱਕਿਆ ਹੁੰਦਾ ਹੈ। ਇਸੇ ਲਈ ਕੈਂਸਰ ਜਾਗਰੂਕਤਾ ਦਿਵਸ ਮੌਕੇ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ।
ਸਰੀਰ ‘ਚ ਆਉਣ ਵਾਲੇ ਬਦਲਾਅ ‘ਤੇ ਧਿਆਨ ਦੇਣ ਕੁੜੀਆਂ: ਬ੍ਰੈਸਟ ਕੈਂਸਰ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਇਸ ਦੀ ਜਾਗਰੂਕਤਾ ਦੇ ਕਾਰਨ ਅਚਨਚੇਤੀ ਮੌਤ ਹੋਣ ਤੋਂ ਬਚਿਆ ਜਾ ਸਕਦਾ ਹੈ। ਸਮੇਂ ‘ਤੇ ਜਦੋਂ ਇਸ ਮੌਤ ਬਾਰੇ ਜਾਣਿਆ ਜਾਂਦਾ ਹੈ ਤਾਂ ਇਸ ਬਿਮਾਰੀ ਦਾ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ। ਇਸ ਲਈ ਕੁੜੀਆਂ ਨੂੰ ਕਿਸੀ ਵੀ ਤਰ੍ਹਾਂ ਦੇ ਸੰਕੋਚ ਨੂੰ ਛੱਡ ਕੇ ਕੈਂਸਰ ਦੇ ਲੱਛਣਾਂ ‘ਤੇ ਧਿਆਨ ਦੇਣਾ ਚਾਹੀਦਾ ਹੈ। ਕੁੜੀਆਂ ਨੂੰ ਚਾਹੀਦਾ ਹੈ ਕਿ ਹਫ਼ਤੇ ਵਿਚ ਇਕ ਵਾਰ ਨਹਾਉਂਦੇ ਸਮੇਂ ਬ੍ਰੈਸਟ ਦੀ ਚੰਗੀ ਤਰ੍ਹਾਂ ਜਾਂਚ ਕਰਨ।
ਬ੍ਰੈਸਟ ਕੈਂਸਰ ਦੇ ਲੱਛਣ
- ਬ੍ਰੈਸਟ ‘ਤੇ ਕਿਸੀ ਤਰ੍ਹਾਂ ਦੀ ਗੱਠ ਦਾ ਬਣਨਾ
- ਦਰਦ, ਖਾਜ ਅਤੇ ਲਾਲਪਣ
- Underarms ਦੇ ਆਸ-ਪਾਸ ਸੋਜ਼ ਜਾਂ ਗੱਠ
- ਗਰਦਨ ਦੇ ਉੱਪਰੀ ਹਿੱਸੇ ‘ਚ ਦਰਦ
- ਨਿੱਪਲ ‘ਚ ਚਿਪਚਿਪਾ ਡਿਸਚਾਰਜ ਹੋਣਾ
- ਬਹੁਤ ਜ਼ਿਆਦਾ ਥਕਾਨ
ਬ੍ਰੈਸਟ ਕੈਂਸਰ ਦੇ ਕਾਰਨ
- 12 ਸਾਲ ਦੀ ਉਮਰ ਤੋਂ ਪਹਿਲਾਂ ਹੀ ਪੀਰੀਅਡਜ਼ ਆਉਣ ਨਾਲ ਬ੍ਰੈਸਟ ਕੈਂਸਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
- 30 ਸਾਲ ਦੀ ਉਮਰ ਤੋਂ ਬਾਅਦ ਪ੍ਰੇਗਨੈਂਟ ਹੋਣ ‘ਤੇ ਵੀ ਕੈਂਸਰ ਦੀ ਸੰਭਾਵਨਾ ਵੱਧ ਜਾਂਦੀ ਹੈ।
- ਜ਼ਿਆਦਾ ਮਾਤਰਾ ‘ਚ ਬਰਥ ਕੰਟਰੋਲ ਵਾਲੀਆਂ ਗੋਲੀਆਂ ਦੇ ਸੇਵਨ ਨਾਲ ਵੀ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ।
- ਜੇ ਤੁਹਾਨੂੰ ਪੀਰੀਅਡਜ 55 ਸਾਲ ਦੀ ਉਮਰ ਤੋਂ ਬਾਅਦ ਬੰਦ ਹੋ ਗਏ ਹਨ ਤਾਂ ਤੁਹਾਨੂੰ ਇਹ ਬਿਮਾਰੀ ਹੋ ਸਕਦੀ ਹੈ।
- ਬ੍ਰੈਸਟ ਕੈਂਸਰ ਦੀ ਸਮੱਸਿਆ ਸਰੀਰ ਵਿੱਚ ਕਿਸੇ ਜੈਨੇਟਿਕ ਤਬਦੀਲੀ ਕਾਰਨ ਵੀ ਵੱਧਦੀ ਹੈ।
ਇਲਾਜ: ਮਰੀਜ਼ ਨੂੰ ਦੇਸੀ ਦਵਾਈਆਂ ਅਤੇ ਜੰਕ ਫ਼ੂਡ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਬਿਮਾਰੀ ਦਾ ਪਤਾ ਚੱਲਣ ‘ਤੇ ਕੀਮੋਥੈਰੇਪੀ, ਰੇਡੀਓ ਥੈਰੇਪੀ, ਸਿਕਾਈ ਕਰਵਾ ਕੇ ਇਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ।