Breast cancer symptoms: ਬ੍ਰੈਸਟ ਕੈਂਸਰ ਇਕ ਅਜਿਹੀ ਜਾਨਲੇਵਾ ਬਿਮਾਰੀ ਹੈ ਜੋ ਔਰਤਾਂ ਵਿਚ ਤੇਜ਼ੀ ਨਾਲ ਵੱਧ ਰਹੀ ਹੈ। ਜਾਗਰੂਕਤਾ ਦੀ ਕਮੀ ਕਾਰਨ ਲਗਭਗ 60% ਔਰਤਾਂ ਬਿਮਾਰੀ ਦੇ ਲੱਛਣਾਂ ਨੂੰ ਪਹਿਚਾਣ ਨਹੀਂ ਪਾਉਂਦੀਆਂ। ਉਨ੍ਹਾਂ ਨੂੰ ਇਸ ਬਿਮਾਰੀ ਬਾਰੇ ਉਦੋਂ ਪਤਾ ਚਲਦਾ ਹੈ ਜਦੋਂ ਉਹ ਤੀਜੀ ਜਾਂ ਚੋਥੀ ਸਟੇਜ ਤੇ ਪਹੁੰਚ ਕੇ ਖ਼ਤਰਨਾਕ ਬਿਮਾਰੀ ਦਾ ਰੂਪ ਲੈ ਚੁੱਕਾ ਹੁੰਦਾ ਹੈ। ਔਰਤਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਮੇਂ ਸਿਰ ਇਸਦਾ ਇਲਾਜ ਕਰਕੇ ਔਂਰਤ ਦੀ ਜਾਨ ਬਚਾਈ ਜਾ ਸਕੇ। ਹਾਲ ਹੀ ਵਿੱਚ ਬ੍ਰੈਸਟ ਕੈਂਸਰ ਦੇ ਕਾਰਕਾਂ ਬਾਰੇ ਇੱਕ ਅਧਿਐਨ ਕੀਤਾ ਗਿਆ ਸੀ।
ਭਾਰਤੀ ਅਤੇ ਪਾਕਿਸਤਾਨੀ ਔਰਤਾਂ ਨੂੰ ਬ੍ਰੈਸਟ ਕੈਂਸਰ ਦਾ ਜ਼ਿਆਦਾ ਖ਼ਤਰਾ: ਬ੍ਰੈਸਟ ਕੈਂਸਰ ਦੇ ਕਾਰਕਾਂ ਨੂੰ ਸਮਝਣ ਲਈ ਕੀਤੇ ਅਧਿਐਨ ਦੇ ਅਨੁਸਾਰ ਭਾਰਤੀ ਅਤੇ ਪਾਕਿਸਤਾਨੀ ਔਰਤਾਂ ਨੂੰ ਛੋਟੀ ਉਮਰ ਵਿੱਚ ਹੀ ਬ੍ਰੈਸਟ ਕੈਂਸਰ ਹੋਣ ਦਾ ਖ਼ਤਰਾ ਹੁੰਦਾ ਹੈ। ਇੰਟਰਨੈਸ਼ਨਲ ਜਰਨਲ ਆਫ ਕੈਂਸਰ ਵਿਚ ਪ੍ਰਕਾਸ਼ਤ ਇਸ ਅਧਿਐਨ ਵਿਚ ਅਮਰੀਕਾ ਵਿਚ ਭਾਰਤੀ ਅਤੇ ਪਾਕਿਸਤਾਨੀ-ਅਮਰੀਕੀ ਔਰਤਾਂ ਅਤੇ ਗ਼ੈਰ-ਲੈਟਿਨ ਅਮਰੀਕੀ ਗੋਰੀਆਂ ਔਰਤਾਂ ਵਿਚ ਬ੍ਰੈਸਟ ਕੈਂਸਰ ਦੇ ਲੱਛਣਾਂ ਦਾ ਅਧਿਐਨ ਕੀਤਾ ਗਿਆ। ਇਸ ਲਈ ਨੈਸ਼ਨਲ ਕੈਂਸਰ ਇੰਸਟੀਚਿਊਟ ਦੀ ਨਿਗਰਾਨੀ, epidemiology ਅਤੇ ਰਿਜ਼ਲਟ ਪ੍ਰੋਗਰਾਮ ਦੇ ਅੰਕੜਿਆਂ ਦੀ ਵਰਤੋਂ ਕੀਤੀ ਗਈ ਹੈ।
ਖੋਜਕਰਤਾਵਾਂ ਦੇ ਅਨੁਸਾਰ ਉਨ੍ਹਾਂ ਨੇ 1990 ਤੋਂ 2014 ਦੇ ਵਿਚਕਾਰ ਭਾਰਤੀ ਅਤੇ ਪਾਕਿਸਤਾਨੀ ਔਰਤਾਂ ਨਾਲ ਸਬੰਧਤ ਅੰਕੜਿਆਂ ਦਾ ਅਧਿਐਨ ਕੀਤਾ। ਪ੍ਰਮੁੱਖ ਖੋਜਕਰਤਾ ਜਯਾ ਐਮ ਸਤਗੋਪਨ ਨੇ ਕਿਹਾ, “ਸਾਡੇ ਅਧਿਐਨ ਦੇ ਨਤੀਜੇ ਭਾਰਤੀ ਅਤੇ ਪਾਕਿਸਤਾਨੀ ਔਰਤਾਂ ਵਿੱਚ ਬ੍ਰੈਸਟ ਕੈਂਸਰ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਨ ਜੋ ਕੈਂਸਰ ਦੇ ਕਾਰਕਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਭਵਿੱਖ ਦੇ ਵਿਗਿਆਨਕ ਅਧਿਐਨਾਂ ਨੂੰ ਸੇਧ ਦੇਣ ਲਈ ਕਈ ਧਾਰਨਾਵਾਂ ਨੂੰ ਸੁਝਾਉਂਦੇ ਹਨ।”
ਔਰਤਾਂ ਨੂੰ ਸਿਹਤ ਸੇਵਾਵਾਂ ਮਿਲਣ ਵਿਚ ਹੋਈ ਦੇਰੀ: ਅਧਿਐਨਕਰਤਾਵਾਂ ਨੇ 4,900 ਭਾਰਤੀ ਅਤੇ ਪਾਕਿਸਤਾਨੀ ਔਰਤਾਂ ਦੇ 2000 ਅਤੇ 2016 ਦੇ ਵਿਚਕਾਰ ਕੈਂਸਰ ਦੇ ਲੱਛਣਾਂ, ਇਲਾਜ ਅਤੇ ਬਿਮਾਰੀ ਤੋਂ ਪੈਦਾ ਹੋਈ ਅੰਕੜਿਆਂ ਦੀ ਵੀ ਸਮੀਖਿਆ ਕੀਤੀ। ਪਹਿਲਾਂ ਕੀਤੇ ਅਧਿਐਨਾਂ ‘ਚ ਭਾਰਤੀ ਅਤੇ ਪਾਕਿਸਤਾਨੀ ਔਰਤਾਂ ਦੀ ਘੱਟ ਭਾਗੀਦਾਰੀ ਰਹੀ ਸੀ ਅਤੇ ਇਹ ਵੀ ਪਤਾ ਚੱਲਿਆ ਹੈ ਕਿ ਵੱਖ-ਵੱਖ ਕਾਰਨਾਂ ਕਰਕੇ ਸਿਹਤ ਸੇਵਾਵਾਂ ਲੈਣ ਵਿੱਚ ਦੇਰੀ ਹੋ ਰਹੀ ਸੀ।