Breastfeeding Myths: ਮਾਂ ਦਾ ਦੁੱਧ ਇਕ ਨਵਜੰਮੇ ਲਈ ਪੂਰੀ ਖੁਰਾਕ ਮੰਨਿਆ ਜਾਂਦਾ ਹੈ। ਇਹ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਵਧੀਆ ਵਿਕਾਸ ਹੋਣ ‘ਚ ਸਹਾਇਤਾ ਮਿਲਦੀ ਹੈ। ਮਾਹਰਾਂ ਦੇ ਅਨੁਸਾਰ ਜਨਮ ਤੋਂ ਲਗਭਗ 2 ਸਾਲ ਤੱਕ ਬੱਚੇ ਨੂੰ ਬ੍ਰੈਸਟਫੀਡਿੰਗ ਕਰਵਾਉਣੀ ਚਾਹੀਦੀ ਹੈ। ਹਾਲਾਂਕਿ ਬੱਚਾ 6 ਮਹੀਨਿਆਂ ਬਾਅਦ ਹੋਰ ਚੀਜ਼ਾਂ ਖਾਣਾ ਸ਼ੁਰੂ ਕਰ ਦਿੰਦਾ ਹੈ। ਪਰ ਤੰਦਰੁਸਤ ਰਹਿਣ ਲਈ ਉਸਨੂੰ ਆਪਣੀ ਮਾਂ ਦਾ ਦੁੱਧ ਪੀਣਾ ਚਾਹੀਦਾ ਹੈ। ਪਰ ਗੱਲ ਜੇ ਬ੍ਰੈਸਟਫੀਡਿੰਗ ਦੀ ਕਰੀਏ ਤਾਂ ਬਹੁਤ ਸਾਰੀਆਂ ਔਰਤਾਂ ਇਸ ਨਾਲ ਸਬੰਧਤ ਮਿਥ ‘ਚ ਵਿਸ਼ਵਾਸ਼ ਕਰਕੇ ਬੱਚੇ ਨੂੰ ਫਾਰਮੂਲਾ ਦੁੱਧ ਪਿਲਾਉਣਾ ਸ਼ੁਰੂ ਕਰ ਦਿੰਦੀਆਂ ਹਨ। ਪਰ ਅਸਲ ‘ਚ ਉਹ ਸਹੀ ਨਾ ਹੋ ਕੇ ਬੱਚੇ ਦੇ ਵਿਕਾਸ ‘ਚ ਰੁਕਾਵਟ ਪਾਉਣ ਦਾ ਕੰਮ ਕਰਦੇ ਹਨ। ਤਾਂ ਆਓ ਅਸੀਂ ਤੁਹਾਨੂੰ ਇਸ ਲੇਖ ਦੁਆਰਾ 4 ਅਜਿਹੇ ਮਿਥ ਅਤੇ ਉਨ੍ਹਾਂ ਦੀ ਸੱਚਾਈ ਦੱਸਦੇ ਹਾਂ ਜਿਨ੍ਹਾਂ ‘ਤੇ ਭਰੋਸਾ ਨਾ ਕਰਨਾ ਹੀ ਚੰਗਾ ਹੈ।
ਮਿਥ- ਮਾਂ ਦਾ ਦੁੱਧ ਨਾਲ ਬੱਚੇ ਦਾ ਢਿੱਡ ਨਹੀਂ ਭਰਦਾ: ਬਹੁਤ ਸਾਰੀਆਂ ਔਰਤਾਂ ਦਾ ਮੰਨਣਾ ਹੈ ਕਿ ਬ੍ਰੈਸਟਫੀਡਿੰਗ ਨਾਲ ਬੱਚੇ ਦਾ ਪੇਟ ਪੂਰੀ ਤਰ੍ਹਾਂ ਨਹੀਂ ਭਰਦਾ। ਅਜਿਹੇ ‘ਚ ਉਹ ਉਸਨੂੰ ਫਾਰਮੂਲਾ ਦੁੱਧ ਦੇਣਾ ਸ਼ੁਰੂ ਕਰ ਦਿੰਦੀਆਂ ਹਨ।
ਸੱਚ: ਪਰ ਗੱਲ ਜੇ ਇਸਦੇ ਪਿੱਛੇ ਦੀ ਸੱਚਾਈ ਦੀ ਕਰੀਏ ਤਾਂ ਅਸਲ ਵਿੱਚ ਮਾਂ ਦਾ ਦੁੱਧ ਹਲਕਾ ਹੁੰਦਾ ਹੈ। ਅਜਿਹੇ ‘ਚ ਨਵਜੰਮੇ ਬੱਚੇ ਉਸਨੂੰ ਜਲਦੀ ਹਜ਼ਮ ਕਰ ਲੈਂਦਾ ਹੈ। ਇਸ ਲਈ ਉਸਨੂੰ ਹਰ 1 ਘੰਟੇ ਬਾਅਦ ਭੁੱਖ ਲੱਗ ਜਾਂਦੀ ਹੈ। ਉੱਥੇ ਹੀ ਫਾਰਮੂਲਾ ਭਾਰੀ ਹੋਣ ਨਾਲ ਬੱਚਾ ਇਸ ਨੂੰ ਪਚਾਉਣ ਲਈ 2-3 ਘੰਟੇ ਦਾ ਸਮਾਂ ਲੈਂਦਾ ਹੈ। ਅਜਿਹੇ ‘ਚ ਉਸ ਨੂੰ ਜਲਦੀ ਭੁੱਖ ਨਹੀਂ ਲੱਗਦੀ। ਇਸ ਲਈ ਬੱਚੇ ਦੇ ਸਹੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ।
ਮਿੱਥ- ਮਾਂ ਨੂੰ ਜ਼ੁਕਾਮ ਹੋਣ ‘ਤੇ ਬੱਚੇ ਨੂੰ ਦੁੱਧ ਨਹੀਂ ਪਿਲਾਉਣਾ ਚਾਹੀਦਾ: ਅਕਸਰ ਲੋਕ ਮੰਨਦੇ ਹਨ ਕਿ ਮਾਂ ਨੂੰ ਸਰਦੀ, ਜ਼ੁਕਾਮ ਹੋਣ ‘ਤੇ ਆਪਣੇ ਬੱਚੇ ਨੂੰ ਦੁੱਧ ਨਹੀਂ ਪਿਲਾਉਣਾ ਚਾਹੀਦਾ। ਨਹੀਂ ਤਾਂ ਬੱਚੇ ਨੂੰ ਵੀ ਸਰਦੀ ਹੋ ਸਕਦੀ ਹੈ।
ਸੱਚ: ਪਰ ਇਹ ਗੱਲ ਬਿਲਕੁਲ ਗਲਤ ਹੈ। ਦਰਅਸਲ ਮਾਂ ਦੇ ਦੁੱਧ ‘ਚ ਮੌਜੂਦ ਐਂਟੀ-ਬਾਡੀਜ਼ ਬੱਚੇ ਦੀ ਇਮਿਊਨਿਟੀ ਵਧਾਉਣ ਦਾ ਕੰਮ ਕਰਦੀਆਂ ਹਨ। ਇਸ ਲਈ ਇਸ ਨਾਲ ਬੱਚੇ ਦਾ ਸਰਦੀ ਦੀ ਚਪੇਟ ‘ਚ ਆਉਣ ਦਾ ਕੋਈ ਖ਼ਤਰਾ ਨਹੀਂ ਹੁੰਦਾ। ਨਾਲ ਹੀ ਜੇ ਅਸੀਂ ਕੋਰੋਨਾ ਵਾਇਰਸ ਦੀ ਗੱਲ ਕਰੀਏ ਤਾਂ WHO ਦੇ ਅਨੁਸਾਰ ਇਸ ਤੋਂ ਪੀੜਤ ਔਰਤਾਂ ਬਿਨਾਂ ਕਿਸੇ ਡਰ ਦੇ ਆਪਣੇ ਬੱਚੇ ਨੂੰ ਬ੍ਰੈਸਟਫੀਡਿੰਗ ਕਰਾ ਸਕਦੀਆਂ ਹਨ। ਫਿਰ ਅਜਿਹੇ ‘ਚ ਬੱਚੇ ਨੂੰ ਜ਼ੁਕਾਮ, ਖੰਘ ਦਾ ਕੋਈ ਡਰ ਨਹੀਂ ਹੁੰਦਾ। ਹਾਂ ਮਾਂ ਦਾ ਵਾਰ-ਵਾਰ ਬੱਚੇ ਨੂੰ ਛੂਹਣਾ, ਉਸ ਨੂੰ ਪਿਆਰ ਕਰਨ ਨਾਲ ਉਸਦੇ ਅੰਦਰਲੇ ਬੈਕਟਰੀਆ ਨਵਜੰਮੇ ‘ਚ ਜਾ ਸਕਦੇ ਹਨ।
ਮਿੱਥ- ਬ੍ਰੈਸਟਫੀਡਿੰਗ ਨਾਲ ਫਿਗਰ ਖ਼ਰਾਬ ਹੁੰਦਾ ਹੈ: ਡਿਲੀਵਰੀ ਤੋਂ ਪਹਿਲਾਂ ਅਤੇ ਬਾਅਦ ‘ਚ ਔਰਤ ਦੇ ਸਰੀਰ ‘ਚ ਤਬਦੀਲੀ ਆਉਣਾ ਆਮ ਗੱਲ ਹੈ। ਖ਼ਾਸ ਤੌਰ ‘ਤੇ ਭਾਰ ਵਧਣ ਦੇ ਕਾਰਨ ਫਿਗਰ ਦਾ ਖ਼ਰਾਬ ਹੋਣਾ। ਅਜਿਹੇ ‘ਚ ਬਹੁਤ ਸਾਰੀਆਂ ਔਰਤਾਂ ਇਸ ਦੇ ਪਿੱਛੇ ਦਾ ਕਾਰਨ ਬ੍ਰੈਸਟਫੀਡਿੰਗ ਸਮਝਦੀਆਂ ਹਨ। ਨਾਲ ਹੀ ਬੱਚੇ ਨੂੰ ਦੁੱਧ ਪਿਲਾਉਣਾ ਬੰਦ ਕਰਦੀ ਹੈ।
ਸੱਚਾਈ: ਪਰ ਅਜਿਹਾ ਸੋਚਣਾ ਬਿਲਕੁਲ ਗਲਤ ਹੈ। ਦਰਅਸਲ ਬ੍ਰੈਸਟਫੀਡਿੰਗ ਕਰਵਾਉਣ ਨਾਲ ਔਰਤਾਂ ਨੂੰ ਭਾਰ ਘਟਾਉਣ ਅਤੇ ਫਿਗਰ ਮੇਨਟੇਨ ਕਰਨ ‘ਚ ਸਹਾਇਤਾ ਮਿਲਦੀ ਹੈ। ਇਸ ਲਈ ਹਰ ਮਾਂ ਨੂੰ ਆਪਣੇ ਨਵਜੰਮੇ ਬੱਚੇ ਨੂੰ ਦੁੱਧ ਜ਼ਰੂਰ ਪਿਲਾਉਣਾ ਚਾਹੀਦਾ ਹੈ।
ਮਿੱਥ- ਮਾਂ ਦੇ ਕੁਝ ਖੱਟਾ ਖਾਣ ਨਾਲ ਬੱਚਾ ਦੁੱਧ ਪਲਟਦਾ ਹੈ: ਤੁਸੀਂ ਅਕਸਰ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੋਵੇਗਾ ਕਿ ਬ੍ਰੈਸਟਫੀਡਿੰਗ ਕਰਵਾਉਣ ਵਾਲੀ ਮਾਂ ਨੂੰ ਖੱਟਾ ਨਹੀਂ ਖਾਣਾ ਚਾਹੀਦਾ। ਨਹੀਂ ਤਾਂ ਨਵਜੰਮੇ ਬੱਚੇ ਦਾ ਦੁੱਧ ਪਲਟਣ ਦਾ ਖ਼ਤਰਾ ਰਹਿੰਦਾ ਹੈ। ਅਸਲ ‘ਚ ਬੱਚਾ ਫਟਿਆ ਹੋਇਆ ਦੁੱਧ ਬਾਹਰ ਕੱਢਦਾ ਹੈ। ਇਸੇ ਲਈ ਔਰਤਾਂ ਇਸ ਤਰ੍ਹਾਂ ਸੋਚਣਾ ਲੱਗਦੀਆਂ ਹਨ।
ਸੱਚਾਈ: ਅਸਲ ਵਿੱਚ ਇਸ ਧਾਰਨਾ ਦਾ ਕੋਈ ਮਤਲਬ ਨਹੀਂ ਹੈ। ਦਰਅਸਲ ਦੁੱਧ ਨੂੰ ਸਹੀ ਤਰ੍ਹਾਂ ਹਜ਼ਮ ਨਾ ਕਰਨ ਕਾਰਨ ਬੱਚਾ ਇਸ ਨੂੰ ਉਲਟ ਯਾਨੀ ਬਾਹਰ ਕੱਢ ਦਿੰਦਾ ਹੈ। ਅਜਿਹੇ ‘ਚ ਦੁੱਧ ਚਾਹੇ ਮਾਂ ਦਾ ਹੋਵੇ ਜਾਂ ਫਾਰਮੂਲਾ ਦੁੱਧ। ਅਜਿਹੇ ‘ਚ ਇਸਦਾ ਮਾਂ ਦੇ ਖੱਟਾ ਖਾਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ।