Breathing Tips: ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ। ਸਾਲ 2021 ‘ਚ ਭਾਰਤ ‘ਚ ਕੋਰੋਨਾ ਕੇਸਾਂ ਦੀ ਗਿਣਤੀ ‘ਚ ਬਹੁਤ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਦੇਸ਼ ਆਕਸੀਜਨ ਦੀ ਕਮੀ ਨਾਲ ਵੀ ਜੂਝ ਰਿਹਾ ਹੈ। ਇਸ ਵਾਰ ਦਾ ਕੋਰੋਨਾ ਇੰਫੈਕਸ਼ਨ ਸਿੱਧਾ ਫੇਫੜਿਆਂ ਨੂੰ ਸੰਕਰਮਿਤ ਕਰਕੇ ਵਿਅਕਤੀ ਦੀ ਸਾਹ ਲੈਣ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ। Oxygen Crisis ਦੇ ਵਿਚਕਾਰ ਜਾਣੋ ਸਾਹ ਲੈਣ ਦੇ ਜਾਦੂਈ ਤਰੀਕਾ ਜਿਸ ਨਾਲ ਤੁਸੀਂ ਕੋਰੋਨਾ ਕਾਲ ‘ਚ ਵੀ ਰਹਿ ਸਕੋਗੇ ਫਿਟ….
ਗਹਿਰਾ ਸਾਹ ਲੈਣ ਨਾਲ ਮਜ਼ਬੂਤ ਹੋਣਗੇ ਫੇਫੜੇ: ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ‘ਚ ਐਂਟੀਜੇਨ ਟੈਸਟ ਅਤੇ RTPCR ਰਿਪੋਰਟ ਨਿਗੇਟਿਨ ਆਉਣ ਤੋਂ ਬਾਅਦ HRCT ਰਿਪੋਰਟ ‘ਚ ਫੇਫੜਿਆਂ ‘ਚ ਕੋਰੋਨਾ ਸੰਕ੍ਰਮਣ ਦੀ ਪੁਸ਼ਟੀ ਹੋ ਰਹੀ ਹੈ। ਨਵਾਂ ਸਟ੍ਰੇਨ ਫੇਫੜਿਆਂ ਲਈ ਬਹੁਤ ਖ਼ਤਰਨਾਕ ਸਾਬਤ ਹੋ ਰਿਹਾ ਹੈ ਅਤੇ ਇਸ ਕਾਰਨ ਲੋਕ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਹਨ। ਸਾਹ ਨਾਲ ਜੁੜੀ ਐਕਸਰਸਾਈਜ਼ ਕਰਨ ਨਾਲ ਫੇਫੜਿਆਂ ਨੂੰ ਮਜ਼ਬੂਤ ਰੱਖਿਆ ਜਾ ਸਕਦਾ ਹੈ ਅਤੇ ਆਕਸੀਜਨ ਲੈਵਲ ਨੂੰ ਨਾਰਮਲ ਰੱਖਣ ‘ਚ ਵੀ ਸਹਾਇਤਾ ਮਿਲਦੀ ਹੈ। ਇੱਕ ਬੁੱਕ ਦੇ ਅਨੁਸਾਰ ਬਹੁਤ ਸਾਰੇ ਲੋਕ ਗਹਿਰਾ ਸਾਹ ਲੈਣ ਦਾ ਸਹੀ ਤਰੀਕਾ ਨਹੀਂ ਜਾਣਦੇ। ਕੋਰੋਨਾ ਕਾਲ ‘ਚ ਫੇਫੜਿਆਂ ਨੂੰ ਮਜ਼ਬੂਤ ਬਣਾਉਣ ਲਈ ਜਾਣੋ ਗਹਿਰਾ ਸਾਹ ਲੈਣ ਦਾ ਬੈਸਟ ਤਰੀਕਾ।
- ਫੇਫੜਿਆਂ ਤੱਕ ਗਹਿਰਾ ਸਾਹ ਭਰਨ ਤੋਂ ਪਹਿਲਾਂ ਕਿਸੀ ਸ਼ਾਂਤ ਅਤੇ ਕੁਦਰਤੀ ਜਗ੍ਹਾ ‘ਤੇ ਮੈਟ ਵਿਛਾਕੇ ਲੇਟ ਜਾਓ। ਸਿਰ ਅਤੇ ਗੋਡਿਆਂ ਦੇ ਹੇਠਾਂ ਸਿਰਹਾਣਾ ਰੱਖ ਲਓ। ਕੁਰਸੀ ‘ਤੇ ਬੈਠਕੇ ਵੀ ਇਸਦਾ ਅਭਿਆਸ ਕੀਤਾ ਜਾ ਸਕਦਾ ਹੈ। ਪਰ ਇਸ ਗੱਲ ਦਾ ਧਿਆਨ ਰੱਖੋ ਕਿ ਕੁਰਸੀ ਪਿੱਠ, ਮੋਢਿਆਂ ਅਤੇ ਗਰਦਨ ਨੂੰ ਸਪੋਰਟ ਦੇਣ ਵਾਲੀ ਹੋਵੇ।
- ਆਪਣੀਆਂ ਅੱਖਾਂ ਬੰਦ ਕਰ ਲਓ ਅਤੇ ਆਸ-ਪਾਸ ਦੇ ਵਾਤਾਵਰਣ, ਹਵਾ, ਰੁੱਖ ਅਤੇ ਪੰਛੀਆਂ ਦੀਆਂ ਆਵਾਜ਼ਾਂ ਨੂੰ ਮਹਿਸੂਸ ਕਰੋ। ਉਨ੍ਹਾਂ ਨੂੰ ਸੁਣਦੇ ਹੋਏ ਹੌਲੀ-ਹੌਲੀ ਡੂੰਘਾ ਸਾਹ ਪੇਟ ਤੱਕ ਭਰੋ। ਸਾਹ ਨੂੰ ਜਿੰਨਾ ਹੋ ਸਕੇ ਰੋਕ ਕੇ ਰੱਖੋ ਅਤੇ ਫਿਰ ਹੌਲੀ-ਹੌਲੀ ਛੱਡੋ।
- ਇਸ ਕਸਰਤ ਨੂੰ ਕਰਦੇ ਸਮੇਂ ਆਪਣਾ ਇਕ ਹੱਥ ਪੇਟ ਅਤੇ ਦੂਜਾ ਹੱਥ ਨੂੰ ਛਾਤੀ ‘ਤੇ ਰੱਖੋ। ਇਸ ਗੱਲ ਦਾ ਧਿਆਨ ਰੱਖੋ ਕਿ ਜਦੋਂ ਤੁਸੀਂ ਸਾਹ ਭਰੋ ਤਾਂ ਮਹਿਸੂਸ ਕਰੋ ਕਿ ਹਵਾ ‘ਚ ਮੌਜੂਦ ਆਕਸੀਜਨ ਫੇਫੜਿਆਂ ਨੂੰ ਮਜ਼ਬੂਤ ਬਣਾ ਰਹੀ ਹੈ। ਜਦੋਂ ਤੁਸੀਂ ਸਾਹ ਛੱਡੋ ਤਾਂ ਮਹਿਸੂਸ ਕਰੋ ਕਿ ਸਾਰੀ ਨੇਗੇਟਿਵਿਟੀ ਅਤੇ ਬਿਮਾਰੀਆਂ ਛੱਡੇ ਹੋਏ ਸਾਹ ਦੇ ਨਾਲ ਸਰੀਰ ਤੋਂ ਬਾਹਰ ਜਾ ਰਹੀ ਹੈ।
- ਸਾਹ ਲੈਣ ਅਤੇ ਬਾਹਰ ਕੱਢਣ ਦੀ ਅਵਧੀ ਇਕੋ ਜਿਹੀ ਹੋਣੀ ਚਾਹੀਦੀ ਹੈ। ਸਾਹ ਲੈਂਦੇ ਸਮੇਂ ਮਨ ‘ਚ 5 ਤੱਕ ਗਿਣੋ ਅਤੇ ਬਾਹਰ ਕੱਢਦੇ ਸਮੇਂ ਵੀ ਇਹੀ ਪ੍ਰਕਿਰਿਆ ਦੁਹਰਾਓ। ਅਜਿਹੇ ‘ਚ ਸਾਹ ਲੈਣ ਅਤੇ ਸਾਹ ਬਾਹਰ ਕੱਢਣ ਦਾ ਸਮਾਂ ਇਕੋ ਜਿਹਾ ਰਹੇਗਾ।
- ਬਰੀਥਿੰਗ ਐਕਸਰਸਾਈਜ਼ ਕਰਦੇ ਸਮੇਂ ਥੋੜ੍ਹੇ ਢਿੱਲੇ-ਢਾਲੇ ਅਤੇ ਅਰਾਮਦਾਇਕ ਕੱਪੜੇ ਪਾਓ। ਬਹੁਤ ਹੀ ਅਰਾਮ ਨਾਲ ਸਾਹ ਲਓ ਅਤੇ ਛੱਡੋ। ਇਸ ‘ਚ ਬਹੁਤ ਜ਼ਿਆਦਾ ਤਾਕਤ ਨਾ ਲਗਾਓ। 10 ਤੋਂ 20 ਮਿੰਟਾਂ ਲਈ ਇਹ ਬਹੁਤ ਅਸਾਨੀ ਨਾਲ ਕਰੋ।