Britain provide sugar patients: ਬ੍ਰਿਟੇਨ ਵਿਚ ਸਰਕਾਰ ਦੁਆਰਾ NHS ਪੂਰੇ ਇੰਗਲੈਂਡ ਵਿਚ ਟਾਈਪ-2 ਡਾਇਬਿਟੀਜ਼ (Type 2 Diabetes) ਦੇ ਹਜ਼ਾਰਾਂ ਮਰੀਜ਼ਾਂ ਦਾ ਭਾਰ ਘੱਟ ਕਰਨ ਲਈ ਮੁਫਤ ਵਿਚ ਸੂਪ ਅਤੇ ਸ਼ੇਕ ਦੇਵੇਗੀ। NHS ਨੇ ਇਹ ਪਹਿਲ ਘੱਟ ਐਨਰਜ਼ੀ ਵਾਲੇ ਭੋਜਨ ਨਾਲ ਮਰੀਜ਼ਾਂ ਦੇ ਜੀਵਨ ਸੰਭਾਵਨਾ ਵਿਚ ਸੁਧਾਰ ਦਿਖਣ ਤੋਂ ਬਾਅਦ ਕੀਤੀ ਹੈ। NHS ਇੰਗਲੈਂਡ ਨੇ ਕਿਹਾ ਕਿ ਡਾਇਬਿਟੀਜ਼ ਨਾਲ ਹਰ ਸਾਲ ਸਿਹਤ ਸੰਭਾਲ ਤੇ 10 ਅਰਬ ਪਾਊਂਡ ਦਾ ਬੋਝ ਪੈਂਦਾ ਹੈ ਅਤੇ ਡਾਕਟਰਾਂ ਦੁਆਰਾ ਲਿਖੀਆਂ ਜਾਣ ਵਾਲੀਆਂ ਹਰ 20 ਪਰਚੀਆਂ ਵਿੱਚੋਂ ਇੱਕ ਪਰਚੀ ਡਾਇਬਿਟੀਜ਼ ਦੇ ਇਲਾਜ ਨਾਲ ਸਬੰਧਤ ਹੁੰਦੀ ਹੈ।
NHS ਨੇ ਕਿਹਾ ਕਿ ਇਕ ਸਾਲ ਦੀ ਖੁਰਾਕ ਯੋਜਨਾ ਉਨ੍ਹਾਂ ਲੋਕਾਂ ਲਈ ਅਪਣਾਈ ਜਾਵੇਗੀ ਜਿਨ੍ਹਾਂ ਨੂੰ ਉਤਪਾਦਾਂ ਨੂੰ ਬਦਲਣ ਦਾ ਲਾਭ ਹੋਵੇਗਾ ਜਿਵੇਂ ਘੱਟ-ਕੈਲੋਰੀ ਵਾਲੇ ਫਾਰਮੂਲਾ ਸ਼ੇਕ ਅਤੇ ਸੂਪ ਜਿਸ ਨੂੰ ਜ਼ਿਆਦਾ ਕਸਰਤ ਦੇ ਨਾਲ ਤਿੰਨ ਮਹੀਨਿਆਂ ਤੱਕ ਦਿੱਤਾ ਜਾਵੇਗਾ। NHS ਵਿਚ ਸ਼ੂਗਰ ਦੇ ਨੈਸ਼ਨਲ ਕਲੀਨਿਕਲ ਡਾਇਰੈਕਟਰ, ਪ੍ਰੋਫੈਸਰ ਜੋਨਾਥਨ ਵੱਲਭਜੀ ਨੇ ਕਿਹਾ, “ਇਹ ਇਕ ਤਾਜ਼ਾ ਉਦਾਹਰਣ ਹੈ ਕਿ ਕਿਵੇਂ NHS ਤੇਜ਼ੀ ਨਾਲ ਸਾਡੀ ਲੰਬੀ-ਅਵਧੀ ਯੋਜਨਾ ਨੂੰ ਗ੍ਰਹਿਣ ਕਰ ਰਿਹਾ ਹੈ ਅਤੇ ਲੋਕਾਂ ਨੂੰ ਸਿਹਤਮੰਦ ਰੱਖਣ, ਸਹੀ ਭਾਰ ਰੱਖਣ, ਅਤੇ ਵੱਡੀਆਂ ਬਿਮਾਰੀਆਂ ਨੂੰ ਰੋਕਣ ਲਈ ਇਹ ਹਾਲਿਆ ਸਬੂਤ ਅਧਾਰਤ ਇਲਾਜ਼ ਹੈ।”
NHS ਇਸ ਪ੍ਰਯੋਗ ਦੀ ਵਰਤੋਂ ਲੰਡਨ ਅਤੇ ਉੱਤਰੀ ਇੰਗਲੈਂਡ ਸਮੇਤ ਪੂਰੇ ਦੇਸ਼ ਵਿੱਚ 12 ਮਹੀਨਿਆਂ ਲਈ ਕਰੇਗੀ ਅਤੇ ਪਿਛਲੇ ਛੇ ਮਹੀਨਿਆਂ ਤੋਂ ਸ਼ੂਗਰ ਦਾ ਇਲਾਜ ਕਰਵਾ ਰਹੇ ਲੋਕਾਂ ਨੂੰ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ। ਕੁਝ ਹੋਰ ਯੋਗਤਾਵਾਂ ਨੂੰ ਵੀ ਯੋਜਨਾ ਵਿੱਚ ਸ਼ਾਮਲ ਕਰਨ ਲਈ ਨਿਰਧਾਰਤ ਕੀਤਾ ਜਾਵੇਗਾ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸਕੀਮ ਉਨ੍ਹਾਂ ਲਈ ਸਹੀ ਹੈ। NHS ਇੰਗਲੈਂਡ ਨੇ ਦੱਸਿਆ ਕਿ ਇਸ ਸਮੇਂ ਇਸ ਯੋਜਨਾ ਵਿੱਚ 6,00,000 ਲੋਕ ਸ਼ਾਮਲ ਕੀਤੇ ਗਏ ਹਨ ਅਤੇ ਜੋ ਲੋਕ ਯੋਗਤਾ ਪੂਰੀ ਕਰਦੇ ਹਨ ਉਹ ਇਸ ਸਕੀਮ ਵਿੱਚ ਆਪਣਾ ਨਾਮ ਦਰਜ ਕਰਵਾ ਸਕਦੇ ਹਨ।