Busy Weight Loss Tips: ਕੀ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ? ਪਰ ਬਿਜ਼ੀ ਰੁਟੀਨ ਕਾਰਨ ਤੁਸੀਂ ਇਸ ਵੱਲ ਧਿਆਨ ਨਹੀਂ ਦੇ ਪਾਉਂਦੇ। ਜੇਕਰ ਹਾਂ, ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸ ਰਹੇ ਹਾਂ, ਜੋ ਬਿਜ਼ੀ ਸ਼ਡਿਊਲ ‘ਚ ਵੀ ਤੁਹਾਡਾ ਵਜ਼ਨ ਘੱਟ ਕਰਨ ‘ਚ ਕਾਰਗਰ ਸਾਬਤ ਹੋ ਸਕਦੇ ਹਨ। ਇਸ ‘ਚ ਤੁਹਾਨੂੰ ਆਪਣੀ ਡਾਈਟ ‘ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਨਾ ਹੋਵੇਗਾ, ਤਾਂ ਕੁਝ ਚੀਜ਼ਾਂ ਨੂੰ ਡਾਈਟ ‘ਚੋਂ ਕੱਢਣਾ ਹੋਵੇਗਾ। ਨਾਲ ਹੀ ਭਰਪੂਰ ਨੀਂਦ ਲੈਣੀ ਹੋਵੇਗੀ ਅਤੇ ਤਣਾਅ ਮੁਕਤ ਰਹਿਣਾ ਹੋਵੇਗਾ। ਤਾਂ ਆਓ ਅੱਜ ਜਾਣਦੇ ਹਾਂ ਬਿਜ਼ੀ ਸ਼ੈਡਿਊਲ ‘ਚ ਭਾਰ ਘੱਟ ਕਰਨ ਦਾ ਤਰੀਕਾ ?
ਓਵਰਈਟਿੰਗ ਤੋਂ ਬਚੋ: ਜ਼ਿਆਦਾਤਰ ਲੋਕ ਭਾਰ ਘਟਾਉਣ ਲਈ ਇੱਕ ਸਪੈਸ਼ਲ ਡਾਇਟ ਪਲੈਨ ਫੋਲੋ ਕਰਦੇ ਹਨ। ਪਰ ਬਿਜ਼ੀ ਸ਼ਡਿਊਲ ‘ਚ ਡਾਈਟ ਪਲੈਨ ਫੋਲੋ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਅਜਿਹੇ ‘ਚ ਤੁਸੀਂ ਓਵਰਈਟਿੰਗ ਤੋਂ ਬਚ ਕੇ ਵੀ ਆਪਣਾ ਭਾਰ ਘਟਾ ਸਕਦੇ ਹੋ। ਓਵਰਈਟਿੰਗ ਨਾ ਸਿਰਫ ਤੁਹਾਡਾ ਭਾਰ ਵਧਾਉਂਦਾ ਹੈ ਬਲਕਿ ਤੁਹਾਨੂੰ ਬੀਮਾਰ ਵੀ ਕਰਦਾ ਹੈ। ਓਵਰਈਟਿੰਗ ਤੋਂ ਬਚ ਕੇ ਤੁਸੀਂ ਕੈਲੋਰੀ ਦੀ ਮਾਤਰਾ ਨੂੰ ਘਟਾ ਸਕਦੇ ਹੋ, ਇਸ ਨਾਲ ਭਾਰ ਘਟਾਉਣ ‘ਚ ਮਦਦ ਮਿਲੇਗੀ।
ਜ਼ਿਆਦਾ ਫਾਈਬਰ ਖਾਓ: ਫਾਈਬਰ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਹ ਪਾਚਨ ਕਿਰਿਆ ਨੂੰ ਸੁਧਾਰਦਾ ਹੈ, ਕਬਜ਼ ਤੋਂ ਬਚਾਉਂਦਾ ਹੈ। ਨਾਲ ਹੀ ਫਾਈਬਰ ਭਾਰ ਘਟਾਉਣ ‘ਚ ਵੀ ਫਾਇਦੇਮੰਦ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਬਿਜ਼ੀ ਰਹਿੰਦੇ ਹੋ ਤਾਂ ਤੁਸੀਂ ਆਪਣੀ ਡਾਇਟ ‘ਚ ਫਾਈਬਰ ਸ਼ਾਮਲ ਕਰਕੇ ਵੀ ਭਾਰ ਘਟਾ ਸਕਦੇ ਹੋ। ਫਾਈਬਰ ਲੈਣ ਨਾਲ ਪੇਟ ਭਰਿਆ ਰਹਿੰਦਾ ਹੈ, ਜਲਦੀ ਭੁੱਖ ਨਹੀਂ ਲੱਗਦੀ ਅਤੇ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ। ਫਾਈਬਰ ਲਈ ਆਪਣੀ ਡਾਇਟ ‘ਚ ਫਲ ਅਤੇ ਸਬਜ਼ੀਆਂ ਜ਼ਿਆਦਾ ਮਾਤਰਾ ‘ਚ ਸ਼ਾਮਲ ਕਰੋ। ਇਸ ਨਾਲ ਤੁਹਾਡਾ ਪੇਟ ਭਰਿਆ ਹੋਇਆ ਮਹਿਸੂਸ ਹੋਵੇਗਾ, ਤੁਸੀਂ ਜ਼ਿਆਦਾ ਕੈਲੋਰੀ ਲੈਣ ਤੋਂ ਬਚੋਗੇ।
ਕੋਈ ਵੀ ਮੀਲ ਸਕਿੱਪ ਨਾ ਕਰੋ: ਜ਼ਿਆਦਾਤਰ ਲੋਕ ਭਾਰ ਘਟਾਉਣ ਦੇ ਚੱਕਰ ‘ਚ ਆਪਣਾ ਖਾਣ-ਪੀਣ ਘੱਟ ਕਰ ਦਿੰਦੇ ਹਨ, ਕੁਝ ਲੋਕ ਤਾਂ ਇੱਕ ਟਾਈਮ ਦਾ ਖਾਣਾ ਹੀ ਛੱਡ ਦਿੰਦੇ ਹਨ। ਖਾਣਾ ਛੱਡਣ ਨਾਲ ਤੁਹਾਨੂੰ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ। ਨਾਲ ਹੀ ਜਦੋਂ ਇੱਕ ਸਮੇਂ ਦਾ ਭੋਜਨ ਛੱਡ ਦਿੱਤਾ ਜਾਂਦਾ ਹੈ, ਤਾਂ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ। ਇਸ ਦਾ ਅਸਰ ਹਾਰਮੋਨਸ ਅਤੇ ਇਨਸੁਲਿਨ ‘ਤੇ ਪੈਂਦਾ ਹੈ। ਨਾਸ਼ਤਾ ਜਾਂ ਲੰਚ ਛੱਡਣ ਦੇ ਬਾਅਦ ਜਦੋਂ ਅਸੀਂ ਡਿਨਰ ਕਰਦੇ ਹਨ, ਤਾਂ ਇਸ ‘ਚ ਓਵਰਈਟਿੰਗ ਹੋ ਸਕਦੀ ਹੈ। ਇਸ ਲਈ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪੂਰੇ ਦਿਨਭਰ ਦੀ ਕੋਈ ਵੀ ਮੀਲ ਸਕਿੱਪ ਨਾ ਕਰੋ। ਓਵਰਈਟਿੰਗ ਕਈ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਭਰਪੂਰ ਨੀਂਦ ਲਓ: ਸਰੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਲੋੜੀਂਦੀ ਨੀਂਦ ਦੀ ਲੋੜ ਹੁੰਦੀ ਹੈ। ਜੇਕਰ ਤੁਹਾਨੂੰ ਲੋੜੀਂਦੀ ਨੀਂਦ ਨਹੀਂ ਮਿਲਦੀ, ਤਾਂ ਤੁਹਾਨੂੰ ਐਨਰਜ਼ੀ ਦੀ ਕਮੀ ਮਹਿਸੂਸ ਹੋ ਸਕਦੀ ਹੈ। ਅਜਿਹੇ ‘ਚ ਤੁਸੀਂ ਮਿੱਠੇ, ਫੈਟ ਵਾਲੇ ਫੂਡਜ਼ ਖਾਣ ਦੀ ਕਰੇਵਿੰਗ ਹੋ ਸਕਦੀ ਹੈ। ਬਿਜ਼ੀ ਸ਼ਡਿਊਲ ‘ਚ ਪੂਰੀ ਨੀਂਦ ਲੈ ਕੇ ਵੀ ਭਾਰ ਘੱਟ ਕੀਤਾ ਜਾ ਸਕਦਾ ਹੈ।
ਸੈਰ: ਵੈਸੇ ਤਾਂ ਭਾਰ ਘਟਾਉਣ ਲਈ ਕਸਰਤ ਕਰਨੀ ਜ਼ਰੂਰੀ ਹੁੰਦੀ ਹੈ। ਪਰ ਬਿਜ਼ੀ ਸ਼ਡਿਊਲ ‘ਚ ਕਸਰਤ ਕਰਨ ਦਾ ਸਮਾਂ ਨਹੀਂ ਮਿਲ ਪਾਉਂਦਾ ਹੈ। ਅਜਿਹੇ ‘ਚ ਤੁਸੀਂ ਪੈਦਲ ਚੱਲਣ ਨੂੰ ਮਹੱਤਵ ਦੇ ਸਕਦੇ ਹੋ। ਯਾਨੀ ਲਿਫਟ ਦੀ ਬਜਾਏ ਪੌੜੀਆਂ ਚੜ੍ਹੋ, ਰਿਕਸ਼ਾ ਦੀ ਬਜਾਏ ਮੈਟਰੋ ਜਾਂ ਬੱਸ ਸਟੈਂਡ ਤੱਕ ਪੈਦਲ ਜਾਓ। ਇਸ ਤਰ੍ਹਾਂ ਤੁਹਾਡੀ ਪਾਚਨ ਕਿਰਿਆ ਠੀਕ ਰਹੇਗੀ, ਭਾਰ ਘਟਾਉਣਾ ਵੀ ਆਸਾਨ ਹੋਵੇਗਾ। ਇਸ ਤੋਂ ਇਲਾਵਾ, ਖਾਣਾ ਖਾਣ ਤੋਂ ਬਾਅਦ 10 ਮਿੰਟ ਸੈਰ ਕਰੋ।
ਤਣਾਅ ਤੋਂ ਬਚੋ: ਤਣਾਅ ਵਜ਼ਨ ਘਟਾਉਣ ਦੇ ਨਾਲ ਹੀ ਭਾਰ ਵਧਾ ਸਕਦਾ ਹੈ। ਜੇਕਰ ਤੁਸੀਂ ਬਿਜ਼ੀ ਰਹਿੰਦੇ ਹੋ, ਤਾਂ ਭਾਰ ਘਟਾਉਣ ਲਈ ਤਣਾਅ ਮੁਕਤ ਰਹਿਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਤਣਾਅ ਦੇ ਕਾਰਨ ਕਦੇ-ਕਦੇ ਵਿਅਕਤੀ ਜ਼ਿਆਦਾ ਕੈਲੋਰੀ ਖਾ ਲੈਂਦੇ ਹਨ। ਭਾਰ ਘਟਾਉਣ ਲਈ ਘੱਟ ਕੈਲੋਰੀ ਵਾਲੇ ਭੋਜਨ ਖਾਓ।
ਹਾਈ-ਇੰਟੇਸਿਟੀ ਇੰਟਰਵਲ ਵਰਕਆਊਟ: ਤੁਸੀਂ ਬਿਜ਼ੀ ਰਹਿੰਦੇ ਹੋ, ਅਜਿਹੇ ‘ਚ ਤੁਹਾਨੂੰ ਰੋਜ਼ਾਨਾ ਕਸਰਤ ਕਰਨ ਲਈ ਸਮਾਂ ਨਹੀਂ ਮਿਲ ਪਾਉਂਦਾ ਹੋਵੇਗਾ। ਅਜਿਹੇ ‘ਚ ਤੁਹਾਨੂੰ ਹਫ਼ਤੇ ‘ਚ ਇੱਕ ਦਿਨ ਵਰਕਆਊਟ ਨੂੰ ਜ਼ਰੂਰ ਦੇਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਭਾਰ ਹਮੇਸ਼ਾ ਕੰਟਰੋਲ ‘ਚ ਰਹਿ ਸਕਦਾ ਹੈ। ਇਸਦੇ ਲਈ ਤੁਸੀਂ 20-25 ਮਿੰਟ ਹਾਈ-ਇੰਟੇਸਿਟੀ ਇੰਟਰਵਲ ਵਰਕਆਊਟ ਜ਼ਰੂਰ ਕਰੋ। ਇਸ ਨਾਲ ਤੁਹਾਨੂੰ ਕੈਲੋਰੀ ਬਰਨ ਕਰਨ ‘ਚ ਮਦਦ ਮਿਲੇਗੀ।
ਭਾਰ ਘੱਟ ਕਰਨ ਲਈ ਟਿਪਸ
- ਪਨੀਰ ਸੈਂਡਵਿਚ ਖਾਣ ਤੋਂ ਪਰਹੇਜ਼ ਕਰੋ।
- ਸਲਾਦ ‘ਤੇ ਮਲਾਈਦਾਰ ਡਰੈਸਿੰਗ ਕਰਨ ਤੋਂ ਬਚੋ।
- ਸੋਡਾ, ਚਾਹ ਜਾਂ ਕੌਫੀ ਪੀਣ ਤੋਂ ਪਰਹੇਜ਼ ਕਰੋ। ਇਸ ਦੀ ਬਜਾਏ ਦਿਨ ਭਰ 3-4 ਲੀਟਰ ਪਾਣੀ ਪੀਓ।