Butterfly Aasan benefits: ਚਾਹੇ ਤੁਸੀਂ ਇੱਕ ਘਰੇਲੂ ਮਹਿਲਾ ਹੋ ਜਾਂ ਫਿਰ 9 ਤੋਂ 5 ਤੱਕ ਕੰਮ ਕਰਨ ਵਾਲੀ ਮਹਿਲਾ, ਦੋਵਾਂ ਨੂੰ ਮਾਨਸਿਕ ਅਤੇ ਸਰੀਰਕ ਤਣਾਅ ਵਿੱਚੋਂ ਲੰਘਣਾ ਪੈਂਦਾ ਹੈ। ਸਾਰਾ ਦਿਨ ਘਰ ਜਾਂ ਕੰਮ ਦੀ ਭੱਜਦੌੜ ‘ਚ ਪਿੱਠ ਅਤੇ ਲੱਤਾਂ ਦੀ ਬਸ ਹੋ ਜਾਂਦੀ ਹੈ। ਬਿਜ਼ੀ ਜੀਵਨ ਸ਼ੈਲੀ ਦੇ ਕਾਰਨ ਲੰਬੇ ਸਮੇਂ ਲਈ ਕੋਈ ਜਿਮ ਜਾਂ ਕੋਈ ਹੋਰ ਵਰਕਆਊਟ ਨਹੀਂ ਹੋ ਪਾਉਂਦਾ। ਅਜਿਹੀ ਸਥਿਤੀ ਵਿੱਚ, ਬਟਰਫਲਾਈ ਪੋਜ਼ ਵਾਲਾ ਆਸਣ ਤੁਹਾਡੀ ਬਿਜ਼ੀ ਜ਼ਿੰਦਗੀ ਦੇ ਸਿਰਫ 5 ਮਿੰਟ ਲਵੇਗਾ। ਜੋ ਤੁਸੀਂ ਆਪਣੇ ਘਰ ਵਿੱਚ ਅਸਾਨੀ ਨਾਲ ਕਰ ਸਕਦੇ ਹੋ। ਤਾਂ ਆਓ ਤਿਤਲੀ ਆਸਣ ਬਾਰੇ ਕੁਝ ਹੋਰ ਜਾਣਕਾਰੀ ਪ੍ਰਾਪਤ ਕਰੀਏ…
ਪੱਟਾਂ ਅਤੇ ਲੱਤਾਂ ਲਈ ਫਾਇਦੇਮੰਦ: ਇਸ ਆਸਣ ਨੂੰ ਕਰਨ ਨਾਲ ਪੱਟਾਂ ਅਤੇ ਪੈਰਾਂ ਦੀ ਜਕੜ ਦੂਰ ਹੋ ਜਾਂਦੀ ਹੈ। ਤਿਤਲੀ ਆਸਣ ਤਣਾਅ ਅਤੇ ਥਕਾਵਟ ਦੂਰ ਕਰਨ ਦਾ ਇਕ ਵਧੀਆ ਢੰਗ ਹੈ। ਸਾਰਾ ਦਿਨ ਜਿਹੜੇ ਲੋਕ ਖੜ੍ਹੇ ਹੋ ਕੇ ਕੰਮ ਕਰਦੇ ਹਨ ਉਨ੍ਹਾਂ ਦੀਆਂ ਲੱਤਾਂ ਵਿੱਚ ਅਕਸਰ ਖੱਲੀਆਂ ਪੈ ਜਾਂਦੀਆਂ ਹਨ। ਤਿਤਲੀ ਆਸਣ ਕਰਨ ਨਾਲ ਸਾਰਾ ਦਿਨ ਕੰਮ ਕਰਨਾ ਸੌਖਾ ਰਹਿੰਦਾ ਹੈ। ਇਹ ਆਸਣ ਲੱਤਾਂ ਨੂੰ ਲਚਕੀਲਾ ਬਣਾਉਂਦਾ ਹੈ।
ਮਾਹਵਾਰੀ ਤੋਂ ਰਾਹਤ: ਇਹ ਇੱਕੋ-ਇਕ ਆਸਣ ਹੈ ਜੋ ਔਰਤਾਂ ਮਾਹਵਾਰੀ ਦੇ ਦੌਰਾਨ ਕਰ ਸਕਦੀਆਂ ਹਨ। ਪੀਰੀਅਡ ਦੇ ਦੌਰਾਨ ਇਸ ਆਸਣ ਨੂੰ ਕਰਨ ਨਾਲ ਪੇਟ ਦੇ ਦਰਦ ਅਤੇ ਮਾਸਪੇਸ਼ੀਆਂ ਦੇ ਖਿਚਾਅ ਵਿੱਚ ਰਾਹਤ ਮਿਲਦੀ ਹੈ। ਇਹ ਆਸਣ ਮਾਹਵਾਰੀ ਨਾਲ ਸੰਬੰਧਿਤ ਕਈ ਕਿਸਮਾਂ ਦੀ ਬੇਅਰਾਮੀ ਅਤੇ ਦਰਦ ਨੂੰ ਘਟਾਉਣ ਵਿਚ ਸਹਾਇਤਾ ਕਰਦਾ ਹੈ।
ਪੇਟ ਲਈ ਫਾਇਦੇਮੰਦ: ਤਿਤਲੀ ਆਸਣ ਪੇਟ ਦੀ ਹਰ ਛੋਟੀ ਤੋਂ ਵੱਡੀ ਸਮੱਸਿਆ ਨੂੰ ਖਤਮ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਆਸਣ ਕਿਡਨੀ, ਬਲੈਡਰ ਅਤੇ ਅੰਡਕੋਸ਼ ਤੱਕ ਔਰਤਾਂ ਲਈ ਬਹੁਤ ਫਾਇਦੇਮੰਦ ਹੈ। ਇਹ ਆਸਣ ਲੰਬੇ ਸਮੇਂ ਤੋਂ ਕਬਜ਼ ਤੋਂ ਪੀੜਤ ਲੋਕਾਂ ਲਈ ਬਹੁਤ ਫਾਇਦੇਮੰਦ ਹੈ। ਸਵੇਰੇ ਉੱਠ ਕੇ ਗੁਣਗੁਣਾ ਪਾਣੀ ਪੀਣ ਤੋਂ ਬਾਅਦ ਇਸ ਆਸਣ ਦਾ ਸੇਵਨ ਕਰਨ ਨਾਲ ਪੇਟ ਚੰਗੀ ਤਰ੍ਹਾਂ ਸਾਫ ਹੁੰਦਾ ਹੈ।
ਬੱਚਿਆਂ ਲਈ ਲਾਭਕਾਰੀ: ਤਿਤਲੀ ਆਸਣ ਵਧ ਰਹੇ ਬੱਚਿਆਂ ਦੀਆਂ ਹੱਡੀਆਂ ਦੇ ਵਾਧੇ ਵਿਚ ਬਹੁਤ ਲਾਭਕਾਰੀ ਹੈ। ਨਾਲ ਹੀ ਇਹ ਆਸਣ ਬੱਚਿਆਂ ਦੇ ਦਿਮਾਗ ਦੇ ਵਿਕਾਸ ਵਿਚ ਲਾਭਕਾਰੀ ਹੈ। ਬੱਚਿਆਂ ਨੂੰ ਇਸ ਆਸਣ ਨੂੰ ਹਰ ਰੋਜ਼ ਕਰਾਉਣ ਨਾਲ ਉਨ੍ਹਾਂ ਦੀ ਯਾਦ ਰੱਖਣ ਦੀ ਯੋਗਤਾ ਵੱਧ ਜਾਂਦੀ ਹੈ।
ਸਰੀਰ ਦਾ ਪੋਸ਼ਚਰ: ਇਸ ਆਸਣ ਨੂੰ ਰੋਜ਼ ਕਰਨ ਨਾਲ ਸਾਡੀ ਰੀੜ੍ਹ ਦੀ ਹੱਡੀ ਮਜ਼ਬੂਤ ਹੁੰਦੀ ਹੈ। ਜਿਸਦੇ ਕਾਰਨ ਸਾਡੇ ਸਰੀਰ ਦਾ ਪੋਸ਼ਚਰ ਵੀ ਚੰਗਾ ਬਣ ਜਾਂਦਾ ਹੈ। ਸਾਡੀ ਰੀੜ੍ਹ ਦੀ ਹੱਡੀ ਜਿੰਨੀ ਮਜ਼ਬੂਤ ਹੋਵੇਗੀ ਸਾਡਾ ਸਰੀਰ ਉੱਨਾ ਹੀ ਵੱਧ ਐਕਟਿਵ ਮਹਿਸੂਸ ਕਰੇਗਾ, ਨਾਲ ਹੀ ਸਰੀਰ ਦੀ ਸਥਿਤੀ ਵੀ ਚੰਗੀ ਰਹੇਗੀ।
ਗਰਭ ਅਵਸਥਾ ਵਿਚ ਲਾਭਕਾਰੀ: ਇਹ ਆਸਣ ਗਰਭ ਅਵਸਥਾ ਦੇ ਸੱਤਵੇਂ ਮਹੀਨੇ ਤਕ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਅਕਸਰ ਮਾਂ ਬਣਨ ਵਾਲੀਆਂ ਔਰਤਾਂ ਦੇ ਪਿੱਠ ‘ਚ ਦਰਦ ਹੁੰਦਾ ਹੈ। ਜੇ ਮਾਂ ਬਣਨ ਵਾਲੀ ਔਰਤ ਇਸ ਆਸਣ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾ ਲੈਂਦੀ ਹੈ, ਤਾਂ ਉਸ ਨੂੰ ਪਿੱਠ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।