Butterfly pose women benefits: ਔਰਤਾਂ ਨੂੰ ਅਕਸਰ ਸਿਹਤ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਤੁਸੀਂ ਬਟਰਫਲਾਈ ਯਾਨੀ ਤਿਤਲੀ ਆਸਨ ਉਨ੍ਹਾਂ ਲਈ ਫਾਇਦੇਮੰਦ ਹੋ ਸਕਦਾ ਹੈ। ਇਸਦਾ ਅਰਥ ਹੈ ਬਟਰਫਲਾਈ ਸਥਿਤੀ ‘ਚ ਬੈਠਣਾ। ਸਿਹਤਮੰਦ ਰਹਿਣ ਲਈ ਰੋਜ਼ਾਨਾ ਬਟਰਫਲਾਈ ਯੋਗਾ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਇਮਿਊਨਿਟੀ ਵਧਾਉਣ ਦੇ ਨਾਲ-ਨਾਲ ਪਾਚਨ ਤੰਤਰ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ। ਇਸ ਨਾਲ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ ਜਿਸ ਕਾਰਨ ਔਰਤਾਂ ਤਣਾਅ ਅਤੇ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਤੋਂ ਬਚ ਜਾਂਦੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਤਿਤਲੀ ਦਾ ਆਸਣ ਕਰਨ ਦਾ ਤਰੀਕਾ ਅਤੇ ਇਸ ਦੇ ਫਾਇਦੇ…
ਬਟਰਫਲਾਈ ਆਸਣ ਕਿਵੇਂ ਕਰੀਏ?
- ਸਭ ਤੋਂ ਪਹਿਲਾਂ ਜ਼ਮੀਨ ‘ਤੇ ਮੈਟ ਵਿਛਾ ਕੇ ਆਰਾਮਦਾਇਕ ਸਥਿਤੀ ‘ਚ ਬੈਠੋ। ਤੁਸੀਂ ਚਾਹੋ ਤਾਂ ਡੰਡਾਸਨ ਦੀ ਸਥਿਤੀ ‘ਚ ਵੀ ਬੈਠ ਸਕਦੇ ਹੋ।
- ਹੁਣ ਆਪਣੀਆਂ ਦੋਵੇਂ ਲੱਤਾਂ ਅੱਗੇ ਫੈਲਾਓ।
- ਇਸ ਤੋਂ ਬਾਅਦ ਹੌਲੀ-ਹੌਲੀ ਲੱਤਾਂ ਨੂੰ ਮੋੜੋ ਅਤੇ ਦੋਵੇਂ ਗੋਡਿਆਂ ਅਤੇ ਤਲੀਆਂ ਨੂੰ ਆਪਸ ‘ਚ ਜੋੜੋ।
- ਫਿਰ ਹੱਥਾਂ ਦੀ ਮਦਦ ਨਾਲ ਦੋਵੇਂ ਪੱਟਾਂ ਨੂੰ ਜ਼ਮੀਨ ‘ਤੇ ਟਿਕਾਕੇ ਦੋਵੇ ਹੱਥਾਂ ਨਾਲ ਪੈਰਾਂ ਦੀਆਂ ਤਲੀਆਂ ਨੂੰ ਫੜੋ।
- ਆਪਣੀਆਂ ਅੱਖਾਂ ਬੰਦ ਕਰਕੇ ਧਿਆਨ ਲਗਾਓ। ਇਸ ਤੋਂ ਬਾਅਦ ਪੈਰਾਂ ਨੂੰ ਬਟਰਫਲਾਈ ਦੀ ਤਰ੍ਹਾਂ ਹਿਲਾਓ ਅਤੇ ਕੁਝ ਸਕਿੰਟਾਂ ਲਈ ਇਸ ਸਥਿਤੀ ‘ਚ ਰਹੋ।
- ਇਸ ਤੋਂ ਬਾਅਦ ਆਮ ਸਥਿਤੀ ‘ਚ ਵਾਪਸ ਆ ਜਾਓ।
- ਇਸ ਆਸਣ ਨੂੰ 4-5 ਵਾਰ ਦੁਹਰਾਓ।
ਔਰਤਾਂ ਲਈ ਬਟਰਫਲਾਈ ਆਸਣ ਦੇ ਫ਼ਾਇਦੇ
ਮਾਸਪੇਸ਼ੀਆਂ ਹੋਣਗੀਆਂ ਮਜ਼ਬੂਤ: ਇਸ ਆਸਣ ਨੂੰ ਕਰਨ ਨਾਲ ਮਾਸਪੇਸ਼ੀਆਂ ਦਾ ਤਣਾਅ ਘੱਟ ਹੁੰਦਾ ਹੈ ਅਤੇ ਉਹ ਮਜ਼ਬੂਤ ਵੀ ਹੁੰਦੀਆਂ ਹਨ। ਇਸ ਤੋਂ ਇਲਾਵਾ ਇਹ ਭਵਿੱਖ ‘ਚ ਗੋਡਿਆਂ ਦੇ ਦਰਦ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।
ਪਿੱਠ ਦਰਦ ਤੋਂ ਰਾਹਤ: ਅਕਸਰ ਔਰਤਾਂ ਕਮਰ, ਪਿੱਠ ਦਰਦ ਵਰਗੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਅਜਿਹੇ ‘ਚ ਬਟਰਫਲਾਈ ਪੋਸਚਰ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ‘ਚ ਸ਼ਾਮਲ ਕਰੋ। ਇਸ ਨਾਲ ਸਰੀਰ ‘ਚ ਖਿਚਾਅ ਆਉਂਦਾ ਹੈ ਅਤੇ ਪਿੱਠ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਪੀਰੀਅਡਜ਼ ਨਾਲ ਜੁੜੀਆਂ ਸਮੱਸਿਆਵਾਂ: ਇਸ ਆਸਣ ਨੂੰ ਕਰਨ ਨਾਲ ਅੰਡਕੋਸ਼ ‘ਚ ਬਲੱਡ ਸਰਕੂਲੇਸ਼ਨ ਨੂੰ ਵਧਾਉਂਦਾ ਹੈ ਜਿਸ ਨਾਲ ਅਨਿਯਮਿਤ ਪੀਰੀਅਡਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਨਾਲ ਹੀ ਇਸ ਨਾਲ ਪੀਰੀਅਡਜ਼ ‘ਚ ਤੇਜ਼ ਦਰਦ ਨਹੀਂ ਹੁੰਦਾ ਹੈ।
ਜਣਨ ਅੰਗ ਨੂੰ ਫ਼ਾਇਦਾ: ਤਿਤਲੀ ਦਾ ਆਸਣ ਰੋਜ਼ਾਨਾ ਕਰਨ ਨਾਲ ਜਣਨ ਅੰਗਾਂ ‘ਚ ਖੂਨ ਸੰਚਾਰ ‘ਚ ਸੁਧਾਰ ਹੁੰਦਾ ਹੈ। ਇਸ ਨਾਲ ਨਾ ਸਿਰਫ ਪ੍ਰਜਨਨ ਸ਼ਕਤੀ ਵਧਦੀ ਹੈ ਸਗੋਂ ਕਈ ਬੀਮਾਰੀਆਂ ਦਾ ਖਤਰਾ ਵੀ ਦੂਰ ਹੁੰਦਾ ਹੈ।
ਗਰਭਵਤੀ ਔਰਤਾਂ ਲਈ ਫਾਇਦੇਮੰਦ: ਤਿਤਲੀ ਦਾ ਆਸਣ ਗਰਭਵਤੀ ਔਰਤਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਪੇਟ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਹ ਹਿਪਸ, ਪੱਟਾਂ ਅਤੇ ਪੇਲਵਿਕ ਏਰੀਆ ਦੀ ਐਕਸਰਸਾਈਜ਼ ਹੁੰਦੀ ਹੈ ਜਿਸ ਨਾਲ ਡਿਲੀਵਰੀ ਆਸਾਨ ਹੋ ਜਾਂਦੀ ਹੈ। ਪਰ ਕੋਈ ਵੀ ਕਸਰਤ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਕਿਸੇ ਮਾਹਰ ਨਾਲ ਸਲਾਹ ਕਰੋ।