C-Section Weight loss: ਸੀ-ਸੈਕਸ਼ਨ ਜਾਂ ਸੀਜੇਰੀਅਨ ਸੈਕਸ਼ਨ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ‘ਚ ਬੱਚੇ ਦੀ ਡਿਲੀਵਰੀ ਸਰਜਰੀ ਨਾਲ ਕੀਤੀ ਜਾਂਦੀ ਹੈ। ਇਸ ‘ਚ ਬਿਕਨੀ ਲਾਈਨ ਦੇ ਉੱਪਰ ਪੇਡੂ ‘ਤੇ ਚੀਰਾ ਲਗਾ ਕੇ ਬੱਚੇ ਨੂੰ ਬੱਚੇਦਾਨੀ ਤੋਂ ਬਾਹਰ ਕੱਢਿਆ ਜਾਂਦਾ ਹੈ। ਪਰ ਸੀਜ਼ੇਰੀਅਨ ਤੋਂ ਬਾਅਦ ਔਰਤਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਹੀ ਕਈ ਔਰਤਾਂ ਨੂੰ ਸੀਜੇਰੀਅਨ ਤੋਂ ਬਾਅਦ ਭਾਰ ਵਧਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਕਈ ਵਾਰ ਨਾਰਮਲ ਡਿਲੀਵਰੀ ‘ਚ ਵੀ ਮੋਟਾਪੇ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੀ-ਸੈਕਸ਼ਨ ਤੋਂ ਬਾਅਦ ਭਾਰ ਵਧਣਾ ਅਤੇ ਉਸ ਦੇ ਕਾਰਨ: ਸੀ-ਸੈਕਸ਼ਨ ਤੋਂ ਬਾਅਦ ਭਾਰ ਵਧਣਾ ਆਮ ਗੱਲ ਹੈ। ਹਾਲਾਂਕਿ ਜੇਕਰ ਸਮੇਂ ਰਹਿੰਦੇ ਇਸ ‘ਤੇ ਕੰਟਰੋਲ ਨਾ ਕੀਤਾ ਜਾਵੇ ਤਾਂ ਮੋਟਾਪਾ ਘੱਟ ਕਰਨ ‘ਚ ਕਾਫੀ ਦਿੱਕਤ ਆਉਂਦੀ ਹੈ। ਸੀ-ਸੈਕਸ਼ਨ ਤੋਂ ਬਾਅਦ ਭਾਰ ਵਧਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ
- ਦਰਦ ਨਿਵਾਰਕ ਦਵਾਈਆਂ ਲੈਣਾ
- ਸਹੀ ਢੰਗ ਨਾਲ ਬ੍ਰੈਸਟਫੀਡਿੰਗ ਨਾ ਕਰਵਾ ਪਾਉਣਾ
- ਫਿਜ਼ੀਕਲ ਐਕਟੀਵਿਟੀ ਦੀ ਕਮੀ
- ਇਸ ਤੋਂ ਇਲਾਵਾ ਸੀਜੇਰੀਅਨ ਤੋਂ ਬਾਅਦ ਕਮਜ਼ੋਰੀ ਨੂੰ ਦੂਰ ਕਰਨ ਲਈ ਔਰਤਾਂ ਹੈਵੀ ਭੋਜਨ ਖਾਂਦੀਆਂ ਹਨ ਜਿਸ ਨਾਲ ਵੀ ਮੋਟਾਪਾ ਵਧਦਾ ਹੈ।
ਸੀ-ਸੈਕਸ਼ਨ ਤੋਂ ਬਾਅਦ ਭਾਰ ਘਟਾਉਣ ਲਈ ਟਿਪਸ
- ਸਭ ਤੋਂ ਪਹਿਲਾਂ ਡਾਕਟਰ ਦੀ ਸਲਾਹ ਨਾਲ ਯੋਗਾ ਸ਼ੁਰੂ ਕਰੋ, ਜਿਸ ਨਾਲ ਪੇਟ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋਣ।
- ਦਿਨ ਭਰ ਘੱਟ ਤੋਂ ਘੱਟ 9-10 ਗਲਾਸ ਪਾਣੀ ਪੀਓ ਤਾਂ ਜੋ ਬਾਡੀ ਡੀਟੌਕਸ ਹੋਵੇ।
- ਨੀਂਦ ਨਾਲ ਸਮਝੌਤਾ ਨਾ ਕਰੋ ਅਤੇ ਘੱਟ ਤੋਂ ਘੱਟ 8 ਘੰਟੇ ਦੀ ਪੂਰੀ ਨੀਂਦ ਲਓ। ਜੇਕਰ ਰਾਤ ਨੂੰ ਨੀਂਦ ਪੂਰੀ ਨਹੀਂ ਹੋ ਪਾਉਂਦੀ ਤਾਂ ਦਿਨ ਵੇਲੇ ਬੱਚੇ ਨਾਲ ਸੌਂਵੋ।
- ਸਹੀ ਪਾਚਨ ਲਈ, ਭੋਜਨ ‘ਚ ਫਾਈਬਰ ਨਾਲ ਭਰਪੂਰ ਭੋਜਨ ਜ਼ਿਆਦਾ ਖਾਓ।
- ਉਹ ਭੋਜਨ ਖਾਓ ਜਿਸ ‘ਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਹੋਣ ਪਰ ਹਾਈ ਕੈਲੋਰੀ ਵਾਲੇ ਭੋਜਨ ਤੋਂ ਦੂਰ ਰਹੋ।
- ਬ੍ਰੈਸਟਫੀਡਿੰਗ ਵਾਲੀਆਂ ਮਾਵਾਂ ਲਈ ਅਲਕੋਹਲ ਚੰਗੀ ਨਹੀਂ ਹੈ ਕਿਉਂਕਿ ਇਹ ਭਾਰ ਘਟਾਉਣ ‘ਚ ਰੁਕਾਵਟ ਪਾਉਂਦੀ ਹੈ। ਇਹ ਬੱਚੇ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।
- ਖੰਡ, ਬੇਕਰੀ ਮਿਠਾਈਆਂ ਜਿਵੇਂ ਕੇਕ, ਬਿਸਕੁਟ, ਜੈਮ, ਫਲਾਂ ਦੇ ਜੂਸ, ਕਾਰਬੋਹਾਈਡਰੇਟ ਵਾਲੇ ਡ੍ਰਿੰਕਸ ਤੋਂ ਜਿੰਨਾ ਹੋ ਸਕੇ ਦੂਰੀ ਬਣਾਕੇ ਰੱਖੋ।
ਕੀ ਬ੍ਰੈਸਟਫੀਡਿੰਗ ਨਾਲ ਘਟਾ ਸਕਦੇ ਹਾਂ ਭਾਰ: ਅਕਸਰ ਔਰਤਾਂ ਭਾਰ ਵਧਣ ਦੇ ਡਰੋਂ ਬ੍ਰੈਸਟਫੀਡਿੰਗ ਬੰਦ ਕਰ ਦਿੰਦੀਆਂ ਹਨ ਪਰ ਇਸ ਨਾਲ ਘੱਟ ਹੋਣ ਦੀ ਬਜਾਏ ਮੋਟਾਪਾ ਵਧ ਜਾਂਦਾ ਹੈ। ਦਰਅਸਲ ਬ੍ਰੈਸਟਫੀਡਿੰਗ ਨਾਲ ਕੈਲੋਰੀ ਬਰਨ ਹੁੰਦੀ ਹੈ ਜਿਸ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ। ਖੋਜ ਦੇ ਅਨੁਸਾਰ ਹਰ 2 ਘੰਟੇ ‘ਚ ਬ੍ਰੈਸਟਫੀਡਿੰਗ ਕਰਵਾਉਣ ਨਾਲ ਸਰੀਰ 300-500 ਕੈਲੋਰੀ ਕੈਲੋਰੀ ਬਰਨ ਕਰਦਾ ਹੈ। ਅਜਿਹੇ ‘ਚ ਬੱਚੇ ਨੂੰ ਘੱਟੋ-ਘੱਟ 6 ਮਹੀਨਿਆਂ ਤੱਕ ਬ੍ਰੈਸਟਫੀਡਿੰਗ ਕਰਵਾਉਣੀ ਚਾਹੀਦੀ ਹੈ।
ਟਹਿਲਣਾ ਵੀ ਜ਼ਰੂਰੀ: ਭੋਜਨ ਤੋਂ ਬਾਅਦ ਘੱਟੋ-ਘੱਟ 15-20 ਮਿੰਟਾਂ ਲਈ ਟਹਿਲੋ ਜਾਂ ਸੈਰ ਕਰੋ। ਇਸ ਨਾਲ ਭਾਰ ਘੱਟ ਕਰਨ ‘ਚ ਕਾਫੀ ਮਦਦ ਮਿਲਦੀ ਹੈ। ਇਸ ਨਾਲ ਪੇਟ ਅਤੇ ਪੱਟਾਂ ਦਾ ਫੈਟ ਬਹੁਤ ਘੱਟ ਹੁੰਦਾ ਹੈ ਇਸ ਲਈ ਘੱਟੋ-ਘੱਟ 10 ਮਿੰਟ ਸੈਰ ਜ਼ਰੂਰ ਕਰੋ।
ਥੋੜ੍ਹੀ ਐਕਸਰਸਾਈਜ਼ ਵੀ ਕਰੋ: ਡਿਲੀਵਰੀ ਤੋਂ ਬਾਅਦ ਭਾਰ ਘਟਾਉਣ ਲਈ ਤੁਸੀਂ ਐਕਸਰਸਾਈਜ਼ ਅਤੇ ਕਸਰਤ ਦੀ ਮਦਦ ਵੀ ਲੈ ਸਕਦੇ ਹੋ। ਇਸ ਦੇ ਲਈ ਤੁਸੀਂ ਜੌਗਿੰਗ, ਸੈਰ, ਸਵੀਮਿੰਗ, ਐਰੋਬਿਕਸ, ਸਾਈਕਲਿੰਗ ਨੂੰ ਰੁਟੀਨ ਦਾ ਹਿੱਸਾ ਬਣਾਓ।