Cabbage Wrap benefits: ਗਠੀਆ ਅਤੇ ਜੋੜਾਂ ਦਾ ਦਰਦ ਅੱਜ ਹਰ 10 ਵਿੱਚੋਂ 8ਵੇ ਵਿਅਕਤੀ ਲਈ ਇੱਕ ਸਮੱਸਿਆ ਬਣ ਗਿਆ ਹੈ। ਵਿਗੜਦੀ ਲਾਈਫਸਟਾਈਲ ਅਤੇ ਗਲਤ ਖਾਣ-ਪੀਣ ਦੇ ਚਲਦੇ ਅੱਜ ਕੱਲ੍ਹ ਨੌਜਵਾਨ ਨੂੰ ਵੀ ਇਸ ਬਿਮਾਰੀ ਨੇ ਜਕੜ ਲਿਆ ਹੈ। ਜਦੋਂ ਜੋੜਾਂ ਅਤੇ ਗਠੀਏ ਦਾ ਦਰਦ ਸ਼ੁਰੂ ਹੋ ਜਾਂਦਾ ਹੈ ਤਾਂ ਤੁਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ‘ਚ ਲੋਕ ਜਲਦੀ ਰਾਹਤ ਪਾਉਣ ਲਈ ਦਵਾਈਆਂ ਲੈਂਦੇ ਹਨ ਪਰ ਤੁਸੀਂ ਪੱਤਾਗੋਭੀ ਨਾਲ ਵੀ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।
ਗਠੀਏ ਦੇ ਦਰਦ ਤੋਂ ਰਾਹਤ ਲਈ ਪੱਤਾਗੋਭੀ ਦੀ ਪੱਟੀ ਲਗਾਓ: ਪੱਤਾਗੋਭੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਪੱਤੇਦਾਰ ਸਬਜ਼ੀ ਹੈ ਪਰ ਇਸ ਦੀ ਵਰਤੋਂ ਜੋੜਾਂ, ਗਠੀਏ ਦੇ ਦਰਦ ਨੂੰ ਦੂਰ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਪੱਤਾਗੋਭੀ ਦੀ ਪੱਟੀ ਬਣਾ ਕੇ ਲਗਾਉਣ ਨਾਲ ਤੁਹਾਨੂੰ ਤੁਰੰਤ ਰਾਹਤ ਮਿਲ ਜਾਵੇਗੀ ਪਰ ਇਸ ਦੀ ਵਰਤੋਂ ਕਰਨ ਦੇ ਵੀ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ।
ਆਓ ਤੁਹਾਨੂੰ ਦੱਸਦੇ ਹਾਂ ਪੱਤਾਗੋਭੀ ਦੀ ਵਰਤੋਂ ਕਿਵੇਂ ਕਰੀਏ ?
- ਪਹਿਲਾ ਤਰੀਕਾ: 1 ਗੋਭੀ ਨੂੰ ਇੱਕ ਪਲਾਸਟਿਕ ਬੈਗ ‘ਚ ਰੱਖ ਕੇ ਫ਼੍ਰੀਜਰ ‘ਚ 10-15 ਮਿੰਟ ਤੱਕ ਰੱਖ ਕੇ ਠੰਡਾ ਕਰ ਲਓ। ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਨੂੰ ਲੰਬੇ ਸਮੇਂ ਤੱਕ ਵੀ ਸਟੋਰ ਕਰਕੇ ਰੱਖ ਸਕਦੇ ਹੋ। ਜਿਵੇਂ ਹੀ ਦਰਦ ਸ਼ੁਰੂ ਹੋ ਜਾਵੇ ਤਾਂ ਇਸਦੇ ਪੱਤਿਆਂ ਨੂੰ ਪ੍ਰਭਾਵਿਤ ਜਗ੍ਹਾ ‘ਤੇ ਪੱਟੀ ਵਾਂਗ ਰੱਖ ਕੇ ਤੌਲੀਏ ਨਾਲ ਲਪੇਟੋ। ਠੰਡੇ ਪੱਤੇ ਸਰੀਰ ਦੀ ਗਰਮੀ ਤੋਂ ਗਰਮ ਹੋ ਕੇ ਯੂਰਿਕ ਐਸਿਡ ਪਿਘਲਾਉਣਾ ਸ਼ੁਰੂ ਕਰ ਦੇਣਗੇ ਜਿਸ ਨਾਲ ਸੋਜ ਅਤੇ ਦਰਦ ਘੱਟ ਹੋ ਜਾਵੇਗਾ।
- ਦੂਜਾ ਤਰੀਕਾ: ਜੇ ਪੈਰਾਂ ਦੀਆਂ ਤਲੀਆਂ ‘ਚ ਸੋਜ ਹੋਵੇ ਤਾਂ ਪੱਤਾਗੋਭੀ ਦੇ ਪੱਤਿਆਂ ਨੂੰ ਪ੍ਰਭਾਵਿਤ ਜਗ੍ਹਾ ‘ਤੇ ਲਗਾ ਕੇ ਪਲਾਸਟਿਕ ਪੋਲੀਥੀਨ ਬੰਨ੍ਹ ਲਓ। 30 ਮਿੰਟ ਆਰਾਮ ‘ਚ ਤੁਹਾਨੂੰ ਮਿਲਣ ਲੱਗੇਗਾ ਪਰ ਇਸ ਸਮੇਂ ਦੌਰਾਨ ਆਪਣੇ ਪੈਰ ਨੂੰ ਉੱਪਰ ਵੱਲ ਨਾ ਉਠਾਓ।
- ਤੀਜਾ ਤਰੀਕਾ: ਪੱਤਾਗੋਭੀ ਦੇ ਪੱਤਿਆਂ ਨੂੰ ਬੇਲਣ ਨਾਲ ਦਬਾ ਕੇ ਰਸ ਕੱਢ ਲਓ ਅਤੇ ਫਿਰ ਇਸ ਨੂੰ ਇਸ ਤਰ੍ਹਾਂ ਹੀ ਪੈਰਾਂ ਜਾਂ ਪ੍ਰਭਾਵਿਤ ਹਿੱਸੇ ‘ਤੇ ਲਗਾ ਕੇ ਇਸ ਦੇ ਉੱਪਰ ਕੱਪੜਾ ਬੰਨ ਲਓ। ਇਸ ਨੂੰ ਘੱਟੋ-ਘੱਟ 15-20 ਮਿੰਟਾਂ ਲਈ ਛੱਡ ਦਿਓ। ਇਸ ਨਾਲ ਦਰਦ ਅਤੇ ਸੋਜ ਵੀ ਘੱਟ ਹੋਵੇਗੀ।
- ਚੌਥਾ ਤਰੀਕਾ: ਇਕ ਪੈਨ ਨੂੰ ਥੋੜਾ ਜਿਹਾ ਗਰਮ ਕਰਕੇ ਪੱਤਾਗੋਭੀ ਪਾਓ। ਜਦੋਂ ਪੱਤੇ ਥੋੜੇ ਜਿਹੇ ਗਰਮ ਹੋ ਜਾਣ ਤਾਂ ਇਸਨੂੰ ਦਰਦ ਵਾਲੀ ਜਗ੍ਹਾ ‘ਤੇ ਕਰੀਬ 45 ਮਿੰਟਾਂ ਤੱਕ ਲਗਾਕੇ ਛੱਡ ਦਿਓ। ਤੁਹਾਨੂੰ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲੇਗੀ।
ਸੱਟ ਲੱਗਣ ‘ਤੇ ਵੀ ਫਾਇਦੇਮੰਦ: ਸੱਟ ਵਾਲੀ ਜਗ੍ਹਾ ‘ਤੇ ਪੱਤਾਗੋਭੀ ਦੇ ਤਾਜ਼ੇ ਪੱਤੇ ਲਪੇਟ ਕੇ ਬੈਂਡੇਜ ਜਾਂ ਪੱਟੀ ਨਾਲ ਕਵਰ ਕਰ ਲਓ। ਇਸ ਨਾਲ ਸੋਜ ਅਤੇ ਦਰਦ ਤੋਂ ਰਾਹਤ ਮਿਲੇਗੀ ਅਤੇ ਸੱਟ ਵੀ ਜਲਦੀ ਠੀਕ ਹੋ ਜਾਵੇਗੀ। ਥਕਾਵਟ ਅਤੇ ਤਣਾਅ ਦੇ ਕਾਰਨ ਅੱਜ ਕੱਲ ਹਰ ਵਿਅਕਤੀ ਨੂੰ ਸਿਰ ਦਰਦ ਦੀ ਸਮੱਸਿਆ ਰਹਿੰਦੀ ਹੈ ਪਰ ਇਸ ਲਈ ਪੈਨਕਿੱਲਰ ਲੈਣਾ ਸਹੀ ਨਹੀਂ ਹੈ। ਅਜਿਹੇ ‘ਚ ਪੱਤਾਗੋਭੀ ਦੇ ਪੱਤਿਆਂ ਨੂੰ ਠੰਡਾ ਕਰਕੇ ਮੱਥੇ ‘ਤੇ ਰਾਤ ਭਰ ਰੱਖੋ। ਇਸ ਨੂੰ ਕਿਸੀ ਟੋਪੀ ਜਾਂ ਕੱਪੜੇ ਨਾਲ ਢੱਕ ਕੇ ਸੌ ਜਾਓ। ਸਵੇਰ ਤੱਕ ਦਰਦ ਖ਼ਤਮ ਹੋ ਜਾਵੇਗਾ।
ਬ੍ਰੈਸਟ ਦਰਦ ਤੋਂ ਰਾਹਤ: ਬ੍ਰੈਸਟ ਫੀਡਿੰਗ ਦੇ ਕਾਰਨ ਬ੍ਰੈਸਟ ‘ਚ ਸੋਜ ਅਤੇ ਦਰਦ ਹੋਣ ਲੱਗਦਾ ਹੈ ਤਾਂ ਤੁਸੀਂ ਇਸ ਨੂੰ ਪੱਤਾਗੋਭੀ ਦੇ ਨਾਲ ਦੂਰ ਕਰ ਸਕਦੇ ਹੋ। ਇਸ ਦੇ ਲਈ ਪੱਤਾਗੋਭੀ ਦੇ ਪੱਤਿਆਂ ਨੂੰ 1 ਘੰਟੇ ਲਈ ਫ਼੍ਰੀਜਰ ‘ਚ ਠੰਡਾ ਕਰਕੇ 20 ਮਿੰਟ ਤੱਕ ਬ੍ਰੈਸਟ ‘ਤੇ ਲਗਾਓ ਪਰ ਨਿਪਲ ਨੂੰ ਕਵਰ ਨਾ ਕਰੋ। ਇਸ ਨਾਲ ਸੋਜ ਅਤੇ ਦਰਦ ਖਤਮ ਹੋ ਜਾਵੇਗਾ। ਇਹ ਯਾਦ ਰੱਖੋ ਕਿ ਜੇ ਤੁਹਾਨੂੰ ਪੱਤਾਗੋਭੀ ਤੋਂ ਐਲਰਜੀ ਹੈ ਤਾਂ ਇਸ ਦੀ ਵਰਤੋਂ ਬਿਲਕੁਲ ਨਾ ਕਰੋ ਕਿਉਂਕਿ ਇਹ ਤੁਹਾਡੀ ਸਮੱਸਿਆ ਨੂੰ ਵਧਾ ਸਕਦਾ ਹੈ।