Calcium foods: ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਈ ਰੱਖਣ ਲਈ ਸਰੀਰ ਨੂੰ ਕੈਲਸ਼ੀਅਮ ਦੀ ਸਹੀ ਮਾਤਰਾ ਮਿਲਣਾ ਬਹੁਤ ਜ਼ਰੂਰੀ ਹੁੰਦਾ ਹੈ। ਸਰੀਰ ਨੂੰ ਕੈਲਸ਼ੀਅਮ ਦੀ ਸਹੀ ਮਾਤਰਾ ਮਿਲਣ ਨਾਲ ਹੱਡੀਆਂ ਮਜ਼ਬੂਤ ਹੋਣ ਦੇ ਨਾਲ ਖੂਨ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ। ਨਾਲ ਹੀ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਅਜਿਹੇ ‘ਚ ਬਹੁਤ ਸਾਰੇ ਲੋਕ ਇਸਦੀ ਕਮੀ ਨੂੰ ਪੂਰਾ ਕਰਨ ਲਈ ਦੁੱਧ ਅਤੇ ਇਸ ਤੋਂ ਬਣੀਆਂ ਚੀਜ਼ਾਂ ਨੂੰ ਲੈਣਾ ਸਹੀ ਮੰਨਦੇ ਹਨ। ਪਰ ਕੈਲਸੀਅਮ ਦੀ ਸਹੀ ਮਾਤਰਾ ਲੈਣ ਲਈ ਤੁਸੀਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੇ 7 ਫੂਡਜ਼ ਦੇ ਬਾਰੇ ਦੱਸਦੇ ਹਾਂ ਜਿਨ੍ਹਾਂ ਦੇ ਸੇਵਨ ਨਾਲ ਕੈਲਸੀਅਮ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਹਰੀਆਂ ਸਬਜ਼ੀਆਂ: ਹਰੀਆਂ ਸਬਜ਼ੀਆਂ ਵਿਚ ਪ੍ਰੋਟੀਨ, ਵਿਟਾਮਿਨ, ਆਇਰਨ ਅਤੇ ਲਗਭਗ 268 ਮਿਲੀਲੀਟਰ ਗ੍ਰਾਮ ਕੈਲਸ਼ੀਅਮ ਪਾਇਆ ਜਾਂਦਾ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਇਮਿਊਨਿਟੀ ਮਜਬੂਤ ਹੁੰਦੀ ਹੈ। ਇਸ ਤਰ੍ਹਾਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ। ਇਕ ਖੋਜ ਅਨੁਸਾਰ ਇਨ੍ਹਾਂ ਵਿਚ ਮੌਜੂਦ ਪੌਸ਼ਟਿਕ ਤੱਤ ਸਰੀਰ ਵਿਚ ਕੈਂਸਰ ਸੈੱਲਾਂ ਦੇ ਬਣਨ ਨੂੰ ਰੋਕਦੇ ਹਨ। ਇਸ ਨੂੰ ਆਪਣੀ ਖੁਰਾਕ ਵਿਚ ਰੋਜ਼ਾਨਾ 1/4 ਹਿੱਸੇ ਦੇ ਰੂਪ ਵਿਚ ਸ਼ਾਮਲ ਕਰਨਾ ਚਾਹੀਦਾ ਹੈ।
ਪਾਲਕ: ਪਾਲਕ ਵਿਚ ਵਿਟਾਮਿਨ, ਕੈਲਸ਼ੀਅਮ, ਆਇਰਨ ਆਦਿ ਵੱਡੀ ਮਾਤਰਾ ਵਿਚ ਪਾਏ ਜਾਂਦੇ ਹਨ। ਜੇ ਤੁਸੀਂ ਇਕ ਕੱਪ ਪਾਲਕ ਦੀ ਗੱਲ ਕਰਦੇ ਹੋ ਤਾਂ ਉਸ ‘ਚ 24 ਪ੍ਰਤੀਸ਼ਤ ਕੈਲਸ਼ੀਅਮ ਹੁੰਦਾ ਹੈ। ਇਸ ਦੇ ਸੇਵਨ ਨਾਲ ਖੂਨ ਦੀ ਕਮੀ ਪੂਰਾ ਹੋਣ ਦੇ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤੀ ਮਿਲਦੀ ਹੈ।
ਸੰਤਰਾ: ਵਿਟਾਮਿਨ-ਸੀ ਨਾਲ ਭਰਪੂਰ ਸੰਤਰੇ ਦਾ ਸੇਵਨ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ‘ਚ ਵਿਟਾਮਿਨ, ਕੈਲਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਆ ਗੁਣ ਹੋਣ ਕਾਰਨ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ। ਸੰਤਰੇ ਦੇ ਇਕ ਕੱਪ ਵਿਚ 80 ਮਿ.ਲੀ. ਕੈਲਸ਼ੀਅਮ ਹੋਣ ਦੇ ਕਾਰਨ ਇਸ ਦੇ ਸੇਵਨ ਨਾਲ ਇਹ ਸਰੀਰ ਨੂੰ 8 ਪ੍ਰਤੀਸ਼ਤ ਤੱਕ ਕੈਲਸ਼ੀਅਮ ਪ੍ਰਦਾਨ ਕਰਦਾ ਹੈ। ਇਸ ਨੂੰ ਸਿੱਧਾ ਖਾਣ ਜਾਂ ਇਸ ਦਾ ਜੂਸ ਪੀਣ ਨਾਲ ਕੈਲਸੀਅਮ ਦੀ ਕਮੀ ਪੂਰੀ ਹੋਣ ਦੇ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਵਿਚ ਸਹਾਇਤਾ ਕਰਦਾ ਹੈ। ਪਰ ਇਸ ਦਾ ਜ਼ਿਆਦਾ ਮਾਤਰਾ ‘ਚ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਨਹੀਂ ਤਾਂ ਤੁਹਾਨੂੰ ਪੇਟ ਦਰਦ ਅਤੇ ਜਲਣ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੇਲ: ਕੇਲ ਹਰੀ ਪੱਤੇਦਾਰ ਸਬਜ਼ੀ ਦੀ ਤਰ੍ਹਾਂ ਹੁੰਦੀ ਹੈ। ਬਹੁਤ ਸਾਰੇ ਲੋਕ ਇਸ ਨੂੰ ਖਾਣਾ ਜ਼ਿਆਦਾ ਪਸੰਦ ਨਹੀਂ ਕਰਦੇ। ਪਰ ਵਧੀਆ ਸਿਹਤ ਲਈ ਇਹ ਬਹੁਤ ਫਾਇਦੇਮੰਦ ਹੈ। ਚਾਹੇ ਖਾਣ ‘ਚ ਇਸ ਦਾ ਸੁਆਦ ਥੋੜਾ ਕੌੜਾ ਹੁੰਦਾ ਹੈ। ਪਰ ਕੈਲਸੀਅਮ ਦਾ ਇੱਕ ਮੁੱਖ ਸਰੋਤ ਹੋਣ ਦੇ ਕਾਰਨ ਇਸਦਾ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਤਾ ਕਰਦਾ ਹੈ। ਇਸ ਵਿਚ ਮੌਜੂਦ ਪੌਸ਼ਟਿਕ ਤੱਤਾਂ ਨੂੰ ਡੇਅਰੀ ਉਤਪਾਦਾਂ ਦੇ ਬਰਾਬਰ ਮੰਨਿਆ ਜਾਂਦਾ ਹੈ। ਇਸ ਤਰੀਕੇ ਨਾਲ ਉਹ ਲੋਕ ਜੋ ਦੁੱਧ ਜਾਂ ਇਸ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੁੰਦੇ ਉਹ ਕੇਲ ਨੂੰ ਖਾ ਕੇ ਕੈਲਸੀਅਮ ਦੀ ਕਮੀ ਨੂੰ ਪੂਰਾ ਕਰ ਸਕਦੇ ਹਨ। ਤੁਸੀਂ ਇਸਨੂੰ ਸਬਜ਼ੀ ਜਾਂ ਬੇਕ ਕਰਕੇ ਚਿਪਸ ਬਣਾ ਕੇ ਵੀ ਖਾ ਸਕਦੇ ਹੋ।
ਡੇਅਰੀ ਪ੍ਰੋਡਕਟਸ: ਦੁੱਧ ਅਤੇ ਇਸ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਾਫ਼ੀ ਮਾਤਰਾ ਵਿਚ ਕੈਲਸ਼ੀਅਮ ਮਿਲਦਾ ਹੈ ਤੁਸੀਂ ਸੋਇਆ ਦੁੱਧ ਨੂੰ ਆਪਣੀ ਡਾਇਟ ‘ਚ ਦੁੱਧ, ਦਹੀਂ ਦੀ ਜਗ੍ਹਾ ਸ਼ਾਮਲ ਕਰ ਸਕਦੇ ਹੋ। ਜੇ ਸੋਇਆ ਦੁੱਧ ਵਿਚ ਕੈਲਸ਼ੀਅਮ ਦੀ ਮਾਤਰਾ ਬਾਰੇ ਗੱਲ ਕਰੀਏ ਤਾਂ ਲਗਭਗ 13 ਪ੍ਰਤੀਸ਼ਤ ਕੈਲਸੀਅਮ 1/2 ਕੱਪ ਸੋਇਆ ਦੁੱਧ ਵਿਚ ਪਾਇਆ ਜਾਂਦਾ ਹੈ। ਇਸਦੇ ਨਾਲ 1 ਕੱਪ ਟੋਫੂ ਦਾ ਸੇਵਨ ਕਰਨ ਨਾਲ 460 ਮਿ.ਲੀ. ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ। ਇਸ ਤੋਂ ਇਲਾਵਾ ਪ੍ਰੋਟੀਨ ਦਾ ਵਧੀਆ ਸਰੋਤ ਹੋਣ ਦੇ ਨਾਲ ਇਸਦਾ ਸੇਵਨ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਹੈ।
ਦਲੀਆ: ਨਾਸ਼ਤੇ ਵਿਚ ਦਲੀਆ ਦਾ ਸੇਵਨ ਸਭ ਤੋਂ ਵਧੀਆ ਆਪਸ਼ਨ ਹੈ। ਇਸ ਨੂੰ ਖਾਣ ਨਾਲ ਸਰੀਰ ਨੂੰ ਵਿਟਾਮਿਨ, ਕੈਲਸ਼ੀਅਮ, ਆਇਰਨ, ਖਣਿਜ ਆਦਿ ਪੋਸ਼ਕ ਤੱਤ ਮਿਲਦੇ ਹਨ। ਕੈਲਸ਼ੀਅਮ ਦਾ ਵਧੀਆ ਸਰੋਤ ਹੋਣ ਕਰਕੇ 35 ਗ੍ਰਾਮ ਲਗਭਗ 105 ਮਿਲੀਲੀਟਰ ਕੈਲਸੀਅਮ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਰੋਜ਼ ਇਕ ਕਟੋਰੀ ਦਲੀਆ ਖਾਣ ਨਾਲ ਸਰੀਰ ਦਾ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ ਅਤੇ ਭਾਰ ਕੰਟਰੋਲ ਵਿਚ ਰਹਿੰਦਾ ਹੈ।
ਰਾਜਮਾ: ਖਾਣ ਵਿਚ ਸਵਾਦ ਹੋਣ ਕਾਰਨ ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਕੈਲਸੀਅਮ ਦੀ ਕਮੀ ਹੋਣ ‘ਤੇ ਰਾਜਮਾ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। 100 ਗ੍ਰਾਮ ਰਾਜਮਾ ਵਿੱਚ 19 ਪ੍ਰਤੀਸ਼ਤ ਕੈਲਸੀਅਮ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਰਾਤ ਭਰ ਭਿੱਜੇ ਹੋਏ ਰਾਜਮਾ ਨੂੰ ਸਵੇਰੇ ਬਣਾ ਕੇ ਖਾਣ ਨਾਲ ਪਾਚਨ ਤੰਤਰ ਨੂੰ ਸੁਧਾਰਨ ਵਿਚ ਮਦਦ ਮਿਲਦੀ ਹੈ।