Calories control tips: ਹੋਲੀ ਸਿਰਫ ਰੰਗਾਂ ਦਾ ਹੀ ਨਹੀਂ ਬਲਕਿ ਸੁਆਦੀ ਪਕਵਾਨ, ਪਾਪੜ, ਦਹੀ-ਵੜੇ, ਠੰਡਾਈ ਅਤੇ ਗੁਜਿਆ ਨਾਲ ਭਰੀ ਪਲੇਟ ਦਾ ਵੀ ਤਿਉਹਾਰ ਹੈ। ਹੋਲੀ ‘ਤੇ ਸੁਆਦੀ ਪਕਵਾਨ ਦੇਖ ਕੇ ਮੂੰਹ ‘ਚ ਪਾਣੀ ਆ ਜਾਂਦਾ ਹੈ ਜਿਸ ਕਾਰਨ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ। ਪਰ ਹੋਲੀ ਦੇ ਪਕਵਾਨ ਸਿਰਫ ਸੁਆਦ ਹੀ ਨਹੀਂ ਬਲਕਿ ਕੈਲੋਰੀ ਅਤੇ ਫੈਟ ਨਾਲ ਵੀ ਭਰਪੂਰ ਹੁੰਦੇ ਹਨ ਜਿਸ ਕਾਰਨ ਭਾਰ ਵਧ ਜਾਂਦਾ ਹੈ। ਘਬਰਾਓ ਨਾ… ਕਿਉਂਕਿ ਕੁਝ ਟਿਪਸ ਫੋਲੋ ਕਰਕੇ ਤੁਸੀਂ ਹੋਲੀ ਪਕਵਾਨ ਦਾ ਮਜ਼ਾ ਵੀ ਲੈ ਸਕਦੇ ਹੋ ਅਤੇ ਭਾਰ ਵੀ ਕੰਟਰੋਲ ਕਰ ਸਕਦੇ ਹੋ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੇਵਾਂਗੇ ਜਿਸ ਨਾਲ ਤੁਸੀਂ ਭਾਰ ਵਧਾਉਣ ਵਾਲੀ ਕੈਲੋਰੀ ‘ਤੇ ਕੰਟਰੋਲ ਕਰਕੇ ਤਿਉਹਾਰ ਦਾ ਅਨੰਦ ਲੈ ਸਕਦੇ ਹੋ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿਵੇਂ…
ਭਰਪੂਰ ਪਾਣੀ ਪੀਓ: ਸਰੀਰ ‘ਚ ਪਾਣੀ ਦੀ ਕਮੀ ਨਾ ਹੋਵੇ ਇਸ ਲਈ ਭਰਪੂਰ ਪਾਣੀ ਪੀਓ। ਇਸ ਨਾਲ ਸਰੀਰ ‘ਚ ਫੈਟ ਵੀ ਜਮ੍ਹਾ ਨਹੀਂ ਹੋਵੇਗਾ ਅਤੇ ਜ਼ਹਿਰੀਲੇ ਪਦਾਰਥ ਵੀ ਬਾਹਰ ਜਾਣਗੇ। ਜੇ ਪਾਣੀ ਪੀਣਾ ਬੋਰਿੰਗ ਲੱਗਦਾ ਹੈ ਤਾਂ ਤੁਸੀਂ ਸ਼ਰਬਤ, ਨਾਰੀਅਲ ਪਾਣੀ ਸਮੂਦੀ, ਨਿੰਬੂ ਪਾਣੀ, ਜੂਸ, ਛਾਛ ਆਦਿ ਵੀ ਲੈ ਸਕਦੇ ਹੋ ਪਰ ਅਲਕੋਹਲ ਵਾਲੀਆਂ ਚੀਜ਼ਾਂ ਤੋਂ ਦੂਰ ਰਹੋ।
ਥੋੜ੍ਹਾ-ਥੋੜ੍ਹਾ ਖਾਓ: ਸਾਰਾ ਕੁੱਝ ਇੱਕ ਵਾਰ ਖਾਣ ਦੇ ਬਜਾਏ ਥੋੜ੍ਹਾ-ਥੋੜ੍ਹਾ ਖਾਓ ਅਤੇ ਸਭ ਤੋਂ ਵੱਡੀ ਚੀਜ਼ ਓਵਰਈਟਿੰਗ ਤੋਂ ਬਚੋ। ਸਾਰਾ ਦਿਨ ਥੋੜ੍ਹਾ-ਥੋੜ੍ਹਾ ਖਾਣ ਨਾਲ ਫੈਟ ਜਮਾ ਨਹੀਂ ਹੋਵੇਗਾ ਕਿਉਂਕਿ ਭੋਜਨ ਹੌਲੀ-ਹੌਲੀ ਪਚਦਾ ਰਹੇਗਾ। ਇਹ ਯਾਦ ਰੱਖੋ ਕਿ ਤੁਸੀਂ ਜੋ ਵੀ ਖਾ ਰਹੇ ਹੋ ਉਸ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ। ਇਸ ਨਾਲ ਭੋਜਨ ਅਸਾਨੀ ਨਾਲ ਪਚ ਜਾਵੇਗਾ ਅਤੇ ਭਾਰ ਵੀ ਕੰਟਰੋਲ ‘ਚ ਆ ਜਾਵੇਗਾ।
ਥੋੜ੍ਹੀ ਐਕਸਰਸਾਈਜ਼ ਕਰੋ: ਫੈਟ ਬਰਨ ਕਰਨ ਲਈ ਖਾਣ-ਪੀਣ ਦੇ ਕਸਰਤ ਕਰਨਾ ਵੀ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਦਿਨ ਭਰ ਛੋਟੇ-ਛੋਟੇ ਕੰਮ ਜਿਵੇਂ ਥੋੜ੍ਹਾ ਪੈਦਲ ਚੱਲੋ, ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ।
ਸ਼ੂਗਰ ਮਰੀਜ਼ ਰੱਖੋ ਧਿਆਨ: ਸ਼ੂਗਰ ਰੋਗੀਆਂ ਨੂੰ ਨਾਰੀਅਲ ਤੇਲ ਤੋਂ ਬਣੀਆਂ ਮਠਿਆਈਆਂ ਖਾਣੀਆਂ ਚਾਹੀਦੀਆਂ ਹਨ ਤਾਂ ਜੋ ਭਾਰ ਦੇ ਨਾਲ-ਨਾਲ ਸ਼ੂਗਰ ਵੀ ਕੰਟਰੋਲ ‘ਚ ਰਹੇ। ਖੰਡ ਦੇ ਬਜਾਏ ਸ਼ਹਿਦ, ਗੁੜ, ਖਜੂਰਾਂ ਜਿਹੀ ਆਪਸ਼ਨ ਚੁਣੋ। ਦੁੱਧ ਦੇ ਬਜਾਏ ਨਾਰੀਅਲ, ਬਦਾਮ, ਸੋਇਆ ਜਾਂ ਮੂੰਗਫਲੀ ਮਿਲਕ ਦੀ ਵਰਤੋਂ ਕਰੋ। ਜੇ ਦਿਨ ਭਰ ਗੁਜਿਆ, ਪਕੌੜੇ ਜਿਹੀਆਂ ਆਇਲੀ ਚੀਜ਼ਾਂ ਖਾ ਰਹੇ ਹੋ ਤਾਂ ਡਿਨਰ ‘ਚ ਕੁਝ ਹਲਕਾ-ਫੁਲਕਾ ਖਾਓ ਤਾਂ ਜੋ ਕੈਲੋਰੀ ਮੈਨੇਜ ਹੋ ਸਕੇ ਅਤੇ ਭਾਰ ਨਾ ਵਧੇ। ਇਸ ਦੇ ਲਈ ਤੁਸੀਂ ਰਵਾ ਇਡਲੀ, ਲੈਟਿਨ ਚਾਟ, ਕਟਲੇਟ, ਫਰੂਟ ਕਸਟਰਡ, ਦਲੀਆ, ਰਾਇਤਾ, ਖਿਚੜੀ, ਮੂੰਗੀ ਦੀ ਦਾਲ, ਸੂਜੀ ਦਾ ਚੀਲਾ ਆਦਿ ਖਾ ਸਕਦੇ ਹੋ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਘੱਟੋ-ਘੱਟ 20-25 ਮਿੰਟ ਸੈਰ ਜ਼ਰੂਰ ਕਰੋ ਤਾਂ ਜੋ ਪਾਚਨ ਕਿਰਿਆ ਸਹੀ ਰਹੇ। ਨਾਲ ਹੀ ਇਸ ਨਾਲ ਦਿਨ ਭਰ ‘ਚ ਲਈ ਗਈ ਕੈਲੋਰੀ ਵੀ ਬਰਨ ਹੋ ਜਾਵੇਗੀ।