Cardamom Weight loss: ਕੋਈ ਵੀ ਮੋਟਾ ਨਹੀਂ ਹੋਣਾ ਚਾਹੁੰਦਾ ਅਤੇ ਨਾ ਚਾਹੁੰਦੇ ਹੋਏ ਵੀ ਪਤਾ ਨਹੀਂ ਲੋਕ ਮੋਟਾਪੇ ਦਾ ਸ਼ਿਕਾਰ ਕਿਵੇਂ ਹੋ ਜਾਂਦੇ ਹਨ? ਦਰਅਸਲ ਕਈ ਵਾਰ ਆਪਣੀ ਡਾਇਟ ਵਿਚ ਸਿਹਤਮੰਦ ਚੀਜ਼ਾਂ ਤਾਂ ਸ਼ਾਮਲ ਕਰ ਲੈਂਦੇ ਹਨ ਪਰ ਵਜ਼ਨ ਨੂੰ ਬੈਲੈਂਸ ਕਰਨ ਵਾਲੀਆਂ ਚੀਜ਼ਾਂ ਖਾਣ ‘ਚ ਅਕਸਰ ਅਸੀਂ ਮੂਰਖਤਾ ਕਰ ਬੈਠਦੇ ਹਾਂ। ਅੱਜ ਅਸੀਂ ਤੁਹਾਨੂੰ ਕੁਝ ਆਸਾਨ ਚੀਜ਼ਾਂ ਬਾਰੇ ਦੱਸਾਂਗੇ ਜੋ ਤੁਸੀਂ ਆਪਣੀ ਡਾਇਟ ਵਿੱਚ ਅਸਾਨੀ ਨਾਲ ਸ਼ਾਮਲ ਕਰ ਸਕਦੇ ਹੋ ਅਤੇ ਆਪਣੇ ਆਪ ਨੂੰ ਤੰਦਰੁਸਤ ਅਤੇ ਪਤਲਾ ਬਣਾ ਸਕਦੇ ਹੋ।
ਇਲਾਇਚੀ: ਇਲਾਇਚੀ ਤੁਹਾਡੇ ਪਾਚਨ ਨੂੰ ਸਹੀ ਰੱਖਣ ਵਿੱਚ ਬਹੁਤ ਮਦਦਗਾਰ ਹੈ। ਪ੍ਰਾਚੀਨ ਬਜ਼ੁਰਗਾਂ ਦੀ ਗੱਲ ਸੁਣੀਏ ਤਾਂ ਉਨ੍ਹਾਂ ਮੰਨਣਾ ਹੈ ਕਿ ਇਲਾਇਚੀ ਦਾ ਸੇਵਨ ਕਰਨ ਨਾਲ ਭੁੱਖ ਘੱਟ ਮਹਿਸੂਸ ਹੁੰਦੀ ਹੈ। ਇਸਦਾ ਸੇਵਨ ਕਰਨ ਨਾਲ ਤੁਸੀਂ ਜ਼ਰੂਰਤ ਤੋਂ ਵੱਧ ਖਾਣ ਦੇ ਯੋਗ ਨਹੀਂ ਹੋਵੋਗੇ। ਤੁਸੀਂ ਉਨ੍ਹਾਂ ਹੀ ਖਾਓਗੇ ਜਿੰਨਾ ਤੁਹਾਡੇ ਸਰੀਰ ਨੂੰ ਚਾਹੀਦਾ ਹੈ। ਤੁਸੀਂ ਇਲਾਇਚੀ ਦਾ ਪਾਣੀ ਪੀ ਸਕਦੇ ਹੋ ਜਾਂ ਤੁਸੀਂ ਇਲਾਇਚੀ ਪਾਊਡਰ 1 ਚਮਚਾ ਗਰਮ ਪਾਣੀ ਨਾਲ ਲੈ ਸਕਦੇ ਹੋ। ਗ੍ਰੀਨ ਟੀ ਜਾਂ ਫਿਰ ਨਿੰਬੂ ਵਾਲੀ ਚਾਹ ਅਤੇ ਬਿਨ੍ਹਾਂ ਚੀਨੀ ਦੇ ਦੁੱਧ ਵਾਲੀ ਚਾਹ ਵਿਚ 1 ਚਮਚਾ ਇਲਾਇਚੀ ਮਿਲਾ ਕੇ ਭਾਰ ਨੂੰ ਸੰਤੁਲਿਤ ਕਰ ਸਕਦੇ ਹੋ। ਖਾਲੀ ਪੇਟ ਇਲਾਇਚੀ ਚਬਾਉਣ ਨਾਲ ਢਿੱਡ ਦੀ ਚਰਬੀ ਬਹੁਤ ਜਲਦੀ ਖਤਮ ਹੋ ਜਾਂਦੀ ਹੈ।
ਬਾਜਰਾ: ਬਾਜਰਾ ਅਨਾਜ ਦੀ ਸੂਚੀ ਵਿਚ ਸਭ ਤੋਂ ਸ਼ਕਤੀਸ਼ਾਲੀ ਅਤੇ ਹਲਕਾ ਭੋਜਨ ਹੁੰਦਾ ਹੈ। ਬਾਜਾਰ ਵਿਚ ਤੁਹਾਨੂੰ ਬਾਜਰੇ ਦਾ ਆਟਾ ਬਹੁਤ ਅਸਾਨੀ ਨਾਲ ਮਿਲ ਜਾਵੇਗਾ। ਬਾਜਰੇ ਦੀ ਰੋਟੀ ਖਾਣ ਨਾਲ ਪੇਟ ਨੂੰ ਠੰਢਕ ਮਿਲਦੀ ਹੈ ਅਤੇ ਨਾਲ ਹੀ ਇਸ ਨਾਲ ਪੇਟ ਵਿਚ ਭਾਰੀਪਣ ਮਹਿਸੂਸ ਨਹੀਂ ਹੁੰਦਾ। ਜੋ ਅਕਸਰ ਆਮ ਆਟੇ ਦੀ ਰੋਟੀ ਖਾਣ ਤੋਂ ਬਾਅਦ ਮਹਿਸੂਸ ਹੁੰਦਾ ਹੈ। ਆਯੁਰਵੈਦ ਦੇ ਅਨੁਸਾਰ ਬਾਜਰੇ ਦੀ ਰੋਟੀ ਖਾਣ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਜਾਂਦਾ ਹੈ।
ਪੱਤਾਗੋਭੀ: ਬਾਜਰੇ ਤੋਂ ਬਾਅਦ ਵਾਰੀ ਆਉਂਦੀ ਹੈ ਪੱਤਾਗੋਭੀ ਦੀ। ਪੱਤਾਗੋਭੀ ਖਾਣ ਨਾਲ ਸਰੀਰ ਵਿਚ ਮੌਜੂਦ ਸਰੀਰ ਦੀ ਚਰਬੀ ਬਹੁਤ ਜਲਦੀ ਬਰਨ ਹੋ ਜਾਂਦੀ ਹੈ। ਪੱਤਾਗੋਭੀ ਇੱਕ ਫਾਈਬਰ ਨਾਲ ਭਰਪੂਰ ਸਬਜ਼ੀ ਹੈ ਜਿਸ ਦੇ ਸੇਵਨ ਨਾਲ ਤੁਸੀਂ ਲੰਬੇ ਸਮੇਂ ਤੱਕ ਖੁਦ ਨੂੰ ਭਰਿਆ ਹੋਇਆ ਮਹਿਸੂਸ ਕਰਦੇ ਹੋ। ਇਹ ਤੁਹਾਡੇ ਪੇਟ ਨੂੰ ਸਾਫ਼ ਕਰਨ ਲਈ ਵੀ ਬਹੁਤ ਮਹੱਤਵਪੂਰਨ ਹੈ।
ਹਲਦੀ ਪਾਊਡਰ: ਭਾਰਤ ਵਿਚ ਹਲਦੀ ਦੀ ਵਰਤੋਂ ਰਸੋਈ ਤੋਂ ਹਲਕੀ-ਫੁਲਕੀ ਸੱਟ ਨੂੰ ਠੀਕ ਕਰਨ ਲਈ ਵੀ ਕੀਤਾ ਜਾਂਦਾ ਹੈ। ਹਲਦੀ ਸਰੀਰ ਵਿਚ ਵਾਧੂ ਚਰਬੀ ਬਰਨ ਕਰਨ ਲਈ ਵੀ ਬਹੁਤ ਮਦਦਗਾਰ ਹੈ। ਜੇ ਤੁਸੀਂ ਰੋਜ਼ਾਨਾ ਸਵੇਰੇ ਉੱਠ ਕੇ ਹਲਕੇ ਗੁਨਗੁਨੇ ਪਾਣੀ ਵਿਚ 1 ਚੁਟਕੀ ਹਲਦੀ (ਗੱਠ ਵਾਲੀ ਹਲਦੀ) ਮਿਲਾਕੇ ਪੀਓਗੇ ਤਾਂ ਤੁਹਾਡਾ ਭਾਰ ਬਹੁਤ ਜਲਦੀ ਘਟਣਾ ਸ਼ੁਰੂ ਹੋ ਜਾਵੇਗਾ। ਖ਼ਾਸਕਰ ਪੇਟ ਦੀ ਚਰਬੀ ਨੂੰ ਘਟਾਉਣ ਲਈ ਗੱਠ ਵਾਲੀ ਹਲਦੀ ਦਾ ਪਾਣੀ ਫ਼ਾਇਦਾ ਕਰਦਾ ਹੈ।
ਸ਼ਹਿਦ: ਸਰੀਰ ਨੂੰ ਤੰਦਰੁਸਤ ਰੱਖਣ ਲਈ ਐਨਰਜ਼ੀ ਦੀ ਜਰੂਰਤ ਹੁੰਦੀ ਹੈ। ਮਨੁੱਖੀ ਸਰੀਰ ਨੂੰ ਮਿੱਠੀ ਚੀਜ਼ਾਂ ਤੋਂ ਬਹੁਤ ਜਲਦੀ ਐਨਰਜ਼ੀ ਮਿਲਦੀ ਹੈ। ਪਰ ਚੀਨੀ ਅਤੇ ਹੋਰ ਪ੍ਰੋਸੈਸ ਕੀਤੀਆਂ ਮਿੱਠੀਆਂ ਚੀਜ਼ਾਂ ਭਾਰ ਵਧਾਉਣ ਲਈ ਕੰਮ ਕਰਦੀਆਂ ਹਨ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਚੀਨੀ ਦੀ ਬਜਾਏ ਸ਼ਹਿਦ ਦੀ ਵਰਤੋਂ ਕਰੋਗੇ ਤਾਂ ਸਰੀਰ ਵਿੱਚ ਐਨਰਜ਼ੀ ਵੀ ਕਾਇਮ ਰਹੇਗੀ ਅਤੇ ਤੁਹਾਡਾ ਭਾਰ ਨਹੀਂ ਵਧੇਗਾ। ਜੇ ਤੁਸੀਂ ਚਾਹੋ ਤਾਂ ਹਲਦੀ ਦੇ ਪਾਣੀ ਵਿਚ ਮਿਲਾ ਕੇ ਇਕ ਚਮਚ ਸ਼ਹਿਦ ਪੀ ਸਕਦੇ ਹੋ।
ਲਸਣ: ਲਸਣ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਵਿਚ ਜੰਮੀ ਚਰਬੀ ਪਿਘਲਣੀ ਸ਼ੁਰੂ ਹੋ ਜਾਂਦੀ ਹੈ। ਖ਼ਾਸਕਰ, ਲਸਣ ਦਾ ਸੇਵਨ ਢਿੱਡ ਦੀ ਚਰਬੀ ਨੂੰ ਘਟਾਉਣ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸਵੇਰੇ ਖਾਲੀ ਪੇਟ ਕੱਚਾ ਲਸਣ ਖਾਣ ਨਾਲ ਪੇਟ ਦੀ ਚਰਬੀ ਦੇ ਨਾਲ ਕੋਲੇਸਟ੍ਰੋਲ ਦਾ ਪੱਧਰ ਅਤੇ ਹਾਈ ਬੀ.ਪੀ. ਦੀ ਸਮੱਸਿਆ ਦਾ ਹੱਲ ਹੁੰਦਾ ਹੈ।
ਅੰਕੁਰਿਤ ਅਨਾਜ: ਅੰਕੁਰਿਤ ਦਾਲਾਂ ਖਾਣ ਨਾਲ ਸਰੀਰ ਨੂੰ ਐਨਰਜ਼ੀ ਮਿਲਦੀ ਹੈ। ਘੱਟ ਮਿਹਨਤ ਅਤੇ ਬਿਨਾਂ ਮਿਰਚ ਮਸਾਲਿਆਂ ਦੇ ਨਾਲ ਤਿਆਰ ਕੀਤਾ ਗਿਆ ਅੰਕੁਰਿਤ ਸਲਾਦ ਸਿਹਤ ਦੇ ਨਾਲ-ਨਾਲ ਸਕਿਨ ਅਤੇ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਸਰੀਰ ‘ਚੋਂ ਖ਼ਰਾਬ ਚਰਬੀ ਨੂੰ ਘਟਾਉਣ ਲਈ ਚੰਗੀ ਚਰਬੀ ਦਾ ਹੋਣਾ ਬਹੁਤ ਜ਼ਰੂਰੀ ਹੈ। ਅਜਿਹੀ ਸਥਿਤੀ ਵਿੱਚ ਅੰਕੁਰਿਤ ਅਨਾਜ਼ ਕਈ ਤਰੀਕਿਆਂ ਨਾਲ ਤੁਹਾਡੀ ਸਹਾਇਤਾ ਕਰਦੇ ਹਨ।
ਸਰ੍ਹੋਂ ਦਾ ਤੇਲ: ਅੱਜ ਵੀ ਜ਼ਿਆਦਾਤਰ ਲੋਕ ਖਾਣਾ ਬਣਾਉਣ ਵੇਲੇ ਜੈਤੂਨ ਦੇ ਤੇਲ ਦੀ ਵਰਤੋਂ ਕਰਦੇ ਹਨ। ਪਰ ਸਰ੍ਹੋਂ ਦਾ ਤੇਲ ਜੋ ਸਾਲਾਂ ਤੋਂ ਰਸੋਈ ਦਾ ਮਾਣ ਬਣਿਆ ਹੋਇਆ ਹੈ ਕਿਸੇ ਹੋਰ ਤੇਲ ਤੋਂ ਘੱਟ ਨਹੀਂ ਹੈ। ਸਰ੍ਹੋਂ ਦੇ ਤੇਲ ਵਿਚ ਆਇਰਨ, ਮੈਗਨੀਸ਼ੀਅਮ, ਕੈਲਸ਼ੀਅਮ, ਬੀਟਾਕਾਰੋਟਿਨ ਆਦਿ ਪੋਸ਼ਕ ਤੱਤ ਹੁੰਦੇ ਹਨ ਜੋ ਸਰੀਰ ਵਿਚ ਚੰਗੀ ਚਰਬੀ ਬਣਾਈ ਰੱਖਣ ਨਾਲ ਬੈਡ ਫੈਟ ਨੂੰ ਬਾਹਰ ਕੱਢਣ ਵਿਚ ਮਦਦ ਕਰਦੇ ਹਨ। ਸਰ੍ਹੋਂ ਦੇ ਤੇਲ ਵਿਚ ਪੱਕਿਆਂ ਹੋਇਆ ਖਾਣ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਵੀ ਘੱਟ ਹੁੰਦੀਆਂ ਹਨ।