Cavity home remedies: ਚਿਹਰੇ ਦੀ ਸੁੰਦਰਤਾ ਦੇ ਨਾਲ ਮੂੰਹ ਦਾ ਸਿਹਤਮੰਦ ਹੋਣਾ ਵੀ ਬਹੁਤ ਜ਼ਰੂਰੀ ਹੈ। ਇਕ ਚੰਗੀ ਸਮਾਇਲ ਕਿਸੇ ਦਾ ਵੀ ਦਿਲ ਆਸਾਨੀ ਨਾਲ ਜਿੱਤ ਸਕਦੀ ਹੈ। ਜੇ ਦੰਦਾਂ ਦੀ ਸਫਾਈ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਦੰਦਾਂ ਦੇ ਸੜਨ, ਕੈਵਿਟੀਜੀ, ਮਸੂੜ੍ਹਿਆਂ ‘ਚ ਤਕਲੀਫ਼, ਕਮਜ਼ੋਰ ਦੰਦ, ਪੀਲਾਪਨ, ਦੰਦਾਂ ਵਿਚ ਕੀੜਾ ਲੱਗਣਾ, ਮੂੰਹ ਦੀ ਬਦਬੂ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ‘ਚ ਆਪਣੇ ਦੰਦਾਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਪੈਂਦੀ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੇਵਾਂਗੇ ਜਿਸ ਨਾਲ ਤੁਸੀਂ ਆਪਣੇ ਦੰਦਾਂ ਅਤੇ ਮਸੂੜਿਆਂ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹੋ।
ਕੈਵਿਟੀਜ਼ ਕਿਉਂ ਹੁੰਦੀ ਹੈ: ਮਿੱਠੇ ਨਾਲ ਭਰਪੂਰ ਚੀਜ਼ਾਂ ਯਾਨੀ ਬਿਸਕੁਟ, ਚਾਕਲੇਟ, ਆਲੂ, ਕੇਲੇ ਨੂੰ ਖਾਣ ਨਾਲ ਮੂੰਹ ਦਾ pH ਲੈਵਲ ਘੱਟ ਹੋ ਜਾਂਦਾ ਹੈ। ਜਿਸ ਤੋਂ ਬਾਅਦ ਹੌਲੀ-ਹੌਲੀ ਦੰਦਾਂ ਵਿਚ ਛੋਟੇ-ਛੋਟੇ ਛੇਕ ਬਣ ਜਾਂਦੇ ਹਨ। ਬਾਅਦ ਵਿੱਚ ਇਨ੍ਹਾਂ ਛੇਕਾਂ ਵਿੱਚ ਹੀ ਕੈਵਿਟੀ ਜਾਂ ਕੀੜੇ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਦੰਦਾਂ ਵਿਚ ਇੰਫੈਕਸ਼ਨ ਹੋਣ ‘ਤੇ ਵੀ ਕੈਵਿਟੀ ਬਣ ਸਕਦੀ ਹੈ। ਇਸ ਦਾ ਇਲਾਜ ਨਾ ਕਰਵਾਉਣ ‘ਤੇ ਦੰਦਾਂ ਦੇ ਖ਼ਰਾਬ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਪੀੜਤ ਵਿਅਕਤੀ ਨੂੰ ਦੰਦ ਗੁਆਉਣੇ ਵੀ ਪੈ ਸਕਦੇ ਹਨ।
ਇਸ ਤਰ੍ਹਾਂ ਕਰੋ ਕੈਵਿਟੀ ਤੋਂ ਬਚਾਅ
- ਮਿੱਠੀਆਂ ਚੀਜ਼ਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ। ਜ਼ਿਆਦਾ ਮਿੱਠਾ ਖਾਣ ਨਾਲ ਦੰਦਾਂ ‘ਚ ਬੈਕਟੀਰੀਆ ਪੈਦਾ ਹੋ ਜਾਂਦੇ ਹਨ ਜੋ ਮੂੰਹ ਨੂੰ ਐਸਡਿਕ ਬਣਾ ਕੇ ਦੰਦਾਂ ਨੂੰ ਕਮਜ਼ੋਰ ਬਣਾਉਂਦੇ ਹਨ।
- ਜੇ ਕੁਝ ਮਿੱਠਾ ਖਾਇਆ ਹੈ ਤਾਂ ਉਸ ਦੇ ਤੁਰੰਤ ਬਾਅਦ ਪਾਣੀ ਨਾਲ ਕੁਰਲੀ ਕਰੋ।
- ਸ਼ਰਾਬ, ਕੋਲਡ ਡਰਿੰਕ, ਸੋਡਾ, ਚਾਹ ਅਤੇ ਕੌਫੀ ਵੀ ਦੰਦਾਂ ਨੂੰ ਡੈਮੇਜ਼ ਕਰ ਸਕਦੀ ਹੈ। ਇਨ੍ਹਾਂ ਚੀਜ਼ਾਂ ਵਿਚ ਐਸਿਡ ਪਾਇਆ ਜਾਂਦਾ ਹੈ ਜੋ ਦੰਦਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
- ਦਿਨ ਵਿਚ ਦੋ ਵਾਰ ਬੁਰਸ਼ ਜ਼ਰੂਰ ਕਰੋ।
- ਕੁਝ ਵੀ ਖਾਣ ਤੋਂ ਬਾਅਦ ਮੂੰਹ ‘ਚ ਪਾਣੀ ਭਰ ਕੇ ਇਸਨੂੰ ਪੂਰੇ ਮੂੰਹ ਵਿੱਚ ਚਲਾ ਕੇ ਕੁਰਲੀ ਕਰੋ ਤਾਂ ਜੋ ਆਸ-ਪਾਸ ਫਸੇ ਭੋਜਨ ਦੇ ਕਣ ਨਿਕਲ ਜਾਣ।
- ਤੇਲ ਅਤੇ ਮਸਾਲੇਦਾਰ ਭੋਜਨ ਨਾ ਖਾਓ।
- ਸ਼ੂਗਰ ਲੈੱਸ Chewgum ਖਾਣ ਨਾਲ ਦੰਦਾਂ ਦਾ ਪੀਐਚ ਪੱਧਰ ਠੀਕ ਰਹਿੰਦਾ ਹੈ।
- ਜ਼ਿਆਦਾ ਗਰਮ ਜਾਂ ਠੰਡਾ ਭੋਜਨ ਖਾਣ ਤੋਂ ਪਰਹੇਜ਼ ਕਰੋ।
- ਦੰਦਾਂ ਨੂੰ ਬਰੱਸ਼ ਕਰਨ ਲਈ ਫਲੋਰਾਈਡ ਵਾਲੀ ਟੁੱਥਪੇਸਟ ਦੀ ਵਰਤੋਂ ਕਰੋ। ਜੇ ਤੁਸੀਂ ਚਾਹੋ ਤਾਂ ਦਿਨ ਵਿਚ 1 ਵਾਰ ਦਾਤਣ ਦੀ ਵਰਤੋਂ ਜ਼ਰੂਰ ਕਰੋ।
- ਆਪਣੀ ਡਾਇਟ ‘ਚ ਸਾਰੇ ਪੌਸ਼ਟਿਕ ਤੱਤ ਜਿਵੇਂ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਨੂੰ ਸ਼ਾਮਲ ਕਰੋ।