Cervical Cancer health tips: ਕੈਂਸਰ ਇੱਕ ਅਜਿਹੀ ਜਾਨਲੇਵਾ ਬਿਮਾਰੀ ਹੈ ਜੋ ਮਨੁੱਖ ਨੂੰ ਮੌਤ ਦੇ ਦਰਵਾਜੇ ਤੱਕ ਲੈ ਜਾਂਦੀ ਹੈ। ਖਾਸ ਕਰਕੇ ਭਾਰਤੀ ਔਰਤਾਂ ‘ਚ। ਭਾਰਤੀ ਔਰਤਾਂ ‘ਚ ਆਮਤੌਰ ‘ਤੇ ਸਰਵਾਈਕਲ, ਬ੍ਰੈਸਟ, ਬੱਚੇਦਾਨੀ, ਕੋਲੋਰੈਕਟਲ, ਅੰਡਾਸ਼ਯ ਦਾ ਕੈਂਸਰ ਪਾਇਆ ਜਾਂਦਾ ਹੈ। ਸਰਵਾਈਕਲ ਕੈਂਸਰ ਬੱਚੇਦਾਨੀ ਦੇ ਮੂੰਹ ਤੋਂ ਸ਼ੁਰੂ ਹੋ ਕੇ ਲੀਵਰ, ਬਲੈਡਰ, ਯੋਨੀ, ਫੇਫੜਿਆਂ ਅਤੇ ਕਿਡਨੀ ਤੱਕ ਫੈਲ ਜਾਂਦਾ ਹੈ। ਅੰਕੜਿਆਂ ਅਨੁਸਾਰ ਇਹ ਬ੍ਰੈਸਟ ਕੈਂਸਰ ਤੋਂ ਬਾਅਦ 50% ਔਰਤਾਂ ‘ਚ ਮੌਤ ਦਾ ਦੂਜਾ ਪ੍ਰਮੁੱਖ ਕਾਰਨ ਹੈ।
ਸਰਵਾਈਕਲ ਕੈਂਸਰ ਕੀ ਹੈ: ਬੱਚੇਦਾਨੀ ਦਾ ਮੂੰਹ ਇੱਕ ਸਰਫੇਸ ਨਾਲ ਕਵਰ ਹੁੰਦਾ ਹੈ, ਜਿਸ ਦੇ ਸੈੱਲਜ਼ ‘ਚ ਕੈਂਸਰ ਸੈੱਲ ਅਸਧਾਰਨ ਤੌਰ ‘ਤੇ ਵਧਣ ਲੱਗਦੇ ਹਨ। ਇਹ ਬਿਮਾਰੀ ਜ਼ਿਆਦਾਤਰ ਮਨੁੱਖੀ ਪੈਪੀਲੋਮਾ ਵਾਇਰਸ ਕਾਰਨ ਹੁੰਦੀ ਹੈ। ਇੱਕ ਸਰਵੇਖਣ ਅਨੁਸਾਰ ਭਾਰਤ ‘ਚ ਸਰਵਾਈਕਲ ਕੈਂਸਰ ਨਾਲ ਹਰ 8 ਮਿੰਟ ‘ਚ ਇੱਕ ਔਰਤ ਦੀ ਮੌਤ ਹੋ ਜਾਂਦੀ ਹੈ ਜਿਸ ਦਾ ਸਭ ਤੋਂ ਵੱਡਾ ਕਾਰਨ ਜਾਗਰੂਕਤਾ ਦੀ ਕਮੀ ਹੈ ਜਦਕਿ ਇਸ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ।
ਕਿਹੜੀਆਂ ਔਰਤਾਂ ਨੂੰ ਜ਼ਿਆਦਾ ਖਤਰਾ ?
- 30-45 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਸਰਵਾਈਕਲ ਕੈਂਸਰ ਦਾ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ। ਇਸ ਤੋਂ ਇਲਾਵਾ
- ਗਰਭ ਨਿਰੋਧਕ ਗੋਲੀਆਂ ਦਾ ਜ਼ਿਆਦਾ ਸੇਵਨ
- ਸ਼ਰਾਬ ਅਤੇ ਸਿਗਰੇਟ ਪੀਣਾ
- ਐਚਪੀਵੀ ਸੰਕ੍ਰਮਣ ਦੇ ਕਾਰਨ
- ਹਿਊਮਨ ਪੈਪੀਲੋਮਾ ਵਾਇਰਸ
- ਛੋਟੀ ਉਮਰ ‘ਚ ਮਾਂ ਬਣਨਾ
- ਵਾਰ-ਵਾਰ ਪ੍ਰੇਗਨੈਂਟ ਹੋਣਾ
- ਅਤੇ ਅਸੁਰੱਖਿਅਤ ਸੈਕਸ ਕਰਨ ਕਾਰਨ ਔਰਤਾਂ ਨੂੰ ਇਸ ਬਿਮਾਰੀ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।
ਸਰਵਾਈਕਲ ਕੈਂਸਰ ਦੇ ਲੱਛਣ
- ਪੀਰੀਅਡਜ ਅਨਿਯਮਿਤ
- ਅਸਧਾਰਨ ਖੂਨ ਵਹਿਣਾ
- ਚਿੱਟਾ ਡਿਸਚਾਰਜ
- ਵਾਰ-ਵਾਰ ਯੂਰਿਨ ਆਉਣਾ
- ਪੇਟ ਦੇ ਹੇਠਲੇ ਹਿੱਸੇ ਅਤੇ ਪੇਡੂ ‘ਚ ਦਰਦ ਜਾਂ ਸੋਜ
- ਬੁਖਾਰ, ਥਕਾਵਟ
- ਭੁੱਖ ਨਾ ਲੱਗਣਾ
- ਵੈਜਾਇਨਾ ਤੋਂ ਲਾਈਟ ਪਿੰਕ ਜੈੱਲ ਵਰਗਾ ਡਿਸਚਾਰਜ
ਸਰਵਾਈਕਲ ਕੈਂਸਰ ਤੋਂ ਬਚਾਅ ਲਈ ਟਿਪਸ
- ਸਰਵਾਈਕਲ ਕੈਂਸਰ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਨਿਯਮਤ ਚੈਕਅੱਪ। ਔਰਤਾਂ ਨੂੰ ਚਾਹੀਦਾ ਹੈ ਕਿ ਉਹ ਸਾਲ ‘ਚ 2 ਜਾਂ 3 ਸਾਲਾਂ ‘ਚ ਇੱਕ ਵਾਰ ਪੈਪ ਸਮੀਅਰ ਟੈਸਟ ਕਰਵਾਉਣ ਤਾਂ ਜੋ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਲਗਾਇਆ ਜਾ ਸਕੇ। ਇਸ ਤੋਂ ਇਲਾਵਾ HPV ਇੰਜੈਕਸ਼ਨ ਲੈਣਾ ਨਾ ਭੁੱਲੋ।
- ਅਸੁਰੱਖਿਅਤ ਸਰੀਰਕ ਸਬੰਧ ਬਣਾਉਣ ਤੋਂ ਬਚੋ ਅਤੇ ਇੱਕ ਤੋਂ ਜ਼ਿਆਦਾ ਪਾਰਟਨਰ ਨਾਲ ਸਬੰਧ ਨਾ ਬਣਾਓ।
- ਸਿਗਰੇਟ, ਸ਼ਰਾਬ ਵਰਗੀਆਂ ਨਸ਼ੀਲੇ ਚੀਜ਼ਾਂ ਤੋਂ ਜਿੰਨਾ ਹੋ ਸਕੇ ਦੂਰੀ ਬਣਾਕੇ ਰੱਖੋ। ਇਨ੍ਹਾਂ ‘ਚ ਨਿਕੋਟੀਨ ਹੁੰਦਾ ਹੈ ਜੋ ਬੱਚੇਦਾਨੀ ਦੇ ਮੂੰਹ ‘ਚ ਜਮ੍ਹਾਂ ਹੋ ਕੇ ਕੈਂਸਰ ਸੈੱਲਜ਼ ਨੂੰ ਵਧਾਵਾ ਦਿੰਦਾ ਹੈ।
- ਆਪਣੀ ਡਾਇਟ ‘ਚ ਫਲ, ਸਬਜ਼ੀਆਂ, ਡੇਅਰੀ ਪ੍ਰੋਡਕਟਸ, ਫਾਈਬਰ ਫੂਡਜ਼, ਸਾਬਤ ਅਨਾਜ, ਦਹੀਂ, ਸੁੱਕੇ ਮੇਵੇ, ਬੀਨਜ਼ ਆਦਿ ਦਾ ਜ਼ਿਆਦਾ ਸੇਵਨ ਕਰੋ। ਇਸ ਤੋਂ ਇਲਾਵਾ ਜੰਕ ਫੂਡ ਅਤੇ ਬਾਹਰਲੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ।
- ਰੋਜ਼ਾਨਾ 30 ਮਿੰਟ ਕਸਰਤ ਅਤੇ ਯੋਗਾ ਕਰੋ। ਇਸ ਤੋਂ ਇਲਾਵਾ ਜ਼ਿਆਦਾ ਤੋਂ ਜ਼ਿਆਦਾ ਫਿਜ਼ੀਕਲ ਐਕਟੀਵਿਟੀ ਵੀ ਕਰੋ ਅਤੇ ਖਾਣੇ ਤੋਂ ਬਾਅਦ 10 ਮਿੰਟ ਸੈਰ ਵੀ ਕਰੋ।
- ਸਭ ਤੋਂ ਜ਼ਰੂਰੀ ਹੈ ਕਿ ਆਪਣੇ ਮੋਟਾਪੇ ਨੂੰ ਕੰਟਰੋਲ ‘ਚ ਰੱਖੋ ਕਿਉਂਕਿ ਇਹ ਸਿਰਫ ਕੈਂਸਰ ਹੀ ਨਹੀਂ ਸਗੋਂ ਕਈ ਬੀਮਾਰੀਆਂ ਦੀ ਜੜ੍ਹ ਹੈ।