Cheeku health benefits: ਚੀਕੂ ਖਾਣ ‘ਚ ਟੇਸਟੀ ਹੋਣ ਦੇ ਨਾਲ-ਨਾਲ ਗੁਣਾਂ ਦੀ ਖਾਨ ਹੁੰਦੀ ਹੈ। ਇਸ ‘ਚ ਕੈਲਸ਼ੀਅਮ, ਆਇਰਨ, ਫਾਈਬਰ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਆਦਿ ਗੁਣ ਹੁੰਦੇ ਹਨ। ਮਾਹਿਰਾਂ ਅਨੁਸਾਰ ਇਸ ਦੇ ਸੇਵਨ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਹੱਡੀਆਂ ‘ਚ ਮਜ਼ਬੂਤੀ ਆਉਣ ਦੇ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ। ਆਓ ਜਾਣਦੇ ਹਾਂ ਚੀਕੂ ਖਾਣ ਦੇ ਜਬਰਦਸਤ ਫਾਇਦੇ…
ਕੈਂਸਰ ਤੋਂ ਬਚਾਅ: ਚੀਕੂ ‘ਚ ਵਿਟਾਮਿਨ ਏ, ਬੀ, ਫਾਈਬਰ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਆਦਿ ਗੁਣ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਇਹ ਸਰੀਰ ‘ਚ ਕੈਂਸਰ ਸੈੱਲਾਂ ਨੂੰ ਵਧਣ ਤੋਂ ਰੋਕਦਾ ਹੈ। ਅਜਿਹੇ ‘ਚ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ।
ਸਰਦੀ-ਖ਼ੰਘ ਤੋਂ ਬਚਾਏ: ਚੀਕੂ ਐਂਟੀ-ਵਾਇਰਲ, ਐਂਟੀ-ਪੈਰਾਸਾਈਟਿਕ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਜੋ ਬੈਕਟੀਰੀਆ ਸਰੀਰ ‘ਚ ਨਹੀਂ ਆਉਂਦੇ ਹਨ। ਇਸ ਦੇ ਨਾਲ ਹੀ ਇਮਿਊਨਿਟੀ ਵਧਾਉਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਸਰਦੀ, ਖ਼ੰਘ, ਜ਼ੁਕਾਮ ਆਦਿ ਤੋਂ ਬਚਾਅ ਰਹਿੰਦਾ ਹੈ।
ਪਾਚਨ ਤੰਤਰ ਨੂੰ ਕਰੇ ਮਜ਼ਬੂਤ: ਚੀਕੂ ਖਾਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਸ ‘ਚ ਫਾਈਬਰ ਜ਼ਿਆਦਾ ਹੋਣ ਕਾਰਨ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਸ ਦੇ ਨਾਲ ਹੀ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਵੀ ਬਚਾਅ ਰਹਿੰਦਾ ਹੈ।
ਕਿਡਨੀ ਦੀ ਪੱਥਰੀ ਤੋਂ ਦਿਵਾਏ ਛੁਟਕਾਰਾ: ਮਾਹਿਰਾਂ ਅਨੁਸਾਰ ਚੀਕੂ ਫਲ ਦੇ ਬੀਜਾਂ ਨੂੰ ਪੀਸ ਕੇ ਖਾਣ ਨਾਲ ਕਿਡਨੀ ਦੀ ਪੱਥਰੀ ਯੂਰਿਨ ਰਾਹੀਂ ਨਿਕਲ ਸਕਦੀ ਹੈ। ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਕਿਡਨੀ ਵੀ ਸਿਹਤਮੰਦ ਰਹਿੰਦੀ ਹੈ।
ਥਕਾਵਟ, ਕਮਜ਼ੋਰੀ ਨੂੰ ਕਰੇ ਦੂਰ: ਚੀਕੂ ‘ਚ ਗਲੂਕੋਜ਼ ਹੋਣ ਕਾਰਨ ਇਹ ਸਰੀਰ ਨੂੰ ਐਨਰਜ਼ੀ ਦਿੰਦਾ ਹੈ। ਐਕਸਰਸਾਈਜ਼ ਕਰਨ ਅਤੇ ਜਿੰਮ ਜਾਣ ਵਾਲੇ ਲੋਕਾਂ ਨੂੰ ਰੋਜ਼ਾਨਾ ਚੀਕੂ ਖਾਣਾ ਚਾਹੀਦਾ ਹੈ। ਵਿਟਾਮਿਨ ਏ ਨਾਲ ਭਰਪੂਰ ਚੀਕੂ ਖਾਣ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ। ਇਸ ਨਾਲ ਅੱਖਾਂ ਦੀ ਰੋਸ਼ਨੀ ਵਧਣ ਦੇ ਨਾਲ-ਨਾਲ ਇਸ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ।
ਦੰਦਾਂ ਨੂੰ ਕਰੇ ਮਜ਼ਬੂਤ: ਇਸ ‘ਚ ਲੇਟੈਕਸ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਅਜਿਹੇ ‘ਚ ਇਸਦੀ ਵਰਤੋਂ ਦੰਦਾਂ ਦੀ ਕੈਵਿਟੀ ਨੂੰ ਭਰਨ ਲਈ ਕੀਤੀ ਜਾ ਸਕਦੀ ਹੈ। ਮਾਹਿਰਾਂ ਅਨੁਸਾਰ ਚੀਕੂ ਦਿਮਾਗ ਨੂੰ ਸ਼ਾਂਤ ਕਰਨ ਅਤੇ ਤਣਾਅ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ।
ਹੱਡੀਆਂ ਹੋਣਗੀਆਂ ਮਜ਼ਬੂਤ: ਕੈਲਸ਼ੀਅਮ, ਫਾਸਫੋਰਸ, ਆਇਰਨ ਆਦਿ ਪੋਸ਼ਕ ਤੱਤਾਂ ਨਾਲ ਭਰਪੂਰ ਚੀਕੂ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਅਜਿਹੇ ‘ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ।