Cherry health benefits: ਗਰਮੀਆਂ ‘ਚ ਆਪਣੇ ਆਪ ਨੂੰ ਤੰਦਰੁਸਤ ਅਤੇ ਵਧੀਆ ਰੱਖਣ ਲਈ ਹੈਲਥੀ ਡਾਇਟ ਲੈਣਾ ਬਹੁਤ ਜ਼ਰੂਰੀ ਹੈ। ਇਸ ਨਾਲ ਸਰੀਰ ਨੂੰ ਪੂਰਾ ਪੋਸ਼ਣ ਮਿਲਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਚੈਰੀ ‘ਚ ਵਿਟਾਮਿਨ ਏ, ਬੀ, ਸੀ ਅਤੇ ਈ, ਫਾਈਬਰ, ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਅਲ, ਐਂਟੀ-ਏਜਿੰਗ ਗੁਣ ਹੁੰਦੇ ਹਨ। ਅਜਿਹੇ ‘ਚ ਚੈਰੀ ਖਾਣਾ ਸਭ ਤੋਂ ਵਧੀਆ ਆਪਸ਼ਨ ਹੈ। ਇਸ ‘ਚ ਮੌਜੂਦ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣ ਸਰੀਰ ਦੇ pH ਲੈਵਲ ਬੈਲੇਂਸ ਰੱਖਣ ਦੇ ਨਾਲ ਇਮਿਊਨਿਟੀ ਵਧਾਉਂਦੇ ਹਨ। ਬਿਮਾਰੀਆਂ ਤੋਂ ਬਚਾਅ ਰਹਿਣ ਦੇ ਨਾਲ ਵਧੀਆ ਵਿਕਾਸ ‘ਚ ਸਹਾਇਤਾ ਮਿਲਦੀ ਹੈ। ਤਾਂ ਆਓ ਜਾਣਦੇ ਹਾਂ ਚੈਰੀ ਦੇ ਫਾਇਦਿਆਂ ਬਾਰੇ…
ਇਸ ਤਰ੍ਹਾਂ ਕਰੋ ਡਾਇਟ ‘ਚ ਸ਼ਾਮਿਲ
- ਤੁਸੀਂ ਇਸ ਨੂੰ ਸਿੱਧਾ ਵੀ ਖਾ ਸਕਦੇ ਹੋ।
- ਇਸਨੂੰ ਸੁੱਕਾ ਕੇ ਕੈਂਡੀ ਦੀ ਤਰ੍ਹਾਂ ਡਾਇਟ ‘ਚ ਸ਼ਾਮਲ ਕੀਤਾ ਜਾ ਸਕਦਾ ਹੈ।
- ਇਸ ਨੂੰ ਕੇਕ ‘ਚ ਮਿਲਾ ਕੇ ਖਾਓ। ਇਸਦੇ ਲਈ ਤੁਹਾਨੂੰ ਕੇਕ ‘ਚ ਖੰਡ ਸ਼ਾਮਲ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।
- ਇਸ ਤੋਂ ਇਲਾਵਾ ਤੁਸੀਂ ਚੇਰੀ ਕੂਕੀਜ਼, ਚੈਰੀ ਚਾਕਲੇਟ ਜਿਹੀਆਂ ਹੈਲਥੀ ਰੇਸੀਪੀਜ਼ ਵੀ ਟ੍ਰਾਈ ਕਰ ਸਕਦੇ ਹੋ।
- ਇਸ ਨੂੰ ਸਲਾਦ ਦੇ ਤੌਰ ‘ਤੇ ਵੀ ਖਾਧਾ ਜਾ ਸਕਦਾ ਹੈ।
- ਚੈਰੀ ਦਾ ਜੂਸ, ਸ਼ੇਕ ਵੀ ਸਿਹਤ ਅਤੇ ਸਕਿਨ ਲਈ ਲਾਭਕਾਰੀ ਹੋਵੇਗਾ।
- ਤੁਸੀਂ ਇਸ ਨੂੰ ਸ਼ਾਮ ਨੂੰ ਜਾਂ ਕਦੇ ਵੀ ਭੁੱਖ ਲੱਗਣ ‘ਤੇ ਖਾ ਸਕਦੇ ਹੋ।
ਗਰਮੀਆਂ ‘ਚ ਚੈਰੀ ਖਾਣ ਦੇ ਫਾਇਦੇ: ਗਰਮੀਆਂ ‘ਚ ਸਰੀਰ ਦਾ ਪੀਐਚ ਵਿਗੜਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਚੈਰੀ ਸਰੀਰ ਦੇ pH ਬੈਲੇਂਸ ਬਣਾਈ ਰੱਖਣ ‘ਚ ਸਹਾਇਤਾ ਕਰਦੀ ਹੈ। ਇਸਦੇ ਨਾਲ ਹੀ ਇਸ ਦੇ ਸੇਵਨ ਨਾਲ ਭਾਰ ਕੰਟਰੋਲ ‘ਚ ਰਹਿੰਦਾ ਹੈ। ਨਾਲ ਹੀ ਪਾਚਣ ਤੰਦਰੁਸਤ ਰਹਿਣ ਨਾਲ ਪੇਟ ਨਾਲ ਸਬੰਧਤ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ।
ਚੈਰੀ ਖਾਣ ਦੇ ਹੋਰ ਫਾਇਦੇ
- ਚੈਰੀ ‘ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਸਰੀਰ ‘ਚ ਕੈਂਸਰ ਸੈੱਲਾਂ ਨੂੰ ਵੱਧਣ ਤੋਂ ਰੋਕਦੇ ਹਨ। ਅਜਿਹੇ ‘ਚ ਕੈਂਸਰ ਵਰਗੀ ਗੰਭੀਰ ਬਿਮਾਰੀ ਹੋਣ ਦਾ ਖਤਰਾ ਘੱਟ ਹੁੰਦਾ ਹੈ।
- ਪੋਟਾਸ਼ੀਅਮ, ਮੈਗਨੀਸ਼ੀਅਮ ਤੱਤ ਦਿਮਾਗ ਨੂੰ ਤੰਦਰੁਸਤ ਰੱਖਣ ‘ਚ ਸਹਾਇਤਾ ਕਰਦੇ ਹਨ। ਅਜਿਹੇ ‘ਚ ਤਣਾਅ ਘੱਟ ਹੋ ਕੇ ਦਿਮਾਗ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ।
- ਇਸ ਦੇ ਸੇਵਨ ਨਾਲ ਕੋਲੈਸਟ੍ਰੋਲ ਘੱਟ ਰਹਿੰਦਾ ਹੈ। ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਵੀ ਮਦਦ ਮਿਲਦੀ ਹੈ। ਅਜਿਹੇ ‘ਚ ਦਿਲ ਤੰਦਰੁਸਤ ਰਹਿੰਦਾ ਹੈ। ਨਾਲ ਹੀ ਇਸ ਨਾਲ ਜੁੜੀਆਂ ਬਿਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ।
- ਇਸ ‘ਚ ਕੈਲਸ਼ੀਅਮ, ਵਿਟਾਮਿਨ, ਆਇਰਨ ਪੋਸ਼ਕ ਤੱਤ ਹੋਣ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਮਜ਼ਬੂਤੀ ਆਉਂਦੀ ਹੈ।
- ਇਸ ਦੇ ਸੇਵਨ ਨਾਲ ਇਮਿਊਨਿਟੀ ਵੱਧਦੀ ਹੈ। ਅਜਿਹੇ ‘ਚ ਸਰਦੀ, ਖੰਘ, ਜ਼ੁਕਾਮ ਆਦਿ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।
- ਸਰੀਰ ‘ਚ ਬਲੱਡ ਸਰਕੁਲੇਸ਼ਨ ਵਧੀਆ ਤਰੀਕੇ ਨਾਲ ਹੁੰਦਾ ਹੈ।
- ਇਸ ‘ਚ ਵਿਟਾਮਿਨ ਏ ਹੋਣ ਨਾਲ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ‘ਚ ਮਦਦ ਮਿਲਦੀ ਹੈ। ਨਾਲ ਹੀ ਇਸ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ।
- ਇਸ ‘ਚ ਕੈਲੋਰੀ ਹੋਣ ਦੇ ਬਾਵਜੂਦ ਵੀ ਸ਼ੂਗਰ ਅਤੇ ਮੋਟਾਪੇ ਤੋਂ ਪੀੜਤ ਲੋਕ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਇਸ ਨੂੰ ਖਾ ਸਕਦੇ ਹਨ।
- ਪਾਚਨ ਤੰਦਰੁਸਤ ਹੋਣ ਨਾਲ ਪੇਟ ਦਰਦ, ਬਦਹਜ਼ਮੀ, ਜਲਣ, ਐਸਿਡਿਟੀ ਨੂੰ ਦੂਰ ਕਰਨ ‘ਚ ਸਹਾਇਤਾ ਮਿਲਦੀ ਹੈ।
- ਚੈਰੀ ਦਾ ਸੇਵਨ ਕਰਨ ਨਾਲ ਇਨਸੌਮਨੀਆ ਦੀ ਸਮੱਸਿਆ ਦੂਰ ਹੋ ਕੇ ਚੰਗੀ ਨੀਂਦ ਆਉਣ ‘ਚ ਮਦਦ ਮਿਲਦੀ ਹੈ।
- ਚੈਰੀ ਸਿਹਤ ਦੇ ਨਾਲ ਸਕਿਨ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ ‘ਚ ਮੌਜੂਦ ਐਂਟੀ-ਏਜਿੰਗ ਗੁਣ ਚਿਹਰੇ ‘ਤੇ ਪਏ ਦਾਗ-ਧੱਬੇ, ਪਿੰਪਲਸ, ਝੁਰੜੀਆਂ, ਫ੍ਰੀਕਲਜ਼, ਡਾਰਕ ਸਰਕਲ ਆਦਿ ਸਾਫ ਕਰਕੇ ਸਕਿਨ ਦੀ ਰੰਗਤ ਨੂੰ ਨਿਖ਼ਾਰਨ ‘ਚ ਸਹਾਇਤਾ ਮਿਲਦੀ ਹੈ। ਇੱਕ ਖੋਜ ਦੇ ਅਨੁਸਾਰ ਚੈਰੀ ਖਾਣ ਨਾਲ ਸਕਿਨ ਗਹਿਰਾਈ ਨਾਲ ਪੋਸ਼ਿਤ ਹੋ ਕੇ ਲੰਬੇ ਸਮੇਂ ਤੱਕ ਹੈਲਥੀ ਅਤੇ ਜਵਾਨ ਰਹਿੰਦੀ ਹੈ।
- ਸਕਿਨ ਦੇ ਨਾਲ ਵਾਲਾਂ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। ਚੈਰੀ ਦਾ ਸੇਵਨ ਕਰਨ ਨਾਲ ਜੜ੍ਹਾਂ ਤੋਂ ਵਾਲ ਪੋਸ਼ਿਤ ਹੁੰਦੇ ਹਨ। ਅਜਿਹੇ ‘ਚ hairfall, ਡੈਂਡਰਫ, ਸਪਲਿਟ ਐਂਡਸ ਦੀ ਸਮੱਸਿਆ ਦੂਰ ਹੋ ਕੇ ਵਾਲ ਸੰਘਣੇ, ਲੰਬੇ, ਨਰਮ ਅਤੇ ਸੁੰਦਰ ਦਿਖਾਈ ਦਿੰਦੇ ਹਨ।