Chest Pain tips: ਛਾਤੀ ’ਚ ਦਰਦ ਆਮ ਸਮੱਸਿਆ ਹੈ, ਜਿਸ ਕਾਰਨ ਕਈ ਲੋਕ ਪਰੇਸ਼ਾਨ ਰਹਿੰਦੇ ਹਨ। ਛਾਤੀ ਜਾਂ ਸੀਨੇ ਦਾ ਦਰਦ ਕਈ ਮਾਮਲਿਆਂ ’ਚ ਸਿਹਤ ਸਮੱਸਿਆਵਾਂ ਨੂੰ ਦਿਖਾ ਸਕਦਾ ਹੈ। ਸੀਨੇ ’ਚ ਦਰਦ ਕਾਫੀ ਗੰਭੀਰ ਸਥਿਤੀ ਦਾ ਸ਼ਿਕਾਰ ਬਣਾ ਸਕਦਾ ਹੈ, ਜਿਸ ਕਾਰਨ ਤੁਹਾਨੂੰ ਹਸਪਤਾਲ ਜਾਣਾ ਪੈ ਸਕਦਾ ਹੈ। ਪਰ ਜ਼ਰੂਰੀ ਨਹੀਂ ਕਿ ਹਰ ਕਿਸੇ ਦਾ ਸੀਨੇ ’ਚ ਦਰਦ ਕਿਸੇ ਨਾ ਕਿਸੇ ਗੰਭੀਰ ਰੋਗ ਕਾਰਨ ਹੀ ਹੋਵੇ, ਇਸਦੇ ਕੁਝ ਆਮ ਕਾਰਨ ਵੀ ਹੋ ਸਕਦੇ ਹਨ। ਇਸ ਸਥਿਤੀ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਸਦੇ ਲਈ ਜ਼ਰੂਰੀ ਹੈ ਕਿ ਤੁਸੀਂ ਸੀਨੇ ਦੇ ਦਰਦ ਦਾ ਕਾਰਨ ਜਾਣੋ ਤਾਂ ਕਿ ਉਸਤੋਂ ਬਚਣਾ ਆਸਾਨ ਹੋ ਜਾਵੇ।
- ਜ਼ਿਆਦਾਤਰ ਮਾਮਲਿਆਂ ’ਚ ਛਾਤੀ ਦੇ ਦਰਦ ਦਾ ਸੰਪਰਕ ਮਾਸਪੇਸ਼ੀਆਂ ’ਚ ਤਣਾਅ ਕਾਰਨ ਹੁੰਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਤੁਹਾਡੀ ਛਾਤੀ ’ਚ ਸੋਜ ਰਹਿੰਦੀ ਹੈ, ਜਿਸ ਕਾਰਨ ਦਰਦ ਹੁੰਦਾ ਹੈ। ਜੇਕਰ ਇਹ ਕੁਝ ਸਮੇਂ ਲਈ ਆਪਣੇ-ਆਪ ਘੱਟ ਹੋ ਜਾਂਦਾ ਹੈ ਤਾਂ ਤੁਹਾਡੇ ਲਈ ਸਮੱਸਿਆ ਨਹੀਂ ਹੈ ਪਰ ਜੇਕਰ ਇਹ ਲੰਬੇ ਸਮੇਂ ਤਕ ਰਹੇ ਤਾਂ ਤੁਹਾਨੂੰ ਕਈ ਗਤੀਵਿਧੀਆਂ ’ਚ ਦਰਦ ਮਹਿਸੂਸ ਹੋ ਸਕਦਾ ਹੈ।
- ਗੈਸ ਕਾਰਨ ਪੇਟ ’ਚ ਦਰਦ ਮਹਿਸੂਸ ਹੁੰਦਾ ਹੈ ਅਤੇ ਉਸਤੋਂ ਬਾਅਦ ਛਾਤੀ ’ਚ ਦਰਦ ਹੋਣ ਦੀ ਸਮੱਸਿਆ ਇਕ ਆਮ ਹੈ, ਜਿਸਦਾ ਸ਼ਿਕਾਰ ਜ਼ਿਆਦਾਤਰ ਲੋਕ ਹੁੰਦੇ ਹਨ। ਅਜਿਹਾ ਉਦੋਂ ਹੁੰਦਾ ਹੈ ਜਦੋਂ ਤੁਹਾਡੇ ਪੇਟ ’ਚ ਮੌਜੂਦ ਕੁਝ ਖ਼ਾਦ ਪਦਾਰਥਾਂ ਕਾਰਨ ਹੋਣ ਵਾਲੀ ਐਸੀਡਿਟੀ ਜਾਂ ਗੈਸ ਪੇਟ ’ਚ ਭਰ ਜਾਂਦੀ ਹੈ ਅਤੇ ਹੌਲੀ-ਹੌਲੀ ਗਲੇ ਕੋਲ ਆਉਂਦੀ ਹੈ। ਇਸ ਨਾਲ ਪੇਟ ਦਰਦ ਹੁੰਦਾ ਹੈ, ਸੀਨੇ ’ਚ ਜਲਣ ਮਹਿਸੂਸ ਹੁੰਦੀ ਹੈ ਤੇ ਖੱਟੇ ਡਕਾਰ ਵੀ ਆਉਂਦੇ ਹਨ।
- ਪਸਲੀਆਂ ’ਚ ਸੱਟ ਤੇ ਹੋਰ ਫ੍ਰੈਕਚਰ ਕਾਰਨ ਛਾਤੀ ’ਚ ਦਰਦ ਪੈਦਾ ਹੋ ਸਕਦਾ ਹੈ। ਜਿਸ ਨਾਲ ਸੋਜ ਹੋਣ ਕਾਰਨ ਸੀਨੇ ’ਚ ਦਰਦ ਹੁੰਦੀ ਰਹਿੰਦੀ ਹੈ।
- ਅਸਥਮਾ ਤੇ ਦਮਾ ਇਕ ਸਾਹ ਪ੍ਰਣਾਲੀ ਸਬੰਧੀ ਸਮੱਸਿਆ ਹੈ, ਜਿਸ ਕਾਰਨ ਮਰੀਜ਼ ਦੇ ਗਲੇ ’ਚ ਖ਼ਾਰਿਸ਼, ਖੰਘ ਅਤੇ ਸਾਹ ਲੈਣ ’ਚ ਤਕਲੀਫ ਮਹਿਸੂਸ ਹੁੰਦੀ ਹੈ। ਇਸ ਨਾਲ ਸੀਨੇ ’ਚ ਦਰਦ ਵੀ ਹੋ ਸਕਦਾ ਹੈ। ਹਾਲਾਂਕਿ, ਕੁਝ ਮਰੀਜ਼ਾਂ ਨੂੰ ਅਸਥਮਾ ਦੀ ਪੁਸ਼ਟੀ ਤੋਂ ਪਹਿਲਾਂ ਹੀ ਸਾਹ ਲੈਣ ’ਚ ਤਕਲੀਫ ਤੇ ਛਾਤੀ ’ਚ ਦਰਦ ਜਿਹੇ ਸੰਕੇਤ ਨਜ਼ਰ ਆ ਸਕਦੇ ਹਨ।
- ਜਦੋਂ ਕਿਸੇ ਨੂੰ ਫੇਫੜਿਆਂ ਦੀ ਸਮੱਸਿਆ ਮਹਿਸੂਸ ਹੋਵੇ ਤਾਂ ਉਸ ਦੌਰਾਨ ਉਸਨੂੰ ਸਾਹ ਲੈਣ ’ਚ ਤਕਲੀਫ ਹੁੰਦੀ ਹੈ, ਜਦੋਂ ਮਰੀਜ਼ ਸਾਹ ਲੈਂਦਾ ਹੈ ਤਾਂ ਉਸ ਦੌਰਾਨ ਛਾਤੀ ’ਚ ਦਰਦ ਮਹਿਸੂਸ ਹੁੰਦਾ ਹੈ। ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਤੁਹਾਡੇ ਫੇਫੜਿਆਂ ਅਤੇ ਪਸਲੀਆਂ ’ਚ ਥਾਂ ਬਣਨ ਲੱਗਦੀ ਹੈ। ਇਸਦੀ ਪੁਸ਼ਟੀ ਡਾਕਟਰ ਦੁਆਰਾ ਕੀਤੀ ਗਈ ਜਾਂਚ ਤੋਂ ਹੀ ਪਤਾ ਚੱਲ ਸਕਦੀ ਹੈ।
- ਹਰਨੀਆ ਦੌਰਾਨ ਛਾਤੀ ’ਚ ਦਰਦ ਹੋਣਾ ਆਮ ਗੱਲ ਹੈ। ਹਰਨੀਆ ਦੀ ਸਮੱਸਿਆ ਹੋਣ ਕਾਰਨ ਜਦੋਂ ਮਰੀਜ਼ ਕੁਝ ਵੀ ਖਾਣ-ਪੀਣ ਦਾ ਸੇਵਨ ਕਰਦਾ ਹੈ ਤਾਂ ਉਸਦੀ ਛਾਤੀ ਦੇ ਹੇਠਲੇ ਪਾਸੇ ਧੱਕਾ ਲੱਗਣ ਲੱਗਦਾ ਹੈ।
ਕਿਵੇਂ ਕਰੀਏ ਬਚਾਅ
- ਗੈਸ ਕਾਰਨ ਹੋਣ ਵਾਲੀ ਦਰਦ ’ਚ ਤੁਹਾਨੂੰ ਜਲਣ ਹੋ ਸਕਦੀ ਹੈ, ਜਿਸ ਨਾਲ ਤੁਸੀਂ ਇਹ ਪਛਾਣ ਸਕਦੇ ਹੋ ਕਿ ਇਹ ਕਿਸਦਾ ਦਰਦ ਹੈ। ਅਜਿਹੇ ’ਚ ਤੁਸੀਂ ਉਨ੍ਹਾਂ ਖ਼ਾਦ ਪਦਾਰਥਾਂ ਦਾ ਸੇਵਨ ਨਾ ਕਰੋ, ਜੋ ਤੁਹਾਡੇ ਪੇਟ ’ਚ ਗੈਸ ਜਾਂ ਐਸੀਡਿਟੀ ਨੂੰ ਪੈਦਾ ਕਰ ਰਹੇ ਹਨ।
- ਕਸਰਤ ਤੁਹਾਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰੱਖ ਸਕਦੀ ਹੈ, ਨਿਯਮਿਤ ਰੂਪ ਨਾਲ ਕਸਰਤ ਕਰਨ ਨਾਲ ਵੀ ਤੁਹਾਡੇ ਫੇਫੜੇ ਲੰਬੇ ਸਮੇਂ ਤਕ ਸੁਰੱਖਿਅਤ ਰਹਿੰਦੇ ਹਨ, ਜਿਸ ਕਾਰਨ ਫੇਫੜਿਆਂ ਦਾ ਕੰਮ ਵੀ ਸਹੀ ਤਰੀਕੇ ਨਾਲ ਚੱਲਦਾ ਰਹਿੰਦਾ ਹੈ।
- ਕਈ ਮਾਮਲਿਆਂ ’ਚ ਛਾਤੀ ਦਾ ਦਰਦ ਗੰਭੀਰ ਸਮੱਸਿਆ ਦਾ ਸੰਕੇਤ ਵੀ ਦੇ ਸਕਦਾ ਹੈ, ਅਜਿਹੇ ’ਚ ਤੁਹਾਨੂੰ ਬਿਨਾਂ ਕਿਸੀ ਦੇਰੀ ਦੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ, ਨਾਲ ਹੀ ਸਬੰਧਿਤ ਜਾਂਚ ਕਰਵਾਉਣੀ ਚਾਹੀਦੀ ਹੈ।