Chetar Navratri healthy diet: ਚੇਤ ਦੇ ਨਰਾਤੇ 2 ਅਪ੍ਰੈਲ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਹਨ। ਨਰਾਤਿਆਂ ‘ਚ ਮਾਂ ਦੁਰਗਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਭਗਤ ਦੇਵੀ ਦੁਰਗਾ ਨੂੰ ਖੁਸ਼ ਕਰਨ ਲਈ 9 ਦਿਨਾਂ ਤੱਕ ਵਰਤ ਵੀ ਰੱਖਦੇ ਹਨ। ਕਿਉਂਕਿ ਗਰਮੀਆਂ ਦਾ ਮੌਸਮ ਵੀ ਸ਼ੁਰੂ ਹੋ ਗਿਆ ਹੈ ਅਤੇ ਅਜਿਹੇ ‘ਚ ਨਰਾਤਿਆਂ ਦੌਰਾਨ ਸਰੀਰ ਨੂੰ ਠੰਡਾ ਰੱਖਣਾ ਬਹੁਤ ਜ਼ਰੂਰੀ ਹੈ। ਦਰਅਸਲ 9 ਦਿਨ ਤੱਕ ਵਰਤ ਰੱਖਣਾ ਕਿਸੇ ਲਈ ਵੀ ਆਸਾਨ ਨਹੀਂ ਹੈ। ਇਸ ਦੌਰਾਨ ਸਰੀਰ ‘ਚ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਕੁਝ ਲੋਕ ਬੀਮਾਰ ਹੋ ਜਾਂਦੇ ਹਨ। ਅਜਿਹੇ ‘ਚ ਵਰਤ ਦੇ ਦੌਰਾਨ ਕੁਝ ਅਜਿਹੇ ਫਲ ਅਤੇ ਸਬਜ਼ੀਆਂ ਦਾ ਸੇਵਨ ਕਰਨਾ ਜ਼ਰੂਰੀ ਹੈ, ਤਾਂ ਕਿ ਸਰੀਰ ‘ਚ ਪਾਣੀ ਦੀ ਕਮੀ ਨਾ ਹੋਵੇ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਵਰਤ ਦੇ ਦੌਰਾਨ ਕੀ ਖਾਣਾ ਚਾਹੀਦਾ ਹੈ, ਤਾਂ ਜੋ ਸਰੀਰ ‘ਚ ਪਾਣੀ ਦੀ ਕਮੀ ਨਾ ਹੋਵੇ।
ਕੱਚਾ ਕੇਲਾ: ਕੱਚਾ ਕੇਲਾ ਫਾਈਬਰ ਨਾਲ ਭਰਪੂਰ ਹੁੰਦਾ ਹੈ ਜੋ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ। ਨਾਲ ਹੀ ਇਹ ਭਾਰ ਘੱਟ ਕਰਨ ‘ਚ ਵੀ ਮਦਦ ਕਰਦਾ ਹੈ। ਨਰਾਤਿਆਂ ਦੇ ਦੌਰਾਨ ਤੁਸੀਂ ਕੱਚੇ ਕੇਲੇ ਦਾ ਹਲਵਾ ਜਾਂ ਟਿੱਕੀ ਬਣਾਕੇ ਖਾ ਸਕਦੇ ਹੋ। ਹੈਲਥੀ ਆਪਸ਼ਨ ਲਈ ਬਨਾਨਾ ਸ਼ੇਕ ਵੀ ਵਧੀਆ ਆਪਸ਼ਨ ਹੈ।
ਫਲ ਖਾਓ: ਗਰਮੀਆਂ ‘ਚ ਹਾਈਡ੍ਰੇਟਿਡ ਰਹਿਣ ਲਈ ਤੁਸੀਂ ਵਰਤ ‘ਚ ਖੀਰੇ, ਖਰਬੂਜਾ, ਤਰਬੂਜ ਅਤੇ ਟਮਾਟਰ ਵੀ ਸ਼ਾਮਲ ਕਰ ਸਕਦੇ ਹੋ।
ਸ਼ਕਰਕੰਦੀ: ਪੋਟਾਸ਼ੀਅਮ, ਸੋਡੀਅਮ ਅਤੇ ਕੈਲਸ਼ੀਅਮ ਸ਼ਕਰਕੰਦੀ ਨੂੰ ਇਮਿਊਨਿਟੀ ਬੂਸਟਰ ਦੇ ਰੂਪ ਵਜੋਂ ਜਾਣਿਆ ਜਾਂਦਾ ਹੈ। ਇਹ ਸਰੀਰ ਨੂੰ ਹਾਈਡ੍ਰੇਟ ਰੱਖਣ ‘ਚ ਵੀ ਮਦਦਗਾਰ ਹੈ। ਇਸ ਦੇ ਲਈ ਤੁਸੀਂ ਸ਼ਕਰਕੰਦੀ ਦੀ ਸਬਜ਼ੀ, ਹਲਵਾ ਜਾਂ ਸਲਾਦ ਬਣਾ ਕੇ ਵਰਤ ‘ਚ ਖਾ ਸਕਦੇ ਹੋ।
ਸਿੰਘਾੜਾ: ਵਿਟਾਮਿਨ ਬੀ ਅਤੇ ਸੀ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪ੍ਰੋਟੀਨ ਨਾਲ ਭਰਪੂਰ ਸਿੰਘਾੜਾ ਵੀ ਸਰੀਰ ‘ਚ ਪਾਣੀ ਦੀ ਕਮੀ ਨਹੀਂ ਹੋਣ ਦਿੰਦਾ। ਇਸ ਦੇ ਨਾਲ ਹੀ ਇਹ ਸਰੀਰ ਨੂੰ ਐਨਰਜੀ ਵੀ ਦਿੰਦਾ ਹੈ।
ਲੌਕੀ: ਲੌਕੀ ਪਾਣੀ ਨਾਲ ਭਰਪੂਰ ਹੁੰਦੀ ਹੈ ਇਸ ਲਈ ਇਸ ਨੂੰ ਵਰਤ ਦੇ ਦੌਰਾਨ ਬਹੁਤ ਜ਼ਿਆਦਾ ਖਾਧਾ ਜਾਂਦਾ ਹੈ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਇਸ ਦਾ ਸੇਵਨ ਤੁਹਾਡੇ ਲਈ ਹੋਰ ਵੀ ਫਾਇਦੇਮੰਦ ਹੈ ਕਿਉਂਕਿ ਇਹ ਸ਼ੂਗਰ ਲੈਵਲ ਨੂੰ ਕੰਟਰੋਲ ‘ਚ ਰੱਖਦਾ ਹੈ। ਵਰਤ ਦੇ ਦੌਰਾਨ ਤੁਸੀਂ ਲੌਕੀ ਦਾ ਹਲਵਾ ਬਣਾ ਕੇ ਖਾ ਸਕਦੇ ਹੋ।