Child care Parenting tips: ਅੱਜ ਕੱਲ੍ਹ ਦੇ ਬੱਚੇ ਬਹੁਤ ਸਮਾਰਟ ਹੋ ਚੁੱਕੇ ਹਨ। ਪੇਰੈਂਟਸ ਦਾ ਬੱਚਿਆਂ ਨਾਲ ਤਾਲਮੇਲ ਬੈਠਾ ਪਾਉਣਾ ਪਹਿਲਾਂ ਨਾਲੋਂ ਬਹੁਤ ਮੁਸ਼ਕਲ ਹੋ ਗਿਆ ਹੈ। ਮਾਪਿਆਂ ਲਈ ਅਜਿਹੇ ਬੱਚਿਆਂ ਨੂੰ ਹੈਂਡਲ ਕਰ ਪਾਉਣਾ ਆਸਾਨ ਨਹੀਂ ਹੁੰਦਾ। ਆਓ ਜਾਣਦੇ ਹਾਂ ਇਸ ਪੀੜ੍ਹੀ ਦੇ ਬੱਚਿਆਂ ਨੂੰ ਕਿਵੇਂ ਹੈਂਡਲ ਕਰਨਾ ਹੈ…
ਹੈਂਡਲ ਨਾ ਕਰ ਪਾਉਣ ਦੇ ਕਾਰਨ
ਟੈਕਨੋਲੋਜੀ ਦੇ ਸ਼ਿਕਾਰ: ਜ਼ਿਆਦਾਤਰ ਬੱਚੇ ਤਕਨਾਲੋਜੀ ਦੇ ਸ਼ਿਕਾਰ ਹੋ ਗਏ ਹਨ। ਇਸਦਾ ਕਾਰਨ ਮਾਪੇ ਖੁਦ ਹਨ। ਬੱਚੇ ਉਹੀ ਸਿੱਖਦੇ ਹਨ ਜੋ ਉਹ ਵੇਖਦੇ ਹਨ। ਜੇ ਤੁਸੀਂ ਟੈਕਨੋ ਐਡਿਕਟ ਹੋਵੇਗੇ ਤਾਂ ਸੁਭਾਵਕ ਹੈ ਕਿ ਬੱਚਿਆਂ ‘ਚ ਵੀ ਉਹੀ ਗੁਣ ਆਉਣਗੇ। ਇੱਕ ਸਰਵੇਖਣ ਦੇ ਅਨੁਸਾਰ ਅੱਜ ਕੱਲ੍ਹ ਦੇ ਬੱਚੇ ਸਰੀਰਕ ਸੰਬੰਧਾਂ ਨਾਲ ਜੁੜੇ ਬਹੁਤ ਸਾਰੇ ਅਜੀਬ ਪ੍ਰਸ਼ਨ ਪੁੱਛਦੇ ਹਨ। ਇਸ ਦੇ ਜਵਾਬ ‘ਚ ਮਾਪੇ ਜਾਂ ਤਾਂ ਉਨ੍ਹਾਂ ਨੂੰ ਝਿੜਕ ਦਿੰਦੇ ਹਨ ਜਾਂ ਸਹੀ ਜਵਾਬ ਨਹੀਂ ਦਿੰਦੇ ਹਨ। ਸਹੀ ਜਵਾਬ ਨਾ ਮਿਲਣ ਕਾਰਨ ਉਨ੍ਹਾਂ ਦੀ ਉਤਸੁਕਤਾ ਹੋਰ ਵਧ ਜਾਂਦੀ ਹੈ ਅਤੇ ਉਹ ਗਲਤ ਕੰਪਨੀ ‘ਚ ਪੈ ਜਾਂਦੇ ਹਨ ਜੋ ਭਵਿੱਖ ‘ਚ ਖ਼ਤਰਨਾਕ ਹੁੰਦਾ ਹੈ।
ਹਰ ਗੱਲ ‘ਤੇ ‘ਨਾ’ ਕਹਿਣਾ: ਅੱਜ ਕੱਲ ਬੱਚੇ ਬਹੁਤ ਜ਼ਿੱਦੀ ਹੋ ਗਏ ਹਨ। ਉਨ੍ਹਾਂ ਦੇ ਅੰਦਰ ਹਰ ਗੱਲ ‘ਤੇ ‘ਨਾ’ ਕਹਿਣ ਦੀ ਆਦਤ ਘਰ ਕਰਦੀ ਜਾ ਰਹੀ ਹੈ। ਚਾਈਲਡ ਡਿਵੈਲਪਮੈਂਟ ਰਿਸਰਚ ਦੇ ਅਨੁਸਾਰ 4 ਤੋਂ 5 ਸਾਲ ਦੀ ਉਮਰ ਦੇ ਬੱਚੇ ਬਹੁਤ ਬਹਿਸ ਕਰਦੇ ਹਨ। ਅਜਿਹੇ ਬੱਚੇ ਇੱਕ ਦਿਨ ‘ਚ 20 ਤੋਂ 25 ਵਾਰ ਨਾ ਬੋਲਦੇ ਹਨ। ਇਸ ਦਾ ਕਾਰਨ ਬੱਚਿਆਂ ਦੀ ਥਕਾਵਟ ਜਾਂ ਫ਼ਿਰ rude behavior ਹੋ ਸਕਦਾ ਹੈ। ਹੁਣ ਪੇਰੈਂਟਸ ਬੱਚਿਆਂ ਦੀ ਹਰ ਡਿਮਾਂਡ ਨੂੰ ਪੂਰਾ ਕਰਦੇ ਹਨ ਭਾਵੇਂ ਉਹ ਬਹੁਤ ਜ਼ਿਆਦਾ ਜ਼ਰੂਰੀ ਹੋਵੇ ਜਾਂ ਨਾ। ਇਸ ਦੇ ਕਾਰਨ ਬੱਚਿਆਂ ‘ਚ ਫਜੂਲ ਖਰਚ ਕਰਨ ਦੀ ਆਦਤ ਵਧ ਰਹੀ ਹੈ। ਜਦੋਂ ਬੱਚਿਆਂ ‘ਚ ਇਹ ਆਦਤ ਵਿਕਸਤ ਹੋ ਜਾਵੇ ਤਾਂ ਉਨ੍ਹਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ।
ਹਰ ਗੱਲ ‘ਤੇ ਟੋਕਣਾ: ਅਕਸਰ ਪੇਰੈਂਟਸ ਬੱਚਿਆਂ ਨੂੰ ਛੋਟੀਆਂ-ਛੋਟੀਆਂ ਗੱਲਾਂ ‘ਤੇ ਟੋਕਦੇ ਹਨ। ਇਸ ਤਰ੍ਹਾਂ ਕਰਨ ਨਾਲ ਬੱਚਿਆਂ ‘ਚ ਉਸ ਕੰਮ ਨੂੰ ਲੈ ਕੇ ਡਰ ਬੈਠ ਜਾਂਦਾ ਹੈ ਜਾਂ ਫਿਰ ਉਨ੍ਹਾਂ ਨੂੰ ਗੁੱਸਾ ਆਉਂਦਾ ਹੈ। ਜਿਸ ਕਾਰਨ ਉਹ ਵਿਦਰੋਹੀ ਸੁਭਾਅ ਦੇ ਬਣ ਜਾਂਦੇ ਹਨ। ਬੱਚਿਆਂ ‘ਚ ਕੋਈ ਵੀ ਆਦਤ ਖੁਦ-ਬ-ਖੁਦ ਨਹੀਂ ਆਉਂਦੀ। ਉਹ ਆਪਣੇ ਆਸ-ਪਾਸ ਜੋ ਦੇਖਦਾ ਹੈ ਉਹੀ ਸਿੱਖਦਾ ਹੈ। ਅਕਸਰ ਜਦੋਂ ਬੱਚਾ ਰੋਂਦਾ ਹੈ ਤਾਂ ਪੇਰੈਂਟਸ ਉਸਨੂੰ ਚੁੱਪ ਕਰਾਉਣ ਲਈ ਮੋਬਾਈਲ ਫੋਨ ਦੇ ਦਿੰਦੇ ਹਨ। ਅਜਿਹਾ ਕਰਨ ਨਾਲ ਬੱਚਾ ਉਸ ਸਮੇਂ ਭਾਵੇ ਚੁੱਪ ਹੋ ਜਾਵੇ ਪਰ ਉਸ ‘ਚ ਮੋਬਾਈਲ ਨਾਲ ਖੇਡਣ ਦੀ ਆਦਤ ਵਿਕਸਤ ਹੋ ਜਾਂਦੀ ਹੈ।
ਬੱਚਿਆਂ ਨੂੰ ਹੈਂਡਲ ਕਰਨ ਲਈ ਕਰੋ ਇਹ….
- ਬੱਚਿਆਂ ਨੂੰ ਸਮਾਰਟ ਫੋਨ, ਟੈਲੀਵੀਜ਼ਨ ਅਤੇ ਲੈਪਟਾਪ ਤੋਂ ਦੂਰ ਰੱਖੋ।
- ਬੱਚਿਆਂ ‘ਚ ਸੇਵਿੰਗ ਕਰਨ ਦੀ ਆਦਤ ਪੈਦਾ ਕਰੋ।
- ਬੱਚੇ ਜਦੋਂ ਜਿੱਦ ਕਰਨ ਜਾਂ ਕੋਈ ਕੰਮ ਕਰਨ ਤੋਂ ਮਨ੍ਹਾ ਕਰਨ ਤਾਂ ਉਨ੍ਹਾਂ ਨੂੰ ਝਿੜਕੋ ਨਹੀਂ, ਪਿਆਰ ਨਾਲ ਸਮਝਾਓ।
- ਉਨ੍ਹਾਂ ਨੂੰ ਆਪਸ਼ਨ ਸਿਲੈਕਟ ਕਰਨ ਦਾ ਸੁਤੰਤਰ ਅਧਿਕਾਰ ਦਿਓ ਜਿਸ ਨਾਲ ਬੱਚਿਆਂ ‘ਚ ਫੈਸਲਾ ਲੈਣ ਦੀ ਯੋਗਤਾ ਦਾ ਵਿਕਾਸ ਹੋਵੇਗਾ।
- ਸਰੀਰਕ ਸੰਬੰਧਾਂ ਨਾਲ ਜੁੜੇ ਪ੍ਰਸ਼ਨਾਂ ‘ਤੇ ਝਿੜਕਣ ਦੀ ਬਜਾਏ, ਕਿਸੇ ਹੋਰ ਤਰੀਕੇ ਨਾਲ ਸਮਝਾਓ।
- ਵੱਧਦੀ ਉਮਰ 11–13 ਸਾਲ ਦੀ ਉਮਰ ਦੇ ਬੱਚਿਆਂ ਨੂੰ ਬੇਸਿਕ ਸੈਕਸ ਐਜੂਕੇਸ਼ਨ ਦਿਓ।
- ਬੱਚਿਆਂ ‘ਚ ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਓ। ਵਧੀਆ ਹੋਵੇਗਾ ਤੁਸੀਂ ਵੀ ਉਨ੍ਹਾਂ ਦੇ ਨਾਲ ਪੜ੍ਹੋ।
ਕੀ ਨਾ ਕਰੀਏ ?
- ਬੱਚਿਆਂ ਨਾਲ ਉੱਚੀ ਆਵਾਜ਼ ‘ਚ ਗੱਲ ਨਾ ਕਰੋ।
- ਉਨ੍ਹਾਂ ਨੂੰ ਘਰੇਲੂ ਝਗੜਿਆਂ ਤੋਂ ਦੂਰ ਰੱਖੋ।
- ਪੜ੍ਹਾਈ ਲਈ ਬਹੁਤ ਜ਼ਿਆਦਾ ਦਬਾਅ ਨਾ ਬਣਾਓ।
- ਆਪਣੀ ਪਸੰਦ ਬੱਚਿਆਂ ‘ਤੇ ਨਾ ਥੋਪੋ, ਉਨ੍ਹਾਂ ਦੀ ਇੱਛਾ ਜਾਣੋ।
- ਬੱਚਿਆਂ ਦੇ ਸਾਹਮਣੇ ਸਮਾਰਟ ਫੋਨ, ਟੈਲੀਵੀਜ਼ਨ ਅਤੇ ਲੈਪਟਾਪ ਦੀ ਵਰਤੋਂ ਕਰਨ ਤੋਂ ਬਚੋ।
- ਬੱਚਿਆਂ ਨੂੰ ਗੱਲ-ਗੱਲ ‘ਤੇ ਨਾ ਟੋਕੋ।
- ਬੱਚਿਆਂ ਦੀ ਹਰ ਜ਼ਿੱਦ ਨੂੰ ਪੂਰਾ ਨਾ ਕਰੋ, ਸਬਰ ਰੱਖਣਾ ਸਿਖਾਓ।
- ਸੈਕਸ ਨਾਲ ਜੁੜੇ ਪ੍ਰਸ਼ਨਾਂ ‘ਤੇ ਝਿੜਕੋ ਨਹੀਂ।