Child healthy foods: ਬੱਚਿਆਂ ਨੂੰ ਸਿਹਤਮੰਦ ਰੱਖਣ ਲਈ ਉਨ੍ਹਾਂ ਦੀ ਡਾਇਟ ਦਾ ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ‘ਚ ਕੁਝ food combination ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ‘ਚ ਸਹਾਇਤਾ ਕਰ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਪੂਰਾ ਪੋਸ਼ਣ ਮਿਲਣ ਦੇ ਨਾਲ ਇਮਿਊਨਿਟੀ ਬੂਸਟ ਹੋਣ ‘ਚ ਸਹਾਇਤਾ ਮਿਲੇਗੀ। ਨਾਲ ਹੀ ਇਹ ਟੇਸਟੀ ਹੋਣ ਦੇ ਨਾਲ ਬੱਚੇ ਇਸਨੂੰ ਬਿਨਾਂ ਕਿਸੇ ਮੁਸ਼ਕਲ ਦੇ ਖਾ ਜਾਣਗੇ। ਤਾਂ ਆਓ ਜਾਣਦੇ ਹਾਂ ਕੁਝ ਸਿਹਤਮੰਦ ਅਤੇ ਟੇਸਟੀ food combination ਬਾਰੇ…
ਓਟਸ ਅਤੇ ਦੁੱਧ: ਦੁੱਧ ‘ਚ ਓਟਸ ਮਿਲਾ ਕੇ ਖਾਣ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਮਜ਼ਬੂਤੀ ਆਉਂਦੀ ਹੈ। ਅਜਿਹੇ ‘ਚ ਬਿਮਾਰੀਆ ਤੋਂ ਬਚਾਅ ਰਹਿਣ ਦੇ ਨਾਲ ਵਧੀਆ ਮਾਨਸਿਕ ਅਤੇ ਸਰੀਰਕ ਵਿਕਾਸ ਹੋਣ ‘ਚ ਸਹਾਇਤਾ ਮਿਲੇਗੀ। ਜੇ ਤੁਸੀਂ ਚਾਹੋ ਤਾਂ ਇਸ ‘ਚ ਸੁੱਕੇ ਮੇਵੇ ਵੀ ਸ਼ਾਮਲ ਕਰ ਸਕਦੇ ਹੋ।
Corn flakes ਅਤੇ ਦੁੱਧ: ਬੱਚਿਆਂ ਦੇ ਵਧੀਆ ਵਿਕਾਸ ਲਈ ਇਨ੍ਹਾਂ ਦੋਵਾਂ ਦਾ combination ਵੀ ਸਹੀ ਰਹੇਗਾ। ਇਸ ਨਾਲ ਬੱਚਿਆਂ ਦਾ ਪੇਟ ਲੰਬੇ ਸਮੇਂ ਤੱਕ ਭਰਿਆ ਰਹੇਗਾ। ਅਜਿਹੇ ‘ਚ ਉਹ ਬਾਹਰ ਦਾ ਅਨਹੈਲਥੀ ਅਤੇ ਜੰਕ ਫੂਡ ਖਾਣ ਤੋਂ ਵੀ ਪਰਹੇਜ਼ ਕਰਨਗੇ।
ਦਹੀਂ ਅਤੇ ਨਟਸ: ਦਹੀਂ ‘ਚ ਕੈਲਸੀਅਮ, ਵਿਟਾਮਿਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਦੇ ਸੇਵਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਮਜ਼ਬੂਟੀ ਆਉਂਦੀ ਹੈ। ਉੱਥੇ ਹੀ ਸੁੱਕੇ ਮੇਵੇ ਪੌਸ਼ਟਿਕ ਅਤੇ ਐਂਟੀ-ਆਕਸੀਡੈਟਿਵ ਗੁਣਾਂ ਦਾ ਭੰਡਾਰ ਹੁੰਦੇ ਹਨ। ਇਹ ਇਮਿਊਨਿਟੀ ਨੂੰ ਮਜ਼ਬੂਤ ਕਰਨ ਅਤੇ ਵਧੀਆ ਸਰੀਰਕ ਅਤੇ ਮਾਨਸਿਕ ਵਿਕਾਸ ‘ਚ ਸਹਾਇਤਾ ਕਰਦੇ ਹਨ। ਅਜਿਹੇ ‘ਚ ਬੱਚਿਆਂ ਨੂੰ ਨਾਸ਼ਤੇ ‘ਚ ਦਹੀਂ ਅਤੇ ਨਟਸ ਖਿਲਾਉਣਾ ਬੈਸਟ ਆਪਸ਼ਨ ਹੈ।
ਚੌਲ ਅਤੇ ਬੀਨਜ਼: ਇਸ ‘ਚ ਆਇਰਨ, ਪ੍ਰੋਟੀਨ, ਮੈਗਨੀਸ਼ੀਅਮ, ਵਿਟਾਮਿਨ ਆਦਿ ਤੱਤ ਹੁੰਦੇ ਹਨ। ਤੁਸੀਂ ਇਸਨੂੰ ਬੱਚਿਆਂ ਨੂੰ ਲੰਚ ਜਾਂ ਡਿਨਰ ‘ਚ ਖੁਆ ਸਕਦੇ ਹੋ। ਇਸ ਨਾਲ ਉਸਨੂੰ ਪੋਸ਼ਣ ਮਿਲਣ ਦੇ ਨਾਲ ਦਿਨ ਭਰ ਐਂਰਜੈਟਿਕ ਰਹਿਣ ‘ਚ ਸਹਾਇਤਾ ਮਿਲੇਗੀ। ਨਾਲ ਹੀ ਇਮਿਊਨਟੀ ਬੂਸਟ ਹੋਣ ਨਾਲ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੋਵੇਗਾ।
ਫਲ ਅਤੇ ਸਬਜ਼ੀਆਂ ਦਾ ਸਲਾਦ: ਫਲਾਂ ਅਤੇ ਸਬਜ਼ੀਆਂ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਫਾਈਬਰ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਆ ਗੁਣ ਹੁੰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ‘ਚ ਭਾਰੀ ਮਾਤਰਾ ‘ਚ ਪਾਣੀ ਹੋਣ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਰੋਜ਼ਾਨਾ ਬੱਚਿਆਂ ਨੂੰ ਇੱਕ ਕੌਲੀ ਫਲ ਅਤੇ ਸਬਜ਼ੀਆਂ ਦਾ ਸਲਾਦ ਖਿਲਾਓ। ਜੇ ਤੁਹਾਡਾ ਬੱਚਾ 1 ਸਾਲ ਤੋਂ ਛੋਟਾ ਹੈ ਤਾਂ ਤੁਸੀਂ ਸੇਬ ਅਤੇ ਗਾਜਰ ਨੂੰ ਪੀਸ ਕੇ ਇਸ ਨਾਲ ਬੇਬੀ ਫ਼ੂਡ ਬਣਾਕੇ ਉਸ ਨੂੰ ਖਿਲਾਓ।
ਮੱਛੀ, ਮੀਟ, ਆਂਡੇ, ਨਟਸ ਅਤੇ ਦਾਲਾਂ: ਜੇ ਤੁਸੀਂ ਮਾਸਾਹਾਰੀ ਹੋ ਤਾਂ ਬੱਚਿਆਂ ਨੂੰ ਮੱਛੀ, ਮੀਟ, ਆਂਡੇ, ਨਟਸ ਅਤੇ ਦਾਲਾਂ ਆਦਿ ਖਾਣ ਲਈ ਦਿਓ। ਇਸ food combination ‘ਚ ਭਾਰੀ ਮਾਤਰਾ ‘ਚ ਜ਼ਿੰਕ, ਆਇਰਨ, ਵਿਟਾਮਿਨ, ਪ੍ਰੋਟੀਨ ਪਾਇਆ ਜਾਂਦਾ ਹੈ। ਅਜਿਹੇ ‘ਚ ਇਸ ਨੂੰ ਖਾਣ ਨਾਲ ਬੱਚੇ ਦਾ ਵਧੀਆ ਵਿਕਾਸ ਹੋਣ ‘ਚ ਸਹਾਇਤਾ ਮਿਲੇਗੀ। ਨਾਲ ਹੀ ਖਾਣੇ ‘ਚ ਸਵਾਦ ਹੋਣ ਕਾਰਨ ਬੱਚੇ ਬਿਨਾਂ ਕਿਸੇ ਝਿਜਕ ਦੇ ਇਸ ਨੂੰ ਖਾਣਗੇ।