Children Corona safety tips: ਹੌਲੀ-ਹੌਲੀ ਖੁੱਲਦੇ ਲਾਕਡਾਊਨ ਦੌਰਾਨ ਕੋਰੋਨਾ ਵਾਇਰਸ ਤੋਂ ਬੱਚਿਆਂ ਨੂੰ ਬਚਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੋ ਗਿਆ ਹੈ। ਜੁਲਾਈ ਦੀ ਸ਼ੁਰੂਆਤ ‘ਚ ਸੀਬੀਐੱਸਈ 12ਵੀਂ ਦੀ ਪ੍ਰੀਖਿਆ ਹੋਵੇਗੀ। ਉਸਦੇ ਆਸ-ਪਾਸ ਸਕੂਲ ਖੋਲ੍ਹਣ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਉਥੇ ਹੀ ਦੁਨੀਆ ਦੇ ਕਈ ਦੇਸ਼ਾਂ ‘ਚ ਸਕੂਲ ਵੀ ਖੁੱਲ੍ਹਣ ਲੱਗੇ ਹਨ। ਅਜਿਹੇ ‘ਚ ਬੱਚਿਆਂ ਨੂੰ ਇਸ ਖ਼ਤਰਨਾਕ ਵਾਇਰਸ ਤੋਂ ਬਚਾਉਣ ਲਈ ਅਸੀਂ ਕੁਝ ਐਕਸਪਰਟ ਦੇ ਟਿਪਸ ਵੀ ਸ਼ੇਅਰ ਕਰ ਰਹੇ ਹਾਂ, ਜੋ ਤੁਹਾਡੇ ਲਈ ਮਦਦਗਾਰ ਸਾਬਿਤ ਹੋ ਸਕਦੇ ਹਨ।
- ਭਾਵੇਂ ਸਭ ਘਰਾਂ ‘ਚ ਹਨ, ਪਰ ਬੱਚਿਆਂ ਦੀ ਰੂਟੀਨ ‘ਚ ਜ਼ਿਆਦਾ ਬਦਲਾਅ ਨਾ ਕਰੋ। ਉਨ੍ਹਾਂ ਨੂੰ ਸਭ ਕੁਝ ਆਮ ਹੀ ਲੱਗਣਾ ਚਾਹੀਦਾ ਹੈ। ਉਨ੍ਹਾਂ ਨੂੰ ਸਮੇਂ ‘ਤੇ ਹੀ ਜਗਾਓ ਤੇ ਤਿਆਰ ਕਰੋ।
- ਬੱਚਿਆਂ ਨੂੰ ਆਪਣੀ ਸਾਫ-ਸਫ਼ਾਈ ਰੱਖਣ ਲਈ ਅਤੇ 20 ਸੈਕੰਡ ਤਕ ਹੱਥਾਂ ਨੂੰ ਸਾਫ਼ ਰੱਖਣ ਦੀ ਆਦਤ ਪਾਉਣੀ ਚਾਹੀਦੀ ਹੈ। ਇਸਦੀ ਪ੍ਰੈਕਟੀਕਲ ਸਿਖਲਾਈ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣੇ ਲਾਜ਼ਮੀ ਦੱਸਣਾ ਚਾਹੀਦਾ ਹੈ, ਮਾਸਕ ਪਾ ਕੇ ਰੱਖਣਾ ਅਤੇ ਸਰੀਰਕ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
- ਬੱਚਿਆਂ ਨੂੰ ਦੱਸੋ ਕਿ ਉਨ੍ਹਾਂ ਨੇ ਆਪਣੇ ਸਾਮਾਨ ਦੂਸਰਿਆਂ ਦੇ ਨਾਲ ਸ਼ੇਅਰ ਨਹੀਂ ਕਰਨਾ ਹੈ। ਖ਼ਾਸਕਰ ਸਕੂਲ ‘ਚ ਪੈਂਸਿਲ ਅਤੇ ਖਾਣ-ਪੀਣ ਦੀਆਂ ਚੀਜ਼ਾਂ। ਉਨ੍ਹਾਂ ਨੂੰ ਇਹ ਵੀ ਦੱਸੋ ਕਿ ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ਢੱਕਣਾ ਹੈ।
- ਬੱਚੇ ਜੇਕਰ ਬਾਹਰ ਜਾ ਰਹੇ ਹਨ ਤਾਂ ਉਨ੍ਹਾਂ ਦੀਆਂ ਜੁੱਤੀਆਂ ਬਾਹਰ ਹੀ ਉਤਾਰਨੀਆਂ ਚਾਹੀਦੀਆਂ ਹਨ। ਯਾਦ ਰਹੇ ਕਿ ਉਹ ਘਰ ਦੇ ਅੰਦਰ ਵਾਇਰਸ ਲੈ ਕੇ ਨਾ ਆਉਣ। ਜੇਕਰ ਕੁਝ ਮਹੀਨਿਆਂ ਬਾਅਦ ਉਨ੍ਹਾਂ ਦੇ ਸਕੂਲ ਖੁੱਲ੍ਹਦੇ ਹਨ ਤਾਂ ਉਨ੍ਹਾਂ ਦੇ ਬੈਗ ਨੂੰ ਵੀ ਬੈਕਟੀਰੀਆ ਫ੍ਰੀ ਰੱਖਣਾ ਜ਼ਰੂਰੀ ਹੈ।
- ਬੱਚੇ ਜਦੋਂ ਬਾਹਰ ਜਾ ਕੇ ਵਾਪਸ ਆਉਣ ਤਾਂ ਉਨ੍ਹਾਂ ਨੂੰ ਕੱਪੜੇ ਬਦਲਣ ਲਈ ਕਹੋ। ਹਾਲਾਂਕਿ, ਬੱਚਿਆਂ ਦੇ ਕੱਪੜਿਆਂ ਰਾਹੀਂ ਕੋਰੋਨਾ ਇਨਫੈਕਸ਼ਨ ਦਾ ਖ਼ਤਰਾ ਘੱਟ ਹੈ। ਫਿਰ ਵੀ ਸਾਵਧਾਨੀ ਵਰਤਣੀ ਜ਼ਰੂਰੀ ਹੈ।
- ਜੇਕਰ ਤੁਹਾਡੇ ਘਰ ‘ਚ ਬਜ਼ੁਰਗ ਹੈ ਜਾਂ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਕੋਈ ਮਰੀਜ਼ ਹੈ ਤਾਂ ਉਨ੍ਹਾਂ ਨੂੰ ਕੋਰੋਨਾ ਤੋਂ ਬਚਾਓ। ਇਸ ਨਾਲ ਘਰ ਦੇ ਬੱਚੇ ਵੀ ਬਿਮਾਰੀ ਤੋਂ ਸੁਰੱਖਿਅਤ ਰਹਿਣਗੇ।
- ਚੰਗੀ ਸਿਹਤ ਲਈ ਬੱਚਿਆਂ ਲਈ ਸਰੀਰਕ ਐਕਟੀਵਿਟੀ ਜ਼ਰੂਰੀ ਹੈ। ਬੱਚਿਆਂ ਨੂੰ ਘਰ ਦੀ ਬਾਲਕੋਨੀ, ਸੋਸਾਇਟੀ ਦੇ ਪਾਰਕ ਜਾਂ ਨੇੜੇ ਦੇ ਪਾਰਕ ‘ਚ ਲੈ ਕੇ ਜਾ ਸਕਦੇ ਹੋ। ਇਸ ਨਾਲ ਬੱਚਿਆਂ ਦੀ ਐਨਜਾਇਟੀ ਘੱਟ ਹੋਵੇਗੀ ਅਤੇ ਇਮੀਊਨਿਟੀ ਵਧੇਗੀ।
- ਘਰ ਦੇ ਦਰਵਾਜ਼ੇ, ਫਰਸ਼, ਪੌੜੀਆਂ ਦੀ ਰੇਲਿੰਗ, ਟੇਬਲ, ਫੋਨ ਅਤੇ ਖਿਡੌਣਿਆਂ ਨੂੰ ਸੈਨੇਟਾਈਜ਼ ਕਰਦੇ ਰਹੋ। ਬੱਚਿਆਂ ਨੂੰ ਦੱਸੋਂ ਕਿ ਉਨ੍ਹਾਂ ਨੂੰ ਮਾਸਕ ਕਦੋਂ ਅਤੇ ਕਿਵੇਂ ਪਾਉਣਾ ਹੈ। ਉਨ੍ਹਾਂ ਨੂੰ ਹਾਈ ਰਿਸਕ ਵਾਲੀਆਂ ਥਾਵਾਂ ‘ਤੇ ਵੀ ਜਾਣ ਤੋਂ ਰੋਕੋ।