Children Indoor games: ਕੋਰੋਨਾ ਮਹਾਂਮਾਰੀ ਕਾਰਨ ਹਰ ਜਗ੍ਹਾ Lockdown ਕੀਤਾ ਗਿਆ ਹੈ। ਵੈਸੇ ਤਾਂ ਹੁਣ ਲੋਕਾਂ ਨੇ ਕੰਮ ‘ਤੇ ਜਾਣਾ ਸ਼ੁਰੂ ਕਰ ਦਿੱਤਾ ਹੈ। ਪਰ ਬੱਚਿਆਂ ਬਾਰੇ ਗੱਲ ਕਰੀਏ ਅਜੇ ਵੀ ਬਹੁਤ ਸਾਰੇ ਬੱਚੇ ਆਨਲਾਈਨ Classes ਲਗਾ ਰਹੇ ਹਨ। ਅਜਿਹੇ ‘ਚ ਬੱਚੇ ਘਰ ‘ਚ ਰਹਿਣ ਨਾਲ ਵੀ ਪਰੇਸ਼ਾਨ ਹੋ ਗਏ ਹਨ। ਨਾਲ ਹੀ ਉਨ੍ਹਾਂ ਦੀਆਂ ਸ਼ਰਾਰਤਾਂ ਵੀ ਤੇਜ਼ੀ ਨਾਲ ਵੱਧ ਰਹੀਆਂ ਹਨ। ਕੁਝ ਬੱਚਿਆਂ ਦੀ ਸ਼ਰਾਰਤ ਦੇ ਕਾਰਨ ਮਾਪੇ ਬਹੁਤ ਪਰੇਸ਼ਾਨ ਹੋ ਗਏ ਹਨ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੇਮਜ਼ ਬਾਰੇ ਦੱਸਦੇ ਹਾਂ ਜਿਨ੍ਹਾਂ ਦੀ ਸਹਾਇਤਾ ਨਾਲ ਤੁਸੀਂ ਬੱਚਿਆਂ ਨੂੰ ਬਿਜ਼ੀ ਕਰ ਸਕਦੇ ਹੋ। ਨਾਲ ਹੀ ਉਹ ਇਸ ਤੋਂ ਨਵੀਆਂ ਚੀਜ਼ਾਂ ਸਿੱਖ ਸਕਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ activities ਬਾਰੇ…
ਗਾਰਡਨਿੰਗ ਸਿਖਾਓ: ਜੇਕਰ ਤੁਹਾਨੂੰ ਅਤੇ ਬੱਚਿਆਂ ਨੂੰ ਪੌਦੇ ਪਸੰਦ ਹਨ ਤਾਂ ਉਨ੍ਹਾਂ ਦੀ ਗਾਰਡਨਿੰਗ ‘ਚ ਮਦਦ ਲਓ। ਉਨ੍ਹਾਂ ਨੂੰ ਪੌਦਿਆਂ ਦੀ ਮਹੱਤਤਾ ਦੱਸਦੇ ਹੋਏ ਰੋਜ਼ਾਨਾ ਪਾਣੀ ਦੇਣ ਦੀ ਸਿੱਖ ਦਿਓ। ਇਸ ਨਾਲ ਉਨ੍ਹਾਂ ਦੇ ਅੰਦਰ ਇੱਕ ਚੰਗੀ ਆਦਤ ਵੀ ਆਵੇਗੀ। ਅੱਜ ਦੇ ਬੱਚਿਆਂ ਨੂੰ ਹਰ ਕੰਮ ਆਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅਜਿਹੇ ‘ਚ ਤੁਹਾਡੀ ਧੀ ਜਾਂ ਪੁੱਤ ਹੈ ਤਾਂ ਤੁਸੀਂ ਉਨ੍ਹਾਂ ਨੂੰ ਖਾਣਾ ਪਕਾਉਣਾ ਸਿੱਖਾਂ ਸਕਦੇ ਹੋ। ਜੇ ਤੁਹਾਡਾ ਬੱਚਾ ਬਹੁਤ ਛੋਟਾ ਹੈ ਤਾਂ ਤੁਸੀਂ ਉਨ੍ਹਾਂ ਤੋਂ ਸੈਂਡਵਿਚ, ਬੇਲ ਪੂਰੀ, ਚਾਟ ਆਦਿ ਬਣਾ ਸਕਦੇ ਹੋ। ਇਸ ਤੋਂ ਇਲਾਵਾ ਕੇਕ, ਕੂਕੀਜ਼ ਬੇਕ ਕਰਵਾਉਣਾ ਵੀ ਸਹੀ ਰਹੇਗਾ। ਅਜਿਹੇ ‘ਚ ਉਨ੍ਹਾਂ ਦੇ ਅੰਦਰ ਇੱਕ ਹੋਰ ਹੁਨਰ ਆਵੇਗਾ। ਨਾਲ ਹੀ ਜੇ ਲੋੜ ਪਵੇ ਤਾਂ ਉਹ ਆਪਣੇ ਲਈ ਖਾਣਾ ਬਣਾ ਕੇ ਖਾ ਸਕਦੇ ਹਨ।
ਡਰਾਇੰਗ ਸਿਖਾਉਣਾ ਵੀ ਸਹੀ: ਬੱਚਿਆਂ ਨੂੰ ਰੰਗਾਂ ਦੀ ਦੁਨੀਆ ‘ਚ ਗੁੰਮ ਜਾਣ ਦਾ ਅਲੱਗ ਹੀ ਮਜ਼ਾ ਆਉਂਦਾ ਹੈ। ਅਜਿਹੇ ‘ਚ ਤੁਸੀਂ ਉਨ੍ਹਾਂ ਤੋਂ ਪੇਟਿੰਗ ਕਰਵਾ ਸਕਦੇ ਹੋ। ਇਸਦੇ ਲਈ ਇੱਕ ਡਰਾਇੰਗ ਕਿਤਾਬ ਅਤੇ ਰੰਗ ਖਰੀਦੋ ਅਤੇ ਉਹਨਾਂ ਨੂੰ ਦਿਓ। ਜੇ ਤੁਹਾਡੇ ਬੱਚੇ 5 ਸਾਲ ਤੋਂ ਵੱਧ ਉਮਰ ਦੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਬੱਬਲ ਪੇਂਟਿੰਗ, ਟੇਬਲ ਪੇਂਟਿੰਗ ਅਤੇ ਸਪਰੇ ਪੇਟਿੰਗ ਨੂੰ ਸਿਖਾ ਸਕਦੇ ਹੋ। ਇਸ ਨਾਲ ਉਹ ਬਿਜ਼ੀ ਰਹਿਣਗੇ ਅਤੇ ਨਾਲ ਹੀ ਉਨ੍ਹਾਂ ਦੀ creativity ਨਿਖ਼ਰ ਕੇ ਸਾਹਮਣੇ ਆਵੇਗੀ। ਇਸ ਦੇ ਨਾਲ ਹੀ ਸ਼ਰਾਰਤੀ ਬੱਚਿਆਂ ਨੂੰ ਹਮੇਸ਼ਾਂ ਦਿਮਾਗ ਵਾਲਾ ਕੰਮ ਕਰਨ ਦੇ ਸ਼ੌਕੀਨ ਹੁੰਦੇ ਹਨ। ਅਜਿਹੇ ‘ਚ ਤੁਸੀਂ ਉਨ੍ਹਾਂ ਨੂੰ ਪਜਲ ਗੇਮ ਲਿਆ ਕੇ ਦੇ ਸਕਦੇ ਹੋ। ਤੁਹਾਨੂੰ ਆਸਾਨੀ ਨਾਲ ਮਾਰਕੀਟ ‘ਚ ਬਹੁਤ ਸਾਰੀਆਂ ਪਜਲ ਗੇਮਜ਼ ਮਿਲ ਜਾਣਗੀਆਂ। ਇਸ ਤਰੀਕੇ ਨਾਲ ਉਹ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਨਾਲ ਉਹਨਾਂ ਦਾ ਟਾਈਮ ਪਾਸ ਹੋਣ ਦੇ ਨਾਲ ਦਿਮਾਗ ਦਾ ਵਿਕਾਸ ਹੋਵੇਗਾ। ਨਾਲ ਹੀ ਤੁਹਾਨੂੰ ਉਨ੍ਹਾਂ ਦੀਆਂ ਸ਼ਰਾਰਤਾਂ ਤੋਂ ਵੀ ਛੁਟਕਾਰਾ ਮਿਲੇਗਾ।
ਵੱਖ-ਵੱਖ ਕਲਾਸਾਂ ਕਰਵਾਓ Join: ਉਹ ਬੱਚੇ ਜੋ ਜ਼ਿਆਦਾ ਸ਼ੋਰ-ਸ਼ਰਾਬੇ ਵਾਲੇ ਹੁੰਦੇ ਹਨ ਉਨ੍ਹਾਂ ਨੂੰ ਇੰਸਟਰੂਮੈਂਟਸ ਪਸੰਦ ਹੁੰਦੇ ਹਨ। ਅਜਿਹੇ ‘ਚ ਤੁਸੀਂ ਉਨ੍ਹਾਂ ਨੂੰ ਗਿਟਾਰ, ਪਿਆਨੋ, ਤਬਲਾ, ਸਿੰਗਿੰਗ ਜਾਂ ਡਾਂਸ ਦੀਆਂ ਕਲਾਸਾਂ Join ਕਰਵਾ ਸਕਦੇ ਹੋ। ਇਸਦੇ ਲਈ ਤੁਹਾਨੂੰ ਆਸਾਨੀ ਨਾਲ ਆਨਲਾਈਨ ਕਲਾਸਾਂ ਮਿਲ ਜਾਣਗੀਆਂ। ਇਸ ਤੋਂ ਇਲਾਵਾ ਤੁਸੀਂ ਯੂ-ਟਿਊਬ ਦੀ ਮਦਦ ਵੀ ਲੈ ਸਕਦੇ ਹੋ। ਇਸ ਤਰ੍ਹਾਂ ਬੱਚੇ ਆਸਾਨੀ ਨਾਲ ਇਕ ਨਵੀਂ ਚੀਜ਼ ਸਿੱਖਣਗੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਟੀਚੇ ਨੂੰ ਅੱਗੇ ਚੁਣਨ ਦੀ ਪ੍ਰੇਰਨਾ ਵੀ ਮਿਲੇਗੀ।