Chocolate flavor health benefits: ਵੱਡੇ ਲੋਕਾਂ ਤੋਂ ਲੈ ਕੇ ਛੋਟੇ ਤੋਂ ਛੋਟੇ ਬੱਚੇ ਨੂੰ ਚਾਕਲੇਟ ਖਾਣਾ ਬਹੁਤ ਪਸੰਦ ਹੈ। ਖੁਸ਼ੀਆਂ ਦੇ ਮੌਕੇ ਵੀ ਜਾਂ ਕਿਸੇ ਪ੍ਰੋਗਰਾਮ ਵਿਚ ਵੀ ਲੋਕ ਇਕ ਦੂਜੇ ਨੂੰ ਚਾਕਲੇਟ ਦੇ ਕੇ ਜਾਂ ਖਵਾ ਕੇ ਖੁਸ਼ੀਆਂ ਵੰਡਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਚਾਕਲੇਟ ਇੰਨੀ ਜ਼ਿਆਦਾ ਪਸੰਦ ਹੁੰਦੀ ਹੈ ਕਿ ਉਹ ਆਈਸਕ੍ਰੀਮ, ਕੇਕ, ਟੌਫੀਆਂ ਅਤੇ ਹੋਰ ਵੀ ਕਈ ਚੀਜ਼ਾਂ ਚਾਕਲੇਟ ਫਲੇਵਰ ‘ਚ ਹੀ ਖਾਣਾ ਪਸੰਦ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਚਾਕਲੇਟ ਸਿਹਤ ਲਈ ਬਹੁਤ ਵਧੀਆ ਚੀਜ਼ ਹੈ? ਚਾਕਲੇਟ ਖਾਣ ਨਾਲ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਇਆ ਜਾਂਦਾ ਹੈ। ਚਾਕਲੇਟ ਬਹੁਤ ਸਾਰੇ ਫਲੇਵਰ ਵਿਚ ਮਿਲਦੀ ਹੈ। ਵਾਇਟ, ਡਾਰਕ ਜਾਂ ਮਿਲਕ ਚਾਕਲੇਟ ‘ਤੇ ਲੋਕਾਂ ਦਾ ਸੁਝਾਅ ਵੀ ਅਲੱਗ-ਅਲੱਗ ਹੁੰਦਾ ਹੇ। ਅੱਜ ਅਸੀ ਤੁਹਾਨੂੰ ਇਨ੍ਹਾਂ ਤਿੰਨਾਂ ਚਾਕਲੇਟ ਦੇ ਬਾਰੇ ਵਿਸਥਾਰ ਨਾਲ ਅਤੇ ਇਨ੍ਹਾਂ ਤੋਂ ਸਾਨੂੰ ਕੀ-ਕੀ ਫਾਇਦੇ ਹੁੰਦੇ ਹਨ, ਦੇ ਬਾਰੇ ਦੱਸਾਂਗੇ…..
ਡਾਰਕ ਚਾਕਲੇਟ: ਡਾਰਕ ਚਾਕਲੇਟ ਸ਼ੂਗਰ, ਕੋਕੋ ਸਾਲਿਡ ਅਤੇ ਦੁੱਧ ਦੇ ਮਿਸ਼ਰਨ ਨਾਲ ਬਣਦੀ ਹੈ। ਇਹ ਥੌੜੀ ਮਿੱਠੀ ਅਤੇ ਕੌੜੀ ਹੁੰਦੀ ਹੈ। ਇਸ ‘ਚ ਫਾਇਬਰ, ਆਇਰਨ, ਮੈਗਨੀਸ਼ੀਅਮ, ਮੈਂਗਨੀਜ਼ ਆਦਿ ਤੱਤ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ‘ਚ ਪੋਟਾਸ਼ੀਅਮ, ਫਾਸਫੋਰਸ, ਜ਼ਿੰਕ ਅਤੇ ਸੇਲੇਨਿਅਮ ਆਦਿ ਪਾਇਆ ਜਾਂਦਾ ਹੈ। ਇਹ ਸਾਡੇ ਸਰੀਰ ਲਈ ਐਂਟੀਆਕਸੀਡੈਂਟਸ ਦਾ ਕੰਮ ਕਰਦੇ ਹਨ। ਡਾਰਕ ਚਾਕਲੇਟ ਖੂਨ ਦੇ ਦੌਰੇ ਨੂੰ ਤੰਦਰੁਸਤ ਰੱਖਦੀ ਹੈ। ਇਸ ਨਾਲ ਦਿਲ ਸੰਬੰਧੀ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਹ ਦਿਮਾਗ ‘ਚ ਵੀ ਖੂਨ ਪਹੁੰਚਾਉਣ ‘ਚ ਮਦਦ ਕਰਦੀ ਹੈ ਅਤੇ ਤਣਾਅ ਦੂਰ ਕਰਦੀ ਹੈ।
ਮਿਲਕ ਚਾਕਲੇਟ: ਜੇਕਰ ਤੁਹਾਨੂੰ ਡਾਰਕ ਚਾਕਲੇਟ ਪਸੰਦ ਨਹੀਂ ਹੈ ਤਾਂ ਤੁਸੀਂ ਮਿਲਕ ਚਾਕਲੇਟ ਖਾ ਸਕਦੇ ਹੋ। ਮਿਲਕ ਚਾਕਲੇਟ ‘ਚ ਫੈਟ ਅਤ ਦੁੱਧ ਮੌਜੂਦ ਹੁੰਦਾ ਹੈ। ਇਹ ਬਹੁਤ ਕ੍ਰੀਮੀ ਅਤੇ ਲਾਇਟ ਹੁੰਦੀ ਹੈ। ਮਿਲਕ ਚਾਕਲੇਟ ਸਾਡੇ ਦਿਮਾਗ ਨੂੰ ਤੰਦਰੁਸਤ ਰੱਖਦੀ ਹੈ ਅਤੇ ਸੰਬੰਧ ਬਣਾਉਣ ਦੀ ਸ਼ਕਤੀ ਨੂੰ ਵਧਾਉਂਦੀ ਹੈ। ਡਾਰਕ ਚਾਕਲੇਟ ਦੀ ਤਰ੍ਹਾਂ ਹੀ ਮਿਲਕ ਚਾਕਲੇਟ ਵੀ ਸਿਹਤਮੰਦ ਹੁੰਦੀ ਹੈ।
ਵਾਇਟ ਚਾਕਲੇਟ ‘ਚ ਫੈਟ ਭਰਪੂਰ ਮਾਤਰਾ ‘ਚ ਹੁੰਦੀ ਹੈ। ਇਸ ‘ਚ ਕੋਕੋ ਬਟਰ, ਮਿਲਕ ਫੈਟ, ਮਿਲਕ ਪਾਊਡਰ ਅਤੇ ਸ਼ੂਗਰ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਇਸ ‘ਚ ਵਨੀਲਾ ਫਲੇਵਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ‘ਚ ਮੌਜੂਦ ਲੇਸਿਥਿਨ ਨਾਮਕ ਪਦਾਰਥ ਵਜ਼ਨ ਵਧਾਉਣ ‘ਚ ਮਦਦ ਕਰਦਾ ਹੈ। ਇਹ ਪਤਲੇ ਲੋਕਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੈ। ਤੁਸੀਂ ਇਨ੍ਹਾਂ ‘ਚੋਂ ਆਪਣੀ ਪਸੰਦ ਦੀ ਕੋਈ ਵੀ ਚਾਕਲੇਟ ਖਾ ਸਕਦੇ ਹੈ। ਇਹ ਤਿੰਨ ਚਾਕਲੇਟਾਂ ਸਿਹਤ ਲਈ ਫਾਇਦੇਮੰਦ ਹੁੰਦੀਆਂ ਹਨ ਅਤੇ ਸਰੀਰ ਨੂੰ ਅਲੱਗ-ਅਲੱਗ ਫਾਇਦਾ ਦਿੰਦੀਆਂ ਹਨ।