Cholesterol symptoms: ਸਾਡੇ ਸਰੀਰ ‘ਚ ਮੋਮ ਜਾਂ ਫੈਟ ਦੀ ਤਰ੍ਹਾਂ ਇੱਕ ਤਰਲ ਪਦਾਰਥ ਹੁੰਦਾ ਹੈ। ਇਸ ਨੂੰ ਕੋਲੇਸਟ੍ਰੋਲ ਅਤੇ ਲਿਪਿਡਸ ਕਹਿੰਦੇ ਹਨ। ਨਾਲ ਹੀ ਸਰੀਰ ਗੁੱਡ ਅਤੇ ਬੈਡ 2 ਕਿਸਮਾਂ ਦੇ ਕੋਲੈਸਟ੍ਰੋਲ ਹੁੰਦੇ ਹਨ। ਪਰ ਸਰੀਰ ‘ਚ ਬੈਡ ਕੋਲੇਸਟ੍ਰੋਲ ਦੇ ਵੱਧਣ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ। ਜਿੱਥੇ ਇਹ ਸਮੱਸਿਆ ਪਹਿਲਾ 40 ਸਾਲਾਂ ਦੀ ਉਮਰ ਤੋਂ ਬਾਅਦ ਲੋਕਾਂ ਨੂੰ ਪਰੇਸ਼ਾਨ ਕਰਦੀ ਸੀ। ਪਰ ਹੁਣ 18 ਤੋਂ 35 ਸਾਲ ਦੇ ਵਿਚਕਾਰ ਦੇ ਲੋਕ ਵੀ ਹਾਈ ਕੋਲੇਸਟ੍ਰੋਲ ਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਪਿੱਛੇ ਦਾ ਕਾਰਨ ਗਲਤ ਖਾਣ-ਪੀਣ ਅਤੇ ਲਾਈਫਸਟਾਈਲ ਹੈ। ਅਜਿਹੇ ‘ਚ ਹਾਰਟ ਅਟੈਕ ਆਉਣ ਦੇ ਨਾਲ ਬਲੱਡ ਪ੍ਰੈਸ਼ਰ ਵਧਣਾ, ਬ੍ਰੇਨ ਸਟ੍ਰੋਕ ਆਦਿ ਬਿਮਾਰੀਆਂ ਲੱਗਣ ਦਾ ਖ਼ਤਰਾ ਵੀ ਰਹਿੰਦਾ ਹੈ। ਪਰ ਸਮੇਂ ਦੇ ਨਾਲ ਇਸ ਦੇ ਲੱਛਣਾਂ ਨੂੰ ਪਛਾਣ ਕੇ ਇਸਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਲੱਛਣਾਂ ਬਾਰੇ…
ਹੱਥ-ਪੈਰ ਸੁੰਨ ਹੋਣੇ: ਨਾੜੀਆਂ ‘ਚ ਪਲੇਕ ਜਮ੍ਹਾਂ ਹੋਣ ਕਾਰਨ ਸਰੀਰ ‘ਚ ਬਲੱਡ ਸਰਕੂਲੇਸ਼ਨ ਸਹੀ ਤਰ੍ਹਾਂ ਨਹੀਂ ਹੁੰਦਾ। ਅਜਿਹੇ ‘ਚ ਜਿੱਥੇ ਆਕਸੀਜਨ ਯੁਕਤ ਖੂਨ ਨਹੀਂ ਪਹੁੰਚਦਾ ਉੱਥੇ ਤੇਜ਼ ਝਰਨਾਹਟ ਹੋਣ ਦੀ ਸਮੱਸਿਆ ਹੁੰਦੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਦੇ ਹੱਥ ਅਤੇ ਪੈਰ ਸੁੰਨ ਹੋਣਾ ਅਤੇ ਸਕਿਨ ‘ਤੇ ਕੀੜੀਆਂ ਚੱਲਣਾ ਮਹਿਸੂਸ ਹੁੰਦਾ ਹੈ। ਅਜਿਹੇ ‘ਚ ਕਿਸੇ ਡਾਕਟਰ ਨਾਲ ਤੁਰੰਤ ਸੰਪਰਕ ਕਰਨਾ ਚਾਹੀਦਾ ਹੈ। ਥੋੜ੍ਹਾ ਜਿਹਾ ਚੱਲਣ ਜਾਂ ਪੌੜੀਆਂ ਚੜ੍ਹਨ ਨਾਲ ਸਾਹ ਜ਼ਿਆਦਾ ਚੜ੍ਹਨਾ ਕੋਲੈਸਟ੍ਰੋਲ ਦੇ ਵੱਧਣ ਦੇ ਵੱਲ ਇਸ਼ਾਰਾ ਕਰਦਾ ਹੈ। ਇਸ ਤੋਂ ਇਲਾਵਾ ਬਿਨਾਂ ਕੋਈ ਮਿਹਨਤ ਦਾ ਕੰਮ ਕੀਤੇ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣਾ। ਸਰੀਰ ‘ਚ ਕੋਲੈਸਟ੍ਰੋਲ ਦੀ ਮਾਤਰਾ ਵੱਧਣ ਨਾਲ ਸਿਰ, ਗਰਦਨ, ਕਮਰ ਅਤੇ ਪੇਟ ‘ਚ ਅਸਹਿ ਦਰਦ ਹੁੰਦਾ ਹੈ। ਇਸ ਕਾਰਨ ਹਾਰਟ ਅਟੈਕ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਅੱਖਾਂ ‘ਤੇ ਪੀਲੇ ਧੱਫੜ ਬਣਨਾ: ਅੱਖਾਂ ਦੇ ਉੱਪਰਲੇ ਹਿੱਸੇ ‘ਤੇ ਪੀਲੇ ਧੱਫੜ ਸਰੀਰ ‘ਚ ਕੋਲੇਸਟ੍ਰੋਲ ਵਧਣ ਦਾ ਇਸ਼ਾਰਾ ਦਿੰਦੇ ਹਨ। ਇਸ ਦੇ ਹੋਣ ਦਾ ਕਾਰਨ ਖੂਨ ‘ਚ ਫੈਟ ਦੀ ਮਾਤਰਾ ਵੱਧਣਾ ਹੁੰਦਾ ਹੈ। ਇਸ ਤੋਂ ਇਲਾਵਾ ਇਹ ਡਾਇਬਿਟੀਜ਼ ਹੋਣ ਦਾ ਵੀ ਸੰਕੇਤ ਦਿੰਦਾ ਹੈ। ਸਰੀਰ ‘ਚ ਪਸੀਨਾ ਆਉਣਾ ਆਮ ਗੱਲ ਹੈ। ਪਰ ਬਹੁਤ ਜ਼ਿਆਦਾ ਪਸੀਨਾ ਆਉਣਾ, ਮਤਲੀ, ਬੇਚੈਨੀ, ਸਾਹ ਦੀ ਕਮੀ, ਆਦਿ ਕੋਲੈਸਟ੍ਰੋਲ ਵਧਣ ਦਾ ਇਸ਼ਾਰਾ ਦਿੰਦੇ ਹਨ। ਦਰਅਸਲ ਕੋਲੇਸਟ੍ਰੋਲ ਵੱਧਣ ਨਾਲ ਦਿਲ ਨੂੰ ਖੂਨ ਪਹੁੰਚਣ ‘ਚ ਮੁਸ਼ਕਲ ਆਉਂਦੀ ਹੈ। ਅਜਿਹੇ ‘ਚ ਸਾਹ, ਬੇਚੈਨੀ, ਪਸੀਨਾ ਆਉਣਾ ਦੀ ਸਮੱਸਿਆ ਹੁੰਦੀ ਹੈ। ਵੈਸੇ ਤਾਂ ਕੋਲੇਸਟ੍ਰੋਲ ਵਧਣ ਦਾ ਇਕ ਕਾਰਨ ਜੈਨੇਟਿਕ ਹੁੰਦਾ ਹੈ। ਪਰ ਫਿਰ ਵੀ ਜੇਕਰ ਘਰ ਦੇ ਕਿਸੇ ਮੈਂਬਰ ਨੂੰ ਅਜਿਹੀ ਕੋਈ ਸਮੱਸਿਆ ਨਜ਼ਰ ਆਉਂਦੀ ਹੈ ਤਾਂ ਤੁਰੰਤ ਕੋਲੈਸਟਰੋਲ ਦੀ ਜਾਂਚ ਕਰਵਾਓ। ਇਸ ਤੋਂ ਇਲਾਵਾ ਹਰੇਕ ਨੂੰ ਲਗਭਗ 3 ਸਾਲਾਂ ‘ਚ ਇਕ ਵਾਰ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਤਾਂ ਜੋ ਸਮੇਂ ਸਿਰ ਇਸ ਨੂੰ ਕੰਟਰੋਲ ਕੀਤਾ ਜਾ ਸਕੇ।
ਇਨ੍ਹਾਂ ਗੱਲਾਂ ਨੂੰ ਧਿਆਨ ‘ਚ ਰੱਖੋ
- ਆਇਲੀ ਅਤੇ ਮਸਾਲੇਦਾਰ ਭੋਜਨ ਖਾਣ ਤੋਂ ਪਰਹੇਜ਼ ਕਰੋ
- ਚਾਹ ਅਤੇ ਕੌਫੀ ਦੀ ਬਜਾਏ ਗ੍ਰੀਨ ਟੀ ਪੀਓ
- ਡਾਇਟ ‘ਚ ਹਰੀਆਂ ਸਬਜ਼ੀਆਂ ਸ਼ਾਮਲ ਕਰੋ
- ਤਾਜ਼ੇ ਫਲ ਖਾਓ
- ਡ੍ਰਾਈ ਫਰੂਟਸ, ਚਿਆ ਸੀਡਜ਼, ਸੂਰਜਮੁਖੀ ਦੇ ਬੀਜ ਦਾ ਸੇਵਨ ਕਰੋ
- ਨਾਸ਼ਤੇ ‘ਚ ਓਟਸ ਖਾਓ
- ਭਰਪੂਰ ਮਾਤਰਾ ‘ਚ ਪਾਣੀ ਪੀਓ
- ਰੋਜ਼ਾਨਾ ਸਵੇਰੇ ਅਤੇ ਸ਼ਾਮ ਯੋਗਾ ਅਤੇ ਕਸਰਤ ਕਰੋ
- ਸਮੇਂ-ਸਮੇਂ ਜਾਂ ਜ਼ਰੂਰਤ ਪੈਣ ‘ਤੇ ਡਾਕਟਰ ਨਾਲ ਸੰਪਰਕ ਕਰੋ।