Clove tea benefits: ਲੌਂਗ ਹਰ ਭਾਰਤੀ ਰਸੋਈ ‘ਚ ਆਸਾਨੀ ਨਾਲ ਮਿਲਣ ਵਾਲਾ ਹੈ। ਇਸ ਮਸਾਲੇ ਨਾਲ ਭੋਜਨ ਦਾ ਸਵਾਦ ਵਧਾਉਣ ਦੇ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਲੌਂਗ ਪੋਸ਼ਕ ਤੱਤਾਂ, ਐਂਟੀਆਕਸੀਡੈਂਟਸ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਨੂੰ ਖਾਣੇ ‘ਚ ਸ਼ਾਮਲ ਕਰਨ ਤੋਂ ਇਲਾਵਾ ਤੁਸੀਂ ਇਸ ਦੀ ਚਾਹ ਬਣਾ ਕੇ ਵੀ ਪੀ ਸਕਦੇ ਹੋ। ਸਿਹਤ ਮਾਹਿਰਾਂ ਅਨੁਸਾਰ ਲੌਂਗ ਦੀ ਚਾਹ ਪੀਣ ਨਾਲ ਇਮਿਊਨਿਟੀ ਵਧਣ ਤੋਂ ਲੈ ਕੇ ਭਾਰ ਘਟਾਉਣ ਤੱਕ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਇਸ ਦੇ ਸੇਵਨ ਨਾਲ ਚਿਹਰੇ ‘ਤੇ ਨਿਖਾਰ ਆਉਂਦਾ ਹੈ। ਆਓ ਜਾਣਦੇ ਹਾਂ ਲੌਂਗ ਦੀ ਚਾਹ ਬਣਾਉਣ ਦਾ ਤਰੀਕਾ ਅਤੇ ਇਸ ਨੂੰ ਪੀਣ ਦੇ ਫਾਇਦੇ।
ਲੌਂਗ ਦੀ ਚਾਹ ਬਣਾਉਣ ਦਾ ਤਰੀਕਾ
- ਇਸ ਦੇ ਲਈ ਪੈਨ ‘ਚ 1-4 ਸਾਬਤ ਲੌਂਗ ਅਤੇ 1 ਕੱਪ ਪਾਣੀ ਪਾਓ।
- ਇਸ ਨੂੰ 3-5 ਮਿੰਟ ਤੱਕ ਉਬਲਣ ਦਿਓ।
- ਲਓ ਜੀ ਤੁਹਾਡੀ ਚਾਹ ਤਿਆਰ ਹੈ।
- ਇਸ ਨੂੰ ਇਕ ਕੱਪ ‘ਚ ਛਾਣਕੇ ਸਵਾਦ ਮੁਤਾਬਕ ਸ਼ਹਿਦ ਮਿਲਾ ਕੇ ਸਵੇਰੇ ਪੀਓ।
- ਨੋਟ- ਸਿਹਤ ਮਾਹਿਰਾਂ ਅਨੁਸਾਰ 1 ਕੱਪ ਤੋਂ ਵੱਧ ਚਾਹ ਨਹੀਂ ਪੀਣੀ ਚਾਹੀਦੀ। ਨਹੀਂ ਤਾਂ ਇਸ ਨਾਲ ਸਿਹਤ ਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ।
ਆਓ ਜਾਣਦੇ ਹਾਂ ਲੌਂਗ ਦੀ ਚਾਹ ਪੀਣ ਦੇ ਫਾਇਦੇ
ਇਮਿਊਨਿਟੀ ਵਧਾਏ: ਲੌਂਗ ‘ਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ ਜੋ ਸਰੀਰ ਨੂੰ ਫ੍ਰੀ ਰੈਡੀਕਲਸ ਨਾਲ ਹੋਣ ਵਾਲੇ ਨੁਕਸਾਨ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦੇ ਹਨ। ਇਮਿਊਨਿਟੀ ਮਜ਼ਬੂਤ ਹੋਣ ਨਾਲ ਬਿਮਾਰੀਆਂ ਲੱਗਣ ਦਾ ਖ਼ਤਰਾ ਘੱਟ ਜਾਂਦਾ ਹੈ।
ਸਰਦੀ-ਖ਼ੰਘ ਤੋਂ ਬਚਾਏ: ਲੌਂਗ ਐਂਟੀਸੈਪਟਿਕ, ਐਂਟੀ-ਵਾਇਰਲ ਅਤੇ ਐਂਟੀ-ਮਾਈਕ੍ਰੋਬਾਇਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਬਣੀ ਚਾਹ ਦਾ ਸੇਵਨ ਤੁਹਾਨੂੰ ਸਰਦੀ, ਖ਼ੰਘ, ਜ਼ੁਕਾਮ ਆਦਿ ਤੋਂ ਬਚਾਅ ਰਹਿੰਦਾ ਹੈ। ਇਸ ਦੇ ਨਾਲ ਹੀ ਕੋਰੋਨਾ ਤੋਂ ਸੁਰੱਖਿਅਤ ਰਹਿਣ ‘ਚ ਮਦਦ ਮਿਲ ਸਕਦੀ ਹੈ।
ਪਾਚਨ ਕਿਰਿਆ ਰੱਖੇ ਤੰਦਰੁਸਤ: ਇਸ ਹੈਲਥੀ ਚਾਹ ਦਾ ਸੇਵਨ ਪਾਚਨ ਕਿਰਿਆ ਨੂੰ ਠੀਕ ਰੱਖਣ ‘ਚ ਮਦਦ ਕਰਦਾ ਹੈ। ਅਜਿਹੇ ‘ਚ ਪੇਟ ਦਰਦ, ਬਦਹਜ਼ਮੀ, ਐਸੀਡਿਟੀ ਆਦਿ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ।
ਭਾਰ ਘਟਾਉਣ ‘ਚ ਲਾਭਦਾਇਕ: ਇਸ ਐਂਟੀ-ਆਕਸੀਡੈਂਟ, ਔਸ਼ਧੀ ਗੁਣਾਂ ਨਾਲ ਭਰਪੂਰ ਲੌਂਗ ਦੀ ਚਾਹ ਪੀਣ ਨਾਲ ਭਾਰ ਕੰਟਰੋਲ ‘ਚ ਮਦਦ ਮਿਲਦੀ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਮੌਜੂਦ ਜ਼ਹਿਰੀਲੇ ਤੱਤ ਬਾਹਰ ਨਿਕਲਕੇ ਬਾਡੀ ਸ਼ੇਪ ‘ਚ ਆਉਂਦੀ ਹੈ।
ਮੈਟਾਬੋਲੀਜ਼ਮ ਵਧਾਏ: ਇਸ ਦੇ ਸੇਵਨ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ। ਇਸ ਤਰ੍ਹਾਂ ਇਹ ਸਿਹਤਮੰਦ ਰਹਿਣ ‘ਚ ਮਦਦ ਕਰਦਾ ਹੈ।
ਦੰਦਾਂ ਲਈ ਹੈਲਥੀ: ਅਕਸਰ ਮਸੂੜਿਆਂ, ਦੰਦਾਂ ‘ਚ ਦਰਦ, ਖੂਨ ਨਿਕਲਣ ਆਦਿ ਦੀ ਸਮੱਸਿਆ ਹੁੰਦੀ ਹੈ। ਇਸ ਤੋਂ ਬਚਣ ਅਤੇ ਰਾਹਤ ਪਾਉਣ ਲਈ ਲੌਂਗ ਦੀ ਚਾਹ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਮਸੂੜਿਆਂ ਦੀ ਸੋਜ ਨੂੰ ਘੱਟ ਕਰਦੇ ਹਨ ਅਤੇ ਦੰਦਾਂ ਦੇ ਦਰਦ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਦਿੰਦੇ ਹਨ। ਇਸ ਦੇ ਨਾਲ ਹੀ ਇਹ ਮੂੰਹ ‘ਚ ਬੈਕਟੀਰੀਆ ਨੂੰ ਵਧਣ ਤੋਂ ਰੋਕਦਾ ਹੈ।
ਬਲਗਮ ਨੂੰ ਸਾਫ਼ ਕਰਨ ‘ਚ ਮਦਦਗਾਰ: ਸਰਦੀਆਂ ‘ਚ ਛਾਤੀ ‘ਚ ਬਲਗਮ ਜਮ੍ਹਾ ਹੋਣ ਦੀ ਸਮੱਸਿਆ ਹੁੰਦੀ ਹੈ। ਇਸ ਤੋਂ ਬਚਣ ਲਈ ਤੁਸੀਂ ਲੌਂਗ ਦੀ ਚਾਹ ਪੀ ਸਕਦੇ ਹੋ। ਲੌਂਗ ‘ਚ ਮੌਜੂਦ ਯੂਜੇਨੋਲ ਨਾਮਕ ਤੱਤ ਬਲਗਮ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ।
ਸੰਕ੍ਰਮਣ ਨਾਲ ਲੜਨ ‘ਚ ਮਦਦ ਕਰੇ: ਲੌਂਗ ‘ਚ ਮੌਜੂਦ ਵਿਟਾਮਿਨ ਈ ਅਤੇ ਕੇ ਬੈਕਟੀਰੀਆ ਦੇ ਸੰਕ੍ਰਮਣ ਨਾਲ ਲੜਨ ‘ਚ ਮਦਦ ਕਰਦੇ ਹਨ। ਇਸ ਦੀ ਚਾਹ ਪੀਣ ਨਾਲ ਸਰੀਰ ਦਾ ਵਧਦਾ ਤਾਪਮਾਨ ਘੱਟ ਹੋ ਜਾਂਦਾ ਹੈ।
ਸਕਿਨ ਕਰੇਗੀ ਗਲੋਂ: ਲੌਂਗ ਦੀ ਚਾਹ ਸਿਹਤ ਲਈ ਹੀ ਨਹੀਂ ਸਗੋਂ ਸਕਿਨ ਲਈ ਵੀ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਮੌਜੂਦ ਹਾਨੀਕਾਰਕ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਇਹ ਸਕਿਨ ਨੂੰ ਡੂੰਘਾਈ ਨਾਲ ਸਾਫ਼ ਕਰਦਾ ਹੈ ਅਤੇ ਚਿਹਰੇ ‘ਤੇ ਚਮਕ ਲਿਆਉਂਦਾ ਹੈ। ਇਸ ਤੋਂ ਇਲਾਵਾ ਇਸ ਨਾਲ ਜ਼ਖਮ ਜਲਦੀ ਭਰਨ, ਫੰਗਲ ਇਨਫੈਕਸ਼ਨ ਅਤੇ ਸਕਿਨ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।