Cloves health benefits: ਭੋਜਨ ਬਣਾਉਣ ਵਿਚ ਵਰਤੇ ਜਾਣ ਵਾਲੇ ਲੌਂਗ ਭੋਜਨ ਦਾ ਸੁਆਦ ਵਧਾਉਣ ਦੇ ਨਾਲ-ਨਾਲ ਸਿਹਤ ਨੂੰ ਤੰਦਰੁਸਤ ਬਣਾਈ ਰੱਖਣ ਵਿਚ ਵੀ ਲਾਭਕਾਰੀ ਹੁੰਦੇ ਹਨ। ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹੋਣ ਕਰਕੇ ਇਸਦੀ ਵਰਤੋਂ ਦਵਾਈਆਂ ਬਣਾਉਣ ਵਿਚ ਵੀ ਕੀਤੀ ਜਾਂਦੀ ਹੈ। ਸਿਰਫ 2 ਲੌਂਗ ਲੈਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੋਣ ਦੇ ਨਾਲ ਦੰਦਾਂ ਦੇ ਦਰਦ, ਸਰਦੀ-ਜ਼ੁਕਾਮ ਆਦਿ ਬਹੁਤ ਸਾਰੀਆਂ ਛੋਟੀਆਂ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਅਣਗਿਣਤ ਫਾਇਦਿਆਂ ਬਾਰੇ…
- ਲੌਂਗ ਪੇਟ ਦੀ ਐਸਿਡਿਟੀ ਵਿੱਚ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਲਈ ਇਕ ਪੈਨ ਵਿੱਚ 1 ਕੱਪ ਪਾਣੀ ਨੂੰ ਉਬਾਲੋ। ਫਿਰ ਇਸ ਵਿਚ 2 ਲੌਂਗ ਪੀਸ ਕੇ ਉਸਦਾ ਪਾਊਡਰ ਮਿਲਾ ਲਓ। ਜਦੋਂ ਪਾਣੀ ਆਪਣਾ ਰੰਗ ਬਦਲਦਾ ਹੈ ਤਾਂ ਗੈਸ ਬੰਦ ਕਰ ਦਿਓ। ਉਸ ਤੋਂ ਬਾਅਦ ਇਸ ਨੂੰ ਠੰਡਾ ਕਰਕੇ ਪੀਓ।
- ਦੰਦਾਂ ਦੇ ਦਰਦ ਲਈ 2 ਲੌਂਗ ਪੀਸ ਲਓ। ਤਿਆਰ ਕੀਤੇ ਗਏ ਪਾਊਡਰ ਵਿਚ 1 ਚਮਚ ਨਿੰਬੂ ਦਾ ਰਸ ਮਿਲਾਓ ਅਤੇ ਇਸ ਨੂੰ ਦੰਦਾਂ ‘ਤੇ ਮਲ ਦਿਓ।
- ਰੋਜ਼ਾਨਾ ਭੋਜਨ ਤੋਂ ਬਾਅਦ 2 ਲੌਂਗ ਅਤੇ 1 ਛੋਟਾ ਇਲਾਇਚੀ ਇਕੱਠੇ ਚਬਾਉਣ ਨਾਲ ਮੂੰਹ ਦੀ ਬਦਬੂ ਦੂਰ ਹੁੰਦੀ ਹੈ। ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਹੈ।
- ਸਰਦੀ-ਜ਼ੁਕਾਮ ਦੀ ਸਮੱਸਿਆ ਹੋਣ ‘ਤੇ 2 ਲੌਂਗ ਅਤੇ 4-5 ਤੁਲਸੀ ਦੇ ਪੱਤਿਆਂ ਨੂੰ ਇਕ ਕੱਪ ਪਾਣੀ ‘ਚ ਉਬਾਲੋ। ਲੋੜ ਅਨੁਸਾਰ ਸ਼ਹਿਦ ਮਿਲਾਓ। ਤਿਆਰ ਕੀਤਾ ਗਿਆ ਮਿਸ਼ਰਣ ਨੂੰ ਠੰਡਾ ਕਰਕੇ ਪੀਣ ਨਾਲ ਫ਼ਾਇਦਾ ਮਿਲਦਾ ਹੈ।
- ਅਕਸਰ ਲੋਕਾਂ ਨੂੰ ਮੂੰਹ ‘ਚ ਛਾਲੇ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ 2 ਲੌਂਗ ਨੂੰ ਹਲਕਾ ਭੁੰਨ ਕੇ ਮੂੰਹ ਵਿਚ ਰੱਖੋ। ਇਸਤੋਂ ਬਾਅਦ ਮੂੰਹ ਵਿੱਚ ਲਾਰ ਆਉਣ ‘ਤੇ ਥੁੱਕਦੇ ਰਹੋ। ਜਲਦੀ ਹੀ ਛਾਲੇ ਦੂਰ ਹੋ ਜਾਣਗੇ।
- ਅੱਜ ਕੱਲ ਦੀ ਭੱਜ ਦੌੜ ਭਰੀ ਜ਼ਿੰਦਗੀ ‘ਚ ਹਰ ਦੂਜਾ ਵਿਅਕਤੀ ਸਟ੍ਰੈੱਸ ਦਾ ਸ਼ਿਕਾਰ ਹੈ। ਅਜਿਹੇ ‘ਚ 2 ਲੌਂਗ, ਤੁਲਸੀ ਅਤੇ ਪੁਦੀਨੇ ਦੇ 7-8 ਪੱਤੇ ਅਤੇ ਇੱਕ ਛੋਟੀ ਇਲਾਇਚੀ ਨੂੰ ਪਾਣੀ ਵਿੱਚ ਉਬਾਲੋ। ਤਿਆਰ ਮਿਸ਼ਰਣ ਪੀਣ ਨਾਲ ਮਨ ਸ਼ਾਂਤ ਹੁੰਦਾ ਹੈ ਅਤੇ ਤਣਾਅ ਘੱਟ ਹੁੰਦਾ ਹੈ।
- ਗਰਦਨ ਦਰਦ ਹੋਣ ਦੀ ਸਮੱਸਿਆ ਹੋਣ ‘ਤੇ 2 ਲੌਂਗ ਨੂੰ ਪੀਸ ਲਓ। ਤਿਆਰ ਪਾਊਡਰ ‘ਚ 1 ਚੱਮਚ ਸਰ੍ਹੋਂ ਦਾ ਤੇਲ ਮਿਕਸ ਕਰਕੇ ਹਲਕੇ ਹੱਥਾਂ ਨਾਲ ਮਸਾਜ ਕਰਨ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
- ਖ਼ਾਸ ਤੌਰ ‘ਤੇ ਬੱਚਿਆਂ ਦੇ ਪੇਟ ਵਿਚ ਕੀੜੇ-ਮਕੌੜੇ ਹੁੰਦੇ ਹਨ। ਅਜਿਹੇ ‘ਚ 2 ਲੌਂਗ ਦੇ ਪਾਊਡਰ ‘ਚ 1 ਚੱਮਚ ਸ਼ਹਿਦ ਮਿਲਾਓ ਅਤੇ ਕੁਝ ਦਿਨਾਂ ਤੱਕ ਖਾਓ। ਇਸ ਨਾਲ ਜਲਦੀ ਰਾਹਤ ਮਿਲੇਗੀ।
- ਸਿਰ ਦਰਦ ਹੋਣ ਤੇ 2 ਲੌਂਗ ਅਤੇ ਇੱਕ ਚੁਟਕੀ ਕਪੂਰ ਨੂੰ ਪੀਸ ਲਓ। ਤਿਆਰ ਪਾਊਡਰ ਨੂੰ 1 ਚਮਚ ਨਾਰੀਅਲ ਦੇ ਤੇਲ ਵਿਚ ਮਿਲਾਕੇ ਸਿਰ ਦੀ ਹਲਕੇ ਹੱਥਾਂ ਨਾਲ ਮਾਲਸ਼ ਕਰੋ।