Cloves health benefits: ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਚੰਗੀ ਡਾਇਟ ਲੈਣਾ ਬਹੁਤ ਜ਼ਰੂਰੀ ਹੈ। ਇਸ ਨਾਲ ਇਮਿਊਨਿਟੀ ਸਟਰਾਂਗ ਹੋਣ ਦੇ ਨਾਲ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ। ਪਰ ਭੱਜ-ਦੌੜ ਭਰੀ ਜ਼ਿੰਦਗੀ ਕਾਰਨ ਬਹੁਤ ਸਾਰੇ ਲੋਕ ਆਪਣੀ ਸਿਹਤ ਦਾ ਚੰਗਾ ਖਿਆਲ ਨਹੀਂ ਰੱਖ ਪਾਉਂਦੇ ਹੈ। ਅਜਿਹੇ ‘ਚ ਉਹ ਆਪਣੀ ਡੇਲੀ ਡਾਇਟ ‘ਚ ਲੌਂਗ ਨੂੰ ਸ਼ਾਮਲ ਕਰ ਸਕਦੇ ਹਨ। ਲੌਂਗ ‘ਚ ਵਿਟਾਮਿਨ ਏ, ਸੀ, ਡੀ, ਈ, ਥਿਆਮੀਨ, ਓਮੇਗਾ 3 ਫੈਟੀ ਐਸਿਡ, ਐਂਟੀ-ਇੰਫਲਾਮੇਟਰੀ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਅਜਿਹੇ ‘ਚ ਤੁਸੀਂ ਇਸ ਦਾ ਸੇਵਨ ਕਰਕੇ ਆਪਣੇ ਆਪ ਨੂੰ ਤੰਦਰੁਸਤ ਅਤੇ ਵਧੀਆ ਰੱਖ ਸਕਦੇ ਹੋ। ਇਸ ਲਈ ਸੌਣ ਤੋਂ ਪਹਿਲਾਂ 1 ਗਲਾਸ ਗਰਮ ਪਾਣੀ ਨਾਲ 1-2 ਲੌਂਗ ਦਾ ਸੇਵਨ ਕਰੋ।
ਤਾਂ ਆਓ ਜਾਣਦੇ ਹਾਂ ਇਸਦੇ ਫ਼ਾਇਦਿਆਂ ਬਾਰੇ…
ਮਜ਼ਬੂਤ ਇਮਿਊਨਿਟੀ: ਦੁਨੀਆਂ ਭਰ ‘ਚ ਫੈਲ ਰਹੇ ਕੋਰੋਨਾ ਵਾਇਰਸ ਤੋਂ ਬਚਣ ਲਈਹਰ ਕਿਸੀ ਨੂੰ ਇਮਿਊਨਿਟੀ ਮਜ਼ਬੂਤ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਅਜਿਹੇ ‘ਚ ਗਰਮ ਪਾਣੀ ਨਾਲ ਲੌਂਗ ਦਾ ਸੇਵਨ ਕਰਨਾ ਬੈਸਟ ਆਪਸ਼ਨ ਹੈ। ਇਸ ਨਾਲ ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ‘ਚ ਸਹਾਇਤਾ ਮਿਲੇਗੀ। ਇਸ ਤਰ੍ਹਾਂ ਮੌਸਮੀ ਸਰਦੀ, ਖੰਘ ਅਤੇ ਕੋਰੋਨਾ ਵਾਇਰਸ ਦਾ ਖ਼ਤਰਾ ਘੱਟ ਹੋਵੇਗਾ।
ਪੇਟ ਦੀ ਸਮੱਸਿਆ ਹੋਵੇਗੀ ਦੂਰ: ਪੇਟ ਦੀ ਸਮੱਸਿਆ ਨਾਲ ਜੂਝ ਰਹੇ ਲੋਕ ਸੌਣ ਤੋਂ ਪਹਿਲਾਂ 1 ਗਲਾਸ ਗਰਮ ਪਾਣੀ ਨਾਲ 2 ਲੌਂਗ ਖਾਓ। ਇਸ ਦੇ ਸੇਵਨ ਨਾਲ ਪੇਟ ਦੀ ਚੰਗੀ ਸਫਾਈ ਹੋਣ ਦੇ ਨਾਲ ਪਾਚਨ ਤੰਤਰ ਮਜ਼ਬੂਤ ਹੋਵੇਗਾ। ਅਜਿਹੇ ‘ਚ ਤੁਹਾਨੂੰ ਕਬਜ਼, ਗੈਸ, ਦਸਤ ਆਦਿ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਲੌਂਗ ਦਾ ਸੇਵਨ ਮੌਸਮੀ ਬੀਮਾਰੀਆਂ ਅਤੇ ਸਾਹ ਦੀਆਂ ਸਮੱਸਿਆਵਾਂ ਨਾਲ ਲੜਨ ਲਈ ਤਾਕਤ ਪ੍ਰਦਾਨ ਕਰਦਾ ਹੈ। ਅਜਿਹੇ ‘ਚ ਇਸਨੂੰ ਲੈਣ ਨਾਲ ਬ੍ਰੌਨਕਾਈਟਸ, ਸਾਈਨਸ ਅਤੇ ਅਸਥਮਾ ਤੋਂ ਵੀ ਰਾਹਤ ਮਿਲ ਸਕਦੀ ਹੈ।
ਕੰਬਦੇ ਹੱਥਾਂ-ਪੈਰਾਂ ਦੀ ਸਮੱਸਿਆ ਤੋਂ ਮਿਲੇਗਾ ਛੁਟਕਾਰਾ: ਜਿਨ੍ਹਾਂ ਲੋਕਾਂ ਨੂੰ ਹੱਥ-ਪੈਰ ਕੰਬਣ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਲਈ ਲੌਂਗ ਬਹੁਤ ਕਾਰਗਾਰ ਹੈ। ਇਸ ਸਮੱਸਿਆ ਤੋਂ ਪ੍ਰੇਸ਼ਾਨ ਮਰੀਜ਼ਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ 1-2 ਲੌਂਗ ਕੋਸੇ ਪਾਣੀ ਨਾਲ ਖਾਣੇ ਚਾਹੀਦੇ ਹਨ। ਇਸ ਨਾਲ ਉਨ੍ਹਾਂ ਨੂੰ ਜਲਦੀ ਹੀ ਇਸ ਸਮੱਸਿਆ ਤੋਂ ਰਾਹਤ ਮਿਲੇਗੀ। ਲੌਂਗ ‘ਚ ਪੌਸ਼ਟਿਕ ਤੱਤ ਅਤੇ ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਅਜਿਹੇ ‘ਚ ਗਰਮ ਪਾਣੀ ਨਾਲ ਲੌਂਗ ਖਾਣ ਨਾਲ ਦੰਦਾਂ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਲੌਂਗ ਦਾ ਸੇਵਨ ਕਰਨ ਨਾਲ ਗਲੇ ਦੇ ਦਰਦ ਅਤੇ ਖ਼ਰਾਬ ਤੋਂ ਵੀ ਰਾਹਤ ਮਿਲਦੀ ਹੈ। ਲੌਂਗ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਨਾਲ ਹੀ ਇਸ ‘ਚ ਮੌਜੂਦ ਸੈਲੀਸੀਲੇਟ ਤੱਤ ਚਿਹਰੇ ‘ਤੇ ਪਏ ਕਿੱਲ-ਮੁਹਾਸਿਆਂ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ।