Coconut Oil mouth pulling: ਨਾਰੀਅਲ ਦਾ ਤੇਲ ਨਾ ਸਿਰਫ ਤੁਹਾਡੀ ਸੁੰਦਰਤਾ ਨੂੰ ਵਧਾਉਂਦਾ ਹੈ ਬਲਕਿ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਓਥੇ ਹੀ ਤੁਸੀਂ ਨਾਰੀਅਲ ਦੇ ਤੇਲ ਨਾਲ ਕੁਰਲੀ ਕਰਨ ਤੋਂ ਬਾਅਦ ਵੀ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਤੋਂ ਬਚ ਸਕਦੇ ਹੋ। ਆਯੁਰਵੈਦ ਦੇ ਅਨੁਸਾਰ ਨਾਰੀਅਲ ਦੇ ਤੇਲ ਨਾਲ ਕੁਰਲੀ ਕਰਕੇ ਪਾਚਣ ਤੰਦਰੁਸਤ ਰਹਿੰਦਾ ਹੈ ਜੋ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਆਓ ਅਸੀਂ ਤੁਹਾਨੂੰ ਨਾਰੀਅਲ ਦੇ ਤੇਲ ਨਾਲ ਕੁਰਲੀ ਕਰਨ ਦੇ ਜ਼ਬਰਦਸਤ ਲਾਭ ਅਤੇ ਸਹੀ ਤਰੀਕੇ ਬਾਰੇ ਦੱਸਦੇ ਹਾਂ।
ਕੁਰਲੀ ਕਿਵੇਂ ਕਰੀਏ?: ਸਭ ਤੋਂ ਪਹਿਲਾਂ 1 ਚੱਮਚ ਨਾਰੀਅਲ ਦਾ ਤੇਲ ਮੂੰਹ ਵਿਚ ਪਾ ਕੇ ਇਸ ਨੂੰ ਇਕ ਮਿੰਟ ਤੱਕ ਘੁੰਮਾਓ। ਫਿਰ ਤੇਲ ਨੂੰ ਥੁੱਕ ਦਿਓ ਅਤੇ ਫਿਰ ਤੇਲ ਨਾਲ ਕੁਰਲੀ ਕਰੋ। ਤੁਸੀਂ ਇਸਦੇ ਸਮੇਂ ਨੂੰ ਹੌਲੀ-ਹੌਲੀ ਵਧਾ ਸਕਦੇ ਹੋ। ਸਵੇਰੇ ਖਾਲੀ ਪੇਟ ਨਾਰੀਅਲ ਦੇ ਤੇਲ ਨਾਲ ਕੁਰਲੀ ਕਰਨ ਨਾਲ ਤੁਹਾਨੂੰ ਜ਼ਿਆਦਾ ਫ਼ਾਇਦੇ ਹੋਣਗੇ। ਪਰ ਇਹ ਯਾਦ ਰੱਖੋ ਕਿ ਜ਼ਿਆਦਾ ਜ਼ੋਰ ਨਾਲ ਕੁਰਲੀ ਨਾ ਕਰੋ ਅਤੇ ਨਾ ਹੀ ਇਸ ਨੂੰ ਨਿਗਲੋ। ਕੁਰਲੀ ਕਰਨ ਲਈ ਹਮੇਸ਼ਾ ਆਰਗੈਨਿਕ, ਕੱਚਾ ਜਾਂ ਅਨਰਿਫਾਇੰਡ ਨਾਰੀਅਲ ਦੇ ਤੇਲ ਦੀ ਵਰਤੋਂ ਕਰੋ। ਆਯੁਰਵੈਦ ਦੇ ਅਨੁਸਾਰ ਨਾਰੀਅਲ ਦੇ ਤੇਲ ਵਿੱਚ ਐਂਟੀ-ਬੈਕਟਰੀਅਲ, ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ ਅਤੇ ਐਂਟੀ-ਮਾਈਕਰੋਬਾਇਲ ਗੁਣ ਹੁੰਦੇ ਹਨ। ਇਹ ਮੂੰਹ ਨੂੰ ਚੰਗੀ ਤਰ੍ਹਾਂ ਸਾਫ਼ ਕਰਦਾ ਹੈ ਅਤੇ ਸਾਰੇ ਖ਼ਰਾਬ ਬੈਕਟੀਰੀਆ ਵੀ ਨਿਕਲ ਜਾਂਦੇ ਹਨ। ਇਸ ਲਈ ਨਾਰੀਅਲ ਦੇ ਤੇਲ ਨੂੰ ਵਧੀਆ ਮਾਊਥਵਾੱਸ਼ ਮੰਨਿਆ ਜਾਂਦਾ ਹੈ।
ਵਧੀਆ ਪਾਚਨ ਤੰਤਰ: ਇਸ ਦਾ ਅਸਰ ਪਾਚਨ ਤੰਤਰ ‘ਤੇ ਵੀ ਪੈਂਦਾ ਹੈ। ਆਯੁਰਵੈਦ ਦੇ ਅਨੁਸਾਰ ਇਹ ਪਾਚਨ ਤੰਤਰ ਨੂੰ ਤੰਦਰੁਸਤ ਰੱਖਦਾ ਹੈ ਜਿਸ ਨਾਲ ਭੋਜਨ ਸਹੀ ਤਰ੍ਹਾਂ ਹਜ਼ਮ ਹੁੰਦਾ ਹੈ। ਨਾਲ ਹੀ ਤੁਸੀਂ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ। ਦਰਅਸਲ ਪਾਚਨ ਤੰਤਰ ਦੀ ਸ਼ੁਰੂਆਤ ਮੂੰਹ ਤੋਂ ਹੁੰਦੀ ਹੈ। ਜਦੋਂ ਤੁਸੀਂ ਭੋਜਨ ਖਾਂਦੇ ਹੋ ਤਾਂ ਜੀਭ ਉਸ ਦੇ ਪੌਸ਼ਟਿਕ ਤੱਤਾਂ ਦਾ ਪਤਾ ਲਗਾਉਂਦੀ ਹੈ ਅਤੇ ਪਾਚਨ ਪ੍ਰਣਾਲੀ ਨੂੰ ਸੰਕੇਤ ਦਿੰਦੀ ਹੈ। ਜੇ ਮੂੰਹ ਸਾਫ ਨਹੀਂ ਹੋਵੇਗਾ ਤਾਂ ਜੀਭ ਪਾਚਨ ਪ੍ਰਣਾਲੀ ਨੂੰ ਸੰਕੇਤ ਨਹੀਂ ਦੇ ਸਕੇਗੀ ਜਿਸ ਕਾਰਨ ਪੋਸ਼ਕ ਤੱਤ ਜਜ਼ਬ ਨਹੀਂ ਹੋਣਗੇ।
ਮਸੂੜਿਆਂ ਦੀ ਸੋਜ ਹੋਵੇਗੀ ਦੂਰ: ਨਾਰੀਅਲ ਦੇ ਤੇਲ ਨਾਲ ਕੁਰਲੀ ਕਰਨ ਨਾਲ ਮੂੰਹ ਦੇ ਜ਼ਹਿਰੀਲੇਪਨ ਦੂਰ ਹੋ ਜਾਂਦੇ ਹਨ ਜਿਸ ਕਾਰਨ ਮਸੂੜਿਆਂ ਦੀ ਸੋਜ਼, ਖੂਨ ਵਗਣਾ, ਪਲਾਕ ਅਤੇ ਬਦਬੂ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਗਲਤ ਖਾਣ-ਪੀਣ ਕਾਰਨ ਅੱਜ ਕੱਲ ਛੋਟੀ ਉਮਰ ਵਿੱਚ ਹੀ ਦੰਦਾਂ ਵਿੱਚ ਕੀੜਾ ਲੱਗ ਜਾਂਦਾ ਹੈ। ਕੁਝ ਲੋਕਾਂ ਨੂੰ ਇਸ ਦੇ ਕਾਰਨ ਦੰਦ ਵੀ ਕਢਵਾਉਣੇ ਪੈਂਦੇ ਹਨ। ਅਜਿਹੇ ‘ਚ ਇੱਕ ਦਿਨ ਬਾਅਦ ਨਾਰੀਅਲ ਦੇ ਤੇਲ ਨਾਲ ਕੁਰਲੀ ਕਰਨ ਦੀ ਆਦਤ ਪਾਓ। ਇਸ ਨਾਲ ਦੰਦਾਂ ਵਿਚ ਕੀੜਾ ਨਹੀਂ ਲੱਗੇਗਾ ਅਤੇ ਉਹ ਤੰਦਰੁਸਤ ਵੀ ਰਹਿਣਗੇ।