Coconut water benefits: ਗਰਮੀਆਂ ਵਿਚ ਨਾਰੀਅਲ ਪਾਣੀ ਦਾ ਸੇਵਨ ਨਾ ਸਿਰਫ ਪਿਆਸ ਨੂੰ ਬੁਝਾਉਂਦਾ ਹੈ ਬਲਕਿ ਇਸ ਨਾਲ ਸਰੀਰ ਨੂੰ ਠੰਡਕ ਵੀ ਮਿਲਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਨਾਰੀਅਲ ਪਾਣੀ ਦਾ ਸੇਵਨ ਕਰਨਾ ਸਿਹਤ ਲਈ ਕਿੰਨਾ ਫ਼ਾਇਦੇਮੰਦ ਹੈ। ਨਾਰੀਅਲ ਪਾਣੀ ਦਾ ਰੋਜ਼ਾਨਾ ਸੇਵਨ ਡੀਹਾਈਡਰੇਸ਼ਨ, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਭਾਰ ਵਧਣ ਵਰਗੀਆਂ ਸਮੱਸਿਆਵਾਂ ਨੂੰ ਦੂਰ ਰੱਖਦਾ ਹੈ। ਸਿਰਫ ਇਹ ਹੀ ਨਹੀਂ, ਇਸ ਨਾਲ ਤੁਹਾਡੀਆਂ ਕਈ ਬਿਊਟੀ ਪ੍ਰਾਬਲਮਜ ਵੀ ਦੂਰ ਰਹਿੰਦੀਆਂ ਹਨ। ਆਓ ਅਸੀਂ ਤੁਹਾਨੂੰ ਰੋਜ਼ਾਨਾ ਨਾਰੀਅਲ ਪਾਣੀ ਪੀਣ ਦੇ ਕੁਝ ਅਜਿਹੇ ਫਾਇਦੇ ਦੱਸਦੇ ਹਾਂ ਜਿਸ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਕਰਨਾ ਵੀ ਸ਼ੁਰੂ ਕਰੋਗੇ।
ਨਾਰੀਅਲ ਪਾਣੀ ਦੇ ਗੁਣ: 1 ਕੱਪ (80 ਗ੍ਰਾਮ) ਨਾਰੀਅਲ ਪਾਣੀ ਵਿਚ 283 ਕੈਲੋਰੀ ਅਤੇ 41% ਫੈਟ ਹੁੰਦਾ ਹੈ ਜਿਸ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। ਇਸ ਵਿਚ 16 ਮਿਲੀਗ੍ਰਾਮ ਸੋਡੀਅਮ, 8% ਪੋਟਾਸ਼ੀਅਮ, 4% ਕਾਰਬੋਹਾਈਡਰੇਟ, 28% ਡਾਇਟਰੀ ਫਾਈਬਰ, 5 ਗ੍ਰਾਮ ਸ਼ੂਗਰ, 5% ਪ੍ਰੋਟੀਨ, 1% ਵਿਟਾਮਿਨ ਏ, 4% ਵਿਟਾਮਿਨ, 1% ਕੈਲਸ਼ੀਅਮ, 10% ਆਇਰਨ, 2% ਵਿਟਾਮਿਨ ਡੀ, 6.0% ਵਿਟਾਮਿਨ ਬੀ6 ਅਤੇ 6% ਮੈਗਨੀਸ਼ੀਅਮ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਐਂਟੀ ਆਕਸੀਡੈਂਟਸ, ਮੈਂਗਨੀਜ਼, ਅਮੀਨੋ ਐਸਿਡ ਅਤੇ ਸਾਇਟੋਕਿਨਜ਼ ਵਰਗੇ ਪੌਸ਼ਟਿਕ ਤੱਤ ਵੀ ਹੁੰਦੇ ਹਨ।
ਨਾਰੀਅਲ ਪਾਣੀ ਪੀਣ ਦਾ ਸਭ ਤੋਂ ਵਧੀਆ ਸਮਾਂ: ਨਾਰੀਅਲ ਪਾਣੀ ਪੀਣ ਦਾ ਸਭ ਤੋਂ ਸਹੀ ਸਮਾਂ ਸਵੇਰ ਦਾ ਹੁੰਦਾ ਹੈ। ਇਸ ਲਈ ਹਰ ਰੋਜ਼ ਖਾਲੀ ਪੇਟ ਨਾਰੀਅਲ ਪਾਣੀ ਦਾ ਸੇਵਨ ਜ਼ਰੂਰ ਕਰੋ। ਇਸ ਤੋਂ ਇਲਾਵਾ ਵਰਕਆਊਟ ਦੌਰਾਨ ਜਾਂ ਬਾਅਦ ਵਿਚ, ਦੁਪਹਿਰ ਦੇ ਖਾਣੇ ਜਾਂ ਥੋੜ੍ਹੀ ਦੇਰ ਬਾਅਦ ਅਤੇ ਸ਼ਾਮ ਨੂੰ ਵੀ ਨਾਰੀਅਲ ਪਾਣੀ ਦਾ ਸੇਵਨ ਕਰੋ। ਇਸ ਨਾਲ ਤੁਹਾਡਾ ਭਾਰ ਤਾਂ ਕੰਟਰੋਲ ਹੁੰਦਾ ਹੀ ਹੈ ਨਾਲ ਹੀ ਇਸ ਨਾਲ ਸਰੀਰ ਨੂੰ ਐਨਰਜ਼ੀ ਵੀ ਮਿਲਦੀ ਹੈ।
ਨਾਰੀਅਲ ਪਾਣੀ ਦੇ ਫ਼ਾਇਦੇ
ਡੀਹਾਈਡਰੇਸ਼ਨ: ਗਰਮੀਆਂ ਵਿਚ ਬਹੁਤ ਜ਼ਿਆਦਾ ਪਸੀਨਾ ਆਉਣ ਕਾਰਨ ਸਰੀਰ ਵਿਚੋਂ ਤਰਲ ਪਦਾਰਥ ਨਿਕਲ ਜਾਂਦੇ ਹਨ। ਇਸ ਦੇ ਕਾਰਨ ਸਰੀਰ ਡੀਹਾਈਡਰੇਟ ਹੋ ਜਾਂਦਾ ਹੈ ਅਤੇ ਤੁਹਾਨੂੰ ਦਸਤ, ਉਲਟੀਆਂ, ਸਿਰ ਦਰਦ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਅਜਿਹੇ ‘ਚ ਨਾਰਿਅਲ ਪਾਣੀ ਦਾ ਸੇਵਨ ਐਨਰਜ਼ੀ ਦਾ ਲੈਵਲ ਵਧਾਉਂਣ ਦੇ ਨਾਲ ਸਰੀਰ ਨੂੰ ਡੀਹਾਈਡਰੇਟ ਹੋਣ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਇਸ ਦਾ ਸੇਵਨ ਬਲੱਡ ਸਰਕੂਲੇਸ਼ਨ ਨੂੰ ਵੀ ਠੀਕ ਰੱਖਦਾ ਹੈ।
ਹਾਈ ਬਲੱਡ ਪ੍ਰੈਸ਼ਰ ਨੂੰ ਕਰੇ ਕੰਟਰੋਲ: ਇਸ ਵਿਚ ਮੌਜੂਦ ਵਿਟਾਮਿਨ ਸੀ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦਗਾਰ ਹਨ। ਅਜਿਹੇ ‘ਚ ਜੇ ਤੁਹਾਨੂੰ ਵੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਜਾਂ ਇਕ ਹਫ਼ਤੇ ਵਿਚ ਘੱਟ ਤੋਂ ਘੱਟ 3-4 ਵਾਰ ਇਸ ਦਾ ਸੇਵਨ ਜ਼ਰੂਰ ਕਰੋ। ਇਸ ਤੋਂ ਇਲਾਵਾ ਇਹ ਸ਼ੂਗਰ ਦੇ ਰੋਗੀਆਂ ਲਈ ਬਹੁਤ ਚੰਗਾ ਹੁੰਦਾ ਹੈ ਕਿਉਂਕਿ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ। ਨਾਲ ਹੀ ਇਸ ਵਿਚ ਪ੍ਰੋਟੀਨ, ਕੁਦਰਤੀ ਉੱਚ ਪੋਟਾਸ਼ੀਅਮ ਅਤੇ ਕੁਦਰਤੀ ਮਿਠਾਸ ਹੁੰਦੀ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।
ਕੋਲੇਸਟ੍ਰੋਲ ਲੈਵਲ ਕੰਟਰੋਲ: ਨਾਰੀਅਲ ਪਾਣੀ ਵਿਚ ਮੌਜੂਦ ਐਂਟੀ ਆਕਸੀਡੈਂਟਸ, ਮੈਗਨੀਸ਼ੀਅਮ ਅਤੇ ਅਮੀਨੋ ਐਸਿਡ ਵਰਗੇ ਤੱਤ ਅਤੇ ਫੈਟ ਫ੍ਰੀ ਹੋਣ ਕਾਰਨ ਕੋਲੇਸਟ੍ਰੋਲ ਲੈਵਲ ਨੂੰ ਕੰਟਰੋਲ ਕਰਦਾ ਹੈ। ਇਸ ਨਾਲ ਤੁਸੀਂ ਦਿਲ ਦੀਆਂ ਬਿਮਾਰੀਆਂ ਦੇ ਨਾਲ-ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦੇ ਖ਼ਤਰੇ ਤੋਂ ਵੀ ਬਚੇ ਰਹਿੰਦੇ ਹੋ। ਇਸ ਦੇ ਨਾਲ ਹੀ ਇਹ ਇਕ ਅਜਿਹਾ ਪੀਣ ਵਾਲਾ ਪਦਾਰਥ ਹੈ ਜਿਸ ਵਿਚ ਪੌਸ਼ਟਿਕ ਤੱਤ ਅਤੇ ਕੁਦਰਤੀ ਲੂਣ ਹੁੰਦੇ ਹਨ ਜੋ ਗਰਭਵਤੀ ਔਰਤਾਂ ਲਈ ਬਹੁਤ ਮਹੱਤਵਪੂਰਨ ਹਨ। ਗਰਭ ਅਵਸਥਾ ਵਿਚ ਇਸ ਦਾ ਸੇਵਨ ਤੁਹਾਨੂੰ ਕਈ ਸਮੱਸਿਆਵਾਂ ਜਿਵੇਂ ਕਬਜ਼, ਯੂਰਿਨ ਇੰਫੈਕਸ਼ਨ, ਜੀ ਮਚਲਾਉਂਣ ਤੋਂ ਬਚਾਉਣ ਵਿਚ ਮਦਦ ਕਰਦਾ ਹੈ।
ਵਜ਼ਨ ਨੂੰ ਕੰਟਰੋਲ ਕਰੇ: ਫੈਟ-ਫ੍ਰੀ ਨਾਰੀਅਲ ਪਾਣੀ ਵਿਚ ਮੈਕਰੋ ਪੋਸ਼ਕ ਤੱਤ ਵੀ ਬਹੁਤ ਘੱਟ ਹੁੰਦੇ ਹਨ ਇਸ ਲਈ ਇਸ ਦਾ ਰੋਜ਼ਾਨਾ ਸੇਵਨ ਤੁਹਾਡਾ ਭਾਰ ਵਧਣ ਨਹੀਂ ਦਿੰਦਾ। ਸਵੇਰੇ ਇਕ ਨਾਰੀਅਲ ਪਾਣੀ ਦਾ ਸੇਵਨ ਭੁੱਖ ਨੂੰ ਕੰਟਰੋਲ ਕਰਦਾ ਹੈ ਜਿਸ ਨਾਲ ਸਾਰਾ ਦਿਨ ਪੇਟ ਭਰਿਆ-ਭਰਿਆ ਰਹਿੰਦਾ ਹੈ ਅਤੇ ਤੁਸੀਂ ਓਵਰਰਾਈਟਿੰਗ ਤੋਂ ਬਚਦੇ ਹੋ। ਇਸ ਦੇ ਨਾਲ ਹੀ ਜੇ ਤੁਹਾਨੂੰ ਕਿਡਨੀ ਸਟੋਨ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਨੂੰ ਨਾਰੀਅਲ ਪਾਣੀ ਨਾਲ ਦੂਰ ਕਰ ਸਕਦੇ ਹੋ। ਹਫਤੇ ਵਿਚ 2-3 ਵਾਰ ਨਾਰੀਅਲ ਪਾਣੀ ਦਾ ਨਿਯਮਤ ਸੇਵਨ ਕਰਨ ਨਾਲ ਕਿਡਨੀ ਸਟੋਨ ਨੂੰ ਦੂਰ ਕਰਨ ਵਿਚ ਸਹਾਇਤਾ ਕਰਦਾ ਹੈ।