Cold Cough remedies: ਬਦਲਦੇ ਮੌਸਮ ਦਾ ਸਭ ਤੋਂ ਵੱਧ ਅਸਰ ਸਿਹਤ ‘ਤੇ ਹੁੰਦਾ ਹੈ। ਉਹ ਲੋਕ ਜਿਨ੍ਹਾਂ ਦੀ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ ਉਹ ਜਲਦੀ ਸਰਦੀ-ਖੰਘ, ਜ਼ੁਕਾਮ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਸਰਦੀ-ਖੰਘ, ਜ਼ੁਕਾਮ ਦੇ ਕਾਰਨ ਨਾ ਤਾਂ ਆਰਾਮ ਮਿਲਦਾ ਅਤੇ ਨਾ ਹੀ ਨੀਂਦ ਆਉਂਦੀ ਹੈ। ਹਾਲਾਂਕਿ ਲੋਕ ਇਸ ਲਈ ਦਵਾਈਆਂ ਦਾ ਸੇਵਨ ਕਰਦੇ ਹਨ ਪਰ ਇਸ ਨਾਲ ਜਲਦੀ ਕੋਈ ਫ਼ਰਕ ਨਹੀਂ ਪੈਂਦਾ। ਉੱਥੇ ਹੀ ਜ਼ਿਆਦਾ ਦਵਾਈਆਂ ਲੀਵਰ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਹਨ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ ਜਿਸ ਨਾਲ ਜ਼ੁਕਾਮ ਵੀ ਦੂਰ ਹੋ ਜਾਵੇਗਾ ਅਤੇ ਤੁਹਾਨੂੰ ਕੋਈ ਨੁਕਸਾਨ ਵੀ ਨਹੀਂ ਹੋਵੇਗਾ।
ਸਰਦੀ-ਜ਼ੁਕਾਮ ਕਿਉਂ ਹੁੰਦਾ ਹੈ ਵਾਰ-ਵਾਰ: ਸਰਦੀ-ਜ਼ੁਕਾਮ ਹੋਣ ‘ਤੇ ਤੁਸੀਂ ਜਿੰਨੀ ਵਾਰ ਵੀ ਐਂਟੀਬਾਇਓਟਿਕ ਦਵਾਈਆਂ ਲੈਂਦੇ ਹੋ ਉਨ੍ਹੀ ਵਾਰ ਤੁਸੀਂ ਸਿਹਤਮੰਦ ਬੈਕਟੀਰੀਆ ਨੂੰ ਸਾਫ ਕਰ ਰਹੇ ਹੁੰਦੇ ਹੋ। ਇਸ ਨਾਲ ਪੇਟ ਵਿਚ ਹਾਨੀਕਾਰਕ ਬੈਕਟਰੀਆ ਫੁੱਲਦੇ ਹਨ ਅਤੇ ਸਿਹਤਮੰਦ ਬੈਕਟੀਰੀਆ ਦੇ ਵਾਧੇ ਨੂੰ ਰੋਕਦਾ ਹੈ। ਲਗਾਤਾਰ ਐਂਟੀਬਾਇਓਟਿਕਸ ਲੈਣ ਨਾਲ ਇਹ ਇੱਕ ਖ਼ਤਰਨਾਕ ਚੱਕਰ ਬਣ ਜਾਂਦਾ ਹੈ ਜਿਸ ਨਾਲ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਇਸ ਤੋਂ ਬਾਅਦ ਤੁਹਾਨੂੰ ਜ਼ੁਕਾਮ ਤੇਜ਼ੀ ਨਾਲ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਫਿਰ ਇਹ ਜ਼ੁਕਾਮ ਜਲਦੀ ਨਹੀਂ ਜਾਂਦਾ।
ਜ਼ੁਕਾਮ ਲਈ ਘਰੇਲੂ ਨੁਸਖ਼ੇ
- ਜਦੋਂ ਤੁਹਾਨੂੰ ਖੰਘ ਅਤੇ ਜ਼ੁਕਾਮ ਹੋਵੇ ਤਾਂ ਪਾਣੀ ਵਿਚ ਤੁਲਸੀ ਦੇ ਪੱਤੇ ਉਬਾਲ ਕੇ ਕਾੜਾ ਤਿਆਰ ਕਰੋ। ਇਸ ਨੂੰ ਦਿਨ ਵਿਚ 2 ਵਾਰ ਪੀਓ। ਤੁਸੀਂ ਤੁਲਸੀ ਅਦਰਕ ਦੀ ਚਾਹ ਵੀ ਪੀ ਸਕਦੇ ਹੋ। ਇਸ ਦੇ ਨਾਲ ਤੁਲਸੀ ਦੇ ਪੱਤੇ ਚਬਾਉਣ ਨਾਲ ਵੀ ਰਾਹਤ ਮਿਲੇਗੀ।
- ਜੇ ਕਿਸੇ ਵਿਅਕਤੀ ਨੂੰ ਬਲਗਮ ਵਾਲੀ ਖੰਘ ਹੈ ਤਾਂ ਅਦਰਕ ਦੇ ਰਸ ਵਿਚ ਸ਼ਹਿਦ ਮਿਲਾ ਕੇ ਦਿਓ। ਨਾਲ ਹੀ ਅਦਰਕ ਦੀ ਚਾਹ ਪੀਣ ਨਾਲ ਵੀ ਜ਼ੁਕਾਮ ਤੋਂ ਰਾਹਤ ਮਿਲਦੀ ਹੈ।
- 2 ਚੁਟਕੀ ਹਲਦੀ ਪਾਊਡਰ, 2 ਚੁਟਕੀ ਸੋਂਠ ਪਾਊਡਰ, 2 ਚੁਟਕੀ ਲੌਂਗ ਪਾਊਡਰ, 1 ਚੁਟਕੀ ਇਲਾਇਚੀ ਨੂੰ 1 ਗਲਾਸ ਦੁੱਧ ‘ਚ ਉਬਾਲੋ, ਫਿਰ ਇਸ ਦਾ ਸੇਵਨ ਕਰੋ। ਇਹ ਤੁਹਾਡੀ ਸਮੱਸਿਆ ਨੂੰ ਮਿੰਟਾਂ ਵਿੱਚ ਹੱਲ ਕਰ ਦੇਵੇਗਾ।
- ਇਲਾਇਚੀ ਜਾਂ ਲੌਂਗ ਨੂੰ ਪੀਸ ਕੇ ਰੁਮਾਲ ‘ਤੇ ਲਗਾ ਕੇ ਸੁੰਘਣ ਨਾਲ ਸਰਦੀ-ਜ਼ੁਕਾਮ ਅਤੇ ਖੰਘ ਠੀਕ ਹੋ ਜਾਂਦੀ ਹੈ। ਤੁਸੀਂ ਇਲਾਇਚੀ ਵਾਲੀ ਚਾਹ ਵੀ ਪੀ ਸਕਦੇ ਹੋ।
- ਕਲੌਂਜੀ ਦੇ ਬੀਜਾਂ ਨੂੰ ਤਵੇ ‘ਤੇ ਸੇਕ ਲਓ ਅਤੇ ਇਸ ਨੂੰ ਕੱਪੜੇ ਵਿੱਚ ਲਪੇਟ ਕੇ ਸੁੰਘੋ। ਇਸ ਤੋਂ ਇਲਾਵਾ ਕਲੌਂਜੀ ਅਤੇ ਜੈਤੂਨ ਦਾ ਤੇਲ ਬਰਾਬਰ ਮਾਤਰਾ ਵਿਚ ਲਓ ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਨੱਕ ਵਿਚ ਟਪਕਾਓ।
- ਜੈਫ਼ਲ ਨੂੰ ਪੀਸ ਕੇ ਇਸ ਦੀ 1 ਚੁਟਕੀ ਦੁੱਧ ਵਿਚ ਮਿਲਾ ਕੇ ਪੀਓ। ਇਸ ਨਾਲ ਤੁਹਾਨੂੰ ਅਰਾਮ ਮਿਲੇਗਾ।
- ਕਪੂਰ ਬੰਦ ਨੱਕ ਖੋਲ੍ਹਣ ਦਾ ਬਹੁਤ ਪ੍ਰਭਾਵਸ਼ਾਲੀ ਤਰੀਕਾ ਹੈ। ਇਸਦੇ ਲਈ ਕਪੂਰ ਦੀ ਟਿੱਕੀ ਨੂੰ ਰੁਮਾਲ ਵਿੱਚ ਲਪੇਟੋ ਅਤੇ ਇਸਨੂੰ ਵਾਰ-ਵਾਰ ਸੁੰਘਦੇ ਰਹੋ।
- ਹਲਦੀ ‘ਚ ਐਂਟੀ-ਵਾਇਰਲ ਅਤੇ ਐਂਟੀ-ਬੈਕਟਰੀਆ ਗੁਣ ਹਨ ਜੋ ਜ਼ੁਕਾਮ ਨੂੰ ਠੀਕ ਕਰਨ ਵਿਚ ਮਦਦ ਕਰਦੇ ਹਨ। ਇਸ ਦੀ ਵਰਤੋਂ ਕਰਨ ਲਈ ਇਕ ਗਲਾਸ ਗਰਮ ਪਾਣੀ ਜਾਂ ਦੁੱਧ ‘ਚ 1 ਚੱਮਚ ਹਲਦੀ ਮਿਲਾ ਕੇ ਪੀਓ।