Colon infection foods: ਕੋਲਨ ਇੰਫੈਕਸ਼ਨ ਜਾਂ ਕੋਲਾਈਟਸ ਅੰਤੜੀ ਦੇ ਅੰਦਰੂਨੀ ਪਰਤ ‘ਤੇ ਹੋਣ ਵਾਲੀ ਸੋਜ ਹੁੰਦੀ ਹੈ, ਜੋ ਅੱਜ ਕੱਲ ਬਹੁਤ ਦੇਖਣ ਨੂੰ ਮਿਲ ਰਹੀ ਹੈ। ਕੋਲਨ ਇੰਫੈਕਸ਼ਨ ਸੋਜ਼ ਅੰਤਰ ਰੋਗ, ਐਲਰਜੀ ਤੋਂ ਇਲਾਵਾ ਗਲਤ ਖਾਣ-ਪੀਣ ਦੀਆਂ ਆਦਤਾਂ ਦੇ ਕਾਰਨ ਵੀ ਹੋ ਸਕਦੀ ਹੈ। ਜੇ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਕੈਂਸਰ ਦਾ ਰੂਪ ਵੀ ਲੈ ਸਕਦੀ ਹੈ। ਕੋਲਨ ਯਾਨਿ ਮੈਲਾਸ਼ੇ ਪਾਚਨ ਤੰਤਰ ਦਾ ਇਕ ਅਹਿਮ ਹਿੱਸਾ ਹੁੰਦਾ ਹੈ। ਇਹ ਭੋਜਨ ਨੂੰ ਹਜ਼ਮ ਕਰਕੇ ਤਰਲ ਅਤੇ ਸਖਤ ਪਦਾਰਥ ਨੂੰ ਵੱਖ ਕਰਦਾ ਹੈ। ਇਸ ਦੇ ਵੇਸਟ ਮਟੀਰੀਅਲ ਕੋਲਨ ਵਿਚ ਜਮਾ ਹੁੰਦਾ ਹੈ ਅਤੇ ਮਲ ਦੇ ਰੂਪ ਵਿਚ ਬਾਹਰ ਆਉਂਦਾ ਹੈ।
ਕੋਲਨ ‘ਚ ਇੰਫੈਕਸ਼ਨ ਦੇ ਲੱਛਣ
- ਸੋਜ ਜਾਂ ਇੰਫੈਕਸ਼ਨ
- ਕਬਜ਼ ਅਤੇ ਗੈਸ
- ਪੇਟ ਵਿੱਚ ਅਸਹਿ ਦਰਦ
- ਥਕਾਵਟ ਅਤੇ ਊਰਜਾ ਦੀ ਕਮੀ
- ਅਚਾਨਕ ਭਾਰ ਘਟਣਾ
- ਮਲ ਤਿਆਗ ਕਰਦੇ ਸਮੇਂ ਦਿੱਕਤ
- ਦਸਤ ਨਾਲ ਖ਼ੂਨ ਆਉਣਾ
- ਗੰਭੀਰ ਸਥਿਤੀ ਵਿਚ ਬਲਗਮ ਜਾਂ ਕਫ਼ ਵੀ ਜਮਾ ਹੋ ਜਾਂਦਾ ਹੈ।
ਕੋਲਨ ਇੰਫੈਕਸ਼ਨ ਦੇ ਕਾਰਨ
- ਭਾਰੀ, ਮਸਾਲੇਦਾਰ, ਜੰਕ ਫ਼ੂਡ ਦਾ ਆਦਿ ਦਾ ਸੇਵਨ
- ਕਬਜ਼ ਜਾਂ ਕਿਸੇ ਵੀ ਐਲਰਜੀ ਦੇ ਕਾਰਨ
- ਪ੍ਰੋਸੈਸਡ ਫ਼ੂਡ, ਰਿਫਾਇੰਡ ਸ਼ੂਗਰ ਦਾ ਜ਼ਿਆਦਾ ਸੇਵਨ
- ਕੈਫੀਨ ਅਤੇ ਅਲਕੋਹਲ ਜਿਹੀ ਨਸ਼ੀਲੀ ਚੀਜ਼ਾਂ ਦਾ ਸੇਵਨ ਵੀ ਕੋਲਨ ਇੰਫੈਕਸ਼ਨ ਦਾ ਕਾਰਨ ਬਣ ਸਕਦੇ ਹਨ।
ਕੋਲਨ ਨੂੰ ਸਾਫ਼ ਰੱਖਣ ਲਈ ਫੂਡਜ਼
- ਦੁੱਧ, ਦਹੀ, ਛਾਛ, ਨਿੰਬੂ ਪਾਣੀ ਦਾ ਜ਼ਿਆਦਾ ਸੇਵਨ ਕਰੋ। ਇਹ ਕੋਲਨ ਨੂੰ ਸਾਫ ਅਤੇ ਪਾਚਨ ਪ੍ਰਣਾਲੀ ਨੂੰ ਤੰਦਰੁਸਤ ਰੱਖਦਾ ਹੈ। ਇਸਦੇ ਨਾਲ ਹੀ ਤੁਸੀਂ ਕਬਜ਼, ਐਸਿਡਿਟੀ ਵਰਗੀਆਂ ਸਮੱਸਿਆਵਾਂ ਤੋਂ ਵੀ ਬਚੇ ਰਹਿੰਦੇ ਹੋ। ਨਾਲ ਹੀ ਵੱਧ ਤੋਂ ਵੱਧ ਪਾਣੀ ਪੀਓ।
- ਫਾਈਬਰ ਨਾਲ ਭਰਪੂਰ ਭੋਜਨ ਹਜ਼ਮ ਕਰਨ ਵਿੱਚ ਅਸਾਨ ਹੁੰਦੇ ਹਨ। ਨਾਲ ਹੀ ਇਸ ਨਾਲ ਕੋਲਨ ਦੀ ਨਿਯਮਿਤ ਸਫ਼ਾਈ ਹੁੰਦੀ ਰਹਿੰਦੀ ਹੈ। ਜ਼ਿਆਦਾ ਖਿਚੜੀ ਖਾਓ।
- ਫਾਈਬਰ, ਵਿਟਾਮਿਨ ਈ, ਵਿਟਾਮਿਨ ਬੀ ਅਤੇ ਪ੍ਰੋਟੀਨ ਨਾਲ ਭਰਪੂਰ ਬੀਨਜ਼ ਕੌਲਨ ਨੂੰ ਸਾਫ਼ ਰੱਖਣ ਦੇ ਨਾਲ ਇੰਫੈਕਸ਼ਨ ਤੋਂ ਵੀ ਬਚਾਉਂਦੇ ਹਨ।
- ਅਲਸੀ ਦੇ ਬੀਜਾਂ ‘ਚ ਪ੍ਰੋ-ਇੰਫਲਾਮੈਟ੍ਰੀ ਸਾਇਟੋਕਿਨਜ਼ ਅਤੇ ਇੱਕ ਲਿਪਿਡ ਮੇਡੀਏਟਰ ਹੁੰਦਾ ਹੈ ਜੋ ਕੋਲਨ ਤੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਦਾ ਹੈ।
- ਜੇਕਰ ਤੁਹਾਨੂੰ ਵੀ ਪੇਟ ਨਾਲ ਜੁੜੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ 1 ਕੱਪ ਪਪੀਤੇ ਦਾ ਸੇਵਨ ਕਰੋ। ਇਹ ਕੋਲਨ ਦੀ ਸਫਾਈ ਕਰਕੇ ਪਾਚਨ ਪ੍ਰਣਾਲੀ ਨੂੰ ਵੀ ਸਹੀ ਰੱਖਦਾ ਹੈ।
- ਐਂਟੀਆਕਸੀਡੈਂਟ ਲੌਂਗ ਖ਼ਰਾਬ ਬੈਕਟੀਰੀਆ ਨੂੰ ਮਾਰਨ ਦੇ ਨਾਲ ਕੋਲਨ ਤੋਂ ਟਾਕਸਿਨਸ ਨੂੰ ਬਾਹਰ ਕੱਢਦਾ ਹੈ। ਨਾਲ ਹੀ ਇਹ ਪੇਟ ਦੇ ਅਲਸਰ ਨੂੰ ਵਧਣ ਤੋਂ ਵੀ ਰੋਕਦਾ ਹੈ।
- ਐਲੋਵੇਰਾ ਵੀ ਕੋਲਨ ਲਈ ਇਕ ਵਧੀਆ ਡੀਟੌਕਸਿਫਾਇਰ ਹੈ। ਨਾਲ ਹੀ ਤੁਸੀਂ ਇਸ ਨਾਲ ਪੇਟ ਨਾਲ ਸਬੰਧਤ ਹੋਰ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ ਹੋ।